ਸਮੱਗਰੀ 'ਤੇ ਜਾਓ

ਕੋਠੇ ਖੜਕ ਸਿੰਘ

Wikibooks ਤੋਂ

ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਤੇ ਅਣਖੀ ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। [1] ਇਸ ਨਾਵਲ ਦੇ ਅਧਾਰ ਤੇ ਇੱਕ ਟੈਲੀ ਫਿਲਮ 'ਕਹਾਨੀ ਏਕ ਗਾਂਉ ਕੀ' ਬਣ ਚੁੱਕੀ ਹੈ।

ਪਾਤਰ

[ਸੋਧੋ]

ਗਿੰਦਰ, ਹਰਨਾਮੀ, ਅਰਜਨ, ਝੰਡਾ, ਹਰਦਿੱਤ, ਚਰਨਦਾਸ, ਨੰਦ ਕੁਰ, ਮੀਤੋ, ਜੀਤੋ, ਮੱਲਣ,ਸੱਜਣ, ਪੁਸ਼ਪਿੰਦਰ, ਮੁਕੰਦ, ਜਲ ਕੁਰ, ਗ੍ਹੀਰਾ, ਹਰਿੰਦਰ, ਨਸੀਬ, ਬਦਰੀ ਨਾਰਾਇਣ

ਕਥਾਨਕ

[ਸੋਧੋ]

ਕੋਠੇ ਖੜਕ ਸਿੰਘ ਦੀ ਕਹਾਣੀ ਭਾਰਤੀ ਪੰਜਾਬ ਦੇ ਮਾਲਵੇ ਖੇਤਰ ਦੇ ਪ੍ਰਤਿਨਿਧ ਇੱਕ ਪਿੰਡ ਦੀ ਕਹਾਣੀ ਹੈ। ਰਾਮ ਸਰੂਪ ਅਣਖੀ ਦਾ ਕਥਨ ਹੈ: "ਕੋਠੇ ਖੜਕ ਸਿੰਘ ਪਿੰਡ ਮੈਂ ਆਪਣੀ ਕਲਪਨਾਂ ਨਾਲ ਵਸਾਇਐ। ਨਾਵਲ ਲਿਖਣ ਵੇਲੇ ਸੁਪਨਿਆਂ ਚ ਮੈਂ ਹਰ ਰੋਜ ਇਸ ਪਿੰਡ ਦੀ ਗਲੀ ਗਲੀ ਗਾਹੀ ਤੇ ਆਲਾ ਦੁਆਲਾ ਵੀ। ਹਕੀਕਤ ਵਿੱਚ ਵੀ ਮੈਂ ਤਖਤੂਪੁਰਾ, ਸਲਾਬਤਪੁਰਾ, ਫੂਲ, ਮਹਿਰਾਜ ਪਿੰਡਾਂ ਦਾ ਸਾਇਕਲ ਤੇ ਦੌਰਾ ਕੀਤਾ ਸੀ।"

(ਕੋਠੇ ਖੜਕ ਸਿੰਘ ਪਿੰਡ ਮੈਂ ਆਪਣੀ ਕਲਪਨਾਂ ਨਾਲ ਵਸਾਇਐ। ਨਾਵਲ ਲਿਖਣ ਵੇਲੇ ਸੁਪਨਿਆਂ ਚ ਮੈਂ ਹਰ ਰੋਜ ਇਸ ਪਿੰਡ ਦੀ ਗਲੀ ਗਲੀ ਗਾਹੀ ਤੇ ਆਲਾ ਦੁਆਲਾ ਵੀ। ਹਕੀਕਤ ਵਿੱਚ ਵੀ ਮੈਂ ਤਖਤੂਪੁਰਾ, ਸਲਾਬਤਪੁਰਾ, ਫੂਲ, ਮਹਿਰਾਜ ਪਿੰਡਾਂ ਦਾ ਸਾਇਕਲ ਤੇ ਦੌਰਾ ਕੀਤਾ ਸੀ।"

ਆਲੋਚਨਾ

[ਸੋਧੋ]

ਡਾ. ਜੋਗਿੰਦਰ ਸਿੰਘ ਰਾਹੀ ਆਪਣੇ ਲੇਖ ‘ਕੋਠੇ ਖੜਕ ਸਿੰਘ’ ਵਿੱਚ ਇਸ ਨਾਵਲ ਨੂੰ ਇੱਕ ਅਹਿਮ ਰਚਨਾ ਮੰਨਦਾ ਹੈ। ਉਹ ਕਹਿੰਦਾ ਹੈ ਕਿ ਇਹ ਨਾਵਲ ਸਮੱਸਿਆ ਦੇ ਚਿਤ੍ਰਣ ਅਤੇ ਨਾਵਲ ਦੀ ਕਲਾ ਦੇ ਪੱਧਰ ਉੱਤੇ ਰਾਮ ਸਰੂਪ ਅਣਖੀ ਦੇ ਪਹਿਲੇ ਨਾਵਲਾਂ ਨਾਲੋਂ ਵਡੇਰੀ ਪ੍ਰਤਿਭਾ ਦਾ ਪ੍ਰਭਾਵ ਦਿੰਦੀ ਹੈ। ਉਸ ਅਨੁਸਾਰ ਇਸ ਨਾਵਲ ਵਿੱਚ ਪੰਜਾਬ ਦੀ ਇਤਿਹਾਸਿਕ ਦੁਖਾਂਤ ਸਥਿਤੀ ਦੇ ਮੁਖ਼ਤਲਿਫ਼ ਪਹਿਲੂਆਂ ਨੂੰ ਨਾਵਲ ਵਿੱਚ ਕਿਰਸਾਣੀ, ਸਿਆਸਤ, ਸ਼ਾਹੂਕਾਰੇ, ਕਰਾਂਤੀ, ਧਾਰਮਿਕ ਡੇਰਿਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਇਸਤਰੀਆਂ ਦੇ ਵਿਭਿੰਨ ਵਰਗ ਰੂਪਾਂ ਦੇ ਪ੍ਰਤੀਨਿਧ ਪਾਤਰਾਂ ਰਾਹੀਂ ਸਿਰਜਿਆ ਗਿਆ ਹੈ।[2]

ਗੁਰਬਖ਼ਸ਼ ਸਿੰਘ ਫਰੈਂਕ ਆਪਣੇ ਲੇਖ ‘ਅਣਖੀ ਦੀ ਰਚਨਾ: ਕੋਠੇ ਖੜਕ ਸਿੰਘ’ ਵਿੱਚ ਇਸ ਰਚਨਾ ਨੂੰ ਪੰਜਾਬੀ ਨਾਵਲ ਦੇ ਖੇਤਰ ਵਿੱਚ ਇੱਕ ਵਰਣਨ ਯੋਗ ਘਟਨਾ ਅਤੇ ਨਾਲ ਹੀ ਇਸਨੂੰ ਵਾਰਤਕ ਵਿੱਚ ਲਿਖਿਆ ਮਹਾਂਕਾਵਿ ਵੀ ਕਹਿੰਦਾ ਹੈ।[3]

ਡਾ. ਸਤਿੰਦਰ ਸਿੰਘ ਨੂਰ ਆਪਣੇ ਲੇਖ ‘ਕੋਠੇ ਖੜਕ ਸਿੰਘ ਬਾਰੇ’ ਵਿੱਚ ਇਸ ਨਾਵਲ ਨੂੰ ਨਵੇਂ ਪ੍ਰਤਿਮਾਨ ਪੇਸ਼ ਕਰਨ ਵਾਲੀ ਰਚਨਾ ਮੰਨਦਾ ਹੈ ਅਤੇ ਇਸਨੂੰ ਇੱਕ ਐਪਿਕ-ਨਾਵਲ ਕਹਿੰਦਾ ਹੈ।[4]

ਹਵਾਲੇ

[ਸੋਧੋ]