ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:ਡਿੰਪਲ ਨਿਰਮਾਣ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
Wikibooks ਤੋਂ

ਉਸਦੀ ਵਫ਼ਾ ਨੂੰ ਹੋਰ ਨਾ, ਅਜ਼ਮਾਣ ਦੀ ਕੋਸ਼ਿਸ਼ ਕਰੀਂ | ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ |

ਪੱਕਾ ਠਿਕਾਣਾ ਵੀ ਬਣਾ, ਬੇਸ਼ੱਕ ਬਿਗਾਨੇ ਦੇਸ਼ ਵਿੱਚ, ਫਿਰ ਵੀ ਕਦੇ, ਇਸ ਦੇਸ਼ ਵਿੱਚ, ਮੁੜ ਆਣ ਦੀ ਕੋਸ਼ਿਸ਼ ਕਰੀਂ |

ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ, ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ |

ਦੇਖੀਂ ਕਿਤੇ ਨਾ ਦੂਰ ਹੀ, ਰੁੱਸ ਕੇ ਚਲੇ ਜਾਵੀਂ ਘਰੋਂ , ਸਭ ਕੁਝ ਭੁਲਾ ਕੇ ਸ਼ਾਮ ਤੱਕ, ਘਰ ਆਣ ਦੀ ਕੋਸ਼ਿਸ਼ ਕਰੀਂ |

ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ , ਹਿੰਮਤ ਕਰੀਂ, ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ |

ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ , ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ | ਇੱਕ ਦੀਦ ਤੋ ਬਗੈਰ ਹੌਰ ਕੰਮ ਕੋਈ ਨਾ, ਸੋਹਣੇ ਹੌਰ ਬੜੇ ਅਸਾਂ ਨੂੰ ਪਸੰਦ ਕੋਈ ਨਾ, ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ, ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ, ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਓਣ ਵਾਲਾ ਢੰਗ ਕੋਈ ਨਾ, ਕਿੰਨੇ ਚੇਹਰੇ ਕਿੰਨੇ ਨਾਮ ਯਾਦਾ ਵਿੱਚ ਉਕਰੇ, ਸੱਚ ਪੁਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ, ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ, ਹਾਲੇ ਤੱਕ "ਦੇਬੀ" ਐਸਾ ਪਰਬੰਧ ਕੋਈ ਨਾ......... ਕੀ ਹਾਲ ਏ ਤੇਰਾ ਮੁੱਦਤ ਪਿੱਛੋਂ ਟੱਕਰੀ ਏ ਮੈਂ ਵੀ ਬਦਲਿਆ ਹੋਵੇਗਾ, ਪਰ ਤੂੰ ਵੀ ਵੱਖਰੀ ਏ ਦੂਰੋਂ ਦੂਰੋਂ ਤੱਕਦਾ ਰਿਹਾ, ਬੁਲਾ ਵੀ ਨਹੀਂ ਸਕਿਆ ਮੈਂ ਕਮ-ਦਿਲ ਜੇਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ ਲਿਖ ਕੇ ਤੇਰਾ ਨਾਮ ਮੈਂ ਸੱਜਦੇ ਕਰਦਾ ਰਹਿੰਦਾ ਸਾਂ ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

Start a discussion with ਡਿੰਪਲ ਨਿਰਮਾਣ

ਗੱਲਬਾਤ ਸ਼ੁਰੂ ਕਰੋ