ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Dimple Nirman

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਸ਼ਾ ਜੋੜੋ
Wikibooks ਤੋਂ

Punjabi

[ਸੋਧੋ]

ਕੌਮੇ ਤੇ ਬੇ ਕੌਮੇ


ਜਸਟਿਸ ਆਸਿਫ਼ ਸ਼ਾਹਕਾਰ


ਘਰ ਆਉਂਦੀਆਂ ਰਾਹ ਵਿਚ ਫ਼ਾਤਿਮਾ ਨੂੰ ਪਤਾ ਲੱਗਾ ਕਿ ਅੱਲਣ ਛੁਟ ਕੇ ਨਹੀਂ ਆਇਆ : ” ਅਜੀਬ ਜ਼ਮਾਨਾ ਆ ਗਿਆ ਏ ਕੋਈ ਈਮਾਨਦਾਰ ਬੰਦਾ ਅੱਖ ਵਿਚ ਪਾਉਣ ਲਈ ਵੀ ਨਹੀਂ ਲੱਭਦਾ ਨਾ ਕਿਸੇ ਬੰਦੇ ਦੀ ਜ਼ਬਾਨ ਏ ਤੇ ਨਾ ਕਿਸੇ ਦੀ ਗੱਲ ਦਾ ਇਤਬਾਰ। ਬੰਦੇ ਕਹਿੰਦੇ ਕੁੱਝ ਨੇਂ ਤੇ ਕਰਦੇ ਕੁਝ ਨੇਂ ਬੜੀਆਂ ਫੜਾਂ ਮਾਰਦਾ ਸੀ ਕਿ ਹੁਣੇ ਗਿਆ ਤੇ ਅੱਲਣ ਨੂੰ ਛੁਡਾ ਕੇ ਲੈ ਆਇਆ ਇਹ ਕਰਾਚੀ ਸ਼ਹਿਰ ਵੀ ਅਜੀਬ ਏ ਇੱਥੇ ਬੰਦਿਆਂ ਦੇ ਮੂੰਹ ਮੁਹਾਂਦਰੇ ਤੇ ਪਿੰਡ ਦੇ ਬੰਦਿਆਂ ਵਰਗੇ ਈ ਨੇਂ ਪਰ ਇਹ ਬੰਦੇ ਹੋਰ ਨੇਂ ਇਨ੍ਹਾਂ ਦੀ ਹਰ ਸ਼ੈ ਈ ਵੱਖਰੀ ਏ ਪਿੰਡਾ ਦਾ ਬੰਦਾ ਭਾਂਵੇਂ ਕਿਡਾ ਸ਼ੋਹਦਾ ਹੋਵੇ ਜੇ ਉਹ ਚਾਰ ਬੰਦਿਆਂ ਵਿਚ ਬਹਿ ਕੇ ਗੱਲ ਕਰੇ ਤੇ ਫ਼ਰ ਭਾਂਵੇਂ ਉਹਦਾ ਸਿਰ ਲਹਿ ਜਾਵੇ ਉਹ ਆਪਣੀ ਗੱਲ ਦਾ ਪਹਿਰਾ ਦਿੰਦਾ ਏ ਇਥੇ ਤੇ ਬੰਦੇ ਢੋਈ ਤੋਂ ਵੀ ਪਲੀਤ ਨੇਂ ਉਤੋਂ ਕੁਝ ਕਿਹੰਦੇ ਨੇਂ ਤੇ ਵਿਚੋਂ ਕੁਝ ਕਰਦੇ ਨੇਂ ਇਹ ਬੰਦੇ ਕਾਹਦੇ ਇਹ ਤੇ ਜਲੇਬੀ ਸੱਪ ਨੇਂ ” : ਫ਼ਾਤਿਮਾ ਕਪਤਾਨ ਸਾਹਿਬ ਬਾਰੇ ਸੋਚਿਆ।


” ਅੱਲਣ ਭਾਈ ਵੀ ਅਜੀਬ ਬੰਦਾ ਏ ਬੈਠੇ ਬਿਠਾਇਆਂ ਮੁਸੀਬਤ ਗੱਲ ਪਾ ਲਈ ਜੇ ਉਹ ਕੁੱਤਾ ਭੌਂਕਿਆ ਈ ਸੀ ਤੇ ਉਹਦੇ ਗਲ ਪੈਂਣ ਦੀ ਕੀ ਲੋੜ ਸੀ ਕੁਤੇ ਤੇ ਭੌਂਕਦੇ ਈ ਰਹਿੰਦੇ ਨੇਂ ਤੇ ਰਾਹੀ ਲੰਘ ਜਾਂਦੇ ਨੇਂ ਉਹ ਕਿਹੜੇ ਕੁੱਤਿਆਂ ਨਾਲ਼ ਕੁਤੇ ਹੋ ਜਾਂਦੇ ਨੇਂ ਕਿਸੇ ਨੂੰ ਭੈਣ ਬਣਾਉਣਾ ਤੇ ਦਿਲ ਦੀ ਗੱਲ ਹੁੰਦੀ ਏ ਜੇ ਦਿਲ ਸਾਫ਼ ਹੋਵੇ ਤੇ ਫ਼ਰ ਭਾਂਵੇਂ ਜੋ ਮਰਜ਼ੀ ਕੋਈ ਕਿਹੰਦਾ ਰਵੇ ਉਹਦੇ ਨਾਲ਼ ਕੀ ਫ਼ਰਕ ਪੈਂਦਾ ਏ ਉਠ ਕੇ ਆਪਣੀ ਸਫ਼ਾਈ ਦੇਣੀ ਯਾਂ ਅਗਲੇ ਬੰਦੇ ਦੇ ਗਲ ਪੈ ਜਾਣਾ ਕਮਜ਼ੋਰ ਦਿਲ ਦੀ ਨਿਸ਼ਾਨੀ ਏ” ਫ਼ਾਤਿਮਾ ਨੂੰ ਅੱਲਣ ਤੇ ਗ਼ੁੱਸਾ ਆਇਆ । ”ਲੈ ਬਈ ਫ਼ਾਤਿਮਾ ਬੀ ਦੂਜਿਆਂ ਦੇ ਕੀੜੇ ਕਢਣੇ ਸੌਖੇ ਨੇਂ ਤੇ ਆਪਣੀ ਮੰਜੀ ਥਲੋਂ ਡੰਗੋਰੀ ਫੇਰਨੀ ਆਓਖਾ ਕੰਮ ਏ ਹੁਣ ਲੱਗੀ ਐਂ ਅੱਲਣ ਦੇ ਕੀੜੇ ਕੱਢਣ ਪਰ ਤੂੰ ਆਪ ਕਿਹੜੀ ਘੱਟ ਕੀਤੀ ਤੈਨੂਂ ਵੀ ਤੇ ਮੁਖ਼ਤਾਰ ਨੇਂ ਗੱਲ ਈ ਕਹੀ ਸੀ ਤੇ ਤੂੰ ਸਭ ਸ਼ਰਮ ਹਯਾ ਪਾਸੇ ਰੱਖ ਕੇ ਉਹਨੂੰ ਜੁੱਤੀਆਂ ਮਾਰੀਆਂ” ਇਹ ਸੋਚ ਕੇ ਉਹਨੂੰ ਇੰਜ ਲੱਗਾ ਜਿਵੇਂ ਉਹਨੇ ਅੱਲਣ ਪਿੱਛੇ ਬਦਨਾਮੀ ਲਾਈ ਹੋਵੇ । ” ਇਹ ਗ਼ੁੱਸਾ ਵੀ ਔੰਤਰਾ ਕੀ ਚੀਜ਼ ਏ ? ਕਿਉਂ ਆਉਂਦਾ ਏ ਬੰਦੇ ਨੂੰ ਗ਼ੁੱਸਾ?” ਉਹ ਇਹੋ ਸੋਚਦੀ ਹੋਈ ਤੁਰੀ ਆ ਰਹੀ ਸੀ ਤੇ ਉਹਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਸੀ ਲੱਭ ਰਿਹਾ ਫ਼ਰ ਉਹਦਾ ਧਿਆਣ ਚਮਕੂ ਵੱਲ ਗਿਆ ਖ਼ੋਰੇ ਉਹਦਾ ਕੀ ਹਾਲ ਏ? ਉਹਨੇ ਕੁਝ ਖਾਦਾ ਵੀ ਏ ਕਿ ਨਹੀਂ? ਬਾਲਾਂ ਨੂੰ ਵੀ ਖਾਣ ਲਈ ਕੁਝ ਦਿੱਤਾ ਕਿ ਨਹੀਂ ਕਿ ਬੱਸ ਰੋਣ ਤੇ ਈ ਲੱਗੀ ਹੋਈ ਏ ਉਹਨੇ ਹਾਂਡੀ ਲਈ ਵੀ ਕੁਝ ਲਿਆਂਦਾ ਕਿ ਨਹੀਂ ਫ਼ਰ ਹਾਂਡੀ ਕਾਹਦੀ ਪੱਕੇਗੀ ਰੱਬ ਵੀ ਅਜੀਬ ਤਮਾਸ਼ੇ ਕਰਦਾ ਏ ਬੰਦੇ ਨੂੰ ਹਾਂਡੀ ਨਾਲ਼ ਬੰਨ੍ਹ ਦਿੱਤਾ ਸੂ ਤੇ ਬੰਦਾ ਹਾਂਡੀ ਬਣ ਗਿਆ ਏ ” : ਇਹ ਗੱਲਾਂ ਸੋਚਦਿਆਂ ਉਹਦੇ ਮੂੰਹ ਚੋਂ ਨਿਕਲਿਆ ‘ ਹਾਂਡੀ ਆਹੋ ਹਾਂਡੀ ਬੰਦਾ ਤੇ ਹਾਂਡੀ ਏ ਜਦ ਹਾਂਡੀ ਅੰਦਰ ਹਵਾੜ ਵੱਧ ਜਾਂਦੀ ਏ ਤੇ ਇਹ ਹਵਾੜ ਜ਼ੋਰ ਲਾ ਕੇ ਚੱਪਣੀ ਉਤਾਂਹ ਚੁੱਕ ਦਿੰਦੀ ਏ ਤੇ ਬਾਹਰ ਨਿਕਲ ਜਾਂਦੀ ਏ , ਗ਼ੁੱਸਾ ? ਆਹੋ ਇਹ ਵੀ ਹਵਾੜ ਏ ਜਦ ਬੰਦੇ ਦਾ ਦਿਮਾਗ਼ ਉਬਲਣ ਲੱਗ ਪੈਂਦਾ ਏ ਤੇ ਇਹ ਹਵਾੜ ਗ਼ੁੱਸੇ ਦੀ ਸ਼ਕਲ ਵਿਚ ਬਾਹਰ ਨਿਕਲਦੀ ਏ ” ਫ਼ਾਤਿਮਾ ਨੂੰ ਆਪਣੇ ਸਵਾਲ ਦਾ ਜਵਾਬ ਲੱਭ ਗਿਆ ਤੇ ਉਹਨੂੰ ਅਜੀਬ ਜਿਹੀ ਖ਼ੁਸ਼ੀ ਦਾ ਅਹਿਸਾਸ ਹੋਇਆ। ਇਨ੍ਹਾਂ ਸੋਚਾਂ ਵਿਚ ਡੱਬੀ ਉਹ ਘਰ ਵੜੀ ਤੇ ਅੱਗੋਂ ਚਮਕੂ ਦੁਪੱਟੇ ਦੀ ਪੱਟੀ ਬੰਨ੍ਹ ਕੇ ਸਿਰ ਨੂੰ ਬੰਨੇਆ ਹੋਈ ਸੀ ਤੇ ਉਹਦੇ ਬਾਲ ਉਹਦੇ ਕੋਲ਼ ਬੈਠੇ ਸਨ ਫ਼ਾਤਿਮਾ ਸਿੱਧੀ ਉਹਦੇ ਕੋਲ਼ ਗਈ ਤੇ ਉਹਦਾ ਹਾਲ ਚਾਲ ਪੁੱਛਿਆ ਤੇ ਉਹਨੂੰ ਪਤਾ ਲੱਗਾ ਕਿ ਚਮਕੂ ਨਾ ਤੇ ਆਪ ਕੁਝ ਖਾਦਾ ਏ ਤੇ ਨਾ ਈ ਬਾਲਾਂ ਨੂੰ ਕੁਝ ਖਾਣ ਲਈ ਦਿੱਤਾ। ਫ਼ਾਤਿਮਾ ਚਮਕੂ ਨੂੰ ਦਿਨ ਦੀ ਵਟਕ ਦਾ ਹਿਸਾਬ ਦਿੱਤਾ ਤੇ ਗਿਣ ਕੇ ਪੈਸੇ ਉਹਦੇ ਹਠ ਵਿਚ ਫੜਾਏ ਚਮਕੂ ਅੱਗੋਂ ਕੋਈ ਗੱਲ ਨਾ ਕੀਤੀ ਫ਼ਾਤਿਮਾ ਨੂੰ ਚਮਕੂ ਦੇ ਬਾਲਾਂ ਦੀ ਫ਼ਿਕਰ ਲੱਗ ਗਈ ਤੇ ਭਮੀਰੀ ਬਣ ਗਈ ਉਹਨੇ ਫ਼ੱਟਾ ਫ਼ੱਟਾ ਘਰੋਂ ਜੋ ਕੁਝ ਪਕਾਉਣ ਲਈ ਲੱਭਾ ਹਾਂਡੀ ਵਿਚ ਪਾਇਆ ਤੇ ਚੁੱਲ੍ਹੇ ਤੇ ਧਰ ਦਿੱਤੀ ਤੇ ਆਟਾ ਗਨਹਨਣ ਲੱਗ ਪਈ ਰੋਟੀ ਸ਼ੋਟੀ ਪੱਕਾ ਕੇ ਉਹਨੇ ਚਮਕੂ ਨੂੰ ਆਵਾਜ਼ ਮਾਰੀ ਚਮਕੂ ਮੰਜੇ ਤੋਂ ਹਾਏ ਹਾਏ ਕਰਦੀ ਇੰਜ ਉੱਠੀ ਜਿਵੇਂ ਮੁੱਦਤਾਂ ਦੀ ਬਿਮਾਰ ਹੋਵੇ। ਫ਼ਾਤਿਮਾ ਰੋਟੀ ਖਾਣ ਲੱਗੀ ਤੇ ਓਹਨੂੰ ਅੱਲਣ ਦਾ ਖ਼ਿਆਲ ਆਇਆ ਤੇ ਪੁੱਛਣ ਲੱਗੀ : ” ਭਾਬੀ ਅੱਲਣ ਭਾਈ ਦੀ ਰੋਟੀ ਦਾ ਕੀ ਬੰਦੋਬਸਤ ਏ? ਕੀ ਉਹਨੂੰ ਰੋਟੀ ਭੇਜੀ ਏ ? ” । ” ਮੈਨੂੰ ਨਹੀਂ ਪਤਾ” : ਚਮਕੂ ਏਸ ਤਰਾਂ ਬੀਮਾਰਾਂ ਵਾਂਗੂੰ ਜਵਾਬ ਦਿੱਤਾ । ਫ਼ਾਤਿਮਾ ਰੋਟੀ ਦੀ ਭੰਨੀ ਬੁਰਕੀ ਓਥੇ ਈ ਛੱਡੀ ਤੇ ਉੱਠ ਖਲੋਤੀ ਤੇ ਕਹਿਣ ਲੱਗੀ ” ਉਹ ਖ਼ੋਰੇ ਸਵੇਰ ਦੇ ਭੁੱਖੇ ਹੋਣ ਗੇ ਇਹਦਾ ਤੇ ਪਤਾ ਕਰਨਾ ਚਾਹੀਦਾ ਏ ਮੁੱਲਾਂ ਦੀ ਦੌੜ ਮਸੀਤ ਤੱਕ ਉਹ ਭੱਜ ਕੇ ਛਕਣ ਦੇ ਢਾਬੇ ਤੇ ਆਈ ਤੇ ਆਕੇ ਪੁੱਛਣ ਲੱਗੀ : ” ਛਕਣ ਭਾਈ ਮੈਂ ਹੁਣੇ ਦੁਕਾਨ ਬੰਦ ਕਰ ਕੇ ਆਈ ਹਾਂ ਤੇ ਭਾਭੀ ਚਮਕੂ ਕੋਲੋਂ ਪੁੱਛਿਆ ਕਿ ਅੱਲਣ ਭਾਈ ਨੂੰ ਰੋਟੀ ਘੱਲੀ ਏ ਕਿ ਨਹੀਂ ? ਤੇ ਉਹਨੇ ਮੈਨੂੰ ਜਵਾਬ ਦਿੱਤਾ ਏ ਕਿ ਉਹਨੂੰ ਨਹੀਂ ਪਤਾ ਕੀ ਤੁਹਾਨੂੰ ਏਸ ਗੱਲ ਦਾ ਪਤਾ ਏ ?”। ” ਮੈਨੂੰ ਏਸ ਗੱਲ ਦਾ ਪਤਾ ਨਹੀਂ ਅਸੀਂ ਤੇ ਸਮਝਿਆ ਸੀ ਕਿ ਚਮਕੂ ਭਾਭੀ ਘਰ ਜਾ ਕੇ ਰੋਟੀ ਸ਼ੋਟੀ ਪੱਕਾ ਕੇ ਅੱਲਣ ਭਾਈ ਨੂੰ ਘੱਲ ਦਿੱਤੀ ਹੋਵੇਗੀ”: ਛਕਣ ਜਵਾਬ ਦਿੱਤਾ । ” ਫ਼ਰ ਤੇ ਛਕਣ ਭਾਈ ਮਾਰੇ ਗਏ ਚਮਕੂ ਭਾਭੀ ਤੇ ਕੁਝ ਵੀ ਨਹੀਂ ਕੀਤਾ ਉਨ੍ਹਾਂ ਲਈ ਤੇ ਰੋਟੀ ਮੈਂ ਆ ਕੇ ਪਕਾਈ ਏ ਹੁਣ ਕੀ ਕਰੀਏ ਮੈਂ ਤੇ ਘਰ ਆ ਕੇ ਆਪਣੇ ਟੱਬਰ ਦੇ ਹਿਸਾਬ ਨਾਲ਼ ਆਟਾ ਗੁਨ੍ਹਿਆ ਸੀ ਫ਼ਾਤਿਮਾ ਫ਼ਿਕਰ ਨਾ ਕਿਹਾ । ” ਚਲੋ ਰੋਟੀ ਦਾ ਤੇ ਕੋਈ ਮਸਲਾ ਨਹੀਂ ਢਾਬੇ ਤੇ ਰੋਟੀ ਥੋੜੀ ਏ ਪਰ ਹੁਣ ਰੋਟੀ ਲੈ ਕੇ ਜੇਲ੍ਹ ਕੌਣ ਜਾਵੇਗਾ? ” : ਛਕਣ ਪ੍ਰੇਸ਼ਾਨ ਹੋ ਕੇ ਕਿਹਾ। ਉਹਨਾਂ ਸਲਾਹ ਕਰ ਕੇ ਅਸਲਮ ਦੀ ਮਿੰਨਤ ਕੀਤੀ ਕਿ ਉਹ ਰੋਟੀ ਲੈ ਕੇ ਜੇਲ੍ਹ ਜਾਵੇ ਅਸਲਮ ਮੰਨ ਗਿਆ। ਛਕਣ ਫ਼ੱਟਾ ਫਟ ਇਕ ਡੱਬੇ ਵਿਚ ਸਾਲਨ ਪਾਇਆ ਤੇ ਕੁਝ ਰੋਟੀਆਂ ਇਕ ਪੌਣੇ ਵਿਚ ਬੰਨ੍ਹ ਕੇ ਅਸਲਮ ਦੇ ਹੱਥ ਫੜਾਈਆਂ ਤੇ ਅਸਲਮ ਨੂੰ ਤੋਰ ਦਿੱਤਾ। ਅੱਗੋਂ ਜਾ ਕੇ ਉਹਨੇ ਰਿਕਸ਼ਾ ਫੜਿਆ ਤੇ ਤੁਰ ਗਿਆ। ਅਸਲਮ ਨੂੰ ਰੋਟੀ ਦੇ ਕੇ ਜੇਲ੍ਹ ਤੋਰ ਕੇ ਫ਼ਾਤਿਮਾ ਨੂੰ ਇੰਜ ਲੱਗਾ ਜਿਵੇਂ ਉਹ ਹੌਲੀ ਫੁਲ ਹੋ ਗਈ ਹੋਵੇ ਘਰ ਆਈ ਤੇ ਚਮਕੂ ਰੋਟੀ ਖਾ ਕੇ ਮੰਜੇ ਤੇ ਲੰਮੀ ਪਈ ਸੀ ਤੇ ਉਹਦੇ ਬਾਲ ਉਹਦੇ ਨਾਲ਼ ਲੰਮੇ ਪਏ ਹੋਏ ਸਨ। ਫ਼ਾਤਿਮਾ ਰੋਟੀ ਖਾ ਕੇ ਹੱਟੀ ਤੇ ਉਹਨੂੰ ਖ਼ਿਆਲ ਆਇਆ ਕਿ ਦੁਕਾਨ ਤੇ ਬਾਕੀ ਸੌਦਾ ਤੇ ਹੈ ਸੀ ਪਰ ਸਬਜ਼ੀ ਮੁੱਕ ਗਈ ਸੀ ਉਹਨੂੰ ਫ਼ਿਕਰ ਲੱਗ ਗਈ ਕਿਉਂ ਜੇ ਬਹੁਤੇ ਗਾਹਕ ਤੇ ਸਬਜ਼ੀ ਲੈਂਣ ਈ ਆਉਂਦੇ ਸਨ ਜੇ ਸਬਜ਼ੀ ਨਾ ਹੋਈ ਤੇ ਗਾਹਕ ਮੁਖ਼ਤਾਰ ਦੀ ਦੁਕਾਨ ਤੇ ਤੁਰ ਜਾਣਗੇ ਇਹ ਗੱਲ ਫ਼ਾਤਿਮਾ ਨੂੰ ਕਿਸੇ ਤਰਾਂ ਮਨਜ਼ੂਰ ਨਹੀਂ ਸੀ। ਹੁਣ ਉਹ ਕੀ ਕਰੇ ? ਸੋਚ ਸੋਚ ਕੇ ਉਹਨੂੰ ਬਸ਼ੀਰ ਖੋਤੀ ਰੀਹੜ੍ਹੀ ਵਾਲੇ ਦਾ ਖ਼ਿਆਲ ਆਇਆ ਪਰ ਉਹਨੂੰ ਬਸ਼ੀਰ ਦੇ ਘਰ ਦਾ ਨਹੀਂ ਸੀ ਪਤਾ ਉਹ ਮੁੜ ਕੇ ਫ਼ਰ ਛਕਣ ਕੋਲ਼ ਆਈ ਤੇ ਬਸ਼ੀਰ ਦਾ ਘਰ ਪੁੱਛਿਆ। ਛਕਣ ਉਹਦੇ ਨਾਲ਼ ਇਕ ਮੁੰਡਾ ਘੱਲਿਆ ਜੋ ਬਸ਼ੀਰ ਦਾ ਘਰ ਜਾਂਣਦਾ ਸੀ । ਫ਼ਾਤਿਮਾ ਓਹਨੂੰ ਸਬਜ਼ੀ ਦਾ ਮਸਲਾ ਦੱਸਿਆ ਤੇ ਨਾਲ਼ ਮਿੰਨਤ ਕੀਤੀ ਕਿ ਉਹ ਸਵੇਰੇ ਸਬਜ਼ੀ ਮੰਡੀ ਤੋਂ ਆਪਣੀ ਸਬਜ਼ੀ ਦੇ ਨਾਲ਼ ਦੁਕਾਨ ਲਈ ਵੀ ਸਬਜ਼ੀ ਲੈ ਆਵੇ । ਬਸ਼ੀਰ ਮੰਨ ਗਿਆ। ਫ਼ਾਤਿਮਾ ਘਰ ਵਾਪਸ ਆ ਰਹੀ ਸੀ ਤੇ ਉਹਨੇ ਸੋਚਣਾ ਸ਼ੁਰੂ ਕਰਦਿੱਤਾ : ” ਫ਼ਾਤਿਮਾ ਬੀ ਤੇਰੀਆਂ ਮੁਸੀਬਤਾਂ ਕਦੋਂ ਮੁੱਕਣ ਗੀਆਂ ਬੈਠਿਆਂ ਬਿਠਾਇਆਂ ਵਖ਼ਤ ਪੇ ਗਿਆ ਉਹਨੂੰ ਕਦੇ ਅੱਲਣ ਤੇ ਗ਼ੁੱਸਾ ਤੇ ਕਦੇ ਤਰਸ ਆਉਂਦਾ ਸੀ। ਦੋ ਟੱਕੇ ਦੀ ਕੰਜਰੀ ਪਿੱਛੇ ਉਹਨੂੰ ਚਿੜ੍ਹਨ ਦੀ ਕੀ ਲੋੜ ਸੀ ਜਿੰਨਾਂ ਰਿਸ਼ਤਿਆਂ ਗ਼ੈਰਤ ਖਾਣੀ ਸੀ ਉਨ੍ਹਾਂ ਤੇ ਉਹਨੂੰ ਨੰਗੇਆਂ ਕਰ ਕੇ ਬਜ਼ਾਰ ਵਿਚ ਖੜ੍ਹਾ ਕਰਦਿੱਤਾ ਤੇ ਅੱਲਣ ਨੂੰ ਕੀ ਲੋੜ ਸੀ। ਫ਼ਾਤਿਮਾ ਨੂੰ ਕੁਝ ਪਲਾਂ ਲਈ ਇੰਜ ਲੱਗਾ ਜਿਵੇਂ ਇਹ ਸਾਰਾ ਉਹਦਾ ਕਸੂਰ ਸੀ ਜੇ ਮੈਂ ਉਹਦੇ ਘਰ ਕਰਾਏਦਾਰ ਨਾ ਬਣੀ ਹੁੰਦੀ ਤੇ ਅੱਜ ਅੱਲਣ ਨੂੰ ਕੁਝ ਵੀ ਨਹੀਂ ਸੀ ਹੋਣਾ । ਗੁਨਾਹ ਦਾ ਇਕ ਅਹਿਸਾਸ ਫ਼ਾਤਿਮਾ ਦੇ ਸਰੀਰ ਨੂੰ ਆਕੇ ਲਿਤਾੜਨ ਲੱਗ ਪਿਆ ਤੇ ਓਹਨੂੰ ਇੰਝ ਲੱਗੇ ਜੇਂਵੇਂ ਉਹ ਜ਼ਮੀਨ ਦੇ ਅੰਦਰ ਲਹਿੰਦੀ ਜਾਂਦੀ ਏ ਤੇ ਉਹਦੇ ਕੋਲੋਂ ਕਦਮ ਪੁੱਟਣੇ ਆਓਖੇ ਹੋ ਰਹੇ ਸਨ। ਇਹੋ ਜਿਹਾਂ ਸੋਚਾਂ ਵਿਚ ਫਸੀ ਉਹ ਘਰ ਪਹੁੰਚ ਗਈ ਅੱਗੋਂ ਸਲੀਮ ਉਠ ਗਿਆ ਹੋਇਆ ਸੀ ਤੇ ਰੋਣ ਲੱਗਾ ਹੋਇਆ ਸੀ। ਫ਼ਾਤਿਮਾ ਜਾ ਕੇ ਉਹਨੂੰ ਚੁੱਕ ਲਿਆ ਤੇ ਕਹਿਣ ਲੱਗੀ : ” ਤੂੰ ਵੀ ਸੱਚਾ ਐਂ ਮਾਂ ਨੂੰ ਮਾਂ ਈ ਰਹਿਣਾ ਚਾਹੀਦਾ ਏ ਜਦ ਉਹ ਦੁਕਾਨਦਾਰ ਬੰਣ ਜਾਂਦੀ ਏ ਤੇ ਫ਼ਰ ਪੂਰੀ ਮਾਂ ਨਹੀਂ ਰਹਿੰਦੀ ਉਹ ਆਪਣੀ ਮਾਮਤਾ ਦਾ ਇਕ ਹਿੱਸਾ ਵੇਚ ਦਿੰਦੀ ਏ ਇੰਜ ਮਾਮਤਾ ਚੋਰੀ ਹੋ ਕੇ ਰੋਟੀ ਬੰਣ ਜਾਂਦੀ ਏ ” । ਫ਼ਰ ਮੰਜੀ ਤੇ ਲੰਮੀ ਪੇ ਗਈ ਤੇ ਸਲੀਮ ਨੂੰ ਘੁੱਟ ਕੇ ਨਾਲ਼ ਲਾ ਕੇ ਸੌਂ ਗਈ। ਅਗਲੇ ਦਿਨ ਦੁਕਾਨ ਖੋਲਣ ਆਈ ਤੇ ਰਾਹ ਵਿਚ ਮੁਖ਼ਤਾਰ ਦੀ ਦੁਕਾਨ ਕੋਲੋਂ ਲੰਘੀ ਤੇ ਉਹਨੇ ਫ਼ਾਤਿਮਾ ਨੂੰ ਦੇਖ ਉਹਦੇ ਵੱਲ ਪਿੱਠ ਕਰ ਲਈ ਤੇ ਮੂੰਹ ਚੋਂ ਇਕ ਲਫ਼ਤ ਨਾ ਬੋਲਿਆ । ਬੁਲਬੁਲ ਨੂੰ ਆਪਣੇ ਨਾਲ਼ ਲੈ ਜਾਣ ਲਈ ਜਦ ਉਹਨੇ ਦਰਵਾਜ਼ਾ ਖੜਕਾਇਆ ਤੇ ਉਹ ਅੱਗੋਂ ਆਪਣੀ ਸ਼ਾਇਰੀ ਵਾਲੀ ਕਾਪੀ ਲੈ ਕੇ ਤਿਆਰ ਬੈਠਾ ਸੀ । ਦੁਕਾਨ ਖੋਲ ਕੇ ਬੁਲਬੁਲ ਆਪਣੀ ਕੁਰਸੀ ਤੇ ਜਾ ਬੈਠਾ ਤੇ ਫ਼ਾਤਿਮਾ ਆ ਕੇ ਅੱਗੇ ਖਲੋ ਗਈ। ਥੋੜੀ ਦੇਰ ਬਾਦ ਬਸ਼ੀਰ ਖੋਤੀ ਰੀਹੜ੍ਹੀ ਵਾਲਾ ਸਬਜ਼ੀ ਲੈ ਕੇ ਆ ਗਿਆ ਉਹਨੇ ਸਬਜ਼ੀ ਆਪਣੀ ਆਪਣੀ ਥਾਂ ਤੇ ਸਜਾ ਦਿੱਤੀ ਤੇ ਉਹ ਚਲਾ ਗਿਆ। ਦੁਕਾਨ ਖੁੱਲਣ ਨਾਲ਼ ਗਾਹਕ ਆਉਣ ਲੱਗ ਪਏ। ਬੁਲਬੁਲ ਆਪਣੀ ਡਿਊਟੀ ਬੜੀ ਈਮਾਨਦਾਰੀ ਤੇ ਚੁਸਤੀ ਨਾਲ਼ ਨਿਭਾ ਰੀਆ ਸੀ। ਅੱਲਣ ਦੇ ਪੱਕੇ ਗਾਹਕਾਂ ਚੋਂ ਇਕ ਬੰਦਾ ਜਿਹਨੂੰ ਉਹ ਪ੍ਰਫ਼ੈਸਰ ਕਿਹੰਦਾ ਹੁੰਦਾ ਸੀ ਆਇਆ ਅਸਲ ਵਿਚ ਤੇ ਇਹ ਮਾਸਟਰ ਸੀ ਤੇ ਟਿਊਸ਼ਨਾਂ ਪੜਾਉਂਦਾ ਸੀ । ਅੱਲਣ ਦੀ ਇਹ ਆਦਤ ਸੀ ਕਿ ਉਹ ਬੰਦੇ ਵਿਚ ਹਵਾ ਭਰਨ ਲਈ ਉਹਦੇ ਅਸਲ ਉਹਦੇ ਤੋਂ ਦੋ ਚਾਰ ਦਰਜੇ ਉੱਚੇ ਕਰ ਕੇ ਉਹਨੂੰ ਬੁਲਾਣ ਲੱਗ ਪੈਂਦਾ ਸੀ । ਇਹ ਧੱਕੇ ਨਾਲ਼ ਟਿਊਸ਼ਨ ਪੜਾਉਂਦਾ ਸੀ ਜੇ ਕਿਸੇ ਬਾਲ ਦੇ ਮਾਂ ਪਿਓ ਕੋਲ਼ ਟਿਊਸ਼ਨ ਪੜ੍ਹਾਉਣ ਦੀ ਹਿੰਮਤ ਨਹੀਂ ਹੁੰਦੀ ਸੀ ਤੇ ਇਹ ਮਾਸਟਰ ਇਸ ਬਾਲ ਨੂੰ ਰੋਜ਼ ਕੱਟਦਾ ਤੇ ਗੰਦੀਆਂ ਗਾਹਲਾਂ ਕੱਢਦਾ ਨਾਲ਼ ਏਸ ਨੂੰ ਹਰ ਸਾਲ ਫ਼ੇਲ੍ਹ ਕਰ ਦਿੰਦਾ। ਆਖ਼ਿਰ ਉਹਦੇ ਮਾਂ ਪਿਓ ਮਜਬੂਰ ਹੋ ਕੇ ਉਹਨੂੰ ਟਿਊਸ਼ਨ ਪੜ੍ਹਨ ਲਈ ਘੁਲ ਦਿੰਦੇ । ਇਹ ਪਿੱਛੋਂ ਯੂ.ਪੀ. ਚੋਂ ਆਇਆ ਸੀ ਤੇ ਹਮੇਸ਼ਾ ਚਿੱਟਾ ਪਾਜਾਮਾ ਕੁੜਤਾ ਪਾਕੇ ਰੱਖਦਾ ਸੀ ਹਰ ਵੇਲੇ ਪਾਨ ਖਾਂਦਾ ਤੇ ਹੋਰ ਈ ਤਰਾਂ ਦੀ ਉਰਦੂ ਬੋਲਦਾ ਸੀ। ਉਹਨੇ ਆਕੇ ਉਰਦੂ ਵਿਚ ਸੌਦਾ ਮੰਗਿਆ ਤੇ ਅੱਗੋਂ ਫ਼ਾਤਿਮਾ ਉਹਨੂੰ ਪੰਜਾਬੀ ਵਿਚ ਜਵਾਬ ਦਿੱਤਾ ਤੇ ਕਹਿਣ ਲੱਗਾ : ” ਤੋਂ ਹੁਣ ਕਰਾਚੀ ਆ ਗਈ ਐਂ ਤੇ ਉਰਦੂ ਬੋਲਿਆ ਕਰ”। ” ਉਹ ਕਿਉਂ ? ” : ਫ਼ਾਤਿਮਾ ਪੁੱਛਿਆ । ” ਇਹ ਸਾਡੀ ਕੌਮੀ ਜ਼ਬਾਨ ਏ ” : ਮਾਸਟਰ ਜਵਾਬ ਦਿੱਤਾ । ” ਇਹ ਕੌਮੀ ਕੀ ਹੁੰਦੀ ਏ?”: ਫ਼ਾਤਿਮਾ ਪੁੱਛਿਆ । ” ਕੌਮ ਦੀ ” : ਮਾਸਟਰ ਜਵਾਬ ਦਿੱਤਾ । ” ਕਿਹੜੀ ਕੌਮ ਦੀ? ਸਾਡੇ ਪੰਜਾਬ ਵਿਚ ਤੇ ਸਾਰੀਆਂ ਕੌਮਾਂ ਦੇ ਲੋਕ ਪੰਜਾਬੀ ਈ ਬੋਲਦੇ ” : ਫ਼ਾਤਿਮਾ ਪੁੱਛਿਆ । ” ਇਹ ਜ਼ਾਤ ਗੋਤ ਵਾਲੀ ਕੌਮ ਨਹੀਂ ਏ ਇਹ ਹੋਰ ਕੌਮ ਏ ” : ਮਾਸਟਰ ਜਵਾਬ ਦਿੱਤਾ । ” ਉਹ ਹੋਰ ਕਿਹੜੀ ਕੌਮ ਏ ?” : ਫ਼ਾਤਿਮਾ ਪੁੱਛਿਆ । ” ਇਕ ਦੇਸ ਦੇ ਲੋਕ ਕੌਮ ਹੁੰਦੇ ਨੇਂ ” : ਮਾਸਟਰ ਜਵਾਬ ਦਿੱਤਾ । ” ਅੱਛਾ ਤੇ ਫ਼ਰ ਮੈਂ ਤੇ ਏਸ ਕੌਮ ਦੀ ਨਹੀਂ ਹਾਂ?” : ਫ਼ਾਤਿਮਾ ਸਵਾਲ ਕੀਤਾ । ” ਤੋਂ ਕੌਮ ਤੇ ਹੈਂ ਪਰ ਕੌਮੀ ਜ਼ਬਾਨ ਨਹੀਂ ਬੋਲਦੀ” : ਮਾਸਟਰ ਜਵਾਬ ਦਿੱਤਾ । ” ਫ਼ਰ ਮੈਂ ਜੋ ਜ਼ਬਾਨ ਬੋਲਦੀ ਹਾਂ ਇਹ ਕੌਮੀ ਜ਼ਬਾਨ ਨਹੀਂ ?” ਫ਼ਾਤਿਮਾ ਪੁੱਛਿਆ । ” ਨਹੀਂ ਇਹ ਕੌਮੀ ਜ਼ਬਾਨ ਨਹੀਂ ” : ਮਾਸਟਰ ਜਵਾਬ ਦਿੱਤਾ । ” ਫ਼ਰ ਇਹਦਾ ਮਤਲਬ ਇਹ ਹੋਇਆ ਕਿ ਜੋ ਲੋਕ ਕੌਮੀ ਜ਼ਬਾਨ ਨਹੀਂ ਬੋਲਦੇ ਓ ਪੂਰੇ ਕੌਮੇ ਨਹੀਂ ਨੇਂ ” : ਫ਼ਾਤਿਮਾ ਪੁੱਛਿਆ । ‘ ਹਾਂ ਤੋਂ ਇਹ ਕਹਿ ਸਕਦੀ ਐਂ ” : ਮਾਸਟਰ ਜਵਾਬ ਦਿੱਤਾ ।

ਇਹਦਾ ਮਤਲਬ ਏ ਉਰਦੂ ਬੋਲਣ ਵਾਲੇ ਕੌਮੇ ਹੋ ਗਏ ਤੇ ਦੂਜੇ ਬੇ ਕੌਮੇ ਨੇਂ ਤੇ ਫ਼ਰ ਇਹ ਕੌਮੇ ਕਿੱਥੇ ਰਹਿੰਦੇ ਨੇਂ? ” : ਫ਼ਾਤਿਮਾ ਪੁੱਛਿਆ ।

”ਇਹ ਕਰਾਚੀ ਵਿਚ ਰਹਿੰਦੇ ਨੇਂ ” : ਮਾਸਟਰ ਜਵਾਬ ਦਿੱਤਾ । ” ਕੀ ਕਰਾਚੀ ਵਿਚ ਰਹਿਣ ਵਾਲੇ ਸਾਰੇ ਲੋਕ ਕੌਮੇ ਨੇਂ ?” : ਫ਼ਾਤਿਮਾ ਪੁੱਛਿਆ । ” ਨਹੀਂ ਸਾਰੇ ਤੇ ਨਹੀਂ ” : ਮਾਸਟਰ ਜਵਾਬ ਦਿੱਤਾ । ” ਫ਼ਿਰ ਕਰਾਚੀ ਦੇ ਕਿਹੜੇ ਲੋਕ ਕੌਮੇ ਨੇਂ?” : ਫ਼ਾਤਿਮਾ ਪੁੱਛਿਆ। ” ਉਹ ਲੋਕ ਜੋ ਹਿੰਦੁਸਤਾਨ ਚੋਂ ਆਏ ਨੇਂ ” ; ਮਾਸਟਰ ਜਵਾਬ ਦਿੱਤਾ । ” ਪਰ ਮੇਰੇ ਪਿੰਡ ਵਿਚ ਤੇ ਬਹੁਤ ਸਾਰੇ ਲੋਕ ਵੰਡ ਮਗਰੁਨ ਹਿੰਦੁਸਤਾਨ ਤੋਂ ਆਏ ਨੇਂ ਉਹ ਤੇ ਕੌਮੇ ਨਹੀਂ ਉਹ ਤੇ ਮੇਰੇ ਵਾਂਗੂੰ ਪੰਜਾਬੀ ਬੋਲਦੇ ਨੇਂ ” : ਫ਼ਾਤਿਮਾ ਜਵਾਬ ਦਿੱਤਾ । ” ਹਾਂ ਉਹ ਕੌਮੇ ਨਹੀਂ ” : ਮਾਸਟਰ ਬੋਲਿਆ । ” ਇਹਦਾ ਮਤਲਬ ਏ ਹਿੰਦੁਸਤਾਨ ਚੋਂ ਉੱਠ ਕੇ ਆਏ ਉਹ ਮਹਾਜਰ ਜੋ ਉਰਦੂ ਬੋਲਦੇ ਨੇਂ ਉਹ ਕੌਮੇ ਨੇਂ ਤੇ ਬਾਕੀ ਸਭ ਬੇ ਕੌਮੇ ਨੇਂ ਪਰ ਤੁਸੀਂ ਤੇ ਕਿਹਾ ਸੀ ਕੌਮ ਲੋਕ ਹੁੰਦੇ ਨੇਂ ਇਹਦਾ ਮਤਲਬ ਏ ਇਹ ਥੋੜੇ ਜਿਹੇ ਕੌਮੇ ਲੋਕ ਹੋ ਗਏ ਤੇ ਬਾਕੀ ਸਾਰੇ ਪਸੂ ਨੇਂ ਫ਼ਰ ਉਰਦੂ ਲੋਕਾਂ ਦੀ ਬੋਲੀ ਹੋ ਗਈ ਤੇ ਬਾਕੀ ਸਭ ਬੋਲੀਆਂ ਪਸੂਆਂ ਦੀਆਂ ਨੇਂ ਪਰ ਮੈਨੂੰ ਤੇ ਦੂਜੀਆਂ ਬੋਲੀਆਂ ਦੇ ਲੋਕ ਵੀ ਲੋਕ ਈ ਨਜ਼ਰ ਆਉਂਦੇ ਨੇਂ ਮੈਂ ਕਿਸੇ ਪਠਾਣ ਦੇ ਸਿਰ ਤੇ ਸਿੰਘ ਨਹੀਂ ਦੇਖੇ ਕਿਸੇ ਸਿੰਧੀ ਦੀ ਪਿੱਠ ਤੇ ਪੂਛ ਲੱਗੀ ਨਹੀਂ ਦੇਖੀ ਕੋਈ ਪੰਜਾਬੀ ਚਾਰ ਪੈਰਾਂ ਤੇ ਨਹੀਂ ਤੁਰਦਾ । ਮਾਸਟਰ ਜੀ ਮੈਨੂੰ ਪੰਜਾਬੀ ਬੋਲ ਕੇ ਪਸੂ ਈ ਰਹਿਣ ਦਿਓ ਮੈਥੋਂ ਮੂੰਹ ਚਿੱਬਾ ਕਰ ਕੇ ਉਰਦੂ ਨਹੀਂ ਬੋਲੀ ਜਾਂਦੀ ਮੈਂ ਰੱਜੀ ਏਸ ਕੌਮ ਤੋਂ ਤੇ ਏਸ ਕੌਮੀ ਬੋਲੀ ਤੋਂ ”। ਤੇ ਫ਼ਰ ਫ਼ਾਤਿਮਾ ਬੋਲਦੀ ਗਈ ਤੇ ਬੋਲਦੀ ਗਈ ।




ਸਾਂਝਾ ਪੰਜਾਬ

ਜਵਾਰੀ

پنجابی لئی تھلے رول کرو ਸੱਯਦ ਆਸਿਫ਼ ਸ਼ਾਹਕਾਰ

“ਭਲੇ ਦਾ ਅੱਜ ਜ਼ਮਾਨਾ ਈ ਨਹੀਂ ਰਿਹਾ,” ਮੌਲਵੀ ਆਪਣੇ ਆਪ ਨੂੰ ਕਿਹਾ ਤੇ ਉਹ ਮੁੜ ਕੇ ਖ਼ਾਲੀ ਹੱਥੀਂ ਜੇਲ੍ਹ ਵੱਲ ਆ ਗਿਆ ਪਰ ਉਹਨੂੰ ਹੌਸਲਾ ਨਹੀਂ ਸੀ ਪੈ ਰਿਹਾ ਕਿ ਉਹ ਜੇਲ੍ਹ ਦੇ ਅਫ਼ਸਰਾਂ ਦਾ ਸਾਹਮਣਾ ਕਰੇ। ਜੇਲ੍ਹ ਦੇ ਬਾਹਰ ਇੱਕ ਨਿੱਕਾ ਜਿਹਾ ਖਾਲਾ ਵਗਦਾ ਸੀ ਉਹ ਇਹਦੇ ਕੰਢੇ ‘ਤੇ ਆ ਕੇ ਬਹਿ ਗਿਆ ਤੇ ਸੋਚਣ ਲੱਗ ਪਿਆ। ਉਹਦਾ ਇੱਕ ਤੇ ਦਿਲ ਕਰੇ ਕਿ ਨਿੱਕੇ ਹੁੰਦਿਆਂ ਤਰਾਂ ਏਸ ਖਾਲੇ ਵਿਚ ਲੰਮਾ ਪੈ ਜਾਵੇ ਤੇ ਪਾਣੀ ਦੀ ਚਾਦਰ ਤਾਣ ਕੇ ਸਾਰੇ ਜਹਾਨ ਕੋਲੋਂ ਲੁਕ ਜਾਵੇ। ਖ਼ਾਲੀ ਹੱਥਕੜੀ ਬਾਰ-ਬਾਰ ਖੜਕਦੀ ਸੀ ਤੇ ਉਹਨੂੰ ਇੰਝ ਲੱਗਦਾ ਸੀ ਜਿਵੇਂ ਹੱਥਕੜੀ ਵਿਚ ਜਾਨ ਪੈ ਗਈ ਹੋਵੇ ਤੇ ਇਹ ਕਿਸੇ ਕਾਲੇ ਨਾਗ ਵਾਂਗ ਫਨ ਕੱਢ ਕੇ ਉਹਦੇ ਵੱਲ ਆਉਂਦੀ ਹੋਵੇ ਤੇ ਉਹਦੀਆਂ ਬਾਹਵਾਂ ਨੂੰ ਆ ਕੇ ਚਿੰਬੜਦੀ ਹੋਵੇ। ਜਦ ਇਹ ਉਹਦੇ ਹੱਥਾਂ ਨੂੰ ਲੱਗਣ ਲੱਗਦੀ ਤੇ ਉਹ ਇਹਨੂੰ ਝਟਕ ਕੇ ਪਰ੍ਹੇ ਸੁੱਟ ਦਿੰਦਾ। “ਤੈਨੂੰ ਕੀ ਲੱਭਾ? ਸੁਆਦ ਤੇ ਉਹਨੇ ਲੈਣਾ ਸੀ ਤੈਨੂੰ ਕਿਹੜਾ ਉਹਨੇ ਹਿੱਸਾ ਦੇਣਾ ਸੀ। ਤੂੰ ਉਹਦੇ ਸੁਆਦ ‘ਚੋਂ ਸੁਆਦ ਲੈਂਦਾ-ਲੈਂਦਾ ਪੰਗਾ ਪਵਾ ਕੇ ਬਹਿ ਰਿਹਾ ਐਂ,” ਮੌਲਵੀ ਸਿੰਧੀ ਆਪਣੇ ਆਪ ਨੂੰ ਕੋਸਿਆ। ਉਹਨੂੰ ਖਾਲੇ ਕੋਲ਼ ਬੈਠਿਆਂ ਬੜਾ ਚਿਰ ਹੋ ਗਿਆ ਸੀ। ਉਹ ਕਦੇ ਏਸ ਕੈਦੀ ਨੂੰ ਗਾਹਲਾਂ ਕੱਢਦਾ ਤੇ ਕਦੇ ਆਪਣੇ ਆਪ ਨੂੰ। ਵੇਲੇ ਦੀ ਤਰਾਂ ਖਾਲੇ ਦਾ ਪਾਣੀ ਵੀ ਵਗਦਾ ਜਾ ਰਿਹਾ ਸੀ ਤੇ ਉਹ ਵੇਲੇ ਨੂੰ ਖਿਲਾਰਨ ਦਾ ਜਤਨ ਕਰ ਰਿਹਾ ਸੀ। ਜਦ ਸ਼ਾਮ ਪੈਣ ਲੱਗੀ ਤੇ ਉਹਨੇ ਆਪਣੇ ਆਪ ਨੂੰ ਕਿਹਾ, “ਮਨਾ! ਤੂੰ ਇਥੇ ਕਿੰਨਾ ਕੁ ਚਿਰ ਬੈਠਾ ਰਵ੍ਹੇਂਗਾ। ਤੂੰ ਇਥੇ ਝੁੱਗੀ ਪਾਉਣ ਤੋਂ ਤੇ ਰਿਹਾ । ਕੀਤੇ ਦਾ ਹਿਸਾਬ ਕਿਤਾਬ ਤੇ ਦੇਣਾ ਈ ਪੈਂਦਾ ਏ।” ਉਹ ਹਿੰਮਤ ਕਰ ਕੇ ਉਠਦਾ ਤੇ ਫ਼ੇਰ ਬਹਿ ਜਾਂਦਾ। ਉਹਦੇ ਲਈ ਸਭ ਤੋਂ ਵੱਡਾ ਰੱਫੜ ਇਹ ਸੀ ਕਿ ਉਹ ਜੇਲ੍ਹ ਦੇ ਅਫ਼ਸਰਾਂ ਨੂੰ ਕੀ ਦੱਸੇਗਾ। ਉਹ ਉਨ੍ਹਾਂ ਨੂੰ ਅਸਲੀ ਗੱਲ ਤੇ ਦੱਸਣੋਂ ਰਿਹਾ । ਇਹ ਦੱਸਣ ਨਾਲ਼ ਸਾਰੇ ਜਹਾਨ ਉਹਨੂੰ ਖੱਚਾਂ ਮਾਰਨੀਆਂ ਸਨ। ਕਿਸੇ ਕਹਿਣਾ ਸੀ, “ਕੀ ਇਸ ਕੈਦੀ ਤੈਨੂੰ ਵੀ ਵਾਰੀ ਦਵਾਈ ਸੀ ਜਾਂ ਤੂੰ ਬਾਹਰ ਈ ਬਹਿ ਕੇ ਘਸੇ ਗਿੰਣਦਾ ਰਿਹਾ ਸੀਂ ” ਜਿੰਨੇ ਮੂੰਹ ਓਨੀਆਂ ਗੱਲਾਂ । ਫ਼ਰ ਉਹਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਯਾਦ ਆਈਆਂ ਪਈ ਫ਼ਲਾਣੀ ਥਾਂ ਫ਼ਲਾਣੇ ਖ਼ਤਰਨਾਕ ਡਾਕੂ ਨੂੰ ਉਹਦੇ ਸਾਥੀ ਦਿਨ ਦਿਹਾੜੇ ਪੁਲਿਸ ਦੀ ਹਿਰਾਸਤ ਵਿਚੋਂ ਛੁਡਾ ਕੇ ਲੈ ਗਏ। ਇਹ ਸੋਚ ਕੇ


ਉਹਨੂੰ ਹਿੰਮਤ ਮਿਲੀ ਪਰ ਦੂਜੇ ਈ ਪਲ ਉਹਨੂੰ ਖ਼ਿਆਲ ਆਇਆ ਕਿ ਇਹ ਕਹਾਣੀ ਨਹੀਂ ਚੱਲਣੀ। ਇਹ ਨਿੱਕਾ ਜਿਹਾ ਸ਼ਹਿਰ ਏ, ਇਥੇ ਕੋਈ ਫੂਸੀ ਵੀ ਮਾਰੇ ਤੇ ਸਾਰੇ ਸ਼ਹਿਰ ਨੂੰ ਪਤਾ ਲੱਗ ਜਾਂਦਾ ਏ। ਇਹ ਤੇ ਬਹੁਤ ਵੱਡੀ ਗੱਲ ਸੀ ਕਿ ਇੱਕ ਕੈਦੀ ਨੂੰ ਉਹਦੇ ਸਾਥੀ ਦਿਨ ਦਿਹਾੜੇ ਛੁਡਾ ਕੇ ਲੈ ਗਏ। ਤਫ਼ਤੀਸ਼ ਹੋਣ ‘ਤੇ ਉਹਦਾ ਝੂਠ ਫੜਿਆ ਜਾਣਾ ਸੀ। ਤਫ਼ਤੀਸ਼ ਕਰਨ ਵਾਲਿਆਂ ਪੁੱਛਣਾ ਸੀ, ਇਹ ਵਾਕਿਆ ਕਿੱਥੇ ਤੇ ਕਦੋਂ ਹੋਇਆ?“

ਜਦ ਉਹਨੇ ਕੋਈ ਝੂਠੀ-ਮੂਠੀ ਥਾਂ ਦੱਸਣੀ ਸੀ ਤੇ ਤਫ਼ਤੀਸ਼ ਕਰਨ ਵਾਲਿਆਂ ਓਥੇ ਪਹੁੰਚ ਜਾਣਾ ਸੀ ਤੇ ਜਦ ਉਨ੍ਹਾਂ ਆਸੇ-ਪਾਸੇ ਦੇ ਲੋਕਾਂ ਕੋਲੋਂ ਪੁੱਛਣਾ ਸੀ ਤੇ ਕਿਸੇ ਵੀ ਏਸ ਵਾਕੇ ਦੀ ਤਸਦੀਕ ਨਹੀਂ ਸੀ ਕਰਨੀ, ਇਹ ਸੋਚ ਕੇ ਉਹਨੇ ਇਹ ਕਹਾਣੀ ਪਾਸੇ ਰੱਖ ਦਿੱਤੀ। ਫ਼ੇਰ ਉਹਨੇ ਸੋਚਿਆ ਕਿ ਕਿਉਂ ਨਾ ਕਵ੍ਹਾਂ ਕਿ ਮੈਂ ਇੱਕ ਢਾਬੇ ‘ਤੇ ਚਾਹ ਪੀਣ ਲੱਗਾ ਸਾਂ ਤੇ ਏਸ ਕੈਦੀ ਅੱਖ ਬਚਾ ਕੇ ਮੇਰੀ ਪਿਆਲੀ ਵਿਚ ਨਸ਼ੇ ਵਾਲੀ ਕੋਈ ਸ਼ੈਅ ਪਾ ਦਿੱਤੀ ਤੇ ਮੈਂ ਬੇਹੋਸ਼ ਹੋ ਗਿਆ ਤੇ ਉਹਨੇ ਮੇਰੀ ਪੈਂਟ ਦੀ ਜੇਬ ‘ਚੋਂ ਚਾਬੀ ਕੱਢੀ ਤੇ ਹੱਥਕੜੀ ਖੋਲ੍ਹ ਕੇ ਨੱਸ ਗਿਆ। ਇਹ ਸੋਚ ਕੇ ਉਹ ਖ਼ੁਸ਼ ਹੋਇਆ ਤੇ ਹਿੰਮਤ ਕਰ ਕੇ ਤੁਰਨ ਲੱਗਾ ਤੇ ਫ਼ੇਰ ਇੱਕ ਹੋਰ ਸੋਚ ਆ ਕੇ ਉਹਦੇ ਪੈਰਾਂ ਵਿਚ ਸੰਗਲ ਪਾ ਦਿੱਤਾ। ਤਫ਼ਤੀਸ਼ ਕਰਨ ਵਾਲਿਆਂ ਪਹਿਲੀ ਗੱਲ ਇਹ ਕਹਿਣੀ ਸੀ ਕਿ ਉਹ ਡਿਊਟੀ ਤੇ ਸੀ ਤੇ ਉਹਨੂੰ ਕੀਹਨੇ ਇਜਾਜ਼ਤ ਦਿੱਤੀ ਸੀ ਕਿ ਉਹ ਢਾਬਿਆਂ ‘ਤੇ ਬਹਿ ਕੇ ਚਾਹਵਾਂ ਪੀਏ। ਕਾਨੂੰਨ ਇਹ ਕਹਿੰਦਾ ਏ ਕਿ ਜਦ ਕੋਈ ਮੁਲਾਜ਼ਮ ਕਿਸੇ ਕੈਦੀ ਨੂੰ ਤਾਰੀਖ਼ ਭੁਗਤਾਨ ਲਈ ਕਚਹਿਰੀ ਲੈ ਕੇ ਜਾਂਦਾ ਏ ਤੇ ਪੇਸ਼ੀ ਤੋਂ ਵਿਹਲੇ ਹੋਣ ਮਗਰੋਂ ਇਹ ਮੁਲਾਜ਼ਮ ਏਸ ਕੈਦੀ ਨੂੰ ਸਿੱਧਾ ਜੇਲ੍ਹ ਲੈ ਕੇ ਆਉਂਦਾ ਏ। ਮੌਲਵੀ ਸਿੰਧੀ ਸੋਚਿਆ ਕਿ ਉਹਦੇ ਕੋਲ਼ ਏਸ ਗੱਲ ਦਾ ਤੇ ਜਵਾਬ ਹੈ। ਉਹ ਬਹਾਨਾ ਘੜੇਗਾ ਕਿ ਤਾਰੀਖ਼ ਤੇ ਪੇਸ਼ੀ ਦੀ ਵਾਰੀ ਬਹੁਤ ਦੇਰ ਨਾਲ਼ ਆਈ ਤੇ ਉਹ ਸਾਰੇ ਦਿਨ ਦਾ ਭੁੱਖਾ ਸੀ ਤੇ ਨਾਲ਼ ਉਹਦਾ ਸਿਰ ਪੀੜ ਕਰਨ ਲੱਗ ਪਿਆ ਸੀ। ਸਿਰ ਪੀੜ ਦੀ ਗੋਲੀ ਖਾਣ ਲਈ ਉਹਨੇ ਚਾਹ ਪੀਤੀ ਸੀ ਪਰ ਏਸ ਕਹਾਣੀ ਵਿਚ ਕੈਦੀ ਦੇ ਫ਼ਰਾਰ ਹੋਣ ਦੀ ਥਾਂ ਤੇ ਫ਼ਰਾਰੀ ਦੇ ਵਕਤ ਦਾ ਫ਼ੇਰ ਪੰਗਾ ਸੀ। ਤਫ਼ਤੀਸ਼ ਕਰਨ ਵਾਲਿਆਂ ਨੂੰ ਏਸ ਢਾਬੇ ਦਾ ਮਾਲਿਕ ਕਿਵੇਂ ਏਸ ਵਾਕੇ ਦੀ ਗਵਾਹੀ ਦੇਵੇਗਾ। ਜਦ ਇਹ ਵਾਕਿਆ ਉਹਦੇ ਕੋਲ਼ ਹੋਇਆ ਈ ਨਹੀਂ ਤੇ ਉਹ ਐਵੇਂ ਕਿਵੇਂ ਕਹਿ ਦੇਵੇਗਾ। ਇਹ ਢਾਬੇ ਵਾਲਾ ਕਿਹੜਾ ਉਹਦਾ ਰਿਸ਼ਤੇਦਾਰ ਸੀ। ਨਾਲ਼ ਏਸ ਢਾਬੇ ਵਾਲੇ ਪੁਲਿਸ ਅੱਗੇ ਝੂਠ ਬੋਲ ਕੇ ਮਰਨਾ ਸੀ। ਸਿੰਧੀ ਸੋਚਿਆ ਕਿ ਏਸ ਝੂਠ ਨੂੰ ਲੁਕਾਉਣ ਲਈ ਉਹਨੂੰ ਹੋਰ ਸੌ ਝੂਠ ਬੋਲਣੇ ਪੈਣੇ ਸਨ ਤੇ ਉਹ ਕਿੰਨੇ ਕੁ ਝੂਠ ਸੱਚ ਸਾਬਤ ਕਰੇਗਾ। ਇਨ੍ਹਾਂ ਝੂਠਾਂ ‘ਚੋਂ ਕੋਈ ਨਾ ਕੋਈ ਜ਼ਰੂਰ ਫੜਿਆ ਜਾਣਾ ਸੀ। ਇਹ ਕੰਮ ਔਖਾ ਸੀ। ਉਹ ਫ਼ੇਰ ਬਹਿ ਗਿਆ ਤੇ ਖਾਲੇ ਵਿਚ ਵਗਦੇ ਪਾਣੀ ਨੂੰ ਦੇਖਣ ਲੱਗ ਪਿਆ। ਪਾਣੀ ਨੂੰ ਦੇਖ ਕੇ ਉਹਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਪਿੰਡ ਦੇ ਕਈ ਲੋਕ ਪਾਣੀ ਕੋਲ਼ ਜਾ ਕੇ ਮਿੰਨਤਾਂ ਮੰਨਦੇ ਹੁੰਦੇ ਸਨ ਤੇ ਉਨ੍ਹਾਂ ਦਾ ਈਮਾਨ ਸੀ ਕਿ ਪਾਣੀ ਵੀ ਇੱਕ ਫ਼ਕੀਰ ਜਾਂ ਅਵਤਾਰ ਏ। ਕੁਝ ਲੋਕ ਕਹਿੰਦੇ ਸਨ ਕਿ ਪਾਣੀਆਂ ਦਾ ਵਲੀ ਜਾਂ ਅਵਤਾਰ ਖ਼ੁਆਜਾ ਖ਼ਿਜ਼ਰ ਏ। ਜਦ ਲੋਕਾਂ ਨੂੰ ਕੋਈ ਮੁਸ਼ਕਿਲ ਪੈਂਦੀ ਸੀ ਤੇ ਉਹ ਕਿਸੇ ਦਰਿਆ, ਨਹਿਰ, ਰਾਜਬਾਹ ਜਾਂ ਖਾਲੇ ਕੋਲ਼ ਆ ਕੇ ਪਹਿਲੇ ਕੁਝ ਪੈਸੇ ਪਾਣੀ ਵਿਚ ਸੁੱਟਦੇ ਸਨ ਤੇ ਫ਼ੇਰ ਮੰਨਤ ਮੰਗਦੇ ਹੋਇਆਂ ਕਹਿੰਦੇ ਸਨ, “ਏ ਹਜ਼ਰਤ ਖ਼ਵਾਜਾ ਖ਼ਿਜ਼ਰ ਮੇਰੀ ਇਹ ਮੰਨਤ ਪੂਰੀ ਕਰ ਦੇ। ਮੈਂ ਫੇਰ ਇਤਨਾ ਧੰਨ ਤੇਰੇ ਅੱਗੇ ਹਾਜ਼ਰ ਕਰਾਂਗਾ ਜਾਂ ਕਰਾਂਗੀ।” ਫ਼ੇਰ ਜਦ ਕਿਸੇ ਦੀ ਮੰਨਤ ਪੂਰੀ ਹੋ ਜਾਂਦੀ ਸੀ ਤੇ ਉਹ ਵਾਅਦੇ ਮੁਤਾਬਿਕ ਆ ਕੇ ਪਾਣੀ ਵਿਚ ਪੈਸੇ ਜਾਂ ਕੋਈ ਹੋਰ ਸ਼ੈਅ ਸੁੱਟਦੇ ਸਨ। ਇਹ ਸੋਚ ਕੇ ਸਿੰਧੀ ਆਪਣੀ ਪੈਂਟ ਦੀ ਜੇਬ ਵਿੱਚੋਂ ਕੁਝ ਸਿੱਕੇ ਕੱਢੇ ਤੇ ਖਾਲੇ ਵਿਚ ਸੁੱਟ ਦਿੱਤੇ ਤੇ ਕਹਿਣ ਲੱਗਾ, “ਏ ਹਜ਼ਰਤ ਖ਼ਾਜਾ ਖ਼ਿਜ਼ਰ ਮੈਨੂੰ ਕੋਈ ਰਾਹ ਦਿਖਾ ਤੇ ਨਾਲੇ ਮੈਨੂੰ ਏਸ ਰੱਫੜ ਵਿਚੋਂ ਕੱਢ, ਮੈਂ ਆਪਣੀ ਹਲਾਲ ਦੀ ਕਮਾਈ ‘ਚੋਂ ਦਸ ਰੁਪਈਏ ਤੈਨੂੰ ਚੜ੍ਹਾਵਾ ਚੜ੍ਹਾਵਾਂਗਾ।” ਉਹ ਇਹ ਕਹਿ ਕੇ ਈ ਹਟਿਆ ਸੀ ਜੇ ਉਹਦੀ ਨਜ਼ਰ ਕਮਾਦ ‘ਤੇ ਪਈ ਤੇ ਉਹ ਇੱਕ ਦਮ ਖ਼ੁਸ਼ੀ ਨਾਲ਼ ਖਿੜ ਉਠਿਆ। ਅਸਲ ਵਿਚ ਜੇਲ੍ਹ ਸ਼ਹਿਰੋਂ ਬਾਹਰ ਵਾਰ ਸੀ ਤੇ ਜੇਲ੍ਹ ਪਹੁੰਚਣ ਤੋਂ ਪਹਿਲਾਂ ਰਾਹ ਵਿਚ ਜੇਲ੍ਹ ਦੀ ਜ਼ਮੀਨ ਪੈਂਦੀ ਸੀ ਜਿਥੇ ਕੈਦੀ ਵਾਹੀ ਦਾ ਕੰਮ ਕਰਦੇ ਸਨ। ਇਸੇ ਜ਼ਮੀਨ ਵਿਚ ਜੇਲ੍ਹ ਵਾਲਿਆਂ ਕਮਾਦ ਕਢਵਾਇਆ ਹੋਇਆ ਸੀ। ਇਸੇ ਕਮਾਦ ਵਿਚੋਂ ਈ ਮੌਲਵੀ ਸਿੰਧੀ ਨੂੰ ਕੁਝ ਲੱਭ ਗਿਆ ਸੀ। ਖੌਰੇ ਇਹ ਖ਼ਾਜਾ ਖ਼ਿਜ਼ਰ ਦਾ ਕਮਾਲ ਸੀ ਜਾਂ ਸਿੰਧੀ ਦੇ ਆਪਣੇ ਦਿਮਾਗ਼ ਕੰਮ ਕੀਤਾ ਤੇ ਉਹਨੂੰ ਇੱਕ ਕਹਾਣੀ ਲੱਭ ਗਈ ਸੀ। ਪਈ ਜੇਲ੍ਹ ਵਾਪਸ ਆਉਂਦਿਆਂ ਰਾਹ ਵਿਚ ਉਹਨੂੰ ਜ਼ੋਰਾਂ ਦਾ ਝਾੜਾ ਆਇਆ ਤੇ ਜੇਲ੍ਹ ਦੇ ਬਾਹਰ ਗੱਡੇ ਕਮਾਦ ਦੇ ਖੇਤ ਵਿਚ ਜਦ ਉਹ ਝਾੜੇ ਬਹਿਣ ਵੜਿਆ ਤੇ ਕਾਹਲ਼ੀ ਵਿਚ ਉਹਦੀ ਜੇਬ ‘ਚੋਂ ਚਾਬੀਆਂ ਡਿੱਗ ਪਈਆਂ ਜੋ ਏਸ ਕੈਦੀ ਅੱਖ ਬਚਾ ਕੇ ਚੁੱਕ ਲਈਆਂ। ਹੁਣ ਉਹ ਕੈਦੀ ਨੂੰ ਤੇ ਆਪਣੇ ਨਾਲ਼ ਕਮਾਦ ਵਿਚ ਤੇ ਲੈ ਜਾ ਨਹੀਂ ਸੀ ਸਕਦਾ। ਉਹਨੇ ਕੈਦੀ ਨੂੰ ਕਮਾਦ ਦੇ ਖੇਤ ਦੇ ਬੰਨੇ ‘ਤੇ ਖੜ੍ਹਾ ਕੀਤਾ ਤੇ ਹੱਥਕੜੀ ਦੀ ਸੰਗਲੀ ਆਪਣੇ ਨਾਲ਼ ਲੈ ਕੇ ਕਮਾਦ ਵਿਚ ਵੜ ਗਿਆ। ਜਦ ਉਹ ਝਾੜਾ ਕਰ ਕੇ ਬਾਹਰ ਨਿਕਲਿਆ ਤੇ ਅੱਗੋਂ ਕੈਦੀ ਗ਼ਾਇਬ ਸੀ। ਏਸ ਕਹਾਣੀ ਦੀ ਖ਼ੂਬੀ ਇਹ ਸੀ ਕਿ ਏਸ ਵਿਚ ਵਾਕੇ ਦੀ ਥਾਂ ਦੇ ਨਾਲ਼ ਜੇ ਟਾਈਮ ਵੀ ਦੱਸਿਆ ਜਾਂਦਾ ਤੇ ਕਿਸੇ ਬੰਦੇ ਦੀ ਤਸਦੀਕ ਜਾਂ ਗਵਾਹੀ ਦੀ ਕੋਈ ਲੋੜ ਨਹੀਂ ਸੀ। ਵਾਹ ਹਜ਼ਰਤ ਖ਼ਾਜਾ ਖ਼ਿਜ਼ਰ ਤੂੰ ਹੱਕ ਐਂ, ਤੂੰ ਰਾਹ ਦਿਖਾਉਣ ਵਿਚ ਮਿੰਟ ਨਹੀਂ ਲਾਇਆ ਅੱਗੋਂ ਜਾਨ ਛੁੱਟ ਗਈ ਤੇ ਤੇਰਾ ਚੜ੍ਹਾਵਾ ਹੱਥ ਬੰਨ੍ਹ ਕੇ ਹਾਜ਼ਰ ਕਰਾਂਗਾ।” ਇਹ ਕਹਿ ਕੇ ਉਹ ਉਠਿਆ ਤੇ ਤੁਰ ਪਿਆ ਤੇ ਆ ਕੇ ਜੇਲ੍ਹ ਦਾ ਗੇਟ ਖੜਕਾਇਆ। ਉਹਨੇ ਆ ਕੇ ਇਹ ਕਹਾਣੀ ਹਵਾਲਦਾਰ ਨੂੰ ਦੱਸੀ ਤੇ ਫ਼ੇਰ ਇਹ ਗੱਲ ਤੁਰਦੀ-ਤੁਰਦੀ ਸਭ ਅਫ਼ਸਰਾਂ ਤੱਕ ਪਹੁੰਚ ਗਈ। ਉਹ ਸਭ ਭੱਜੇ ਆਏ। ਹਵਾਲਦਾਰ ਸਿੰਧੀ ਨੂੰ ਲੈ ਜਾ ਕੇ ਉਨ੍ਹਾਂ ਦੇ ਸਾਮ੍ਹਣੇ ਪੇਸ਼ ਕਰ ਦਿੱਤਾ। ਤਫ਼ਤੀਸ਼ ਸ਼ੁਰੂ ਹੋ ਗਈ ਸਿੰਧੀ ਜੋ ਵੀ ਗੱਲ ਕਰਦਾ ਅੱਗੋਂ ਅਫ਼ਸਰ ਉਹਨੂੰ ਵੱਢ-ਵੱਢ ਪੈਂਦੇ ਤੇ ਉਹਦੀ ਇੱਕ-ਇੱਕ ਗੱਲ ‘ਤੇ ਜਿਰ੍ਹਾ ਕਰਦੇ । ਪੁੱਛਗਿੱਛ ਵੇਲੇ ਜਦ ਉਹਨੇ ਇਹ ਕਿਹਾ ਕਿ ਉਹਨੇ ਏਨੇ ਘੰਟਿਆਂ ਮਗਰੋਂ ਆ ਕੇ ਏਸ ਲਈ ਰਿਪੋਰਟ ਕੀਤੀ ਕਿ ਉਹ ਏਸ ਕੈਦੀ ਨੂੰ ਲੱਭਦਾ ਰਿਹਾ ਸੀ। ਉਹਦੀ ਇਹ ਗੱਲ ਸੁਣ ਕੇ ਜੇਲ੍ਹਰ ਇੰਝ ਟੱਪ ਕੇ ਉਠਿਆ ਜਿਵੇਂ ਉਹ ਭੂੰਡਾਂ ਦੀ ਖੱਖਰ ‘ਤੇ ਬਹਿ ਗਿਆ ਹੋਵੇ ਤੇ ਉਹਦੇ ਚਿਤੜਾਂ ਨੂੰ ਸਾਰੇ ਭੂੰਡ ਚਿੰਬੜ ਗਏ ਹੋਣ। ਉਹ ਬਾਹਰ ਤੁਰ ਗਿਆ ਤੇ ਕਹਿਣ ਲੱਗਾ, “ਉਹ ਕੋਈ ਮੱਝ ਗਾਂ ਸੀ ਜਿਹਨੂੰ ਤੂੰ ਲੱਭਦਾ ਰਿਹਾ ਐਂ ਪਈ ਉਹ ਕਿਸੇ ਥਾਂ ਤੇ ਤੈਨੂੰ ਪੱਠੇ ਖਾਂਦੀ ਲੱਭ ਜਾਵੇਗੀ ਤੇ ਤੂੰ ਉਹਨੂੰ ਸੰਗਲ ਪਾ ਕੇ ਲੈ ਆਵੇਂਗਾ। ਜੇ ਤੂੰ ਸਿੱਧਾ ਜੇਲ੍ਹ ਆਇਆ ਹੁੰਦਾ ਤਾਂ ਅਸੀਂ ਪੁਲਿਸ ਨੂੰ ਤੁਰਤ ਇਹਦੀ ਫ਼ਰਾਰੀ ਦੀ ਇੱਤਲਾਹ ਦਿੰਦੇ ਤੇ ਉਹ ਉਹਨੂੰ ਲੱਭਣ ਨਿਕਲਦੀ। ਤੂੰ ਹੁਣ ਸਾਰੀ ਦਿਹਾੜ ਭੰਨ ਕੇ ਆ ਗਿਆ ਐਂ। ਏਨੇ ਚਿਰ ਵਿਚ ਤੇ ਉਹ ਕਰਾਚੀ ਪਹੁੰਚ ਗਿਆ ਹੋਵੇਗਾ। ਤੈਨੂੰ ਕਿਸੇ ਕੀਮਤ ‘ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਚੱਲ ਫ਼ੌਰਨ ਪੇਟੀ ਲਾਹ। ਤੈਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਏ। ਏਸ ਵਾਕੇ ਦੀ ਪੂਰੀ ਪੁਣਛਾਣ ਕੀਤੀ ਜਾਵੇਗੀ ਜੇ ਤੂੰ ਬੇਗੁਨਾਹ ਸਾਬਤ ਹੋਇਆ ਤਾਂ ਤੈਨੂੰ ਨੌਕਰੀ ‘ਤੇ ਬਹਾਲ਼ ਕਰ ਦਿੱਤਾ ਜਾਵੇਗਾ ਨਹੀਂ ਤੇ ਤੈਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਹੱਕ ਤੇ ਇਹ ਹੈ ਕਿ ਤੈਨੂੰ ਏਸ ਲਾਪਰਵਾਹੀ ਤੇ ਗ਼ੈਰ ਜ਼ਿੰਮੇਦਾਰੀ ਦੇ ਨਤੀਜੇ ਵਿਚ ਅੰਦਰ ਕਰ ਦਿੱਤਾ ਜਾਵੇ ਪਰ ਮੈਂ ਤੇਰੇ ‘ਤੇ ਏਨੀ ਮਿਹਰਬਾਨੀ ਕਰਦਾ ਆਂ ਕਿ ਤੈਨੂੰ ਅੰਦਰ ਨਹੀਂ ਕਰਦਾ।” ਮੌਲਵੀ ਸਿੰਧੀ ਬੜੀਆਂ ਮਿੰਨਤਾਂ ਤਰਲੇ ਕੀਤੇ ਤੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਉਹਨੇ ਸੌ ਕਿਸਮਾਂ ਕੁਰਆਨ ਚੁੱਕੇ ਪਰ ਜੇਲ੍ਹਰ ਉਹਦੀ ਇੱਕ ਨਾ ਸੁਣੀ ਤੇ ਮੌਲਵੀ ਸਿੰਧੀ ਪੇਟੀ ਲਾਹ ਕੇ ਜੇਲ੍ਹਰ ਦੀ ਮੇਜ਼ ‘ਤੇ ਰੱਖ ਦਿੱਤੀ।


ਕਿਰਾਏਦਾਰ

ਸਾਝਾ ਪੰਜਾਬ


”ਮੈ ਤੁਹਾਨੂੰ ਅੱਗ ਲਾਉਣੀ ਏ ਜੇ ਤੁਸੀ੬ ਮੇਰੇ ਏਸ ਵੇਲੇ ਵੀ ਕੰਮ ਨਾ ਆਏ ਤੇ ਕਦੋ੬ ਆਓਗੇ? ਸੱਪਾ੬ ਦਾ ਪਸੀਨਾ,” ਤੁਰਦੀ-ਤੁਰਦੀ ਫ਼ਾਤਿਮਾ ਨੂੰ ਜਦ ਲੱਕ ਨਾਲ਼ ਬੰਨ੍ਹੀ ਗੁਥਲੀ ਉਹਦੇ ਢਿੱਡ ਨੂੰ ਦੋ ਚਾਰ ਵਾਰ ਲੱਗੀ ਤੇ ਉਹਨੇ ਗੁਥਲੀ ਨੂੰ ਟੋਹ ਕੇ ਕਿਹਾ। ਜਦ ਉਹ ਪਿੰਡ ਛੱਡ ਕੇ ਕਰਾਚੀ ਆਈ ਤਾ੬ ਉਹਦੇ ਜੋੜੇ ਪੈਸਿਆ੬ ਵਿਚੋ੬ ਥੋੜੇ ਜਿਹੇ ਪੈਸੇ ਗੱਡੀ ਦੀ ਟਿਕਟ ‘ਤੇ ਲੱਗੇ ਸਨ ਬਾਕੀ ਪੈਸੇ ਬਚ ਗਏ ਸਨ। ਜ਼ਕੀਆ ਦੇ ਘਰ ਉਹ ਨੌਕਰਾਣੀ ਬਣ ਗਈ ਤੇ ਉਹਦਾ ਖ਼ਰਚਾ ਨਾ੬ ਦਾ ਰਹਿ ਗਿਆ ਸੀ। ਰੋਟੀ ਕੱਪੜਾ ਉਹਨੂੰ ਜ਼ਕੀਆ ਕੋਲੋਂ ਲੱਭ ਜਾ੬ਦਾ ਸੀ। ਏਸ ਤੋਂ ਵੱਖ ਹੋਰ ਖ਼ਰਚਾ ਉਹਦ ਕੋਈ ਹੈ ਨਹੀਂ ਸੀ। ਨਾ ਉਹ ਕਦੇ ਬਾਜ਼ਾਰ ਗਈ ਸੀ ਜਿਥੇ ਉਹਦੇ ਪੈਸੇ ਖ਼ਰਚ ਹੁੰਦੇ। ਮੁੱਲਾ੬ ਦੀ ਦੌੜ ਮਸੀਤ ਤੱਕ ਵਾ੬ਗੂੰ ਉਹ ਵੱਧ ਤੋਂ ਵੱਧ ਅੱਲਣ ਦੀ ਦੁਕਾਨ ਤੇ ਜ਼ਕੀਆ ਦਾ ਸੌਦਾ ਲੈਣ ਆਉਂਦੀ ਸੀ। ਅੱਲਣ ਉਹਨੂੰ ਝੂੰਗੇ ਵਿੱਚ ਕੁੱਝ ਨਾ ਕੁੱਝ ਖਾਣ ਨੂੰ ਦੇ ਦਿੰਦਾ ਸੀ। ਪਰ ਜੇ ਕਦੇ ਉਹਨੇ ਭੁੱਲ ਜਾਣਾ ਤੇ ਫ਼ਾਤਿਮਾ ਆਪਣੇ ਪੈਸਿਆ੬ ਨਾਲ਼ ਪਕੌੜੇ ਜਾ੬ ਮੂੰਗਫਲੀ ਲੈ ਲੈਣੀ। ਸਲੀਮ ਦੇ ਜੰਮਣ ਮਗਰੋਂ ਉਹਨੇ ਕੁੱਝ ਪੈਸੇ ਖ਼ਰਚ ਕੀਤੇ ਸਨ ਪਰ ਇਹ ਵੀ ਕੋਈ ਬਹੁਤੇ ਨਹੀਂ ਸਨ। ਇਹੋ ਜਿਹੀਆ੬ ਸੋਚਾ੬ ਵਿੱਚ ਫਸੀ ਉਹ ਤੁਰਦੀ-ਤੁਰਦੀ ਛਗਣ ਦੇ ਢਾਬੇ ਕੋਲ਼ ਪਹੁੰਚ ਗਈ। ਢਾਬੇ ਅੰਦਰ ਕੋਈ ਟਾਵਾ੬-ਟਾਵਾ੬ ਗਾਹਕ ਬੈਠਾ ਹੋਣ ਪਾਰੋਂ ਹਾਲੇ ਛਗਣ ਬਾਹਰ ਕੁਰਸੀਆ੬ ਮੇਜ਼ਾ੬ ਨਹੀ੬ ਸਨ ਡਾਹੀਆ੬। ਉਹਦੇ ਢਾਬੇ ਦੇ ਬਾਹਰ ਬੰਦਿਆ੬ ਦੀ ਥਾ੬ ਕਾ੬ ਤੇ ਕੁੱਤੇ ਇਕੱਠੇ ਹੋਏ-ਹੋਏ ਸਨ। ਛਕਣ ਰਾਤ ਦਾ ਬਚਿਆ ਖਾਣਾ ਬਾਹਰ ਢਾਬੇ ਦੀ ਕੰਧ ਨਾਲ਼ ਸੁੱਟਿਆ ਹੋਇਆ ਸੀ। ਏਸ ਪਾਰੋਂ ਆਵਾਰਾ ਕੁੱਤੇ ਤੇ ਕਾ੬ ਉੱਥੇ ਇਕੱਠੇ ਸਨ। ਕਾਵਾ੬ ਤੇ ਬੱਸ ਰੌਲ਼ਾ ਈ ਪਾਇਆ ਹੋਇਆ ਸੀ ਪਰ ਕਿਤੇ ਸੁਲ੍ਹਾ-ਸਫ਼ਾਈ ਨਾਲ਼ ਰਲ ਕੇ ਖਾਣ ਦੀ ਥਾ੬ ਬਾਰ-ਬਾਰ ਇੱਕ ਦੂਜੇ ਨਾਲ਼ ਲੜਦੇ ਸਨ। ਫ਼ਾਤਿਮਾ ਨੂੰ ਕੁੱਤਿਆ੬ ਕੋਲੋਂ ਡਰ ਲਗਦਾ ਸੀ। ਉਹਦਾ ਇੱਕ ਤੇ ਦਿਲ ਕੀਤਾ ਕਿ ਉਹ ਵਲ਼ਾ ਕੇ ਲੰਘ ਜਾਵੇ ਪਰ ਫ਼ੇਰ ਉਹਨੂੰ ਖ਼ਿਆਲ ਆਇਆ ਕਿ ਜੇ ਉਹ ਵਲ਼ਾ ਕੇ ਲੰਘੀ ਤੇ ਛਗਣ ਉਹਨੂੰ ਦੇਖ

ਲਿਆ ਤੇ ਬੁਰਾ ਮਨਾਏਗਾ ਪਈ ਕੱਲ੍ਹ ਉਹਦੀ ਸੌ ਸੇਵਾ ਕੀਤੀ ਸੀ ਤੇ ਅੱਜ ਸਲਾਮ ਕੀਤੇ ਬਿਨਾ੬ ਈ ਲੰਘ ਗਈ। ਇਹ ਸੋਚ ਕੇ ਉਹ ਜਿਗਰਾ ਕਰ ਕੇ ਕੁੱਤਿਆ੬ ਕੋਲੋਂ ਲੰਘ ਕੇ ਢਾਬੇ ਸਾਮ੍ਹਣੇ ਪਹੁੰਚ ਗਈ। ਛਗਣ ਇੱਕ ਵੱਡੀ ਸਾਰੀ ਕੇਤਲੀ ਚੁੱਲ੍ਹੇ ‘ਤੇ ਰੱਖ ਕੇ ਚਾਹ ਬਣਾਉਣ ਡਹਿਆ ਸੀ। ”ਛਗਣ ਭਾਈ ਸਲਾਮ,” ਫ਼ਾਤਿਮਾ ਉਹਨੂੰ ਕਿਹਾ। ਛਗਣ ਸੁਣ ਕੇ ਸ਼ਰਮ ਨਾਲ਼ ਅੱਖਾ੬ ਥੱਲੇ ਕਰ ਲਈਆ੬। ਫ਼ੇਰ ਕੁੱਝ ਪਲਾ੬ ਮਗਰੋ੬ ਉਹਨੇ ਅੱਖਾ੬ ਚੁੱਕ ਕੇ ਫ਼ਾਤਿਮਾ ਵੱਲ ਦੇਖਿਆ ਤੇ ਉਹਨੂੰ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਲਫ਼ਜ਼ ਮੂੰਹ ਵਿੱਚ ਈ ਰਹਿ ਗਏ। ਫ਼ਾਤਿਮਾ ਕੁੱਝ ਚਿਰ ਬੁੱਤ ਜਿਹੀ ਬਣ ਕੇ ਛਗਣ ਦਾ ਜਵਾਬ ਉਡੀਕਦੀ ਰਹੀ ਪਰ ਜਦ ਛਗਣ ਉਹਦੇ ਨਾਲ਼ ਇੱਕ ਲਫ਼ਜ਼ ਵੀ ਨਾ ਬੋਲਿਆ ਤੇ ਉਹ ਤੁਰ ਪਈ। ਜਦ ਉਹ ਹਾਲੇ ਮਸਾਂ ਕੁੱਝ ਈ ਕਦਮ ਤੁਰੀ ਹੋਏਗੀ ਜੇ ਛਗਣ ਪੂਰਾ ਜ਼ੋਰ ਲਾ ਕੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਮੂੰਹ ‘ਚੋ੬ ਸਿਰਫ਼ ਫ਼ਾ ਨਿਕਲਿਆ ਤੇ ਅੱਗੋ੬ ਉਹ ਫ਼ੇਰ ਅੜ ਗਿਆ। ਫ਼ਾਤਿਮਾ ਉਹਦੇ ਵੱਲ ਮੁੜ ਕੇ ਦੇਖਿਆ ਤੇ ਉਹਨੇ ਫ਼ੇਰ ਸ਼ਰਮਾ ਕੇ ਅੱਖਾ੬ ਥੱਲੇ ਕਰ ਲਈਆ।੬ ਉਹ ਥੋੜੀ ਦੂਰ ਹੋਰ ਤੁਰੀ ਤੇ ਅੱਗੇ ਮੁਖ਼ਤਾਰ ਦੀ ਦੁਕਾਨ ਆ ਗਈ। ਉਹਨੇ ਰੁਕ ਕੇ ਮੁਖ਼ਤਾਰ ਨੂੰ ਸਲਾਮ ਕੀਤਾ ਤੇ ਉਹ ਅੱਗੋਂ ਇੰਝ ਬੋਲਿਆ ਜਿਵੇ੬ ਵਢਣ ਪਿਆ ਹੋਵੇ ਤੇ ਕਹਿਣ ਲੱਗਾ, ”ਕੀ ਏ? ਕੀ ਲੈਣਾ ਈ? ਮੈ੬ ਇੱਕ ਪਾਈ ਦਾ ਉਧਾਰ ਨਹੀ੬ ਦੇਣਾ।” ”ਭਾ ਜੀ ਮੈ੬ ਕੋਈ ਉਧਾਰ ਸ਼ੋਧਾਰ ਨਹੀਂ ਲੈਣ ਆਈ। ਖ਼ੌਰੇ ਤੁਸੀ੬ ਮੈਨੂੰ ਪਛਾਣਿਆ ਨਹੀਂ ਮੈ੬ ਕੱਲ੍ਹ ਸ਼ਾਮ ਨੂੰ ਤੁਹਾਡੇ ਕੋਲ਼ ਅੱਲਣ ਭਾਈ ਨਾਲ਼ ਆਈ ਸਾ੬,” ਫ਼ਾਤਿਮਾ ਅੱਗੋਂ ਜਵਾਬ ਦਿੱਤਾ। ”ਅੱਛਾ ਅੱਛਾ ਮੈਨੂੰ ਯਾਦ ਆ ਗਿਆ,” ਇਹ ਕਹਿ ਕੇ ਉਹ ਬੁੜ-ਬੁੜ ਕਰਦਾ ਚੂਹਿਆ੬ ਨੂੰ ਗਾਹਲਾ੬ ਕੱਢਦਾ ਉੱਠ ਕੇ ਦੁਕਾਨ ਅੰਦਰ ਚਲਾ ਗਿਆ। ਫ਼ਾਤਿਮਾ ਫ਼ੇਰ ਤੁਰ ਪਈ। ਬੁਲਬੁਲ ਦੇ ਥੜੇ ਕੋਲ਼ ਆਈ ਤੇ ਉਹ ਉਜੜਿਆ ਪਿਆ ਸੀ। ਥੜੇ ਦੇ ਸੱਜੇ ਪਾਸੇ ਚਿੜੀਆ੬ ਜ਼ਿਮੀਂ ‘ਤੇ ਬੈਠੀਆ੬ ਕੁੱਝ ਚੁਗ ਰਹੀਆ੬ ਸਨ। ਬਾਹਰ ਇੱਕ ਟੁੱਟੀ ਜਿਹੀ ਕੁਰਸੀ ਪਈ ਸੀ ਜਿਹਦੇ ਥੱਲੇ ਇੱਕ ਬਿੱਲੀ ਘਾਤ ਲਾ ਕੇ ਚਿੜੀਆ੬ ਨੂੰ ਫੜਨ ਲਈ ਲੁਕ ਕੇ ਬੈਠੀ ਸੀ। ਫ਼ਾਤਿਮਾ ਨੂੰ ਬੁਲਬੁਲ ਨਾਲ਼ ਕੱਲ੍ਹ ਵਾਲ਼ੀ ਮੁਲਾਕਾਤ ਯਾਦ ਆਈ ਤੇ ਉਹਦਾ ਉੱਚਾ ਜਿਹਾ ਹਾਸਾ ਨਿਕਲ ਗਿਆ। ਉਹਦਾ ਹਾਸਾ ਸੁਣ ਕੇ ਚਿੜੀਆ੬ ਡਰ ਕੇ ਉੱਡ ਗਈਆ੬। ਬੁਲਬੁਲ ਦੇ ਘਰ ਦੇ ਸਾਮ੍ਹਣੇ ਵਾਲੇ ਘਰ ਦੀ ਛੱਤ ‘ਤੇ ਇੱਕ ਮੁੰਡਾ ਕਬੂਤਰਾ੬ ਵਾਲ਼ੀ ਛਤਰੀ ਫੜ ਕੇ ਕਬੂਤਰ ਭੜਕਾ ਰਿਹਾ ਸੀ। ਉਹ ਫ਼ੇਰ ਤੁਰ ਪਈ ਕੁੱਝ ਦੇਰ ਮਗਰੋਂ ਉਹਨੂੰ ਅੱਗੋ੬ ਇੱਕ ਦਸਾ੬ ਬਾਰਾ੬ ਸਾਲਾ੬ ਦਾ ਮੁੰਡਾ ਮਿਲਿਆ ਜੋ ਇੱਕ ਵੱਡਾ ਸਾਰਾ ਥਰਮੋਸ ਚੁੱਕ ਕੇ ਕੁਲਫ਼ੀਆ੬ ਵੇਚਦਾ ਫਿਰਦਾ ਸੀ ਫ਼ਾਤਿਮਾ ਉਹਨੂੰ ਰੋਕ ਕੇ ਉਹਦੇ ਕੋਲੋ੬ ਇੱਕ ਕੁਲਫ਼ੀ ਮੁੱਲ ਲਈ ਤੇ ਗਲੀ ਵਿੱਚ ਖੜੀ ਹੋ ਕੇ ਕੁਲਫ਼ੀ ਖਾਣ ਲੱਗ ਪਈ। ਉਹਦੇ ਕੋਲੋ੬ ਦੋ ਜ਼ਨਾਨੀਆ੬ ਲੰਘੀਆ੬ ਜਿਹਨਾ੬ ਉਹਦੇ ਵੱਲ ਨੱਕ ਚਾੜ੍ਹ ਕੇ ਦੇਖਿਆ। ਕੁਲਫ਼ੀ ਮੁੱਕ ਗਈ ਤੇ ਉਹਨੇ ਤੀਲਾ ਜ਼ਮੀਨ ਤੇ ਸੁੱਟਿਆ ਤੇ ਫ਼ੇਰ ਤੁਰਦੀ-ਤੁਰਦੀ ਅੱਲਣ ਦੀ ਦੁਕਾਨ ‘ਤੇ ਪਹੁੰਚ ਗਈ। ਅੱਲਣ ਉਹਨੂੰ ਦੇਖ ਕੇ ਹੈਰਾਨ ਹੋਇਆ ਤੇ ਪੁੱਛਣ ਲੱਗਾ, ”ਖ਼ੈਰ ਤੇ ਹੈ ਤੈਨੂੰ ਕਿਧਰੇ ਚਮਕੂ ਲੜ ਕੇ ਘਰੋਂ ਤੇ ਨਹੀਂ ਕੱਢ ਦਿੱਤਾ?”ઠ ”ਨਹੀਂ ਨਹੀ ਭਾਈ ਜੀ ਐਸੀ ਕੋਈ ਗੱਲ ਨਹੀ੬ ਏ ਬਿਲਕੀਸ ਭੈਣ ਜੀ ਤੇ ਬਹੁਤ ਚੰਗੇ ਨੇ” ਫ਼ਾਤਿਮਾ ਅੱਗੋ੬ ਜਵਾਬ ਦਿੱਤਾ। ”ਤੇ ਫ਼ਰ ਕੀ ਕਰਨ ਆਈ ਐ੬?” ਅੱਲਣ ਫ਼ੇਰ ਮਸ਼ੀਨ ਤਰਾ੬ ਕਾਹਲ਼ੀ ਨਾਲ਼ ਪੁੱਛਿਆ। ”ਮੈ੬ ਸੌਦਾ ਲੈਣ ਆਈ ਹਾ੬,” ਫ਼ਾਤਿਮਾ ਜਵਾਬ ਦਿੱਤਾ। ”ਕੀਹਦੇ ਲਈ ਸੌਦਾ ਲੈਣ ਆਈ ਐਂ? ਘਰ ਵਿੱਚ ਤੇ ਸਾਰਾ ਸੌਦਾ ਮੌਜੂਦ ਏ। ਜਮੀਲਾ ਦੀ ਮੰਗਣੀ ਲਈ ਤੇ ਮੈਂ ਦੁਕਾਨ ‘ਤੇ ਆਉਂਦਿਆ੬ ਈ ਸਾਰਾ ਸੌਦਾ ਘਲਵਾ ਦਿੱਤਾ ਏ,” ਉਹਨੇ ਇਸੇ ਤਰਾ੬ ਕਾਹਲ਼ੀ ਨਾਲ਼ ਪੁੱਛਿਆ।ઠ ”ਦੱਸਦੀ ਆ੬ ਤੁਸੀ੬ ਸਬਰ ਤੇ ਕਰੋ ਮੈਨੂੰ ਜ਼ਰਾ ਸਾਹ ਤੇ ਕੱਢ ਲੈਣ ਦਿਓ,” ਫ਼ਾਤਿਮਾ ਜਵਾਬ ਦਿੱਤਾ। ਏਨੀ ਦੇਰ ਨੂੰ ਇੱਕ ਗਾਹਕ ਆ ਗਿਆ। ਅੱਲਣ ਉਹਨੂੰ ਸੌਦਾ ਦੇਣ ਲੱਗ ਪਿਆ। ਸਲੀਮ ਫ਼ਾਤਿਮਾ ਦੇ ਮੋਢੇ ਨਾਲ਼ ਲੱਗ ਕੇ ਬੜੇ ਚਿਰ ਦਾ ਸੁੱਤਾ ਹੋਇਆ ਸੀ। ਉਹ ਉੱਠ ਗਿਆ ਤੇ ਰੋਣ ਲੱਗ ਪਿਆ। ਫ਼ਾਤਿਮਾ ਦੁਕਾਨ ਅੰਦਰ ਵੜ ਕੇ ਲੱਕੜੀ ਦੇ ਇੱਕ ਸਟੂਲ ‘ਤੇ ਬਹਿ ਗਈ ਤੇ ਸਲੀਮ ਨੂੰ ਝੋਲ਼ੀ ਵਿੱਚ ਪਾ ਕੇ ਦੁੱਧ ਪਿਆਉਣ ਲੱਗ ਪਈ। ਗਾਹਕ ਆ ਜਾ ਰਹੇ ਸਨ ਤੇ ਅੱਲਣ ਦਾ ਥੇਟਰ ਚਾਲੂ ਸੀ। ਫ਼ਾਤਿਮਾ ਨੂੰ ਅੱਜ ਇਹ ਥੇਟਰ ਹੋਰ ਤਰਾ੬ ਲੱਗ ਰਿਹਾ ਸੀ। ਕੱਲ੍ਹ ਉਹ ਬੇਘਰ ਤੇ ਬੇਸਹਾਰਾ ਸੀ। ਜਦ ਉਹ ਅੱਲਣ ਦੀ ਕੋਈ ਮਖ਼ੌਲੀਆ ਗੱਲ ਸੁਣ ਕੇ ਹੱਸਦੀ ਸੀ ਤੇ ਉਹਨੂੰ ਇੰਝ ਲੱਗਦਾ ਸੀ ਜਿਵੇ੬ ਉਹ ਹੱਸ ਨਹੀ੬ ਰਹੀ ਸਗੋਂ ਰੋ ਰਹੀ ਏ। ਕਈ ਵਾਰ ਉਹਨੂੰ ਇੰਝ ਲੱਗਿਆ ਸੀ ਜਿਵੇਂ ਫ਼ਿਕਰ ਤੇ ਮੁਸੀਬਤਾ੬ ਡੈਣਾ੬ ਤੇ ਚੁੜੇਲਾ੬ ਵਾ੬ਗੂੰ ਉਹਦੇ ਗਿਰਦ ਘੇਰਾ ਪਾ ਕੇ ਖੜ੍ਹੀਆ੬ ਨੇ ਤੇ ਉਹ ਹੱਸ ਕੇ ਇਨ੍ਹਾ੬ ਨੂੰ ਇੰਝ ਭਜਾ ਰਹੀ ਏ ਜਿਵੇਂ ਉਹਦਾ ਹਾਸਾ ਕੋਈ ਰੂਹਾਨੀ ਕਲਾਮ ਜਾਂ ਮੰਤਰ ਹੋਏ। ਇੱਕੋ ਹਾਸਾ ਸੀ ਅੱਜ ਥੋੜਾ ਜਿਹਾ ਸਹਾਰਾ ਮਿਲਣ ਨਾਲ਼ ਹਾਸੇ ਦਾ ਮਤਲਬ ਤੇ ਸੁਆਦ ਈ ਬਦਲ ਗਿਆ। ਅੱਲਣ ਨੂੰ ਲੱਲ ਲੱਗੀ ਹੋਈ ਸੀ। ਉਹ ਹਰ ਗਾਹਕ ਤੋਂ ਵਿਹਲਾ ਹੋਣ ਮਗਰੋਂ ਫ਼ਾਤਿਮਾ ਤੋਂ ਪੁੱਛਦਾ ਸੀ: ”ਕੀਹਦੇ ਵਾਸਤੇ ਸੌਦਾ ਲੈਣਾ ਏ?” ਫ਼ਾਤਿਮਾ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਅੱਲਣ ਨੂੰ ਕਿਵੇਂ ਕਹੇ। ਪਰ ਜਦ ਅੱਲਣ ਪੁੱਛ-ਪੁੱਛ ਕੇ ਉਹਦਾ ਨੱਕ ਵਿੱਚ ਦਮ ਕਰ ਦਿੱਤਾ ਤੇ ਉਹ ਅੱਕ ਕੇ ਬੋਲੀ: ”ਅੱਲਣ ਭਾਈ ਤੁਸੀਂ ਮੈਨੂੰ ਸਹਾਰਾ ਦਿੱਤਾ ਏ। ਮੈਂ ਤੁਹਾਡਾ ਅਹਿਸਾਨ ਸਾਰੀ ਜ਼ਿੰਦਗੀ ਨਹੀ੬ ਭੁੱਲ ਸਕਦੀ ਪਰ ਮੈਂ ਤੁਹਾਡੇ ਉੱਤੇ ਭਾਰ ਨਹੀਂ ਬਣਨਾ ਚਾਹੁੰਦੀ। ਭਾਵੇਂ ਤੁਸੀਂ ਮੈਨੂੰ ਖ਼ੂਨ ਦੇ ਰਿਸ਼ਤਿਆ੬ ਤੋਂ ਵੱਧ ਪਿਆਰੇ ਓ ਪਰ ਮੈਂ ਤੁਹਾਡੇ ਘਰ ਕਿਰਾਏਦਾਰ ਬਣ ਕੇ ਰਹਿਣਾ ਚਾਹੁੰਦੀ ਆ।੬ ਮੈਂ ਤੁਹਾਨੂੰ ਹਰ ਮਹੀਨੇ ਕਿਰਾਇਆ ਦੇਵਾ੬ਗੀ ਤੇ ਆਪਣਾ ਗੁੰਨ੍ਹਾ੬ਗੀ ਤੇ ਆਪਣਾ ਪਕਾਵਾ੬ਗੀ,” ਅੱਲਣ ਉਹਦੀ ਇਹ ਗੱਲ ਸੁਣ ਕੇ ਭੜਕ ਉਠਿਆ ਤੇ ਬੋਲਿਆ, ”ਪੂਰੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਕਿਸੇ ਨੂੰ ਭੈਣ ਬਣਾਇਆ ਏ ਤੇ ਤੂੰ ਹੁਣ ਭੈਣ ਤੋ੬ ਕਿਰਾਇਆਦਾਰ ਬਣਨਾ ਚਾਹੁੰਦੀ ਐਂ, ਇਹ ਨਹੀਂ ਹੋ ਸਕਦਾ।” ਫ਼ਿਰ ਫ਼ਾਤਿਮਾ ਤੇ ਅੱਲਣ ਵਿਚਕਾਰ ਇਹ ਤਕਰਾਰ ਕਈ ਘੰਟੇ ਹੁੰਦੀ ਰਹੀ ਪਰ ਫ਼ਾਤਿਮਾ ਆਪਣੀ ਜ਼ਿੱਦ ਤੋਂ ਇੱਕ ਇੰਚ ਨਾਲ਼ ਹਿੱਲੀ। ਆਖ਼ਿਰ ਤੇ ਜਦ ਉਹਨੇ ਇਹ ਦੇਖਿਆ ਕਿ ਅੱਲਣ ਕਿਸੇ ਤਰਾ੬ ਮੰਨਣ ਨੂੰ ਤਿਆਰ ਈ ਨਹੀਂ ਏ ਤੇ ਉਹਨੇ ਅੱਲਣ ਨੂੰ ਇਹ ਧਮਕੀ ਦਿੱਤੀ ਕਿ ਜੇ ਉਹ ਨਹੀਂ ਮੰਨਦਾ ਤੇ ਉਹ ਕਿਸੇ ਹੋਰ ਥਾ੬ ਚਲੀ ਜਾਵੇਗੀ। ਇਹ ਧਮਕੀ ਸੁਣ ਕੇ ਅੱਲਣ ਹਥਿਆਰ ਸੁੱਟ ਦਿੱਤੇ। ਸ਼ਾਮ ਹੋਣ ਲੱਗ ਪਈ ਸੀ। ਫ਼ਾਤਿਮਾ ਉਹਦੇ ਨਾਲ਼ ਤੈਅ ਕੀਤੇ ਕਿਰਾਏ ਦੇ ਪੈਸੇ ਉਹਨੂੰ ਗਿਣ ਕੇ ਦਿੱਤੇ ਤੇ ਨਾਲ਼ ਉਹਨੂੰ ਸਾਰਾ ਸੌਦਾ ਦੱਸਿਆ। ਅੱਲਣ ਭੈੜੇ ਜਿਹੇ ਮੂੰਹ ਨਾਲ਼ ਸਾਰਾ ਸੌਦਾ ਤੋਲਿਆ ਤੇ ਉਹਨੂੰ ਬਣਾ ਦਿੱਤਾ ਤੇ ਹਿਸਾਬ ਕਰ ਕੇ ਉਹਦੇ ਕੋਲੋਂ ਪੈਸੇ ਲੈ ਲਏ। ਫ਼ਾਤਿਮਾ ਉਹਨੂੰ ਪੈਸੇ ਦਿੱਤੇ ਤੇ ਸੌਦਾ ਚੁੱਕ ਕੇ ਤੁਰ ਪਈ। ਹੁਣ ਬੁਲਬੁਲ ਕੁਰਸੀਆ੬ ਮੂੜ੍ਹੇ ਡਾਹ ਕੇ ਬੈਠਾ ਸੀ। ਫ਼ਾਤਿਮਾ ਉਹਨੂੰ ਸਲਾਮ ਕੀਤਾ ਤੇ ਕੁੱਝ ਚਿਰ ਸੋਚਣ ਮਗਰੋਂ ਬੋਲਿਆ: ”ਬੈਠੋ ਬੈਠੋ ਮੈ੬ ਹੁਣੇ-ਹੁਣੇ ਇੱਕ ਨਵੀ੬ ਗ਼ਜ਼ਲ ਲਿਖੀ ਏ, ਤੈਨੂੰ ਸੁਣਾਉ੬ਦਾ ਆ੬।” ”ਬਾਬਾ ਜੀ ਨਾ ਤੇ ਮੈਨੂੰ ਉਰਦੂ ਆਉਂਦੀ ਏ ਤੇ ਨਾ ਈ ਮੈ੬ ਪਹਿਲੇ ਕਦੇ ਗ਼ਜ਼ਲ ਸੁਣੀ ਏ,” ਫ਼ਾਤਿਮਾ ਉਹਨੂੰ ਜਵਾਬ ਦਿੱਤਾ। ਬਾਬਾ ਦਾ ਲਫ਼ਜ਼ ਸੁਣ ਕੇ ਉਹ ਭੜਕ ਉਠਿਆ ਤੇ ਬੋਲਿਆ, ”ਤੂੰ ਭਾਾਵੇਂ ਮੇਰੀ ਗ਼ਜ਼ਲ ਸੁਣ ਜਾਂ ਨਾ ਸੁਣ ਪਰ ਖ਼ਬਰਦਾਰ ਜੇ ਤੂੰ ਮੈਨੂੰ ਬਾਬਾ ਕਿਹਾ।” ਫ਼ਾਤਿਮਾ ਉਹਦੀ ਝਿੜਕ ਸੁਣ ਕੇ ਸਹਿਮ ਗਈ ਤੇ ਉਹ ਫ਼ੇਰ ਉਸੇ ਤਰਾ੬ ਰੋਅਬ ਨਾਲ਼ ਬੋਲਿਆ: ”ਉਥੇ ਬੈਠ।” ਫ਼ਾਤਿਮਾ ਡਰ ਕੇ ਬਹਿ ਗਈ ਤੇ ਬੁਲਬੁਲ ਫਤੂਹੀ ਵਿਚੋ੬ ਇੱਕ ਕਾਗ਼ਜ਼ ਕੱਢਿਆ ਤੇ ਉਹਨੂੰ ਗ਼ਜ਼ਲ ਸੁਣਾਉਣ ਲੱਗ ਪਿਆ। ਫ਼ਾਤਿਮਾ ਘੁੰਨ-ਵੱਟਾ ਬਣ ਕੇ ਚੁੱਪ ਕਰ ਕੇ ਸੁਣਦੀ ਰਹੀ। ਜਦ ਬੁਲਬੁਲ ਗ਼ਜ਼ਲ ਸੁਣਾ ਕੇ ਚੁੱਪ ਹੋ ਗਿਆ ਤੇ ਫ਼ਾਤਿਮਾ ਬੋਲੀ: ”ਬਾ” ਉਹਨੇ ਹਾਲੇ ਏਨਾ ਈ ਕਿਹਾ ਸੀ ਜੇ ਉਹਨੂੰ ਬੁਲਬੁਲ ਦੀਆ੬ ਝਿੜਕਾ੬ ਯਾਦ ਆ ਗਈਆ੬ ਤੇ ਉਹਨੇ ਆਪਣੇ ਮੂੰਹ ਅੱਗੇ ਹੱਥ ਰੱਖ ਲਿਆ ਤੇ ਫ਼ੇਰ ਕੁੱਝ ਪਲ਼ ਠਹਿਰ ਕੇ ਬੋਲੀ: ”ਜੀ ਇਹ ਮੁੱਕ ਗਈ ਏ?” ਬੁਲਬੁਲ ਜਦ ਹਾ੬ ਵਿੱਚ ਸਿਰ ਹਿਲਾਇਆ ਤੇ ਉਹ ਓਥੋਂ ਤੁਰ ਪਈ। ”ਸਾਰੀ ਗ਼ਜ਼ਲ ਦਾ ਬੇੜਾ ਗ਼ਰਕ ਕਰ ਦਿੱਤਾ ਏ ਇਹਨੇ,” ਪਿੱਛੋ੬ ਬੁਲਬੁਲ ਬੁੜਬੜਾਇਆ। ਉਹ ਮੁਖ਼ਤਾਰ ਦੀ ਦੁਕਾਨ ਕੋਲੋ੬ ਲੰਘੀ ਤਾ੬ ਉਹਨੇ ਆਪਣਾ ਮੂੰਹ ਦੂਜੇ ਪਾਸੇ ਇੰਝ ਕਰ ਲਿਆ ਜਿਵੇ੬ ਕੁੱਝ ਹੋਰ ਦੇਖ ਰਹੀ ਹੋਵੇ। ਸ਼ਾਮ ਪੈਣ ਨਾਲ਼ ਛਗਣ ਦਾ ਢਾਬਾ ਭਖਿਆ ਹੋਇਆ ਸੀ। ਸੜਕ ‘ਤੇ ਕੁਰਸੀਆ੬ ਮੇਜ਼ ਡਾਹੇ ਹੋਏ ਸਨ ਤੇ ਜ਼ਮੀਨ ‘ਤੇ ਤਰਕਾਅ ਕੀਤਾ ਹੋਇਆ ਸੀ। ਇੱਕ ਪਾਸੇ ਪ੍ਰੋਫ਼ੈਸਰ ਆਪਣੀ ਵਰਦੀ ਪਾ ਕੇ ਇਕੱਲਾ ਚੁੱਪ ਕਰ ਕੇ ਬੈਠਾ ਸੀ। ਦੂਜੇ ਪਾਸੇ ਕੁਰਸੀਆ੬ ‘ਤੇ ਕੱਲ੍ਹ ਵਾਲ਼ੀ ਸਾਰੀ ਢਾਣੀ ਬੈਠੀ ਚਾਹ ਪੀ ਰਹੀ ਸੀ। ਇਨ੍ਹਾ੬ ਵਿੱਚ ਉਹ ਖੀਸਾ ਕੱਟ ਬੜੇ ਜੋਸ਼ੋ ਖ਼ਰੋਸ਼ ਨਾਲ਼ ਆਪਣੇ ਕਿਸੇ ਕਾਰਨਾਮੇ ਦੀ ਕਹਾਣੀ ਸੁਣਾ ਰਿਹਾ ਸੀ ਤੇ ਬਾਕੀ ਸਾਰੇ ਬੜੇ ਗੌਹ ਨਾਲ਼ ਉਹਦੀ ਕਹਾਣੀ ਸੁਣ ਰਹੇ ਸਨ।ઠ ਕਬਾਬਾ੬ ਵਾਲ਼ਾ ਮੁੰਡਾ ਸੜਕ ‘ਤੇ ਚੁੱਲ੍ਹਾ ਰੱਖ ਕੇ ਬੈਠਾ ਸੀ ਤੇ ਉਹਨੇ ਅੱਗ ਉੱਤੇ ਕਬਾਬ ਰੱਖੇ ਹੋਏ ਸਨ ਤੇ ਪੱਖੀ ਨਾਲ਼ ਅੱਗ ਨੂੰ ਝੱਲ ਮਾਰ ਰਿਹਾ ਸੀ। ਉਹਦੇ ਕੋਲ਼ ਇੱਕ-ਦੋ ਦਿਹਾੜੀਦਾਰ ਤਰਾ੬ ਦੇ ਬੰਦੇ ਨਾਨਾ੬ ਅਤੇ ਕਬਾਬ ਰੱਖ ਕੇ ਖੜੇ ਖਾ ਰਹੇ ਸਨ। ਕਬਾਬਾ੬ ਦੀ ਖ਼ੁਸ਼ਬੂ ਨਾਲ਼ ਫ਼ਾਤਿਮਾ ਦੇ ਮੂੰਹ ਵਿੱਚ ਪਾਣੀ ਆ ਗਿਆ ਤੇ ਉਹਦੀ ਭੁੱਖ ਜਾਗ ਉੱਠੀ। ਏਨੇ ਬੰਦੇ ਦੇਖ ਕੇ ਫ਼ਾਤਿਮਾ ਨੂੰ ਸ਼ਰਮ ਜਿਹੀ ਆਈ ਤੇ ਉਹ ਢਾਬੇ ਕੋਲ਼ ਰੁਕੇ ਬਿਨਾ ਅਗਾ੬ਹ ਤੁਰ ਗਈ। ਉਹ ਹਾਲੇ ਥੋੜੀ ਦੂਰ ਈ ਗਈ ਸੀ ਕਿ ਪਿੱਛੋ੬ ਕਬਾਬਾ੬ ਵਾਲ਼ਾ ਮੁੰਡਾ ਦੌੜਦਾ ਆਇਆ। ਉਹਨੂੰ ਸਾਹ ਚੜ੍ਹਿਆ ਹੋਇਆ ਸੀ। ਜਦ ਉਹਦਾ ਸਾਹ ਕੁੱਝ ਠੀਕ ਹੋਇਆ ਤੇ ਫ਼ਾਤਿਮਾ ਕੋਲ਼ ਆ ਕੇ ਕਹਿਣ ਲੱਗਾ: ”ਬਾਜੀ ਛਗਣ ਭਾਈ ਤੁਹਾਡੇ ਲਈ ਇਹ ਕਬਾਬ ਘੱਲੇ ਨੇ,” ਤੇ ਉਹਨੇ ਗਰਮ-ਗਰਮ ਕਬਾਬਾ੬ ਨਾਲ਼ ਭਰਿਆ ਇੱਕ ਵੱਡਾ ਸਾਰਾ ਲਿਫ਼ਾਫ਼ਾ ਫ਼ਾਤਿਮਾ ਨੂੰ ਫੜਾ ਦਿੱਤਾ




ੁਰਮੁਖੀ + پنجابی پرانی پنجابی



ਗੁਰਮੁਖੀ







ਸਾਂਝਾ ਪੰਜਾਬ?سانجھا پنجاب؟


ਲਿਖਾਰੀ لکھاری



Feedback ਸਾਂਝਾ ਪੰਜਾਬ ਚਮਕੀਲੀ ਜਾਨ


ਸਾਂਂਝਾ ਪੰਜਾਬ ਚਮਕੀਲੀ ਜਾਨ ਅੱਲਣ ਦੇ ਜਾਣ ਮਗਰੋਂਂ ਫ਼ਾਤਿਮਾ ਚਮਕੂ ਕੋਲ਼ ਆ ਕੇ ਬਹਿ ਗਈ ਤੇ ਪੁੱਛਣ ਲੱਗੀ, “ਭੈਣ ਜੀ ਜੇ ਤੁਸੀਂ ਨਾਰਾਜ਼ ਨਾ ਹੋਵੋ ਤਾਂ ਇੱਕ ਗੱਲ ਪੁੱਛਣੀ ਸੀ। ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਤੁਹਾਨੂੰ ਕੀ ਕਹਿ ਕੇ ਬੁਲਾਵਾਂਂ? ਤੁਹਾਨੂੰ ਆਪਾਂ ਕਹਾਂਂ?” “ਨਹੀਂ, ਨਹੀਂ ਮੈਂ ਆਪਾ-ਸ਼ਾਪਾ ਕੋਈ ਨਹੀਂ। ਆਪਾ ਤੇ ਮੈਂ ਤਾਂ ਹੋਵਾਂਂ ਜੇ ਮੈਂ ਤੇਰੇ ਤੋਂ ਉਮਰੋਂ ਵੱਡੀ ਹੋਵਾਂਂ, ਮੈਂ ਤੇ ਤੇਰੇ ਕੋਲੋਂ ਨਿੱਕੀ ਆਂ,” ਚਮਕੂ ਝੱਟ ਜਵਾਬ ਦਿੱਤਾ। “ਭੈਣ ਜੀ ਫੇਰ ਜੇ ਮੈਂ ਤੁਹਾਨੂੰ ਚਮਕੂ ਕਹਾਂ ਤਾਂ ਫੇਰ ਮੈਨੂੰ ਇਹਦਾ ਮਤਲਬ ਤੇ ਦੱਸੋ। ਮੈਂ ਤੇ ਇਹ ਨਾਂ ਪਹਿਲੇ ਕਦੇ ਨਹੀਂ ਸੁਣਿਆਂ,” ਫ਼ਾਤਿਮਾ ਪੁੱਛਿਆ। ਫ਼ਾਤਿਮਾ ਦੀ ਇਹ ਗੱਲ ਸੁਣ ਕੇ ਚਮਕੂ ਏਨੀ ਜ਼ੋਰ ਦੀ ਹੱਸੀ ਕਿ ਉਹਦਾ ਹਾਸਾ ਮੁੱਕਣ ‘ਤੇ ਨਾ ਆਵੇ। ਉਹਨੇ ਹੱਸਦਿਆਂ-ਹੱਸਦਿਆਂ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਹਾਸੇ ਦਾ ਜ਼ੋਰ ਏਨਾ ਸੀ ਕਿ ਉਹਦੇ ਲਫ਼ਜ਼ ਹਾਸੇ ਵਿੱਚ ਈ ਗਵਾਚ ਗਏ ਤੇ ਫ਼ਾਤਿਮਾ ਦੇ ਪੱਲੇ ਕੱਖ ਵੀ ਨਾ ਪਿਆ। ਕੁੱਝ ਚਿਰ ਮਗਰੋਂ ਜਦ ਉਹਦਾ ਹਾਸਾ ਮੁੱਕਿਆ ਤੇ ਹਾਸੇ ਨਾਲ਼ ਉਹਦੀਆਂਂ ਅੱਖਾਂਂ ਵਿੱਚ ਅੱਥਰੂ ਆ ਗਏ ਸਨ। ਪਹਿਲੇ ਉਹਨੇ ਨੱਕ ਸੁਣਕਿਆ ਤੇ ਫ਼ੇਰ ਕਹਿਣ ਲੱਗੀ, “ਇਹ ਇੱਕ ਲੰਮੀ ਕਹਾਣੀ ਏ। ਅੱਲਣ ਮੇਰਾ ਦੂਰ ਦਾ ਰਿਸ਼ਤੇਦਾਰ ਏ। ਏਹ ਜਦ ਜਵਾਨ ਹੋਇਆ ਤੇ ਇਹਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ ਚੜ੍ਹ ਗਿਆ। ਇਹਨੇ ਦਸ ਜਮਾਤਾਂ ਪਾਸ ਕਰਨ ਮਗਰੋਂ ਪੜ੍ਹਾਈ ਛੱਡ ਦਿੱਤੀ। ਇਹਦੇ ਮਾਂ ਪਿਓ ਬੜਾ ਜ਼ੋਰ ਲਾਇਆ ਕਿ ਇਹ ਚਾਰ ਜਮਾਤਾਂ ਹੋਰ ਪੜ੍ਹ ਲਵੇ ਪਰ ਇਹਨੇ ਕਿਸੇ ਦੀ ਇੱਕ ਨਾ ਮੰਨੀ। ਇਹਨੇ ਸਾਰਾ ਦਿਨ ਬਣ-ਠਣ ਕੇ ਗਲੀ ਵਿੱਚ ਫਿਰਨਾ ਤੇ ਸ਼ਾਮ ਨੂੰ ਫ਼ਿਲਮ ਦੇਖਣ ਚਲੇ ਜਾਣਾ। ਫ਼ਿਲਮ ਦੇਖਣਾ ਇਹਦੇ ਲਈ ਇੰਝ ਸੀ ਜਿਵੇਂ ਇਹਦੀ ਸਾਰੀ ਜ਼ਿੰਦਗੀ ਫ਼ਿਲਮ ਦੇ ਆਲੇ-ਦੁਆਲੇ ਘੁੰਮ ਰਹੀ ਹੋਵੇ। ਇਹ ਕੋਈ ਹੋਰ ਕੰਮ ਭਾਵੇਂ ਕਰੇ ਜ” ਨਾ ਕਰੇ ਪਰ ਸ਼ਾਮ ਦੀ ਫ਼ਿਲਮ ਨਹੀਂ ਸੀ ਛੱਡ ਸਕਦਾ। ਸਿਨਮਿਆਂਂ ਵਿੱਚ ਰੋਜ਼ ਤੇ ਨਵੀਆਂਂ ਫ਼ਿਲਮਾਂਂ ਲੱਗਦੀਆਂਂ ਨਹੀਂ। ਇਹਨੇ ਜਦ ਸਾਰੇ ਸਿਨੇਮਾਂ ਵਿੱਚ ਲੱਗੀਆਂ ਫ਼ਿਲਮਾਂ ਦੇਖ ਲੈਣੀਆਂ ਤੇ ਫ਼ੇਰ ਮੁੜ ਤੋਂ ਸ਼ੁਰੂ ਹੋ ਜਾਣਾ। ਜਦ ਤੱਕ ਕਿਸੇ ਸਿਨੇਮਾ ਵਿੱਚ ਕੋਈ ਨਵੀਂ ਫ਼ਿਲਮ ਲੱਗਣੀ ਇਹਨੇ ਪੁਰਾਣੀ ਲੱਗੀ ਫ਼ਿਲਮ ਏਨੀ ਵਾਰ ਦੇਖ ਲਈ ਹੁੰਦੀ ਸੀ ਕਿ ਇਹਨੂੰ ਏਸ ਫ਼ਿਲਮ ਦੇ ਸਾਰੇ ਡਾਇਲਾਗ ਜ਼ਬਾਨੀ ਯਾਦ ਹੋ ਗਏ ਹੁੰਦੇ ਸਨ ਤੇ ਇਹ ਸਾਰਾ ਦਿਨ ਮੁਹੱਲੇ ਵਿੱਚ ਮੁੰਡਿਆਂਂ-ਖੁੰਡਿਆਂਂ ਵਿੱਚ ਬਹਿ ਕੇ ਫ਼ਿਲਮਾਂਂ ਦੇ ਡਾਇਲਾਗ ਬੋਲਦਾ ਤੇ ਫ਼ਿਲਮੀ ਐਕਟਰਾਂਂ ਦੀਆਂਂ ਨਕਲਾਂਂ ਲਾਉਂਦਾ। ਇਸੇ ਤਰਾਂ ਨਕਲਾਂਂ ਲਾਹੁੰਦਿਆਂਂ ਕਿਸੇ ਇਹਨੂੰ ਕਹਿ ਦਿੱਤਾ ਕਿ ਇਹਨੇ ਅਸਲੀ ਐਕਟਰਾਂ ਤੋਂ ਵੀ ਚੰਗੇ ਡਾਇਲਾਗ ਬੋਲੇ ਨੇ। ਨਾਲ਼ੇ ਉਨ੍ਹਾਂ ਤੋਂ ਵੀ ਚੰਗੀ ਐਕਟਿੰਗ ਕੀਤੀ ਏ। ਉਹ ਦਿਨ ਗਿਆ ਤੇ ਅੱਜ ਦਿਨ ਆਇਆ ਇਹਦੇ ਦਿਮਾਗ਼ ਵਿੱਚ ਇਹ ਗੱਲ ਬਹਿ ਗਈ ਕਿ ਇਹਨੇ ਐਕਟਰ ਬਣਨਾ ਏ। ਇਹਨੇ ਦਿਨੇ ਗਲੀ ਵਿੱਚ ਫਿਰਨ ਦੀ ਥਾਂਂ ਫ਼ਿਲਮਾਂਂ ਦੇ ਸਟੂਡਿਓ ਜਾਣਾ ਸ਼ੁਰੂ ਕਰ ਦਿੱਤਾ। ਬਹੁਤੀ ਵਾਰੀ ਸਟੂਡਿਓ ਦੇ ਚੌਕੀਦਾਰ ਹਰ ਐਰੇ-ਗ਼ੈਰੇ ਨੂੰ ਸਟੂਡਿਓ ਅੰਦਰ ਵੜਨ ਨਹੀਂ ਦਿੰਦੇ। ਇਹੋ ਹਾਲ ਇਹਦਾ ਹੋਇਆ। ਇਹਨੇ ਸਾਰਾ ਦਿਨ ਸਟੂਡਿਓ ਦੇ ਬਾਹਰ ਢਾਬਿਆਂਂ ‘ਤੇ ਬਹਿ ਕੇ ਘਰ ਆ ਜਾਣਾ। ਇਨ੍ਹਾਂ ਢਾਬਿਆਂ ‘ਤੇ ਇਹਨੂੰ ਆਪਣੇ ਵਰਗੇ ਹੋਰ ਬੰਦੇ ਵੀ ਮਿਲਦੇ ਸਨ ਜੋ ਐਕਟਰ ਬਣਨ ਦੇ ਸ਼ੌਕ ਵਿੱਚ ਖੌਰੇ ਕਿਥੋਂ-ਕਿਥੋਂ ਆਏ ਹੋਏ ਸਨ। ਇਨ੍ਹਾਂ ਬੰਦਿਆਂ ਵਿੱਚ ਕੁੱਝ ਅਜਿਹੇ ਸਨ ਜੋ ਰੋਜ਼ ਆ ਕੇ ਬਹਿੰਦੇ ਸਨ ਤੇ ਕੁੱਝ ਫ਼ਸਲੀ ਬਟੇਰੇ ਸਨ ਜੋ ਕੁੱਝ ਦਿਨ ਇਨ੍ਹਾਂ ਢਾਬਿਆਂ ‘ਤੇ ਆ ਕੇ ਬਹਿੰਦੇ ਸਨ ਤੇ ਜਦ ਉਨ੍ਹਾਂ ਕੋਲ਼ ਚਾਹ ਪੀਣ ਜੋਗੇ ਵੀ ਪੈਸੇ ਨਹੀਂ ਸਨ ਰਹਿੰਦੇ ਤੇ ਇਹ ਕੁੱਝ ਦਿਨਾਂ ਲਈ ਗ਼ੈਬ ਹੋ ਜਾਂਦੇ ਸਨ। ਇਹ ਵਿਚਾਰੇ ਜਦ ਖੌਰੇ ਕੀ-ਕੀ ਪਾਪੜ ਵੇਲ ਕੇ ਕੁੱਝ ਪੈਸੇ ਇਕੱਠੇ ਕਰ ਲੈਂਦੇ ਸਨ ਤੇ ਫ਼ੇਰ ਆ ਕੇ ਇਨ੍ਹਾਂ ਢਾਬਿਆਂ ‘ਤੇ ਬਹਿ ਜਾਂਂਦੇ ਸਨ। ਇਨ੍ਹਾਂ ਵਿੱਚ ਕੁੱਝ ਅਜਿਹੇ ਵੀ ਸਨ ਜਿਹਨਾਂ ਨੂੰ ਐਕਟਰ ਬਣਨ ਤੋਂ ਵੱਧ ਐਕਟਰਾਂ ਤੇ ਐਕਟਰਸਾਂ ਨੂੰ ਦੇਖਣ ਦਾ ਸ਼ੌਕ ਸੀ। ਇਹ ਸਟੂਡਿਓ ਵਿੱਚ ਕਾਰਾਂ ‘ਤੇ ਆਉਂਦੇ ਜਾਂਦੇ ਐਕਟਰਾਂ ਤੇ ਐਕਟਰਸਾਂਂ ਨੂੰ ਦੇਖ ਕੇ ਈ ਖ਼ੁਸ਼ ਹੋ ਜਾਂਦੇ ਸਨ। ਤੇਰੇ ਭਾਈ ਦੇ ਮਾਂ ਪਿਓ ਕੁੱਝ ਚਿਰ ਤੇ ਬਰਦਾਸ਼ਤ ਕੀਤਾ ਪਰ ਫ਼ਰ ਬੁੜ-ਬੁੜ ਕਰਨ ਲੱਗ ਪਏ। ਉਨ੍ਹਾਂਂ ਜਦ ਇਹਨੂੰ ਕਿਸੇ ਕੰਮ ਕਾਰ ਦਾ ਕਹਿਣਾ ਤੇ ਇਹਨੇ ਅੱਗੋਂ ਜਵਾਬ ਦੇਣਾ, “ਮੈਂ ਕੰਮਕਾਰ ਈ ਤੇ ਲੱਭ ਰਿਹਾ ਆਂ। ਜਦ ਮੈਂ ਫ਼ਿਲਮਾਂ ਦਾ ਮਸ਼ਹੂਰ ਹੀਰੋ ਬਣ ਗਿਆ ਤੇ ਮੇਰੇ ਕੋਲ਼ ਕਾਰ, ਕੋਠੀ ਤੇ ਦੌਲਤ ਆਪੇ ਭੱਜ ਕੇ ਆ ਜਾਵੇਗੀ।” ਜਦ ਉਨ੍ਹਾਂ ਇਹਨੂੰ ਵਿਆਹ ਦਾ ਕਹਿਣਾ ਤੇ ਇਹਨੇ ਅੱਗੋਂ ਜਵਾਬ ਦੇਣਾ, “ਜਦ ਮੈਂ ਫ਼ਿਲਮਾਂ ਦਾ ਮਸ਼ਹੂਰ ਹੀਰੋ ਬਣ ਜਾਵਾਂਗਾ ਤੇ ਫ਼ਰ ਸ਼ੀਮਾ ਨਾਲ਼ ਵਿਆਹ ਕਰਾਂਂਗਾ।” ਭੈਣ ਜੀ ਤੁਸੀਂ ਤੇ ਜਾਣਦੇ ਈ ਓ ਸ਼ੀਮਾ ਫ਼ਿਲਮਾਂ ਦੀ ਮਸ਼ਹੂਰ ਐਕਟਰੈੱਸ ਸੀ। ਏਸ ਮਗਰੋਂ ਇਨ੍ਹਾਂ ਦੇ ਮਾਂ ਪਿਓ ਇਨ੍ਹਾਂ ਨਾਲ਼ ਜੋ ਵੀ ਗੱਲ ਕਰਨੀ ਇਨ੍ਹਾਂ ਹਰ ਗੱਲ ਦਾ ਜਵਾਬ ਇਹ ਦੇਣਾ ਕਿ ਜਦ ਮੈਂ ਫ਼ਿਲਮਾਂ ਦਾ ਮਸ਼ਹੂਰ ਹੀਰੋ ਬਣ ਜਾਵਾਂਗਾ ਤੇ ਇਹ ਹੋ ਜਾਵੇਗਾ, ਉਹ ਹੋ ਜਾਵੇਗਾ। ਇਹ ਬੜੇ ਸਾਲ ਇਸੇ ਚੱਕਰ ਵਿੱਚ ਪਿਆ ਰਿਹਾ ਪਰ ਗੱਲ ਨਾ ਬਣੀ। ਇੱਕ ਦਿਨ ਨਿੰਮੋ ਝੂਣਾ ਹੋ ਕੇ ਬੈਠਾ ਸੀ ਕਿ ਇੱਕ ਬੰਦਾ ਉਸੇ ਢਾਬੇ ‘ਤੇ ਚਾਹ ਪੀਣ ਆਇਆ। ਗੱਲਾਂ ਗੱਲਾਂ ਵਿੱਚ ਏਹਨੂੰ ਪਤਾ ਲੱਗਾ ਕਿ ਉਹ ਬੰਦਾ ਫ਼ਿਲਮਾਂ ਵਿੱਚ ਐਕਸਟਰਾ ਦਾ ਕੰਮ ਕਰਦਾ ਸੀ। ਉਹਨੇ ਇਹਨੂੰ ਦੱਸਿਆ ਕਿ ਕੋਈ ਬੰਦਾ ਭੱਜ ਕੇ ਹੀਰੋ ਨਹੀਂ ਬਣ ਜਾਂਦਾ। ਸਭ ਨੂੰ ਮੁੱਢ ਐਕਸਟਰਾ ਤੋਂ ਬੰਨ੍ਹਣਾ ਪੈਂਦਾ ਏ। ਫ਼ੇਰ ਉਹਨੇ ਵੱਡੇ-ਵੱਡੇ ਐਕਟਰਾਂਂ ਦੇ ਨਾਂ ਗਿਣਾਏ ਜੋ ਐਕਸਟਰਾ ਤੋਂ ਵੱਡੇ ਐਕਟਰ ਬਣੇ ਸਨ। ਇਹ ਇਸ ਬੰਦੇ ਦੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ, “ਮੈਨੂੰ ਸਟੂਡਿਓ ਦੇ ਆਸੇ-ਪਾਸੇ ਗੇੜੇ ਕਢਦਿਆਂ ਖ਼ੌਰੇ ਕਿੰਨੇ ਸਾਲ ਹੋ ਗਏ ਨੇ ਪਰ ਅੱਜ ਤੀਕ ਕੋਈ ਮੌਕਾ ਨਹੀਂ ਮਿਲਿਆ ਤੇ ਨਾ ਈ ਕੋਈ ਅਜਿਹਾ ਬੰਦਾ ਮਿਲਿਆ ਏ ਜੋ ਮੇਰੀ ਬਾਂਹ ਫੜੇ। ਤੁਸੀਂ ਜਿਵੇਂ ਵੀ ਜਾਣੋਂ ਮੇਰੀ ਬਾਂਹ ਫੜੋ। ਮੈਂ ਅੱਜ ਤੁਹਾਡੇ ਪੈਰ ਨਹੀਂ ਛੱਡਣੇ।” ਏਸ ਬੰਦੇ ਨੂੰ ਖ਼ੌਰੇ ਇਹਦੇ ‘ਤੇ ਤਰਸ ਆਇਆ ਜ” ਉਹਦਾ ਕਾਰੋਬਾਰ ਸੀ। ਉਹਨੇ ਇਹਨੂੰ ਕਿਹਾ, “ਮੈਂ ਤੈਨੂੰ ਕੰਮ ਦਵਾ ਦਿਆਂਗਾ ਪਰ ਕੰਮ ਦੇ ਅੱਧੇ ਪੈਸੇ ਮੇਰੇ ਹੋਣਗੇ।” ਇਹ ਝੱਟ ਉਹਦੀ ਸ਼ਰਤ ਮੰਨ ਗਿਆ। ਕਈ ਮਹੀਨੇ ਲੰਘ ਗਏ ਇਹਨੇ ਜਦ ਵੀ ਉਸ ਬੰਦੇ ਨੂੰ ਮਿਲਣਾ ਉਹਦੀਆਂ ਮਿੰਨਤਾਂ ਤਰਲੇ ਕਰਨੇ। ਆਖ਼ਿਰ ਇੱਕ ਦਿਨ ਉਹ ਬੰਦਾ ਇਹਨੂੰ ਨਾਲ਼ ਲੈ ਕੇ ਸਟੂਡਿਓ ਅੰਦਰ ਤੁਰ ਗਿਆ। ਓਥੇ ਇਹਦੀ ਮੁਲਾਕਾਤ ਇੱਕ ਬੰਦੇ ਨਾਲ਼ ਕਰਾਈ ਜੋ ਫ਼ਿਲਮਾਂ ਵਾਲਿਆਂ ਨੂੰ ਐਕਸਟਰਾ ਲੱਭ ਕੇ ਦਿੰਦਾ ਸੀ। ਏਸ ਬੰਦੇ ਇਹਨੂੰ ਕੰਮ ਲੱਭ ਦਿੱਤਾ ਇਹ ਫ਼ਿਲਮ ਵਿੱਚ ਕੁੱਟ ਖਾਣ ਦਾ ਕੰਮ ਸੀ। ਕਿਸੇ ਫ਼ਿਲਮ ਵਿੱਚ ਫ਼ਿਲਮ ਦਾ ਹੀਰੋ ਫ਼ਿਲਮ ਦੇ ਬਦਮਾਸ਼ ਤੇ ਉਹਦੇ ਸਾਥੀਆਂ ਨੂੰ ਕੁੱਟਦਾ ਏ। ਬਦਮਾਸ਼ ਦੇ ਕੁੱਟ ਖਾਣ ਵਾਲੇ ਸਾਥੀਆਂ ਵਿਚੋਂ ਇੱਕ ਇਹ ਵੀ ਸੀ। ਇਹ ਮੇਕ-ਅੱਪ ਸ਼ੇਕ-ਅੱਪ ਕਰ ਕੇ ਕੈਮਰੇ ਸਾਮ੍ਹਣੇ ਆਇਆ ਤੇ ਬਹੁਤ ਖ਼ੁਸ਼ ਸੀ। ਪਰ ਸਟੂਡਿਓ ਦੇ ਦੂਜੇ ਬੰਦੇ ਏਹਨੂੰ ਦੇਖ ਕੇ ਹੱਸਣ ਲੱਗ ਪਏ ਤੇ ਨਾਲ਼ ਉਨ੍ਹਾਂ ਰੰਗ ਰੰਗ ਦੀਆਂ ਟਿਚਕਰਾਂ ਕੀਤੀਆਂ। ਕਿਸੇ ਇਹਦੇ ਰੰਗ ‘ਤੇ ਟਿਚਕਰ ਕੀਤੀ। ਕਿਸੇ ਮਾਤਾ ਦੇ ਦਾਗ਼ਾਂ ਵਾਲੇ ਚਿਹਰੇ ‘ਤੇ, ਕਿਸੇ ਕੱਦ ਬੁੱਤ ‘ਤੇ। ਇਹਨੇ ਕੰਮ ਦੇ ਮਿਲੇ ਅੱਧੇ ਪੈਸੇ ਵਾਅਦੇ ਮੁਤਾਬਿਕ ਕੰਮ ਦਿਵਾਣ ਵਾਲੇ ਦੇ ਹੱਥ ਵਿੱਚ ਫੜਾਏ ਤੇ ਏਸ ਫ਼ਿਲਮ ਵਿੱਚ ਕੰਮ ਕਰਨ ਦਾ ਕਿਸੇ ਅੱਗੇ ਧੂੰ ਨਾ ਕੱਢਿਆ। ਕਿਹਨੂੰ ਦਿਸਦਾ? ਜਿਹਨੇ ਵੀ ਇਹਨੂੰ ਫ਼ਿਲਮ ਵਿੱਚ ਕੁੱਟ ਖਾਂਦੇ ਦੇਖਣਾ ਸੀ ਉਹਨੇ ਈ ਹੱਸਣਾ ਸੀ ਇਹ ਬੜਾ ਢੀਠ ਹੋ ਕੇ ਫ਼ਿਲਮਾਂ ਵਿੱਚ ਇਹੋ ਜਿਹੇ ਕੰਮ ਕਰਦਾ ਰਿਹਾ। ਕਦੇ ਫ਼ਕੀਰ ਬਣਿਆ ਹੋਇਆ ਏ, ਕਦੇ ਜੁੱਤੀਆਂ ਪਾਲਿਸ਼ ਕਰ ਰਿਹਾ ਏ, ਕਦੇ ਭਾਂਡੇ ਮਾਂਜ ਰਿਹਾ ਏ। ਫ਼ਿਲਮਾਂ ਵਿੱਚ ਇਹਨੂੰ ਕੰਮ ਕਰਦਿਆਂ ਦੋ ਵੱਡੇ ਮਸਲੇ ਸਨ: ਪਹਿਲਾ ਇਹ ਸੀ ਕਿ ਜਦ ਵੀ ਇਹ ਆਪਣੀ ਮਰਜ਼ੀ ਨਾਲ਼ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਇਹਨੂੰ ਝਿੜਕਾਂ ਪੈਂਦੀਆਂ ਸਨ, ਦੂਜਾ ਹਰ ਥਾਂ ਇਹਦੇ ਨਾਲ਼ ਮਖ਼ੌਲ ਕੀਤਾ ਜਾਂਦਾ ਸੀ। ਹਰ ਬੰਦੇ ਇਹਦਾ ਵੱਖਰਾ ਨਾਂ ਰੱਖਿਆ ਹੁੰਦਾ ਸੀ। ਮਖ਼ੌਲ ਦੀ ਵੱਡੀ ਵਜ੍ਹਾ ਇਹਦੀ ਸ਼ਕਲ ਸੀ। ਏਸ ਦਾ ਇਹਦੇ ‘ਤੇ ਇਹ ਅਸਰ ਹੋਇਆ ਕਿ ਇਹ ਹਰ ਗੱਲ ‘ਤੇ ਆਪਣੀ ਸ਼ਕਲ ਨੂੰ ਕੋਸਣ ਲੱਗ ਪਿਆ। ਜਦ ਵੀ ਇਹਨੂੰ ਕਿਸੇ ਕੰਮ ਵਿੱਚ ਨਾਕਾਮੀ ਹੋਣੀ ਤੇ ਇਹਨੇ ਇਹਦਾ ਕਸੂਰਵਾਰ ਆਪਣੀ ਸ਼ਕਲ ਨੂੰ ਬਣਾਉਣਾ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਇਹ ਹਰ ਦੂਜੀ ਗੱਲ ਮਗਰੋਂ ਕਹਿੰਦਾ ਏ ਅਸੀਂ ਤੇ ਸ਼ਕਲ ਤੋਂ ਮਾਰੇ ਗਏ ਨਹੀਂ ਤੇ ਇਹ ਹੋ ਜਾਂਦਾ, ਉਹ ਹੋ ਜਾਂਦਾ। ਖ਼ੈਰ, ਰੋਜ਼-ਰੋਜ਼ ਫ਼ਿਲਮਾਂ ਵਿੱਚ ਐਕਸਟਰਾ ਦਾ ਕੰਮ ਕਰ-ਕਰ ਕੇ ਤੇ ਲੋਕਾਂ ਕੋਲੋਂ ਮਖ਼ੌਲ ਕਰਵਾ ਕੇ ਇਹ ਤੰਗ ਆ ਗਿਆ ਤੇ ਘਰ ਆ ਕੇ ਬਹਿ ਗਿਆ। ਜਦ ਇਹਦੇ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਇਹਦੇ ਸਿਰ ‘ਤੇ ਸਵਾਰ ਹੋਇਆ ਹੀਰੋ ਬਣਨ ਦਾ ਭੂਤ ਲਹਿ ਗਿਆ ਏ ਤੇ ਉਨ੍ਹਾਂ ਇਹਨੂੰ ਕੋਈ ਕੰਮਕਾਰ ਕਰਨ ਦਾ ਕਿਹਾ। ਇਹਨੇ ਗਲੀ ਵਿੱਚ ਇੱਕ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ। ਐਕਟਿੰਗ ਦਾ ਸ਼ੌਕ ਪੂਰਾ ਕਰਨ ਲਈ ਇਹਨੇ ਗਾਹਕਾਂ ਅੱਗੇ ਮਸਖ਼ਰੇ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ। ਗਾਹਕ ਇਹਦੀ ਐਕਟਿੰਗ ਦੇਖ ਕੇ ਹੱਸਦੇ ਤੇ ਖ਼ੁਸ਼ ਹੁੰਦੇ ਸਨ। ਜੋ ਇੱਕ ਵਾਰ ਇਹਦੀ ਦੁਕਾਨ ‘ਤੇ ਆ ਜਾਂਦਾ ਸੀ ਉਹ ਦੂਜੀ ਵਾਰੀ ਜ਼ਰੂਰ ਆਉਂਦਾ ਸੀ। ਏਸ ਐਕਟਿੰਗ ਸਦਕੇ ਇਹਦੀ ਦੁਕਾਨ ਚੱਲ ਪਈ ਤੇ ਦਿਨ ਬ ਦਿਨ ਵਧਣ ਲੱਗ ਪਈ। ਇਹਨੇ ਕੁੱਝ ਚਿਰ ਮਗਰੋਂ ਵੱਡੀ ਥਾਂ ਲੱਭ ਕੇ ਦੁਕਾਨ ਪਾ ਲਈ। ਜਦ ਦੁਕਾਨ ਚੱਲ ਪਈ ਤੇ ਇਹਦੇ ਮਾਂ ਪਿਓ ਵਿਆਹ ਦੀ ਗੱਲ ਕਰਨ ਲੱਗ ਪਏ। ਪਹਿਲੇ ਤੇ ਇਹ ਨਾ ਮੰਨਿਆ ਪਰ ਜਦ ਉਨ੍ਹਾਂ ਇਹਨੂੰ ਮੁੜ-ਮੁੜ ਕੇ ਇਹ ਯਾਦ ਦਿਵਾਇਆ ਕਿ ਉਹ ਚਾਲੀਆਂ ਸਾਲਾਂ ਦਾ ਹੋ ਗਿਆ ਸੀ ਤੇ ਇਹ ਮੰਨ ਗਿਆ ਪਰ ਇਹਨੇ ਨਾਲ਼ ਸ਼ਰਤ ਰੱਖ ਦਿੱਤੀ ਕਿ ਕੁੜੀ ਸ਼ੀਮਾ ਵਰਗੀ ਹੋਣੀ ਚਾਹੀਦੀ ਏ। ਹੁਣ ਜਿਵੇਂ ਦੀ ਇਹਦੀ ਸ਼ਕਲ ਸੀ ਉੱਤੋਂ ਵੱਡੀ ਉਮਰ, ਕਿਸੇ ਵੀ ਸੋਹਣੀ ਕੁੜੀ ਦਾ ਰਿਸ਼ਤਾ ਨਾ ਦਿੱਤਾ। ਕਿਸੇ ਇੱਕ ਅੱਧੇ ਬੰਦੇ ਹਾਂ ਵੀ ਕਰ ਦਿੱਤੀ ਪਰ ਉਨ੍ਹਾਂ ਦੀ ਕੁੜੀ ਜ਼ਹਿਰ ਖਾ ਲੈਣ ਦੀ ਧਮਕੀ ਦਿੱਤੀ ਤੇ ਉਨ੍ਹਾਂ ਵੀ ਨਾਂਹ ਕਰ ਦਿੱਤੀ। ਇਹਦੇ ਮਾਂ ਪਿਓ ਸਾਡੇ ਘਰ ਰਿਸ਼ਤਾ ਮੰਗਣ ਆ ਗਏ। ਇਨ੍ਹਾਂ ਦੇ ਆਉਣ ਤੋਂ ਪਹਿਲਾਂ ਸਾਡੇ ਕਈ ਰਿਸ਼ਤੇਦਾਰ ਮੇਰਾ ਰਿਸ਼ਤਾ ਨੰਦ ਗਏ ਸਨ। ਇੱਕ ਤੇ ਮੇਰੀ ਸ਼ਕਲ ਕੋਈ ਸੋਹਣੀ ਨਹੀਂ ਸੀ ਦੂਜਾ ਮੇਰੇ ਮਾਂ ਪਿਓ ਦਾ ਹੱਥ ਤੰਗ ਸੀ। ਨੇੜੇ-ਤੇੜੇ ਦੇ ਦੂਜੇ ਰਿਸ਼ਤੇਦਾਰਾਂ ਦੀ ਵੀ ਮਸਾਂ ਰੋਟੀ ਪੂਰੀ ਹੁੰਦੀ ਸੀ। ਜਦ ਉਨ੍ਹਾਂ ਨੂੰ ਏਸ ਰਿਸ਼ਤੇ ਦਾ ਪਤਾ ਲੱਗਾ ਤੇ ਪੂਰੀ ਮੰਡੀ ਲੱਗ ਗਈ। ਸਭ ਨੇ ਆਪਣੀਆਂ ਕੁੜੀਆਂ ਏਸ ਮੰਡੀ ਵਿੱਚ ਲਿਆ ਕੇ ਖੜ੍ਹੀਆਂ ਕਰ ਦਿੱਤੀਆਂ। ਭਾਵੇਂ ਸਾਡਾ ਉਮਰ ਦਾ ਅੱਧੋ ਵੱਧ ਦਾ ਫ਼ਰਕ ਸੀ ਪਰ ਮੇਰੇ ਮਾਂ ਪਿਓ ਇਹਦੀ ਹੱਟੀ ਚੱਲਦੀ ਦੇਖ ਕੇ ਫਟ ਹਾਂ ਕਰ ਦਿੱਤੀ।” ਚਮਕੂ ਇਹ ਗੱਲ ਕਰ ਕੇ ਠੰਡਾ ਸਾਹ ਭਰਿਆ ਤੇ ਫ਼ੇਰ ਕਹਿਣ ਲੱਗੀ, “ਮੇਰੇ ਮਾਂ ਪਿਓ ਮੇਰਾ ਵਿਆਹ ਇਹਦੇ ਨਾਲ਼ ਨਹੀਂ ਇਹਦੀ ਹੱਟੀ ਨਾਲ਼ ਕੀਤਾ। ਵਿਆਹ ਮਗਰੋਂ ਪੂਰਾ ਮਹੀਨਾ ਮੈਂ ਰੋਜ਼ ਵੌਹਟੀ ਬਣ ਕੇ ਸਾਰੀ ਰਾਤ ਇਹਦੀ ਉਡੀਕ ਕਰਦੀ ਸਾਂ ਪਰ ਇਹ ਮੇਰੇ ਨੇੜੇ ਨਹੀਂ ਸੀ ਲੱਗਦਾ। ਜੋ ਮੇਰੇ ਵੱਸ ਵਿੱਚ ਸੀ ਮੈਂ ਆਪਣੇ ਵੱਲੋਂ ਸਭ ਕੁੱਝ ਕੀਤਾ। ਇਹਦੀ ਸੌ-ਸੌ ਖ਼ੁਸ਼ਾਮਦ ਕੀਤੀ ਪਰ ਇਹ ਟੱਸ ਤੋਂ ਮੱਸ ਨਹੀਂ ਸੀ ਹੁੰਦਾ। ਮੈਂ ਪ੍ਰੇਸ਼ਾਨ ਹੋ ਕੇ ਪੀਰਾਂ ਫ਼ਕੀਰਾਂ ਦੇ ਦਰਬਾਰਾਂ ‘ਤੇ ਜਾ ਕੇ ਮਿੰਨਤਾਂ ਮੰਨੀਆਂ, ਲੁਕ-ਲੁਕ ਕੇ ਰੋਈ। ਕਿਸੇ ਨੂੰ ਕੁੱਝ ਦੱਸਣ ਜੋਗੀ ਵੀ ਨਹੀਂ ਸਾਂ। ਇੱਕ ਦਿਨ ਰੱਬ ਮੇਰੀ ਸੁਣ ਲਈ। ਮੈਂ ਰੋਜ਼ ਦੀ ਤਰਾਂ ਰਾਤ ਨੂੰ ਸੁਰਖ਼ੀ ਪੌਡਰ ਲਾ ਕੇ ਤੇ ਗੋਟੇ ਕਿਨਾਰੀ ਵਾਲ਼ਾ ਲਾਲ਼ ਜੋੜਾ ਪਾ ਕੇ ਬੈਠੀ ਸਾਂ ਤੇ ਆ ਗਏ ਤੇ ਮੈਨੂੰ ਕਹਿਣ ਲੱਗੇ, “ਚਮਕੀਲੀ ਜਾਨ ਇਹ ਮੁਕੱਦਰਾਂ ਦੀ ਖੇਡ ਏ, ਇਹਦੇ ਵਿੱਚ ਤੇਰਾ ਕਿਹੜਾ ਕਸੂਰ ਏ। ਮੈਂ ਤੈਨੂੰ ਕਾਹਦੀ ਸਜ਼ਾ ਦੇਵਾਂ। ਬੱਸ ਉਸ ਦਿਨ ਤੋਂ ਪਹਿਲੇ ਮੇਰਾ ਨਾਂ ਚਮਕੀਲੀ ਜਾਨ ਪਿਆ ਤੇ ਤੇ ਫ਼ੇਰ ਇਹ ਚਮਕੂ ਬਣ ਗਿਆ। ਵੈਸੇ ਮੇਰਾ ਨਾਂ ਬਿਲਕੀਸ ਏ, ਇਹ ਭਾਂਵੇਂ ਹੁਣ ਮੈਨੂੰ ਜੋ ਵੀ ਕਹਿਣ ਮੈਂ ਉਹੋ ਈ ਮੰਨ ਲੈਣਾ ਏ। ਜੇ ਨਾ ਮੰਨਾਂ ਤਾਂ ਮੇਰੇ ਮਾਪਿਆਂ ਤੇ ਦੂਜੇ ਗ਼ਰੀਬ ਰਿਸ਼ਤੇਦਾਰ ਮੈਨੂੰ ਮੰਨਣ ‘ਤੇ ਮਜਬੂਰ ਕਰ ਦੇਣਾ ਏ। ਮੇਰੀ ਵਜ੍ਹਾ ਤੋਂ ਤੇ ਕਈਆਂ ਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਏ,” ਚਮਕੂ ਇਹ ਕਹਿ ਕੇ ਪਹਿਲੇ ਠੰਡਾ ਸਾਹ ਭਰਿਆ ਤੇ ਫ਼ੇਰ ਜ਼ੋਰ ਦੀ ਹੱਸ ਪਈ। ਫ਼ਾਤਿਮਾ ਨੂੰ ਚਮਕੂ ਕੋਲ਼ ਬੈਠਿਆਂ ਬੜਾ ਚਿਰ ਹੋ ਗਿਆ ਸੀ। ਉਹਨੂੰ ਅਚਨਚੇਤ ਕੋਈ ਗੱਲ ਯਾਦ ਆਈ ਤੇ ਅੰਦਰੋਂ ਜਾ ਕੇ ਸੁੱਤੇ ਹੋਏ ਸਲੀਮ ਨੂੰ ਚੁੱਕ ਕੇ ਮੋਢੇ ਨਾਲ਼ ਲਾਇਆ ਤੇ ਪੈਸਿਆਂ ਵਾਲ਼ੀ ਗੁਥਲੀ ‘ਚੋਂ ਕੁੱਝ ਪੈਸੇ ਕੱਢ ਕੇ ਬੋਝੇ ਵਿੱਚ ਪਾਏ ਤੇ ਫ਼ੇਰ ਗੁਥਲੀ ਨੂੰ ਘੁੱਟ ਕੇ ਲੱਕ ਨਾਲ਼ ਬੰਨ੍ਹ ਲਿਆ ਤੇ ਬਾਹਰ ਆ ਕੇ ਚਮਕੂ ਨੂੰ ਕਹਿਣ ਲੱਗੀ, “ਬਿਲਕੀਸ ਭੈਣ ਮੈਂ ਭਾਈ ਜੀ ਕੋਲ਼ ਚੱਲੀ ਆਂ। ਮੈਂ ਉਨ੍ਹਾਂ ਨਾਲ਼ ਇੱਕ ਜ਼ਰੂਰੀ ਗੱਲ ਕਰਨੀ ਏ,” ਇਹ ਕਹਿ ਕੇ ਉਹਨੇ ਬਾਹਰ ਦਾ ਬੂਹਾ ਖੋਲ੍ਹਿਆ ਤੇ ਬਾਹਰ ਚਲੀ ਗਈ।

ਚੱਲਦਾ ।




ਆਮਰ ਜ਼ੱਹੀਰ ਭੱਟੀ



پنجابی لئی تھلے رول کر

ਬਹੁਤ ਉਦਾਸ ਹਾਂ ਮੈਂ – ਤੇ ਇਸ ਘੋਰ ਉਦਾਸੀ ਵਿੱਚ ਮੈਂ ਲਿਖਣ ਬੈਠੀ ਹਾਂ । ਪਿਛਲੀ ਰਾਤ ਮੈਂ 11 ਵਜੇ ਜ਼ਹੀਰ ਭੱਟੀ ਨੂੰ ਸਕਾਇਪੀ ਤੇ ਮਿਲਣਾ ਸੀ ਪਰ ਜਦ ਵਕਤ ਹੋਇਆ ਤਾਂ ਮੇਰੀ ਛੋਟੀ ਭੈਣ ਸੌਂ ਚੁੱਕੀ ਸੀ । ਉਹ ਨਿੱਕੇ ਜਿਹੇ ਖੜਾਕ ਨਾਲ ਜਾਗ ਪੈਂਦੀ ਹੈ ਤੇ ਫਿਰ ਦੁਆਰਾ ਸੌਂ ਨਹੀਂ ਸਕਦੀ । ਇਹ ਦੇਖ ਕੇ ਮੈਂ ਆਮਿਰ ਨੂੰ ਕਿਹਾ ਕਿ ਕੀ ਮੈਂ ਦੁਆਰਾ ਸਵੇਰੇ 8 ਵਜੇ ਗੱਲ ਕਰ ਸਕਦੀ ਹਾਂ ? ਉਹ ਇੱਕ ਦੰਮ ਹੀ ਮੰਨ ਗਿਆ । ਮਨ ਹੀ ਮਨ ਵਿੱਚ ਸ਼ਰਮ ਮਹਿਸੂਸ ਕਰਦੀ ਹਾਂ ਕਿ ਮੈਂ ਖੁਦ ਹੀ ਸਮਾਂ ਮੁੱਕਰਰ ਕਰ ਕੇ ਖੁਦ ਹੀ ਵਾਦੇ ਨੂੰ ਤੋੜ ਰਹੀ ਹਾਂ । ਖੈਰ ! ਕਈ ਦਿਨਾਂ ਤੋਂ ਮੈਂ ਇਹ ਕਾਲਮ ਲਿਖਣ ਬੈਠ ਰਹੀ ਸੀ ਪਰ ਕੁਝ ਸਤਰਾਂ ਲਿਖ ਕੇ ਪਾਸੇ ਬੈਠ ਜਾਂਦੀ ਸੀ । ਰੋਜ਼ ਹੀ ਸੋਚਦੀ ਹਾਂ -ਆਸਿਫ਼ ਜੀ ਦੇ ਪੰਜਵੇ ਵਾਗਹੇ ਤੇ , ਬਲਰਾਜ ਸਾਹਨੀ ਦੀ ਯਾਤਰਾ ਤੇ ਹੋਰ ਕਿੰਨਾ ਕੁਝ ਜੋ ਅੱਜਕਲ ਸਾਂਝਾ ਪੰਜਾਬ ਵਿੱਚ ਛੱਪ ਰਿਹਾ ਸੀ - ਹਰ ਕਾਲਮ ਨਾਲ ਹਜ਼ਾਰਾਂ ਕੰਧਾਂ ਦੀਆਂ ਵੱਲਗਣਾਂ ਦੇ ਕੀਤੇ ਹਨੇਰੇ ਵਿੱਚ ਇੱਕ ਅੱਧੀ ਰੋਸ਼ਨੀ ਦੀ ਕਿਰਣ ਹੱਥ ਆ ਹੀ ਜਾਂਦੀ ਹੈ । ਤੇ ਮੈਂ ਉਹ ਰਿਸ਼ਮ ਆਪਣੇ ਹੀ ਜਾਨ ਜਿੰਨੇ ਪਿਆਰੇ ਦੋਸਤਾਂ ਨਾਲ ਵੰਡਦੀ ਰਹਿਣਾ ਚਾਹੁੰਦੀ ਹਾਂ । ….ਸਵੇਰੇ ਜਲਦੀ ਉੱਠੀ । ਅਜੇ 8 ਵੱਜਣ ‘ ਚ ਦੇਰ ਸੀ ਤੇ ਮੈਂ ਆਪਣੇ ਮਨ ਵਿੱਚ ਇੱਕ ਅਜੀਬ ਬੇਚੈਨੀ ਮਹਿਸੂਸ ਕਰ ਰਹੀ ਸੀ ਤੇ ਸੋਚ ਰਹੀ ਸੀ ਕਿ ਉਸ ਨੂੰ ਕੀ ਪੁੱਛਾਂ ? ਅੱਗੋਂ ਉਹ ਕਿਸ ਤਰ੍ਹਾਂ ਦਾ ਹੋਵੇਗਾ ? ਕਿਸੇ ਨੂੰ ਪਹਿਲੀ ਵਾਰ ਮਿਲਣ ਦੀ ਜੋ ਘਬਰਾਹਟ ਹੁੰਦੀ ਹੈ – ਉਹ ਸੀ – ਮੈਂ ਅਜੇ ਤੱਕ ਆਪਣੇ ਕਈ ਵਾਘੇ ਪਾਰ ਨਹੀਂ ਕਰ ਸਕੀ – ਅਜੀਬ ਗੱਲ ਹੈ ਨਾ ? ਮੈਂ ਚੜ੍ਹਦੇ ਪੰਜਾਬ ਵਿਚੋਂ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਇੱਕ ਕੁਦਰਤੀਪਣ ( naturalness ) ਨਾਲ ਤਪਾਕ ਨਾਲ ਗੱਲ ਕਰਦੀ ਹਾਂ , ਪਰ ਬਾਰਡਰ ਪਾਰ ਕਰ ਲਹਿੰਦੇ ਪੰਜਾਬ ਵਿਚੋਂ ਕਿਸੇ ਨਾਲ ਗੱਲ ਕਰਨੀ ਹੋਵੇ , ਤਾਂ ਉਹ ਸੌਖਾ ਜਿਹਾ ਲਹਿਜਾ ਪੂਰੀ ਤਰ੍ਹਾਂ ਨਹੀਂ ਆਇਆ ; ਸ਼ਾਇਦ ਮਨ ਦੀ ਕੰਡੀਸ਼ਿਨੰਗ ( conditioning ) ਹੈ ਇਹ, ਤੇ ਮੈਂ ਵੀ ਸੋਚ ਜਾਂਦੀ ਹਾਂ ਬਲਰਾਜ ਸਾਹਨੀ ਵਾਂਗ ਉਹ ਮੁਸਲਮਾਨ ਹਨ ਤੇ ਮੈਂ ਕੋਈ ਹੋਰ , ਭਾਵੇਂ ਇਹ ਖਿਆਲ ਜਿੰਨੀ ਛੇਤੀ ਆਓਂਦਾ ਹੈ ਉੰਨੀ ਛੇਤੀ ਨਿਕਲ ਵੀ ਜਾਂਦਾ ਹੈ – ਹੁਣ ਕਿੰਨੇ ਹੀ ਦੋਸਤ ਨੇ ਉਸ ਪਾਰ ਜਿੰਨਾ ਦੀ ਦੋਸਤੀ ਦਾ ਹੱਥ ਫੜ੍ਹ ਮੇਰਾ ਲਾਹੋਰ ਵਿੱਚ ਘੁੰਮਣ ਨੂੰ ਜੀ ਕਰਦਾ ਹੈ , ਆਸਿਫ਼ ਜੀ ਦੇ ਖੇਤ ਤੇ ਹੜੱਪਾ ਦੇ ਖੰਡਰਾਤ ਵੇਖਣ ਨੂੰ ਦਿਲ ਕਰਦਾ ਹੈ , ਇਮਰਾਨ ਦੇ ਵਿਆਹ ਤੇ ਜਾਣ ਨੂੰ ਜੀ ਕਰਦਾ ਹੈ ਤੇ ਫੈਜ਼ ਨਾਲ ਬੈਠ ਇੱਕ ਕਪ ਚਾਹ ਦੇ ਨਾਲ ਉਸ ਦੀਆਂ ਮਿਠੀਆਂ ਮਿੱਠੀਆਂ ਸਾਹਿਤਕ ਗੱਲਾਂ ਸੁਣਨ ਨੂੰ ਦਿਲ ਕਰਦਾ ਹੈ ….. ਇੰਨੇ ਸੋਹਣੇ ਸੁਪਨਿਆਂ ਵਿੱਚ ਡੁੱਬੀ ਜਦ ਮੈਂ ਫੇਸਬੁਕ ਖੋਲ੍ਹੀ ਤਾਂ ਸਾਹਮਣੇ ਜੈਲਦਾਰ ਪ੍ਰਗਟ ਸਿੰਘ ਦੀ ਨਜ਼ਮ ਆਈ ਜੋ ਕਿ ਉਸ ਮੁਤਾਬਿਕ ਇੱਕ ਸੱਚੀ ਘਟਨਾ ਤੇ ਲਿਖੀ ਹੋਈ ਸੀ ਕੇ ਉਸ ਦਾ ਭਤੀਜਾ ਫਿਕਰਮੰਦ ਹੋ ਪੁੱਛਦਾ ਕਿ ਉਹ ਪੰਜਾਬੀ ਪੜ੍ਹਨਾ ਕਦ ਸਿੱਖੇਗਾ ? ਸੋਚਦੀ ਹਾਂ ਲਾਹਨਤ ਹੈ ਸਾਡੇ ਵੱਲ ਦੇ ਪੰਜਾਬੀਆਂ ਤੇ । ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਹੈ । ਮਹਿੰਦਰ ਰਿਸ਼ਮ ਨੇ ਠੀਕ ਹੀ ਆਖਿਆ ਹੈ ਕਿ ਇਹ ਨਜ਼ਮ ਹਰ ਘਰ ਦੀ ਕੰਧ ਤੇ ਲਗਾ ਦੇਣੀ ਚਾਹੀਦੀ ਹੈ । ਮੈਂ ਸੋਚਦੀ ਹਾਂ ਹਰ ਕੰਧ ਤੇ ਹੀ ਕਿਓਂ , ਹਰ ਮੱਥੇ ਤੇ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਸਾਨੂੰ ਯਾਦ ਰਹੇ । ਖੈਰ 8 ਵਜਦੇ ਨੇ ਤੇ ਮੈਂ ਆਮਿਰ ਨਾਲ ਗੱਲ ਸ਼ੁਰੂ ਕਰਦੀ ਹਾਂ , ਉਹ ਪੂਰਾ ਵੇਲੇ ਦਾ ਪਾਬੰਦ । ਪੰਜਾਬੀ ਦੇ ਭਵਿੱਖ ਤੇ ਗੱਲ ਹੁੰਦੀ ਹੈ ਤੇ ਮੈਂ ਉਸ ਨੂੰ ਪਰਗਟ ਦੀ ਨਜ਼ਮ ਬਾਰੇ ਦਸਦੀ ਹਾਂ ਤੇ ਪੁੱਛਦੀ ਹਾਂ ਇਸ ਤਰ੍ਹਾਂ ਕਿਓਂ ਹੋ ਰਿਹਾ ਹੈ ਕਿ ਪੰਜਾਬੀਆਂ ਦੇ ਬਹੁ – ਗਿਣਤੀ ਪੰਜਾਬੀ ਨੂੰ ਲਾਗੂ ਨਹੀਂ ਕਰ ਸਕਦੇ । ਉਸ ਦੇ ਮੁਤਾਬਿਕ ਇਸ ਦੇ ਕਈ ਕਾਰਨ ਨੇ ਉਨ੍ਹਾਂ ਵਿਚੋਂ ਇੱਕ ਕਾਰਨ ਕਲਚਰਲ ਸ਼ੇਮ ਹੈ । ਭੱਟੀ ਇੱਕ ਵਾਕਿਆ ਦਸਦਾ ਹੈ, ਕਿ ਉਨ੍ਹਾਂ ਦੇ ਸਹੁਰਾ ਸਾਹਿਬ ਕਰਾਚੀ ਵਿੱਚ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ । ਯੂ. ਪੀ. ਤੇ ਭਾਰਤ ਤੋਂ ਆਏ ਹੋਏ ਲੋਕਾਂ ਵਿੱਚ ਉਹ ਇੱਕਲੇ ਪੰਜਾਬੀ ਸਨ , ਕੋਈ ਅਣਸੁਖਾਵੀਂ ਘਟਨਾ ਵਾਪਰ ਗਈ – ਉਨ੍ਹਾਂ ਨੂੰ ਉਰਦੂ ਨਹੀਂ ਆਓਂਦਾ ਸੀ ਤੇ ਬਾਕੀ ਸਾਰੇ ਪੰਜਾਬੀ ਨਹੀਂ ਸਮਝਦੇ ਸਨ । ਉਸ ਘਟਨਾ ਦਾ ਜੁੰਮੇਵਾਰ ਉਨ੍ਹਾਂ ਨੂੰ ਠਹਿਰਾਇਆ ਗਿਆ ਤੇ ਉਰਦੂ ਬੋਲਣ ਵਾਲਿਆਂ ਨੇ ਉਨ੍ਹਾਂ ਨੂੰ ਕੁੱਟ ਧਰਿਆ, ਹਾਲਾਂਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਰ ਉਹ ਉਰਦੂ ਵਿੱਚ ਬੋਲ ਕੇ ਦੱਸ ਨਹੀਂ ਸਕਦੇ ਸਨ । ਇਸ ਗੱਲ ਦਾ ਉਨ੍ਹਾਂ ਤੇ ਇੰਨਾਂ ਡੂੰਘਾਂ ਅਸਰ ਹੋਇਆ ਕਿ ਉਨ੍ਹਾਂ ਫੈਸਲਾ ਕਰ ਲਿਆ ਕਿ ਉਹ ਆਪਣੇ ਬੱਚਿਆਂ ਨੂੰ ਕਦੀ ਪੰਜਾਬੀ ਨਹੀਂ ਬੋਲਣ ਦੇਣਗੇ ਤੇ ਉਨ੍ਹਾਂ ਨੇ ਸੱਚਮੁੱਚ ਹੀ ਆਪਣੇ ਸਾਰਿਆਂ ਬੱਚਿਆਂ ਨੂੰ ਉਰਦੂ ਵਿੱਚ ਹੀ ਤਾਲੀਮ ਦਿੱਤੀ- ਸੋ ਭੱਟੀ ਜੀ ਦੀ ਜੀਵਨ ਸਾਥੱਣ ਨੇ ਹੁਣ ਪੰਜਾਬੀ ਸਿੱਖੀ ਹੈ । ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ? ਭੱਟੀ ਦਸਦਾ ਹੈ ਕਿ ਪਾਕਿਸਤਾਨ ਵਿੱਚ 7 % ਲੋਕ ਹੀ ਹਨ ਜਿੰਨਾਂ ਦੀ ਮਾਂ ਬੋਲੀ ਉਰਦੂ ਹੈ – ਪਰ ਦੇਖੋ ਕਲਚਰਲ ਸ਼ੇਮ ਦਾ ਅਸਰ ਕਿ ਇਸ 7 % ਲੋਕਾਂ ਨੇ ਕਿਵੇਂ ਪੰਜਾਬੀ ਨੂੰ ਖੂੰਜੇ ਲਾ ਰੱਖਿਆ ਹੈ । ਲਹਿੰਦੇ ਪੰਜਾਬ ਵਿੱਚ ਸਰਕਾਰ ਨੇ ਪੰਜਾਬੀ ਨੂੰ ਖੂੰਜੇ ਲਾਇਆ ਹੈ ਤੇ ਚੜ੍ਹਦੇ ਪੰਜਾਬ ਵਿੱਚ ਅਸੀਂ ਪੰਜਾਬੀ ਕਮਲੇ ਲਾ ਰਹੇ ਹਾਂ । ਕਿਓਂ ਹਾਂ ਅਸੀਂ ਇਸ ਤਰ੍ਹਾਂ ? ਇਸ ਜ਼ਿਹਨੀ ਗੁਲਾਮੀ ਨੂੰ ਕਿਓਂ ਨਹੀਂ ਛੱਡ ਰਹੇ ? ਕਿਓਂ ਅਸੀਂ ਡਰੇ ਹੋਏ ਸਹਿਮੇ ਹੋਏ ਇਸ ਤਰ੍ਹਾਂ ਆਪਣੀ ਬੋਲੀ ਤੋਂ ਭੱਜ ਰਹੇ ਹਾਂ ? ਪਰਗਟ ਦੇ ਭਤੀਜੇ ਤੋਂ ਕਿਸ ਮਜਬੂਰੀ ਹੇਠ ਮਾਂ ਬੋਲੀ ਖੋਹੀ ਜਾ ਰਹੀ ਹੈ ? ਸਾਨੂੰ ਕੀ ਹੋ ਰਿਹਾ ਹੈ ? ਕਿਓਂ ਅਸੀਂ ਅੰਨ੍ਹਿਆਂ ਵਾਂਗ ਤੁਰ ਰਹੇ ਹਾਂ ? ਕਿਓਂ ਅਸੀਂ ਅੱਖਾਂ ਤੇ ਪੱਟੀਆਂ ਬੰਨ੍ਹ ਤੁਰ ਰਹੇ ਹਾਂ ? ਆਸਿਫ਼ ਜੀ ਦੀਆਂ ਛਾਨਣੀਆਂ ਨੂੰ ਮੈਂ ਪੱਟੀਆਂ ਆਖਾਂਗੀ , ਕਿਓਂਕੀ ਅਸੀਂ ਸੁਜਾਖੇ ਹੁੰਦੇ ਹੋਏ ਜਾਣ ਬੁੱਝ ਕੇ ਅੰਨ੍ਹੇ ਹੋ ਰਹੇ ਹਾਂ । ਅੰਨ੍ਹੇ ਹੀ ਤਾਂ ਹਾਂ ਅਸੀਂ ਉਸ ਬੱਚੇ ਤੋਂ ਵਾਰਿਸ ਸ਼ਾਹ ਦੀ ਹੀਰ , ਫਰੀਦ ਦੇ ਸਲੋਕ ਤੇ ਨਾਨਕ ਦੀ ਬਾਣੀ ਖੋਹ ਰਹੇ ਹਾਂ । ਕੀ ਹੱਕ ਹੈ ਇਸ ਕਾਸੇ ਦਾ ਸਾਨੂੰ ? ਇਹ ਲਿਖਦਿਆਂ ਹੋਇਆਂ ਮੇਨੂੰ ਇਕ ਬੇਚੈਨੀ ਤੇ ਉਦਾਸੀ ਨੇ ਘੇਰ ਲਿਆ ਹੈ । ਅਸੀਂ ਬਹੁਤ ਇਲਜ਼ਾਮ ਦੇ ਸਕਦੇ ਹਾਂ ਸਿਆਸੀ ਪੰਡਿਤਾਂ ਨੂੰ , ਸਰਕਾਰਾਂ ਨੂੰ, ਪਰ ਸਾਡੇ ਘਰ ਵੜ੍ਹ ਕੇ ਤਾਂ ਸਾਥੋਂ ਕੋਈ ਬੋਲੀ ਨਹੀਂ ਖੋਹ ਸਕਦਾ । ਕਲਚਰਲ ਸ਼ੇਮ ਬਾਰ ਗੱਲ ਕਰਦਿਆ ਹੋਇਆ ਆਮਿਰ ਮੇਨੂੰ ਇਹ ਗੱਲ ਵੀ ਦਸਦਾ ਹੈ ਕਿ ਜਦ ਅੰਗ੍ਰੇਜ਼ਾਂ ਪਹਿਲੀ ਵੇਰ ਬੰਗਾਲ ਵਿਚ ਆਏ , ਤਾਂ ਬੰਗਾਲ ਪਹਿਲੀ ਥਾਂ ਸੀ ਜਿਥੇ ਬੰਗਾਲੀ ਵਿਚ ਪ੍ਰੇਸ ਲੱਗਿਆ , ਬੰਗਲਾ ਜ਼ੁਬਾਨ ਪਹਿਲੀ ਜ਼ੁਬਾਨ ਸੀ ਜਿਸ ਵਿਚ ਪਹਿਲੀ ਕਿਤਾਬ ਛਪੀ , ਨਤੀਜੇ ਵਜੋਂ ਬੰਗਾਲੀ ਲੋਕ ਆਪਣੀ ਬੋਲੀ ਬਾਰੇ ਜ਼ਿਆਦਾ ਜਾਗ੍ਰਿਤ ਹੋ ਗਏ ਤੇ ਇਸ ਜ਼ੁਬਾਨ ਵਿਚ ਲਿਖਣ ਵਾਲੇ ਤੇ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਇੱਕ ਦੰਮ ਵਧ ਗਈ । ਪਰ ਉਹ ਜਦ ਯੂ ਪੀ. ਵਿਚ ਆਏ ਤਾਂ ਉਨ੍ਹਾਂ ਨੇ ਆਪਣੀ ਲੈਗੁੰਇਜ਼ ( Language ) ਬਾਰੇ ਪਾਲਸੀ ਬਦਲ ਲਈ । ਅੰਗ੍ਰੇਜ਼ਾਂ ਨੂੰ ਆਪਣੇ ਕੰਮ ਕਾਰਾਂ ਲਈ ਖਾਸ ਕਿਸਮ ਦੇ ਕਲਰਕ ਚਾਹੀਦੇ ਸਨ ਤੇ ਉਨ੍ਹਾਂ ਨੇ ਉਸੇ ਕਿਸਮ ਦੇ ਸਕੂਲ ਤਿਆਰ ਕੀਤੇ ਤੇ ਉਰਦੂ ਨੂੰ ਪੂਰਾ ਮੂਹਰੇ ਲਿਆਂਦਾ । ਤੇ ਜਦ 52 ਸਾਲਾਂ ਦੀ ਲਗਾਤਾਰ ਕੋਸ਼ਿਸ਼ਾਂ ਨਾਲ ਪੰਜਾਬ ਵਿਚ ਅੰਗਰੇਜ਼ ਵੜੇ ਤੇ ਉਹ ਇਸ ਗੱਲ ਤੇ ਪੱਕੇ ਸਨ ਕਿ ਇਨ੍ਹਾਂ ਲੋਕਾਂ ਦੀ ਮਾਂ ਬੋਲੀ ਖੋਹ ਲੈਣੀ ਚਾਹੀਦੀ ਹੈ, ਕਿਓਂਕਿ ਅੰਗ੍ਰੇਜ਼ ਲੋਕ ਬੰਗਾਲ ਵਿਚ ਬੰਗਾਲੀ ਨੂੰ ਡੀਵਲਪ ਕਰਨ ਦਾ ਨਤੀਜਾ ਦੇਖ ਚੁੱਕੇ ਸਨ । ਅੰਗ੍ਰੇਜ਼ਾਂ ਦੇ ਖੋਲ੍ਹੇ ਹੋਏ ਸਕੂਲਾਂ ਕਾਲਜਾਂ ਵਿਚ ਉਰਦੂ ਪੜ੍ਹੇ ਲਿਖੇ ਲੋਕਾਂ ਨੂੰ ਪੰਜਾਬ ਵਿਚ ਇੱਕ ਦੰਮ ਨੌਕਰੀਆਂ ਮਿਲ ਗਈਆਂ । ਭੱਟੀ ਦਸਦਾ ਹੈ ਕਿ ਉਸ ਵੇਲੇ ਜਦ ਅੰਗ੍ਰੇਜ਼ਾਂ ਨੇ ਪੰਜਾਬ ਤੇ ਕਬਜਾ ਕੀਤਾ ਉਨ੍ਹਾਂ ਨੇ ਚੰਗੀ ਤਰ੍ਹਾਂ ਇਹ ਪੱਕ ਕੀਤਾ ਕਿ ਬੰਗਾਲੀਆਂ ਵਾਂਗ ਹੁਣ ਪੰਜਾਬੀਆਂ ਨੂੰ ਪੰਜਾਬੀ ਬੋਲੀ ਨਾ ਦਿੱਤੀ ਜਾਵੇ । ਕਿੰਨੀ ਹੈਰਾਨੀ ਦੀ ਗੱਲ ਹੈ ਯੂ ਪੀ ਦੇ ਸਾਰੇ ਲੋਕਾਂ ਨੂੰ ਪੰਜਾਬ ਵਿਚ ਸਰਕਾਰੀ ਨੌਕਰੀਆਂ ਮਿਲ ਗਈਆਂ, ਜਦੋਂ ਯੂ ਪੀ ਵਿਚ ਖੁਦ ਦੇ ਸਕੂਲਾਂ ਲਈ ਟੀਚਰ ਨਹੀਂ ਸੀ ਮਿਲਦਾ । ਤੇ ਪੰਜਾਬ ਵਿਚ ਜਦ ਪੰਜਾਬੀ ਦਾ ਵਾਹ ਸਰਕਾਰੀ ਕਰਿੰਦਿਆਂ ਨਾਲ ਪੈਂਦਾ ਤਾਂ ਇਹ ਗੱਲ ਉਨ੍ਹਾਂ ਦੇ ਦਿਮਾਗ ਵਿਚ ਬੈਠ ਗਈ ਕਿ ਉਹ ਘਟੀਆ ਹਨ ਕਿਓਂਕਿ ਉਨ੍ਹਾਂ ਕੋਲ ਨੌਕਰੀਆਂ ਨਹੀਂ ਹਨ । ਉਸ ਵੇਲੇ ਅੰਗ੍ਰੇਜ਼ਾਂ ਨੇ ਇਹ ਕਲਚਰਲ ਸ਼ੇਮ ਦਾ ਬੰਨ੍ਹ ਬੰਨਿਆ । ਤੇ ਉਸ ਵੇਲੇ ਦੀ ਸ਼ੁਰੂ ਕੀਤੀ ਹੋਈ ਇਹ ਸ਼ੇਮ ਦੇ ਨਤੀਜੇ ਅਸੀਂ ਹੁਣ ਲਹਿੰਦੇ ਪੰਜਾਬ ਵਿਚ ਦੇਖ ਰਹੇ ਹਾਂ । ਆਮਿਰ ਦਸਦਾ ਹੈ ਕੀ ਪਹਿਲੀ ਪ੍ਰਿੰਟਿੰਗ ਪ੍ਰੇਸ ਜੋ ਪੰਜਾਬ ਵਿਚ ਲੱਗੀ ਉਸ ਨੂੰ ਲਾਉਣ ਲਈ ਕਲਕਤਾ ਤੋਂ ਨ਼ੋਲ ਕਿਸ਼ੋਰ ਆਇਆ ਸੀ ਤੇ ਉਸ ਨੇ ਇਥੇ ਆ ਕੇ ਕੋਹਿਨੂਰ ਨਾ ਦਾ ਉਰਦੂ ਵਿਚ ਪਹਿਲਾ ਅਖਬਾਰ ਕਢਿਆ ਸੋ ਇਸ ਤਰ੍ਹਾਂ ਉਰਦੂ ਨੇ ਪੰਜਾਬ ਵਿਚ ਸ਼ਾਹੀ ਥਾਂ ਲੈ ਲਈ । ਉਸ ਜਰੂਰ ਹੀ ਕਿਸੇ ਮੁਬਾਰਕ ਘੜੀ ਵਿਚ ਆਕੇ ਇਹ ਪ੍ਰੇਸ ਲਾਇਆ ਹੋਵੇਗਾ ਕਿਓਂ ਕੀ ਉਸ ਦੀ ਉਰਦੂ ਦੀ ਪੰਜਾਬ ਵਿਚ ਸ਼ੁਰੁਆਤ ਨੇ ਮੁੜ ਕੇ ਕਦੀ ਪਿਛੇ ਨਹੀਂ ਦੇਖਿਆ । ਉਰਦੂ ਤਾਂ ਥਪੀ ਹੀ ਗਈ ਸੀ, ਇਸ ਨੇ ਉਂਜ ਵੀ ਸ਼ਹਿਰਾਂ ਤੇ ਪਿੰਡਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਦੂਰ ਕਰ ਦਿੱਤਾਂ , ਸਮਾਜ ਵੰਡਿਆ ਗਿਆ । ਹੁਣ ਸੀ ਸ਼ਹਿਰੀ ਲੋਕ ਜੋ ਉਰਦੂ ਬੋਲਨਾ ਪੜ੍ਹਨਾ ਜਾਣਦੇ ਸਨ ਤੇ ਪੇਂਡੂ ਲੋਕ ਜੋ ਪੰਜਾਬੀ ਬੋਲਦੇ ਸਨ , ਤੇ ਜਦ ਉਹ ਸ਼ਹਿਰਾਂ ਵਿਚ ਆਂਦੇ ਉਹ ਗਵਾਰ ਜਾਣੇ ਜਾਂਦੇ ਤੇ ਉਨ੍ਹਾਂ ਦੇ ਮਨ ਵਿਚ ਇਹ ਆਓਂਦਾ ਕਿ ਕਾਸ਼ ਉਹ ਵੀ ਸ਼ਹਿਰੀਆਂ ਵਾਂਗ ਬੋਲ ਸਕਣ । ਆਮਿਰ ਪੂਰੇ ਦਾ ਪੂਰਾ ਪੰਜਾਬੀ ਹੈ । ਤੁਸੀਂ ਉਸ ਨੂੰ ਜ਼ਰਾ ਪੰਜਾਬੀ ਬੋਲਦਿਆਂ ਵੇਖੋ ਤਾਂ ਸਹੀ , ਇਸ ਤੋਂ ਸੋਹਣੀ ਤੇ ਖਾਲਸ ਪੰਜਾਬੀ ਤੁਹਾਨੂੰ ਕਿਤੇ ਨਹੀਂ ਮਿਲੇਗੀ , ਇਕ ਦੰਮ ਮਿਠੀ ਆਵਾਜ਼ ਤੇ ਤੁਹਾਨੂੰ ਗਲਵਕੜੀ ਪਾਉਂਦੀ ਹੋਈ ਮਿਠੀ ਬੋਲੀ । ਤੇ ਮੇਰਾ ਝਾਕਾ ਇਕਦੰਮ ਹੀ ਲਹਿ ਗਿਆ । ਆਮਿਰ ਬਹੁਤ ਹੀ ਪੜ੍ਹਿਆ ਲਿਖਿਆ ਨੌਜਵਾਨ ਹੈ ਤੇ ਉਸ ਨੂੰ ਆਪਣੇ ਵਿਸ਼ੇ ਤੇ ਪੂਰੀ ਪੂਰੀ ਪਕੜ ਹੈ ਤੇ ਸੱਚ ਆਖਣ ਦੀ ਪੂਰੀ ਹਿੰਮਤ । ਫਿਰ ਇਕ ਦਿਨ ਗੱਲ ਜ਼ਾਰੀ ਰੱਖਦਿਆਂ ਹੋਇਆਂ ਉਸ ਨੇ ਮੇਨੂੰ ਦਸਦਿਆਂ ਕਿਹਾ ਕਿ ਉਰਦੂ ਦੀ ਪ੍ਰੇਸ ਨੇ ਪੰਜਾਬੀ ਨੂੰ ਪਛਾੜਿਆ ਤਾਂ ਹੈ ਸੀ , ਅੰਗਰੇਜ਼ਾਂ ਦੀਆਂ ਪਾਲਸੀਆਂ ਦੇ ਨਾਲ ਨਾਲ , ਹੋਰ ਵੀ ਕਈ ਕਾਰਨ ਸੀ । ਮੈਂ ਕਾਪੀ ਪੈਨ ਲਈ ਉਸ ਦੀ ਹਰ ਗੱਲ ਧਿਆਨ ਨਾਲ ਸੁਣਦੀ ਹਾਂ । ਜਦ ਵੀ ਮੈਂ ਕਾਲਮ ਲਿਖਣ ਬੈਠਦੀ , ਕੋਈ ਸੁਆਲ ਜ਼ਿਹਨ ਵਿਚ ਆ ਜਾਂਦਾ , ਉਸ ਨੂੰ ਪੁੱਛਦੀ , ਉਹ ਜੁਆਬ ਦਿੰਦਾ ਪੂਰੇ ਵੇਰਵੇ ਨਾਲ ਤੇ ਉਸ ਦੇ ਜੁਆਬਾਂ ਨਾਲ ਨਿੱਤ ਮੇਰੇ ਸੁਆਲ ਬਦਲ ਜਾਂਦੇ , ਨਵੇਂ ਜੁਆਬ ਮਿਲਦੇ ਤੇ ਨਿੱਤ ਮੇਰਾ ਕਾਲਮ ਇਕ ਨਵਾਂ ਮੋੜ ਲੈ ਲੈਂਦਾ । ਫਿਰ ਇੱਕ ਦਿਨ ਉਸ ਨੇ ਦੱਸਿਆ ਕਿ 1850 ਦੀ ਅੰਗਰੇਜ਼ਾਂ ਦੀ ਬੋਲੀ ਸਬੰਧੀ ਪਾਲਸੀ ਨੇ ਪੰਜਾਬੀ ਨੂੰ ਨੁਕਸਾਨ ਪੰਹੁਚਾਇਆ , ਉਰਦੂ ਨੂੰ ਪਹਿਲ ਮਿਲੀ ਤੇ ਫਿਰ 1890 ਵਿਚ ਹੋਈ ਸਿੰਘ ਸਭਾ ਦੀ ਲਹਿਰ ਨੇ ਹਾਲਾਤ ਨੂੰ ਹੋਰ ਪੇਚੀਦਾ ਕਰ ਦਿੱਤਾ । ਇਸ ਲਹਿਰ ਦਾ ਜੋ ਫਾਇਦਾ ਹੋਇਆ ਉਹ ਇਹ ਸੀ ਕਿ ਹੁਣ ਅਖਬਾਰ ਗੁਰਮੁਖੀ ਵਿਚ ਛਪਣ ਲੱਗੇ , ਪਰ ਕਿਓਂਕਿ ਇਹ ਲਹਿਰ ਸਿੱਖਾਂ ਤੱਕ ਹੀ ਮਹਿਦੂਦ ਰਹੀ , ਤਾਂ ਗੁਰਮੁਖੀ ਕਰ ਕੇ ਪੰਜਾਬੀ ਵੀ ਜਿਵੇਂ ਸਿੱਖਾਂ ਦੀ ਬੋਲੀ ਵਾਂਗੂ ਲੱਗਣ ਲੱਗੀ । ਆਮਿਰ ਗੱਲ ਜ਼ਾਰੀ ਕਰਦਾ ਹੋਇਆ ਦਸਦਾ ਹੈ ਕਿ ਗੁਰਮੁਖੀ ਦੇ ਫੈਸ਼ਨ ਵਿਚ ਆਉਣ ਤੋਂ ਪਹਿਲਾਂ ਪੰਜਾਬੀ ਫ਼ਾਰਸੀ ਵਿਚ ਹੀ ਲਿਖੀ ਜਾਂਦੀ ਸੀ । ਡੋਗਰੀ ਬਿਲਕੁਲ ਹੀ ਪੰਜਾਬੀ ਬੋਲੀ ਵਰਗੀ ਹੈ , ਪੰਜਾਬੀ ਹੀ ਹੈ ਪਰ ਡੋਗਰੀ ਲੋਕ ਇਸ ਨੂੰ ਦੇਵਨਾਗਰੀ ਲਿਪੀ ਵਿੱਚ ਹੀ ਲਿਖਦੇ ਹਨ । ਤੇ ਮੇਨੂੰ ਉਹ ਪੰਜਾਬੀ ਦੀ ਪਹਿਲੀ ਕਿਤਾਬ ‘ ਪੱਕੀ ਰੋਟੀ ‘ ਬਾਰੇ ਦਸਦੇ ਹਨ ਜੋ ਫ਼ਾਰਸੀ ਵਿੱਚ ਹੀ ਲਿਖੀ ਹੋਈ ਸੀ । ਪਰ ਜਿਓਂ ਜਿਓਂ ਗੁਰਮੁਖੀ ਦੇ ਅਖਬਾਰ ਨਿਕਲਦੇ ਗਏ ਇਹ ਸਿੱਖਾਂ ਦੀ ਬੋਲੀ ਬਣਦੀ ਗਈ ਤੇ ਮੁਸਲਮਾਨਾਂ ਨੂੰ ਇਹ ਮਹਿਸੂਸ ਹੋਣ ਵੀ ਲੱਗ ਪਿਆ ਤੇ ਮਹਿਸੂਸ ਵੀ ਕਰਵਾਇਆ ਗਿਆ ਕਿ ਉਨ੍ਹਾਂ ਦੀ ਬੋਲੀ ਉਰਦੂ ਹੈ ਤੇ ਲਿਪੀ ਫ਼ਾਰਸੀ । ਸਿੱਖਾਂ ਨੇ ਵੀ ਧਾਰਮਿਕ ਕਾਰਨਾਂ ਕਰ ਕੇ ਇਹ ਮੰਨ ਹੀ ਲਿਆ ਕਿ ਪੰਜਾਬੀ ਗੁਰਮੁਖੀ ਵਿੱਚ ਹੀ ਹੋ ਸਕਦੀ ਹੈ ਤੇ ਪੰਜਾਬੀ ਨੂੰ ਫ਼ਾਰਸੀ ਜਾਂ ਕਿਸੇ ਹੋਰ ਲਿਪੀ ਵਿੱਚ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤਰ੍ਹਾਂ ਮੁਸਲਮਾਨ ਤੇ ਹਿੰਦੂ ਪੰਜਾਬੀਆਂ ਤੇ ਸਿੱਖ ਪੰਜਾਬੀਆਂ ਵਿਚਕਾਰ ਗੁਰਮੁਖੀ ਕਰਕੇ ਇੱਕ ਲਿਪੀ ਦੀ ਕੰਧ ਖੜੀ ਹੋ ਗਈ । ਆਮਿਰ ਆਖਦਾ ਹੈ ਜਦ ਹੁਣ ਅਸੀਂ ਪਾਕਿਸਤਾਨ ਵਿਚ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿਰੋਧੀ ਇਹ ਆਖਦੇ ਨੇ ਜੇ ਪੰਜਾਬੀ ਦੀ ਗੱਲ ਕਰਨੀ ਹੈ ਤਾਂ ਤੁਸੀਂ ਭਾਰਤ ਚਲੇ ਜਾਓ । ਜਿਸ ਤਰ੍ਹਾਂ ਅਕਾਲੀਆਂ ਤੇ ਹਿੰਦੂਆਂ ਨੇ ਪੰਜਾਬੀ ਨੂੰ ਸਿਰਫ ਸਿੱਖਾਂ ਨਾਲ ਜੋੜ ਲਿਆ ਇਸੇ ਤਰ੍ਹਾਂ ਹੁਣ ਪਾਕਿਸਤਾਨ ਵਿਚ ਸਿਆਸੀ ਲੋਕ ਪੰਜਾਬੀ ਨੂੰ ਸਿੱਖਾਂ ਨਾਲ ਜੋੜ ਰਹੇ ਹਨ , ਤੇ ਜੇ ਕੋਈ ਲਹਿੰਦੇ ਪੰਜਾਬ ਵਿਚ ਪੰਜਾਬੀ ਦਾ ਰੌਲਾ ਪਾਉਂਦਾ ਹੈ ਉਸ ਨੂੰ ਨਫਰਤ ਨਾਲ ਵੇਖਿਆ ਜਾਂਦਾ ਹੈ ; ਇਸ ਤੋਂ ਵੱਡਾ ਧਰੋਅ ਹੋਰ ਕੀ ਹੋ ਸਕਦਾ ਹੈ । ਮੈਂ ਆਮਿਰ ਨੂੰ ਪੁੱਛਦੀ ਹਾਂ ਕਿ ਕਿਤੇ ਸਰਕਾਰ ਨੂੰ ਇਹ ਡਰ ਤਾਂ ਨਹੀਂ ਲੱਗਦਾ ਕਿ ਜੇ ਪੰਜਾਬੀ ਨੂੰ ਉਸ ਦਾ ਬਣਦਾ ਦਰਜਾ ਦਿੱਤਾ ਗਿਆ ਤਾਂ ਕਿਸੇ ਵੇਲੇ ਹਿੰਦੂ, ਸਿਖ ਤੇ ਮੁਸਲਮਾਨ ਜੋ ਪੰਜਾਬੀ ਹਨ, ਇੱਕ ਪੰਜਾਬ ਦੀ ਗੱਲ ਨਾ ਕਰਨ , ਇਹੀ ਅੰਗ੍ਰੇਜ਼ ਨੇ ਚਾਲ ਚੱਲੀ ਰਖੀ ਸੀ ਤੇ ਇਹੀ ਅਜੋਕੀਆਂ ਸਰਕਾਰਾਂ ਕਰ ਰਹੀਆ ਹਨ । ਪਾਕਿਸਤਾਨੀ ਸਿਆਸਤਦਾਨ ਉਹ ਕੁਝ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਉਨ੍ਹਾਂ ਦੇ ਪੰਜਾਬੀ ਭਾਰਤੀ ਪੰਜਾਬੀ ਨਾਲ ਕੋਈ ਸਾਂਝ ਮਹਿਸੂਸ ਕਰ ਸਕਣ । ਪੰਜਾਬੀ ਦੀ ਫਿਕਰ ਕਰਦਿਆਂ ਆਮਿਰ ਆਖਦਾ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਸਿਰਫ ਕਿਤਾਬਾਂ ਤੇ ਲਿਖਤੀ ਰੂਪ ਵਿੱਚ ਹੀ ਬਾਕੇ ਬਚੇ । ਅਜੇ ਲੋਕ ਹਨ ਜੋ ਪੰਜਾਬੀ ਵਿਚ ਲਿਖ ਰਹੇ ਹਨ , ਪੰਜਾਬੀ ਬਾਰੇ ਕੰਮ ਵੀ ਕਰ ਰਹੇ ਹਨ ਪਰ ਆਮਿਰ ਨੂੰ ਸਭ ਤੋਂ ਵੱਡੀ ਫਿਕਰ ਬੋਲੀ ਜਾਂਦੀ ( Oral Panjabi ) ਪੰਜਾਬੀ ਤੋਂ ਹੈ ਕਿ ਇਹ ਅਸੀਂ ਦਿਨ -ਬ – ਦਿਨ ਗੁਆ ਰਹੇ ਹਾਂ । ਉਹ ਦਸਦਾ ਹੈ ਕਿ ਹੁਣ ਲਹਿੰਦੇ ਪੰਜਾਬ ਵਿਚ ਪੰਜਾਬੀਆਂ ਦੀ ਇੱਕ ਨਸਲ ਹੈ ਜੋ ਉਰਦੂ ਬੋਲਦੇ ਹਨ ਪਰ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਪੰਜਾਬੀ ਬੋਲਦਿਆਂ ਸੁਣਿਆ ਹੋਇਆ ਹੈ ਤੇ ਹੁਣ ਜੋ ਅਗਲੀ ਨਸਲ ਤਿਆਰ ਹੋ ਰਹੀ ਹੈ ਜਿੰਨਾ ਨੇ ਸਿਰਫ ਆਪਣੇ ਦਾਦਾ ਤੇ ਦਾਦੀ ਨੂੰ ਪੰਜਾਬੀ ਬੋਲਦਿਆਂ ਸੁਣਿਆ ਹੈ । ਇਹ ਉਦਾਸ ਕਰਨ ਵਾਲੀ ਗੱਲ ਹੈ ਦੁਨੀਆ ਵਿਚ 11 -12 ਨੰਬਰ ਤੇ ਬੋਲੀ ਜਾਂਦੀ ਪੰਜਾਬੀ ਨੂੰ ਅਗਲੀ ਪੀੜ੍ਹੀ ਜਿਸ ਤਰ੍ਹਾਂ ਇਸ ਨੂੰ ਗੁਆ ਰਹੀ ਹੈ ਤਾਂ ਅਸੀਂ ਇੱਕ ਦਿਨ ਇਸ ਨੂੰ ਗੁੰਮ ਹੁੰਦਾ ਵੇਖ ਸਕਦੇ ਹਾਂ । ਇਹ ਪਲ ਗੰਭੀਰਤਾ ਨਾਲ ਸੋਚਣ ਦਾ ਹੈ । ਤੇ ਅੱਜ ਜਦ ਮੈਂ ਆਮਿਰ ਬਾਰੇ ਲਿਖ ਰਹੀ ਹਾਂ ਤਾਂ ਸੋਚਦੀ ਹਾਂ ਕਿੰਨੀ ਇਨਸਪਾਇਰੰਗ ਜਿੰਦਗੀ ਹੈ ਉਸ ਦੀ ਕੇ ਮੇਨੂੰ ਉਸ ਨੂੰ ਜਾਨਣ ਦਾ ਤੇ ਆਪਣੇ ਪਾਠਕਾਂ ਦੇ ਸਾਹਮਣੇ ਲਿਆਉਣ ਦਾ ਮੌਕਾ ਵੀ ਮਿਲਿਆ । ਮੁੰਹਮਦ ਜ਼ਹੀਰਉਦੀਨ ਤੇ ਕੌਸਰ ਤਸਲੀਮ ਦੇ ਜੇਠੇ ਪੁੱਤਰ ਨੇ ਆਮਿਰ ਜ਼ਹੀਰ ਭੱਟੀ । ਉਸ ਨੇ ਆਪਣੇ ਅੱਬਾ ਤੋਂ ਸ਼ਾਹਪੁਰੀ ( ਸਰਗੋਧੇ ਵਿਚ ਬੋਲੀ ਜਾਂਦੀ ਪੰਜਾਬੀ ) ਦਾ ਰੰਗ ਲਿਆ ਹੈ ਤੇ ਮਾਂ ਤੋਂ ਧੰਨੀ ( ਚੱਕਵਾਲ ) ਦੀ ਪੰਜਾਬੀ ਜਿਵੇਂ ਕਿ ਮੈਂ ਪਹਿਲਾ ਦੱਸਿਆ ਸੀ ਮੇਨੂੰ ਪੰਜਾਬੀ ਦੇ ਇੰਨੇ ਸਾਰੇ ਭਿੰਨ ਭਿੰਨ ਰੰਗ ਰੂਪ ਦਾ ਬਿਲਕੁਲ ਪਤਾ ਨਹੀਂ ਸੀ , ਇਹ ਸਾਰਾ ਮੇਨੂੰ ਆਪਣੇ ਪਾਕਿਸਤਾਨੀ ਦੋਸਤਾਂ ਮਿੱਤਰਾਂ ਤੋਂ ਹੀ ਪਤਾ ਲੱਗ ਰਿਹਾ ਹੈ । ਕਰਾਚੀ ਵਿਚ ਆਮਿਰ ਦਾ ਜਨਮ ਹੋਇਆ ਤੇ ਬਚਪਨ ‘ਚ ਉਹ ਆਪਣੇ ਨਾਨਕੇ ਤੇ ਦਾਦਕੇ ਤੇ ਕਰਾਚੀ ਵਿਚਕਾਰ ਸਫਰ ਕਰਦਾ ਰਿਹਾ । ਜੋ ਸਮਾਂ ਉਸ ਨੇ ਆਪਣੇ ਨਾਨਕੇ ਤੇ ਦਾਦਕਿਆਂ ਨਾਲ ਕੱਟਿਆ ਹੈ , ਉਸ ਨੂੰ ਉਹ ਆਪਣੀ ਜਿੰਦਗੀ ਦਾ ਸਭ ਤੋਂ ਕੀਮਤੀ ਤੇ ਅਹਿਮ ਸਮਾਂ ਮੰਨਦਾ ਹੈ । ਇਸ ਕਰਕੇ ਉਹ ਪੰਜਾਬੀ ਨਾਲ ਜ਼ਿਹਨੀ ਤੌਰ ਤੇ ਵੀ ਤੇ ਦਿਲੋਂ ਵੀ ਜੁੜਿਆ ਰਿਹਾ ਜਿਸ ਦਾ ਉਸ ਨੂੰ ਮਾਣ ਹੈ ਤੇ ਪੰਜਾਬੀ ਨਾਲ ਇਹ ਲਗਾਵ ਤੇ ਜੁੜਤ ਉਸ ਦੀ ਜਿੰਦਗੀ ਦਾ ਕੀਮਤੀ ਖ਼ਜ਼ਾਨਾ ਹੈ । ਮਜ਼ੇ ਦੀ ਗੱਲ ਹੈ ਕਿ ਆਮਿਰ ਦੇ ਦਾਦਾ ਜੀ ਤੇ ਅੱਬੂ ਜਾਨ ਦੋਹੇਂ ਮੌਲਵੀ ਸਨ । ਦਾਦਾ ਜੀ ਨੇ ਮੌਲਵੀ ਵਜੋਂ ਲਾਇਲਪੁਰ ਕੰਮ ਕੀਤਾ ਤੇ ਇਸ ਤਰ੍ਹਾਂ ਆਮਿਰ ਦਾ ‘ ਦੁਆਬੀ ‘ ਪੰਜਾਬੀ ਨਾਲ ਮੇਲ ਹੋਇਆ । ਦਾਦਾ ਜੀ ਬਾਰੇ ਆਮਿਰ ਦਸਦਾ ਹੈ ਕਿ ਉਸ ਦੇ ਦਾਦਾ ਜੀ ਬਹੁਤ ਹੀ ਸਿੱਧੇ ਸਾਦੇ ਤੇ ਚੰਗੇ ਇਨਸਾਨ ਸਨ ਜੋ ਪੈਸੇ ਵਾਲੇ ਲੋਕਾਂ ਤੋਂ ਦੂਰ ਰਹਿੰਦੇ ਸਨ ਤੇ ਪਿੰਡਾਂ ਦੀ ਸਿਧੀ ਸਾਦੀ ਲੁਕਾਈ ਨਾਲ ਨੇੜ ਮਹਿਸੂਸ ਕਰਦੇ ਸਨ । ਅੱਬਾ ਜਾਨ ਫੌਜ਼ ਵਿਚ ਨੌਕਰੀ ਕਰਦੇ ਸਨ ਤੇ ਇਸ ਤਰ੍ਹਾਂ ਆਮਿਰ ਨੇ ਉਨ੍ਹਾਂ ਤੋਂ ਅਰਬੀ ਤੇ ਫ਼ਾਰਸੀ ਸਿੱਖੀ । ਘੱਟੋ ਘੱਟ ਜਦੋਂ ਮੈਂ ਮੌਲਵੀ ਦਾ ਲਫਜ਼ ਸੁਣਦੀ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਕੱਟੜ ਜਿਹੇ ਇਨਸਾਨ ਦਾ ਤੱਸਵਰ ਬਣਦਾ ਹੈ ਪਰ ਆਮਿਰ ਦਸਦਾ ਹੈ ਕਿ ਕੱਟੜਤਾ ਤੋਂ ਉਸ ਦੇ ਮਾਪੇ ਕੋਹਾਂ ਦੂਰ ਸਨ ਤੇ ਉਨ੍ਹਾਂ ਨੂੰ ਸਾਰੇ ਧਰਮਾਂ ਨਾਲ ਇੱਕੋ ਜਿਹਾ ਪਿਆਰ ਹੈ । ਆਮਿਰ ਦਸਦਾ ਹੈ ਕੀ ਭਾਵੇਂ ਉਸ ਦੇ ਅੱਬੂ ਮੌਲਵੀ ਸਨ ਤੇ ਅੰਮੀ ਜਾਨ ਨੂੰ ਕੁਰਾਨ ਸ਼ਰੀਫ਼ ( ਹਾਫਿਜੇ ਕੁਰਾਨ ) ਮੂੰਹ ਜ਼ੁਬਾਨੀ ਯਾਦ ਹੈ । ਪਰ ਬਚਪਨ ਵਿਚ ਉਨ੍ਹਾਂ ਦੀ ਅੱਖ ਦਿਲ੍ਹੀ ਦੇ ਰੇਡੀਓ ਸਟੇਸ਼ਨ ਤੋਂ ਗੁਰਦੁਆਰੇ ਤੋਂ ਆ ਰਹੇ ਕੀਰਤਨ ਨਾਲ ਹੀ ਖੁਲ੍ਹਦੀ , ਉਸ ਦੇ ਅੱਬੂ ਸਵੇਰੇ ਤੜਕੇ ਰੇਡੀਓ ਲਾਂਦੇ , ਅੱਬਾ ਨਾਲ ਨਾਲ ਕੀਰਤਨ ਦੇ ਗਾਂਦੇ ਤੇ ਆਮਿਰ ਨੂੰ ਉਹ ਰੇਡੀਓ ਤੋ ਆ ਰਹੇ ਪਾਠ ਤੇ ਅਰਦਾਸ ਪੂਰੀ ਤਰ੍ਹਾਂ ਯਾਦ ਸਨ , ਬਲਕਿ ਮੈਂ ਹੈਰਾਨ ਹੀ ਰਹੀ ਗਈ ਜਦ ਉਸ ਨੇ ਮੇਨੂੰ ਇਹ ਪੜ੍ਹ ਕੇ ਵੀ ਸੁਣਾਇਆ । ਆਮਿਰ ਯਾਦ ਕਰਦਾ ਹੈ ਕਿ ਇਹ ਪ੍ਰੋਗ੍ਰਾਮ ਸੁਣਨ ਤੋਂ ਬਾਅਦ ਹੀ ਉਸ ਦੇ ਅੱਬਾ ਸਵੇਰੇ ਦੀ ਆਜ਼ਾਨ ਸੁਣਦੇ । ਬਾਅਦ ਵਿਚ ਮੈਂ ਕਿੰਨੀ ਹੀ ਦੇਰ ਰਾਤ ਤੱਕ ਮੰਜੇ ਤੇ ਪਈ ਸੋਚਦੀ ਰਹੀ ਕਿ ਸਾਡੇ ਲੋਕਾਂ ਵਿਚੋਂ ਕਿ ਕੋਈ ਹੈ ਜਿਸ ਨੂੰ ਕੁਰਾਨ ਦੀ ਕੋਈ ਆਇਤ ਆਓਂਦੀ ਹੋਵੇ ।ਆਪਣੇ ਅੱਬਾ ਨੂੰ ਯਾਦ ਕਰਦਿਆਂ ਆਮਿਰ ਦਸਦਾ ਹੈ ਕਿ ਉਨ੍ਹਾਂ ਨੂੰ ਪਗੜੀ ਬੰਨਣ ਦਾ ਬਹੁਤ ਸ਼ੌਕ ਹੈ ਤੇ ਚਾਦਰੇ ਦਾ ਵੀ ; ਉਹ ਅਕਸਰ ਉਸ ਨੂੰ ਛੋਟੇ ਹੁੰਦੇ ਨੂੰ ਆਖਿਆ ਕਰਦੇ ਸਨ ਕਿ ਜਦ ਤੂੰ ਨਨਕਾਣਾ ਸਾਹਿਬ ਜਾਵੇਂ ਤਾਂ ਉਥੋਂ ਚੜ੍ਹਦੇ ਪੰਜਾਬ ਤੋਂ ਆਇਆ ਸਿੱਖਾਂ ਨੂੰ ਆਖੀਂ ਕਿ ਤੇਨੂੰ ਪੱਗ ਬੰਨਣਾ ਸਿਖਾਉਣ , ਕਿਓਂ ਜੁ ਉਹ ਜ਼ਿਆਦਾ ਸੋਹਣੀ ਪੱਗ ਬੰਨਦੇ ਹਨ । ਉਸ ਦੇ ਅੱਬਾ ਕੋਲ ਬਾਕੀ ਧਰਮਾਂ ਦੀਆਂ ਕਿਤਾਬਾਂ ਵੀ ਹੁੰਦੀਆਂ ਸਨ ਜਿਵੇਂ ਬਾਈਬਲ ਪੰਜਾਬੀ , ਅਰਬੀ ਤੇ ਫ਼ਾਰਸੀ ਵਿਚ ਵੀ । ਆਮਿਰ ਆਪਣੇ ਅੱਬਾ ਬਾਰੇ ਦਸਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਖੁਦ ਵੀ ਲਿਖੀਆਂ ਹਨ ਜਿੰਨਾ ਦਾ ਸੰਬਧ ਧਰਮ ਨਾਲ ਸੀ । ਜ਼ਾਹਿਰ ਹੈ ਕਿ ਧਰਮ ਉਨ੍ਹਾਂ ਲਈ ਜੀਣ ਦਾ ਇੱਕ ਢੰਘ ਹੈ , ਤੇ ਆਮਿਰ ਆਖਦਾ ਹੈ ਕੇ ਧਰਮ ਇਨਸਾਨ ਲਈ ਹੈ , ਇਨਸਾਨ ਧਰਮ ਲਈ ਨਹੀਂ ਹੈ । ਕਰਾਚੀ ਦੇ ਸਕੂਲ ਬਾਰੇ ਆਮਿਰ ਦਸਦਾ ਹੈ ਕਿ ਭਾਵੇਂ ਸਕੂਲ ਵਿਚ ਸਿਰਫ ਅੰਗ੍ਰੇਜ਼ੀ ਤੇ ਉਰਦੂ ਪੜ੍ਹਾਈ ਜਾਂਦੀ ਸੀ ਪਰ ਘਰ ਵਿਚ ਹਮੇਸ਼ਾ ਹੀ ਪੰਜਾਬੀ ਦਾ ਮਾਹੌਲ ਰਿਹਾ । ਪਰ ਜਦ ਆਮਿਰ ਲਾਹੋਰ ਆਇਆ ਤਾਂ ਉਸ ਨੂੰ ਪੰਜਾਬੀ ਦਾ ਹੋਰ ਜ਼ਿਆਦਾ ਮਾਹੌਲ ਮਿਲਿਆ । ਆਮਿਰ ਯਾਦ ਕਰਦਾ ਹੈ ਕਿ ਜਦ ਅੱਬਾ ਦੀ ਪੋਸਟਿੰਗ ਲਾਹੌਰ ਹੋਈ ਤਾਂ ਉਹ ਬਹੁਤ ਖੁਸ਼ ਹੋਏ ਕਿਓਂਕਿ ਉਨ੍ਹਾਂ ਨੂੰ ਲਾਹੋਰ ਦੀ ਪੰਜਾਬੀ ਦਾ ਰੰਗ ਬਹੁਤ ਚੰਗਾ ਲੱਗਦਾ ਸੀ । ਆਮਿਰ ਨੂੰ ਅਜੇ ਵੀ ਯਾਦ ਹੈ ਕਿ ਉਹ ਕਹਿੰਦੇ ਹੁੰਦੇ ਸਨ ਅਖੇ ਲਾਹੌਰ ਵਿਚ ਰਾਵੀ ਵਗਦੀ ਹੌ , ਉਥੇ ਨਹਿਰਾਂ ਹਨ ਤੇ ਜਿੰਨ੍ਹੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ । ਆਆਮੀਰ ਦੀ ਇਹ ਗੱਲ ਸੁਣ ਕੇ ਮੇਨੂੰ ਮੁਖਵੀਰ ਦੀ ਨਜ਼ਮ ਚੇਤੇ ਆ ਗਈ ਕਿ ਮੈਂ ਲਾਹੌਰ ਜਾਣਾ ਚਾਹੁੰਦਾ ਹਾਂ, ਮੈਂ ਜੰਮਣਾ ਚਾਹੁੰਦਾ ਹਾਂ … ਤੇ ਮੈਂ ਸੋਚਦੀ ਹਾਂ ਕਿ ਮੈਂ ਕਿਸ ਦਿਨ ਜਨਮ ਲਵਾਂਗੀ । ਤੇ ਹੁਣ ਜਦ ਆਮਿਰ ਲਾਹੋਰ ਆ ਗਿਆ ਤਾਂ ਉਸ ਨੂੰ ਜਲੰਧਰ ਦੂਰਦਰਸ਼ਨ ਤੋਂ ਟੀ . ਵੀ. ਵੇਖਣ ਦਾ ਮੌਕਾ ਮਿਲਿਆ । ਜੰਲਧਰ ਟੀ. ਵੀ. ਸਦਕਾ ਆਮਿਰ ਦਾ ਵਾਹ ਗੁਰਮੁਖੀ ਲਿੱਪੀ ਨਾਲ ਪਿਆ । ਮੇਰੀਆਂ ਅੱਖਾਂ ਨੂੰ ਇੱਕ ਅਚੰਭਾ ਜਿਹਾ ਲੱਗਿਆ ਸੀ ਤੇ ਮੇਰੇ ਹੋਠਾਂ ਤੇ ਮੁਸਕਾਨ, ਆਈ , ਜਦ ਮੇਨੂੰ ਆਮਿਰ ਦਾ ਗੁਰਮੁਖੀ ਵਿਚ ਲਿਖਿਆ ਸੁਨੇਹਾ ਮਿਲਿਆ ਤੇ ਮੇਰਾ ਦਿਲ ਧੱਕ ਕਰ ਕੇ ਰਹਿ ਗਿਆ ਸੀ ਜਦ ਮੈਂ ਉਸ ਦੀ ਇੰਨੀ ਸੋਹਣੀ ਪੰਜਾਬੀ ਪੜ੍ਹੀ । ਮੇਰੀਆਂ ਅੱਖਾਂ ਨੂੰ ਯਕੀਨ ਨਹੀਂ ਆ ਰਿਹਾ ਸੀ । ਉਸ ਦਾ ਗੁਰਮੁਖੀ ਲਿਪੀ ਨਾਲ ਸਫਰ ਵੀ ਬੜਾ ਦਿਲਚਸਪ ਹੈ । ਦਸਵੀ ਦੇ ਇਮਤਿਹਾਨ ਦੇਣ ਤੋਂ ਬਾਅਦ ਆਮਿਰ ਵਿਹਲਾ ਸੀ ਜਦ ਉਸ ਦੇ ਅੱਬੂ ਇਕ ਦਿਨ ਲਾਹੌਰ ਵਿਚ ‘ ਪਾਕਿਸਤਾਨੀ ਪੰਜਾਬੀ ਅਦਬੀ ਬੋਰਡ ‘ ਦੇ ਚੇਅਰਮੈਨ ਆਸਿਫ਼ ਖਾਂ ਕੋਲ ਗਏ ਤੇ ਉਥੋਂ ਪੰਜਾਬੀ ਵਿਚ ਕਿਤਾਬਾਂ ਲੈ ਆਏ , ਅੱਬਾ ਨੇ ਉਹ ਕਿਤਾਬਾਂ ਖੁਦ ਵੀ ਪੜ੍ਹੀਆਂ ਤੇ ਆਪਣੇ ਬਚਿਆਂ ਨੂੰ ਵੀ ਪੜ੍ਹਾਈਆਂ । ਫਿਰ ਇਕ ਵੇਰ ਉਹ ਡਾਕਟਰ ਸੀਤਾ ਰਾਮ ਬਾਹਰੀ ਦੀ ਲਿਖੀ ਹੋਈ ਕਿਤਾਬ ‘ ਗੁਰਮੁਖੀ ਲਿਖਾਈ ਪੜ੍ਹਾਈ ਦੀ ਕਿਤਾਬ ‘ ਲੈ ਕੇ ਆਏ । ਸ਼ੌਕ ਤੇ ਪੰਜਾਬੀ ਦਾ ਹੈ ਹੀ ਸੀ ਸੋ ਹੁਣ ਗੁਰਮੁਖੀ ਲਿਪੀ ਵੀ ਸਿਖਣੀ ਸ਼ੁਰੂ ਕਰ ਦਿੱਤੀ । ਇਸ ਕਿਤਾਬ ਸਦਕੇ ਉਸ ਨੇ ਗੁਰਮੁਖੀ ਦੇ ਲਫਜ਼ ਪਛਾਨਣੇ ਸ਼ੁਰੂ ਕਰ ਦਿੱਤੇ । ਜੁਆਨ ਹੋ ਰਿਹਾ ਆਮਿਰ ਇੱਕ ਕਾਹਲ ਨਾਲ ਟੀ. ਵੀ. ਤੇ ਆ ਰਹੇ ਗੁਰਮੁਖੀ ਵਿਚ ਇਸ਼ਤਿਹਾਰਾਂ ਨੂੰ ਪੜ੍ਹਨ ਦੀ ਕੋਸ਼ਿਸ ਕਰਦਾ ਤੇ ਇਸ ਤਰ੍ਹਾਂ ਉਸ ਦੀ ਗੁਰਮੁਖੀ ਲਿਪੀ ਵਿੱਚ ਪਰੈਕਟਸ ਹੋਈ । ਇੱਕ ਵੇਰ ਉਸ ਦੇ ਅੱਬਾ ਦਿਲ੍ਹੀ ਆਏ ਤੇ ਆਮਿਰ ਲਈ ਪੰਜਾਬ ਸਿੱਖਿਆ ਬੋਰਡ ਦਾ ਛਪਿਆ ‘ ਪੰਜਾਬੀ ਪ੍ਰਵੇਸ਼ਕਾ ‘ ਲੈ ਗਏ – ਕਰਾਚੀ ਤੋਂ ਛਪਿਆ ‘ ਬੇਲੀ ‘ ਮੈਗਜ਼ੀਨ ਵੀ ਉਹ ਪੜ੍ਹਦੇ । ਜਦੋਂ ਉਹ ਐਫ. ਸੀ. ਕਰ ਰਹੇ ਸਨ , ਤਾਂ ਉਸ ਨੇ ਆਪਣੇ ਇੱਕ ਝੱਲਪੁਣੇ ਦੀ ਗੱਲ ਸਾਂਝੀ ਕੀਤੀ । ਉਸ ਨੂੰ ਲਾਹੌਰ ਵਿਚ ਗੁਰਮੁਖੀ ਵਿਚ ਲਿਖੀਆਂ ਕਿਤਾਬਾਂ ਨਹੀਂ ਸੀ ਮਿਲਦੀਆਂ ਸੋ ਉਸ ਨੇ ਉਸ ਵੇਲੇ ਦੇ ਮੁਖ ਮੰਤਰੀ ਬਿਅੰਤ ਸਿੰਘ ਨੂੰ ਇੱਕ ਰਜਿਸਟਰਡ ਚਿੱਠੀ ਲਿਖੀ ਜਿਸ ਦਾ ਸਿਰਨਾਵਾਂ ਲਿਖਿਆ ‘ ਗਵਰਨਰ ਹਾਉਸ ‘ ਚੰਡੀਗੜ੍ਹ , ਪੰਜਾਬ , ਇੰਡੀਆ । ਤੇ ਕਿਹਾ ਕਿ ਮੇਨੂੰ ਇਥੇ ਗੁਰਮੁਖੀ ਵਿਚ ਕਿਤਾਬਾਂ ਨਹੀਂ ਮਿਲਦੀਆਂ , ਮੇਨੂੰ ਕੁਝ ਕਿਤਾਬਾਂ ਗੁਰਮੁਖੀ ਵਿਚ ਭੇਜੋ । ਖੈਰ ਖਤ ਟਿਕਾਣੇ ਤੇ ਪੁੱਜ ਗਿਆ ਤੇ ਅਜੀਤ ਅਖਬਾਰ ਵਿਚ ਛਾਪ ਵੀ ਦਿੱਤਾ ਗਿਆ । ਪਰ ਪੰਜਾਬ ਸਰਕਾਰ ਵੱਲੋਂ ਭੇਜੀਆਂ ਕਿਤਾਬਾਂ ਦੇ ਪਾਰਸਲ ਦੀ ਆਮਿਰ ਅਜੇ ਤੱਕ ਉਡੀਕ ਕਰ ਰਿਹਾ ਹੈ, ਜਿਸ ਦਾ ਕਿ ਮੁਖ ਮੰਤਰੀ ਨੇ ਵਾਦਾ ਕੀਤਾ ਸੀ । ਪਰ ਅਖਬਾਰ ਵਿਚ ਛਪੀ ਹੋਈ ਖਬਰ ਨਾਲ ਉਸ ਨੂੰ ਭਾਰਤ ਤੋਂ ਅਨੇਕਾਂ ਖ਼ਤ ਮਿਲੇ । ਇੰਗਲੈੰਡ ਤੋਂ ਪੂਰੀ ਸਾਹਿਬ ਵੱਲੋਂ ਡੇਢ – ਦੋ ਸਾਲ ਲਈ ‘ ਮੇਰੀ ਬੋਲੀ , ਮੇਰਾ ਧਰਮ ‘ ਉਸ ਨੂੰ ਮਿਲਦਾ ਰਿਹਾ ; ਕਿਸੇ ਨੇ ਆਮਿਰ ਨੂੰ ‘ ਤੂਤਾਂ ਵਾਲਾ ਖੂਹ ‘ ਭੇਜਿਆ ਤੇ ਕਈ ਹੋਰ ਕੁਝ ਵੀ ਮਿਲਿਆ । ਪਿਤਾ ਦੀ ਫੌਜੀ ਨੌਕਰੀ ਕਰ ਕੇ ਆਮਿਰ ਨੂੰ ਪਿਸ਼ੋਰ ਰਹਿਣ ਦਾ ਮੌਕਾ ਵੀ ਮਿਲਿਆ ਤੇ ਇਥੇ ਆ ਕੇ ਉਸ ਨੂੰ ਪਤਾ ਲੱਗਿਆ ਕਿ ਪਿਸ਼ੋਰ ਵਿਚ ਪਸ਼ਤੋ ਨਹੀਂ ਬਲਕਿ ‘ ਹਿੰਦਕੋ ‘ ਬੋਲਦੇ ਨੇ , ਪਿਸ਼ੋਰੀ ਲੋਕ ਉਸ ਨੂੰ ਬਹੁਤ ਚੰਗੇ ਲੱਗੇ । ਆਮਿਰ ਨੇ ਭਾਵੇਂ ਆਪ ਸ਼ਾਇਰੀ ਨਹੀਂ ਕੀਤੀ ਪਰ ਪਿਸ਼ੋਰ ਵਿਚ ਹੁੰਦੇ ਮੁਸ਼ਾਇਰਿਆਂ ਦਾ ਬਹੁਤ ਮਜ਼ਾ ਲੁੱਟਿਆ , ਤੇ ਪ੍ਰਾਈਵੇਟ ਬੀ. ਏ. ਕਰਨ ਤੋਂ ਬਾਦ ਲਾਹੌਰ ਐਮ. ਏ. ਮਾਸ ਕਮਿਉਨੀਕੇਸ਼ਨ ਕਰਨ ਲਈ ਗਿਆ । ਤੇ ਉੱਥੇ ਉਸ ਦੀ ਮੁਲਾਕਾਤ ਹੋਸਟਲ ਵਿੱਚ ‘ ਸਈਦ ਭੁੱਟਾ ‘ ਜੀ ਨਾਲ ਹੋਈ । ਆਮਿਰ ਯਾਦ ਕਰਦਾ ਹੈ ਕਿ ਹੋਸਟਲ ਵਿੱਚ ਮੂੜ੍ਹੇ ਤੇ ਬੈਠ ਕੇ ਉਨ੍ਹਾਂ ਹੁੱਕਾ ਛਿਕਣਾ ਤੇ ਪਾਕਿਸਤਾਨ ਵਿੱਚ ਪੰਜਾਬ ਤੇ ਪੰਜਾਬੀਆਂ ਨਾਲ ਹੋਏ ਧਰੋਅ ਬਾਰੇ ਜਾਣਕਾਰੀ ਆਮਿਰ ਨੂੰ ਉਨ੍ਹਾਂ ਤੋਂ ਹੀ ਮਿਲੀ ਤੇ ਭੁੱਟਾ ਜੀ ਦੇ ਸਦਕੇ ਉਸ ਦੀ ਮੁਲਾਕਾਤ ‘ ਕਿਤਾਬ ਤ੍ਰਿੰਜਨ ‘ ਤੇ ‘ ਸੁਚੇਤ ਕਿਤਾਬ ਘਰ ‘ ਨਾਲ ਹੋਈ ਤੇ ਇਸ ਤਰ੍ਹਾਂ ਪੰਜਾਬੀ ਜ਼ੁਬਾਨ ਨਾਲ ਉਸ ਦਾ ਸਫਰ ਜਾਰੀ ਰਿਹਾ । ਅਖੀਰ ਆਮਿਰ ਨੇ ਵੀ ਕਲਮ ਚੁੱਕੀ ਤੇ ਇੱਕ ਸਿੰਧੀ ਲੇਖ ਦਾ ਪੰਜਾਬੀ ਵਿੱਚ ਤਰੁਜ਼ਮਾ ਕੀਤਾ ਤੇ ਪਹਿਲੀ ਵੇਰ ਉਸ ਨੇ ਕਈ ਬਾਬਿਆਂ ਦੇ ਇੰਟਰਵੀਊ ਲਏ ਤੇ ਛਾਪੇ । ਐਮ. ਏ. ਦੇ ਥੀਸਸ ਲਈ ਉਸ ਨੇ 1947 ਤੋਂ 1999 ਤੱਕ ਪੰਜਾਬੀ ਪੱਤਰਕਾਰੀ ਦਾ ਵਿਸ਼ਾ ਚੁਣਿਆ, ਜਿਸ ਦੌਰਾਨ ਉਸ ਦੀ ਮੁਲਾਕਾਤ ਅਖਤਰ ਹੁਸੈਨ ਅਖਤਰ , ਇਕਬਾਲ ਕੈਸਰ, ਤੇ ਇਲਿਆਸ ਘੁੰਮਣ ਨਾਲ ਹੋਈ । ਇਲਿਆਸ ਕੋਲ ਰਹਿ ਕੇ ਉਲਥੇ ਦਾ ਕੰਮ ਕੀਤਾ , ਸਬ – ਐਡੀਟਰ ਰਿਹਾ ਤੇ ਇਲਿਆਸ ਰਾਹੀਂ ਅਜੀਤ ਅਖਬਾਰ ਨਾਲ ਸਬੰਧ ਬਣਿਆ । ਪਰ ਕੁਝ ਸਿਹਤ ਖਰਾਬ ਹੋਣ ਕਰ ਕੇ ਤੇ ਕੁਝ ਅੱਬਾ ਦੇ ਆਖੇ ਲੱਗ ਆਮਿਰ ਇਸਲਾਮਾਬਾਦ ਵਾਪਿਸ ਚਲਾ ਗਿਆ ਤੇ ਫਰੈਂਚ ਬੋਲੀ ਵਿੱਚ ਕੋਰਸ ਸ਼ੁਰੂ ਕਰ ਲਿਆ । ਇਥੇ ਇੱਕ ਦਿਨ ਉਸ ਨੇ ਬਾਜ਼ਾਰ ਵਿੱਚ ਤੁਰੇ ਜਾਂਦਿਆ ਇਕ ਦੁਕਾਨ ਤੇ ਪੰਜਾਬੀ ਵਿੱਚ ਬੋਰਡ ਦੇਖਿਆ ਤੇ ਇਸ ਤਰ੍ਹਾਂ ਉਸ ਦੀ ਮੁਲਕਾਤ ਸਈਦ ਅਹਮਦ ਤੇ ਉਨ੍ਹਾਂ ਦੇ ” ਸੂਫ਼ੀ ਵਿਜ਼ਡਮ ” ਨਾਲ ਹੋਈ । ਆਮਿਰ ਨੇ ਇਹਨਾਂ ਕਈ ਕਿਤਾਬਾ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ । ਇਨ੍ਹਾਂ ਕਿਤਾਬਾਂ ਦਾ ਉਹ ਕਈ ਵੇਰ ਗੁਰਦੁਆਰਾ ਪੰਜਾ ਸਾਹਿਬ ਲਿਜਾ ਕੇ ਸਟਾਲ ਲਾਂਦੇ ਤੇ ਹਰ ਸਾਲ ਯੂਨੀਵਰਸਿਟੀ ਵਿੱਚ ਵੀ ਨੁਮਾਇਸ਼ ਲਾਂਦੇ । ਇਸ ਵੇਲੇ ਉਸ ਨੇ ਇਕ ਬੱਚਿਆ ਦੀ ਫਰਾਂਸੀਸੀ ਕਿਤਾਬ ਨੂੰ ਪੰਜਾਬੀ ਵਿੱਚ ਉਲਥਾ ਕੀਤਾ । ਅੱਜ ਕੱਲ੍ਹ ਆਮਿਰ ਫਰੈਂਚ ਵਿੱਚ ਪੀ. ਐਚ. ਡੀ. ਕਰ ਰਿਹਾ ਹੈ ਤੇ ਫਰੈਂਚ ਦੀ ਪੜ੍ਹਾਈ ਕਰ ਕੇ ਉਹ ਦੋ ਵਾਰੀ ਫਰਾਂਸ ਵੀ ਜਾ ਆਇਆ ਹੈ । ਮੈਂ ਆਮਿਰ ਨੂੰ ਦੱਸਦੀ ਹਾਂ ਕਿ ਕਿ ਮੈਂ ਆਪਣੇ ਲੇਖ ਵਿਚ ਉਸ ਲਈ ‘ਉਹ’ ਲਫ਼ਜ਼ ਵਰਤ ਰਹੀ ਹਾਂ , ਕੋਈ ਫਾਰਮਿਲਟੀ ਨਹੀਂ ਕਰ ਰਹੀ ਹੈ ਤੇ ਉਹ ਹੱਸ ਪਿਆ ਤੇ ਮੇਨੂੰ ਦੱਸਿਆਂ ਕਿ ਉਸ ਨੂੰ ਕੋਈ ਇਤਰਾਜ਼ ਨਹੀਂ , ਬਲਕਿ ਫਰੈਂਚ ਜ਼ੁਬਾਨ ਵਿਚ ਤਾਂ ‘ ਤੂੰ ‘ ਲਫਜ਼ ਅਪੱਣਤ ਦਾ ਇਜ਼ਹਾਰ ਕਰਦੀ ਹੈ , ਤੇ ਮੈਂ ਆਪਣੇ ਮਨ ਵਿੱਚ ਦੁਆ ਕਰਦੀ ਹਾਂ ਕਿ , ” ਰੱਬ ਕਰੇ ਆਮਿਰ , ਇਹ ਆਪਣਾ ਅਪੱਣਤ ਦਾ ਰਿਸ਼ਤਾ ਹਮੇਸ਼ਾ ਬਣਿਆ ਰਹੇ । ” ਆਮਿਰ ਨੇ ਰੇਡੀਓ ਪਾਕਿਸਤਾਨ ਰਾਵਲਪਿੰਡੀ ਤੋਂ ਤੇ ਅਜਾਦ ਕਸ਼ਮੀਰ ਦੀ ਪਹਾੜੀ ਬੋਲੀ ਦੇ ਪ੍ਰੋਗਰਾਮ ‘ ਸਤਰੰਗੀ ਪੀਂਘ ‘ ਲਈ ਕੰਮ ਕੀਤਾ , ਤੇ ਪੰਜਾਬੀ ਦੀਆਂ ਡਾਇਲੈਕਟਸ ਨੂੰ ਜਾਣਿਆ , ਸਮਝਿਆ ਤੇ ਪਸ਼ਤੋ , ਸਿੰਧੀ , ਬਲੋਚੀ ਬੋਲੀਆਂ ਦੀ ਪੰਜਾਬੀ ਨਾਲ ਸਾਂਝ ਉੱਤੇ ਵੀ ਕੰਮ ਕੀਤਾ । ਆਮਿਰ ਦਾ ਸੁਪਨਾ ਇਸਲਾਮਾਬਾਦ ਤੋਂ ਇੱਕ ਅਜਿਹਾ ਮੈਗਜ਼ੀਨ ਸ਼ੁਰੂ ਕਰਨ ਦਾ ਹੈ ਜਿਸ ਵਿਚ ਪੰਜਾਬੀ ਦੀਆਂ ਸਾਰੀਆਂ ਲਿਖੀਆਂ ਜਾਂਦੀਆਂ ਉਪ – ਬੋਲੀਆਂ ਦੀਆਂ ਚੀਜ਼ਾਂ ਛਾਪ ਸਕੇ ਤੇ ਇਨ੍ਹਾਂ ਦੀ ਸਾਂਝ ਨੂੰ ਉਘਾੜ ਸਕੇ । ਉਹ ਦਸਦਾ ਹੈ ਕਿ ਜੋ ਲਹਿੰਦੇ ਪੰਜਾਬ ਵਿਚ ਪੰਜਾਬੀ ਛਪਦੀ ਹੈ ਉਹ ਸਿਰਫ ‘ ਮਾਝੀ ‘ ਰੰਗ ਵਾਲੀ ਪੰਜਾਬੀ ਹੀ ਛਪਦੀ ਹੈ , ਤੇ ਦੂਜਿਆਂ ਨੂੰ ਇਸ ਰੰਗ ਦੀ ਪੰਜਾਬੀ ਨਾਲ ਕੋਈ ਖਿੱਚ ਨਹੀਂ ਹੁੰਦੀ । ਆਮਿਰ ਸੋਚਦਾ ਹੈ ਕਿ ਅਜਿਹੇ ਅਖਬਾਰ ਨਿਕਲਣ ਜਿਹੜੇ ਜਿਸ ਇਲਾਕੇ ਜਾਂ ਸ਼ਹਿਰ ਦੀ ਰਿਪੋਰਟ ਦੇਣ ਉਸ ਇਲਾਕੇ ਦੀ ਬੋਲੀ ਦੇ ਰੰਗ ਵਿਚ ਦੇਣ ਤਾਂ ਜੋ ਲੋਕਾਂ ਦੀ ਆਪਣੀ ਬੋਲੀ ਵੱਲ ਖਿੱਚ ਵਧੇ । ਆਮਿਰ ਇਹ ਵੀ ਦਸਦਾ ਹੈ ਕਿ ਪਾਕਿਸਤਾਨ ਵਿਚ ਜਿੰਨੀ ਵੀ ਰਿਸਰਚ ਹੁੰਦੀ ਹੈ ਉਹ ਸਿਰਫ ਪੰਜਾਬੀ ਸਾਹਿਤ ਤੇ ਹੁੰਦੀ ਹੈ , ਬੋਲੀ ਤੇ ਲਿੰਗੁਇਸਟਿਕਸ ( Linguistics ) ਵਿਚ ਨਹੀਂ ਹੁੰਦੀ ਜੋ ਕਿ ਹੋਣੀ ਚਾਹੀਦੀ ਹੈ । ਸਟੇਟ ਪਾਲਸੀਆਂ ਤੋਂ ਇਲਾਵਾ ਪੰਜਾਬੀ ਬੋਲੀ ਦੇ ਖਤਰਿਆਂ ਬਾਰੇ ਗੱਲ ਕਰਦਾ ਹੋਇਆ ਉਹ ਆਖਦਾ ਹੈ ਕਿ ਇਤਿਹਾਸ ਵਿਚ ਕਿਸੇ ਵੇਲੇ ‘ ਹਿੰਦੀ – ਉਰਦੂ ਝੇੜਾ ‘ ਸੀ ਤੇ ਹੁਣ ਇਹ ‘ ਹਿੰਦੀ – ਉਰਦੂ ਗਠ ਜੋੜ ‘ ਹੈ । ਇਧਰ ਪੰਜਾਬੀ ਨੂੰ ਉਰਦੂ ਖਾਈ ਜਾਂਦੀ ਹੈ ਤੇ ਉਧਰ ਹਿੰਦੀ । ਉਰਦੂ ਤੇ ਹਿੰਦੀ ਵਾਲਿਆਂ ਕੋਲ ਪੈਸਾ ਵੀ ਬਹੁਤ ਹੈ ਤੇ ਅਕਲ ਤੇ ਵੀ ਸਮਝ ਵੀ । ਸਭ ਤੋਂ ਵੱਡਾ ਦੁੱਖ ਤੇ ਸਭ ਤੋਂ ਵੱਡੀ ਪੱਟੀ ਜੋ ਪਾਕਿਸਤਾਨੀ ਪੰਜਾਬੀ ਨੇ ਬੰਨ੍ਹੀ ਹੋਈ ਹੈ ਉਹ ਇਹ ਹੈ ਕਿ ਉਹ ਸੋਚਦਾ ਹੈ ਕਿ ਉਰਦੂ ਹੀ ਉਸ ਦੀ ਜ਼ੁਬਾਨ ਹੈ । ਪੰਜਾਬੀ ਨੂੰ 47 ਦੀ ਵੰਡ ਨੇ ਤਾਂ ਨੁਕਸਾਨ ਪਹੁੰਚਾਇਆ ਹੀ ਸੀ , ਤੇ ਹੁਣ ਉਸ ਨੂੰ ਡਰ ਹੈ ਕਿ ਜੇ ਹੁਣ ਪੰਜਾਬ ਫਿਰ ਡਾਇਲੈਕਟਸ ਦੀ ਵਜਹ ਕਰ ਕੇ ਵੰਡਿਆ ਗਿਆ ਤਾਂ ਇਸ ਦਾ ਪੰਜਾਬੀ ਨੂੰ ਹੋਰ ਨੁਕਸਾਨ ਹੋਵੇਗਾ । ਸ਼ਿਕਾਇਤ ਹੈ ਉਸ ਨੂੰ ਕਿ ਜੋ ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਹਨ ਉਹ ਦਫਤਰਾਂ ਤੇ ਬਾਜ਼ਾਰਾਂ ਵਿੱਚ ਪੰਜਾਬੀ ਬੋਲਣੋ ਸੰਗਦੇ ਹਨ । ਸ਼ਹਿਰਾਂ ਦੇ ਪੋਸ਼ ਇਲਾਕਿਆਂ ਵਿਚੋਂ ਪੰਜਬੀ ਨਿਕਲ ਚੁੱਕੀ ਹੈ । ਸਿਰਫ ਕੋਠੀਆਂ ਵਿੱਚ ਕੰਮ ਕਰਨ ਵਾਲੇ ਨੌਕਰ ਤੇ ਸਫਾਈ ਦਾ ਕੰਮ ਕਰਨ ਵਾਲੇ ਹੀ ਪੰਜਾਬੀ ਬੋਲਦੇ ਹਨ । ਆਮਿਰ ਮਹਿਸੂਸ ਕਰਦਾ ਹੈ ਕਿ ਸਰਕਾਰੀ ਟੀ . ਵੀ . ਤੇ ਉਰਦੂ ਦੇ ਡਰਾਮਿਆਂ ਵਿੱਚ ਨੌਕਰਾਂ , ਚਮਿਆਰਾਂ , ਚੋਰਾਂ ਤੇ ਡਾਕੂਆਂ ਦਾ ਰੋਲ ਪੰਜਾਬੀ ਰੂਪ ਵਿੱਚ ਵਿਖਾਇਆ ਜਾਂਦਾ ਹੈ । ਆਮਿਰ ਦੀ ਫੇਸਬੁਕ ਤੇ ਜੋ ਦੇਣ ਹੈ ਉਹ ਇਹ ਹੈ ਕਿ ਪੰਜਾਬੀ ਵਿੱਚ ਲਿਖੀਆਂ ਗੱਲਾਂ ਫੋਟੋ ਦੀ ਸ਼ਕਲ ਵਿੱਚ ਲੋਕਾਂ ਨੂੰ ਵਿਖਾਈਆਂ ਜਾਣ , ਕਿਓਂ ਕਿ ਉਸ ਦੇ ਵਿਚਾਰ ਵਿੱਚ ਲੋਕ ਪੰਜਾਬੀ ਵਿੱਚ ਪੜ੍ਹਦੇ ਨਹੀਂ ਪਰ ਫੋਟੋ ਦੀ ਸ਼ਕਲ ਵਿੱਚ ਬਣਾਈ ਚੀਜ਼ ਜ਼ਰੂਰ ਦੇਖ ਲੈਂਦੇ ਨੇ ਸੋ ਉਹ ਅੱਜ ਕਲ ਇਹ ਕੰਮ ਵੀ ਕਰਦਾ ਹੈ , ਅਕਸਰ ਉਸ ਦੀਆਂ ਬਹੁਤ ਸੋਹਣੀਆਂ ਤੇ ਦਿਲਚਸਪ ਤਸਵੀਰਾਂ ਰੋਜ਼ਾਨਾ ਜਿੰਦਗੀ ਤੋਂ ਹੁੰਦੀਆਂ ਨੇ । ਇੱਕ ਦਿਨ ਮੇਰੀ ਆਮਿਰ ਨਾਲ ਫਿਰ ਗੱਲ ਹੁੰਦੀ ਹੈ , ਕਿ ਪੰਜਾਬੀ ਬਾਰੇ ਸਾਰੇ ਹੀਲੇ ਇਸ ਲਈ ਵੀ ਕਾਮਯਾਬ ਨਹੀਂ ਹੁੰਦੇ ਕਿਓਂਕਿ ਪਾਕਿਸਤਾਨ ਵਿੱਚ ਜੋ ਹੋ ਰਿਹਾ ਹੈ , ਉਹ ਪੋਲੀਟੀਕਲ ਉਰੀਅੰਟਡ ( Political Oriented ) ਨਹੀਂ ਬਲਕਿ ਰਾਈਟਰ ਉਰੀਅੰਟਡ ( Writer Oriented ) ਹੈ । ਕੋਈ ਵੀ ਲਹਿਰ ਜਦ ਤੱਕ ਸਿਆਸੀ ਰੰਗ ਨਹੀਂ ਲੈਂਦੀ ਉਹ ਕਾਮਯਾਬ ਨਹੀਂ ਹੁੰਦੀ । ਵੈਸੇ ਵੀ ਸਰਕਾਰ ਤੇ ਸੱਜੇ ਪੱਖੀ ਲੋਕ ਇਹ ਮੰਨ ਕੇ ਹੀ ਤੁਰਦੇ ਹਨ ਕਿ ਉਹ ਪਾਕਿਸਤਾਨੀ ਨੇ ਤੇ ਉਰਦੂ ਉਨ੍ਹਾਂ ਦੀ ਕੌਮੀ ਬੋਲੀ ਹੈ , ਤੇ ਪੰਜਾਬੀ ਨੂੰ ਆਪਣੀ ਸੋਚ ਵਿੱਚ ਦੂਜੀ ਥਾਂ ਦਿੰਦੇ ਹਨ , ਜਿੰਨਾ ਵੀ ਅਸਲ ਕੰਮ ਹੋ ਰਿਹਾ ਹੈ ਉਹ ਖੱਬੇ ਪੱਖੀ ਪਾਰਟੀਆਂ ਵਾਲੇ ਹੀ ਕਰ ਰਹੇ ਹਨ ਤੇ ਉਹ ਸੋਚਦੇ ਵੀ ਹਨ ਕਿ ਉਹ ਪੰਜਾਬੀ ਹਨ ਤੇ ਪੰਜਾਬੀ ਉਨ੍ਹਾਂ ਦੀ ਬੋਲੀ ਹੈ । ਇੱਕ ਹੋਰ ਕਾਰਨ ਇਹ ਵੀ ਹੈ ਪੰਜਾਬੀ ਦੇ ਲਿਖਾਰੀ ਜੇ ਕੋਈ ਕਿਤਾਬ, ਮੈਗਜ਼ੀਨ ਜਾਂ ਰਿਸਾਲਾ ਛਾਪਦੇ ਵੀ ਹਨ ਤਾਂ ਉਸ ਨੂੰ ਸਟਾਲ ਤੱਕ ਜਾਂ ਬਾਜ਼ਾਰ ਤੱਕ ਲੈ ਕੇ ਨਹੀਂ ਆਉਂਦੇ , ਬੱਸ ਆਪਣੇ ਯਾਰਾਂ ਦੋਸਤਾਂ ਤੱਕ ਇਹ ਮਹਿਦੂਦ ਰਹਿ ਜਾਂਦੇ ਨੇ । ਵੈਸੇ ਜਿੰਨੇ ਵੀ ਪੰਜਾਬੀ ਦੇ ਲਿਖਾਰੀ ਨੇ ਉਹ ਪਹਿਲਾਂ ਉਰਦੂ ਵਿੱਚ ਲਿਖਦੇ ਰਹੇ ਨੇ , ਤੇ ਫਿਰ ਸੋਚਦੇ ਨੇ ਕਿ ਚਲੋ ਹੁਣ ਕੁਝ ਪੰਜਾਬੀ ਵਿੱਚ ਵੀ ਲਿਖ ਦਈਏ । ਉਹ ਆਖਦਾ ਹੈ ਕਿ ਜਾਂ ਫਿਰ ਵਾਹ ਵਾਹ ਲਈ ਪੰਜਾਬੀ ਵਿੱਚ ਲਿਖਦੇ ਨੇ ਕਿ ਉਨ੍ਹਾਂ ਦਾ ਨਾਂ ਹੋ ਜਾਏ ਕਿ ਉਹ ਪੰਜਾਬੀ ਲਈ ਕੰਮ ਕਰ ਰਹੇ ਹਨ । ਇਸ ਗੱਲ ਤੋਂ ਮੇਨੂੰ ਮਹਿਸੂਸ ਹੋਇਆ ਕਿ ਇਹ ਤਾਂ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ । ਇਹ ਵੀ ਇੱਕ ਕਾਰਨ ਹੈ ਕਿ ਪੰਜਾਬੀ ਲਈ ਕੋਈ ਵੀ ਕੀਤਾ ਹਿਲਾ ਸਿਰੇ ਨਹੀਂ ਚੜ੍ਹਦਾ । ਤੇ ਉਸ ਨੂੰ ਪੰਜਾਬ ਦੀ ਵੰਡ ਯਕੀਨੀ ਲੱਗਦੀ ਹੈ ਜਿਸ ਨਾਲ ਪੰਜਾਬੀ ਕੌਮ ਨੂੰ ਇੱਕ ਵੱਡਾ ਧੱਕਾ ਲਗੇਗਾ ਤੇ ਸਮਾਜ ਹੋਰ ਵੰਡਿਆ ਜਾਵੇਗਾ । ਇਕ ਹੋਰ ਸੁਆਲ ਜੋ ਮੈਂ ਆਮਿਰ ਨੂੰ ਕਰਦੀ ਹਾਂ ਕਿ ਜੇ ਕੋਈ ਬੰਦਾ ਤੇਰੇ ਸਾਹਮਣੇ ਪੰਜਾਬੀ ਦੇ ਖਿਲਾਫ਼ ਬੋਲੇ ਤਾਂ ਤੂੰ ਉਸ ਨਾਲ ਕਿਵੇ ਪੇਸ਼ ਆਓਂਦਾ ਹੈਂ ? ਤਾਂ ਉਹ ਦਸਦਾ ਹੈ ਕਿ ਉਹ ਉਸ ਨੂੰ ਪੰਜਾਬੀ ਬੋਲੀ ਦੀ ਹਿਸਟਰੀ ( History ) ਬਾਰੇ ਦਸਦਾ ਹੈ । ਫੈਕਟਸ ( facts ) ਤੇ ਫਿਗਰਸ ( figures ) ਦਸਦਾ ਹੈ ਕਿ ਪਾਕਿਸਤਾਨ ਵਿੱਚ ਪੰਜਾਬੀ ਬੋਲਣ ਵਾਲੇ ਕਿੰਨੇ ਲੋਕ ਹਨ ਤੇ ਇਸ ਤਰ੍ਹਾਂ ਉਹ ਸਮਝਾਉਂਦਾ ਹੈ । ਲੋੜ ਹੈ ਕਿ ਇੱਕ ਵੱਡੀ ਪੱਧਰ ਤੇ ਲੋਕਾਂ ਨੂੰ ਸਮਝਾਇਆ ਜਾਵੇ । ਰੱਬ ਦਾ ਸ਼ੁਕਰ ਹੈ ਹੁਣ ਤੱਕ ਜਦ ਵੀ ਉਸ ਨੇ ਕਿਸੇ ਨੂੰ ਸਮਝਾਇਆ ਹੈ ਉਸ ਨੇ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਹੈ ਤੇ ਉਸ ਦੀ ਹਾਂ ਵਿੱਚ ਹਾਂ ਹੀ ਕੀਤੀ ਹੈ । ਉਂਜ ਵੀ ਉਹ ਮਹਿਸੂਸ ਕਰਦਾ ਹੈ ਪੰਜਾਬੀ ਦਾ ਰੌਲਾ ਪਾਣ ਵਾਲੇ ਲੋਕ ਸਿਰਫ ਲਾਹੋਰ ਤੱਕ ਹੀ ਮਹਿਦੂਦ ਹੋ ਕੇ ਰਹਿ ਗਏ, ਇਹ ਲਹਿਰ ਪਾਕਿਸਤਾਨ ਦੇ ਬਾਕੀ ਦੇ ਸ਼ਹਿਰਾਂ ਤੱਕ ਨਹੀਂ ਅੱਪੜੀ । ਆਮਿਰ ਆਖਦਾ ਹੈ ਕਿ ਪੰਜਾਬੀ ਕਿਤਾਬਾਂ , ਪੰਜਾਬੀ ਲਿਖਤਾਂ ਨਾਲੋ ਸਾਨੂੰ ਜਿਆਦਾ ਜ਼ੋਰ ਬੋਲੀ ਜਾਂਦੀ ( Oral Language ) ਪੰਜਾਬੀ ਤੇ ਦੇਣਾ ਚਾਹੀਦਾ ਹੈ । ਇੱਕ ਹੋਰ ਗੱਲ ਜੋ ਪੰਜਾਬੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਉਹ ਇਹ ਹੈ ਕਿ ਬੱਚਾ ਜਦ ਸਕੂਲ ਜਾਂਦਾ ਹੈ ਉਹ ਫ਼ਾਰਸੀ ਲਿਪੀ ਤਾਂ ਸਿਖਦਾ ਹੈ ਪਰ ਉਰਦੂ ਪੜ੍ਹਨ ਲਈ , ਤੇ ਜਦ ਉਹ ਉਰਦੂ ਵਿੱਚ ਪਰਪੱਕ ਹੋ ਜਾਂਦਾ ਹੈ ਤਾਂ ਉਸ ਨੂੰ ਬਾਦ ਵਿੱਚ ਪੰਜਾਬੀ ਫ਼ਾਰਸੀ ਲਿਪੀ ਵਿੱਚ ਪੜ੍ਹਨੀ ਔਖੀ ਲੱਗਦੀ ਹੈ , ਇਹ ਉਸ ਤਰ੍ਹਾਂ ਹੈ ਜਿਵੇਂ ਆਪਾਂ ਨੂੰ ਪੰਜਾਬੀ ਦੇਵਨਾਗਰੀ ਲਿਪੀ ਵਿੱਚ ਪੜ੍ਹਨੀ ਔਖੀ ਲੱਗੇ । ਜੋ ਵੀ ਹੈ ਜਿਵੇਂ ਵੀ ਹੈ , ਇੱਕ ਗੱਲ ਤਾਂ ਪੱਕੀ ਹੈ ਕਿ ਮੁਸਲਮਾਨ ਪੰਜਾਬੀ ਨਾਲ , ਬੋਲੀ ਦੇ ਮੁਆਮਲੇ ਵਿੱਚ ਬਹੁਤ ਧੱਕਾ ਹੋਇਆ ਹੈ ।

ਅਖੀਰ ਵਿੱਚ ਮੈਂ ਆਮਿਰ ਲਈ ਤੇ ਉਸ ਦੇ ਹੀਲਿਆਂ ਲਈ ਦੁਆ ਕਰਦੀ ਹਾਂ । ਯਕੀਨਨ ਹੀ ਆਮਿਰ ਦੀ ਜਿੰਦਗੀ ਇੱਕ ਇਨਸਪਾਇਰੰਗ ਕਹਾਣੀ ਹੈ । ਉਸ ਨਾਲ ਹੋਈ ਗੱਲ ਬਾਤ ਵਿੱਚ ਮੈਂ ਬਹੁਤ ਕੁਝ ਸਿੱਖਿਆ । ਉਹ ਸਾਰਾ ਕੁਝ ਮੈਂ ਇਸ ਲੇਖ ਵਿੱਚ ਦੱਸ ਵੀ ਨਹੀਂ ਸਕੀ । ਬਹੁਤ ਹੀ ਸੂਝਵਾਨ , ਮਿੱਠ – ਬੋਲੜਾ ਤੇ ਇਲਮ ਦੇ ਖ਼ਜ਼ਾਨੇ ਨਾਲ ਭਰਿਆ ਭਰਿਆ । ਹਰ ਹੋਈ ਗੱਲ ਬਾਤ ਵੇਲੇ ਮੇਨੂੰ ਲੱਗਦਾ ਹੈ ਜਿਵੇਂ ਮੈਂ ਉਸ ਨੂੰ ਹਮੇਸ਼ਾਂ ਤੋਂ ਹੀ ਜਾਣਦੀ ਹੋਵਾਂ । ਜੇ ਆਮਿਰ ਪੰਜਾਬੀ ਨੂੰ ਇੰਨੀ ਤਰਜ਼ੀਹ ਦਿੰਦਿਆਂ ਹੋਇਆਂ ਫਰੈਂਚ ਤੇ ਅੰਗਰੇਜ਼ੀ, ਤੇ ਉਰਦੂ ਵਿੱਚ ਮੁਹਾਰਤ ਹਾਸਿਲ ਕਰ ਸਕਦਾ ਹੈ , ਫ਼ਾਰਸੀ ਤੇ ਅਰਬੀ ਸਿੱਖ ਸਕਦਾ ਹੈ , ਗੁਰਮੁਖੀ ਨੂੰ ਲਿਖ ਪੜ੍ਹ ਸਕਦਾ ਹੈ , ਮੇਨੂੰ ਗੁਰਬਾਣੀ ਦੇ ਸਲੋਕ ਸੁਣਾ ਸਕਦਾ ਹੈ , ਤਾਂ ਪਰਗਟ ਤੇਰਾ ਭਤੀਜਾ ਕਿਓਂ ਨਹੀਂ ਪੰਜਾਬੀ , ਹਿੰਦੀ ਤੇ ਅੰਗਰੇਜ਼ੀ ਦੇ ਨਾਲ ਨਾਲ ਸਿਖ ਸਕਦਾ ? ਉਸ ਦੇ ਪਿਤਾ ਨੂੰ ਆਖ ਕੇ ਉਹ ਉਸ ਨੂੰ ਪੰਜਾਬੀ ਸਿਖਾਉਣ ਜਿਵੇਂ ਕਿ ਪੰਜਾਬੀ ਜਫੱਰਪੁਰ ਆਖਦਾ ਹੈ : ਆਉ ਰਲ ਕੇ ਮਾਂ ਬੋਲੀ ਦੀ ਖੁਲ੍ਹੀ ਗੁੱਤ ਨੂੰ ਮੁੜ ਫਿਰ ਗੁੰਦ ਦਈਏ ਇਹਦੇ ਵਿੱਚ ਮੁੜ ਖੂਬਸੂਰਤ ਬੋਲਾਂ ਦੇ ਫੁੱਲ ਟੰਗ ਦਈਏ “

ਆਮਿਰ ‘ ਸਾਂਝਾ ਪੰਜਾਬ ‘ ਬਾਰੇ ਆਖਦਾ ਹੈ ਕੀ ਇਸ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ ਤੇ ਇਸ ਬਾਰੇ ਉਹ ਸੋਚਦਾ ਹੈ ਕਿ ਯਕੀਨਨ ਇਹ ਮੈਗਜ਼ੀਨ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਬਹੁਤ ਨੇੜੇ ਲਿਆ ਰਿਹਾ ਹੈ । ਇਸ ਲਈ ਮੈ ‘ ਸਾਂਝਾ ਪੰਜਾਬ ‘ ਨੂੰ ਵਧਾਈ ਦਿੰਦੀ ਹਾਂ । ਆਮਿਰ , ਦੋਸਤਾ ! ਤੇਰਾ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ ਜੋ ਮੇਰੇ ਨਾਲ ਇੰਨੇ ਦਿਨ ਆਵਾਜ਼ ਦੀ ਸਾਂਝ ਕੀਤੀ , ਹਰ ਵਾਰੀ ਜਦ ਗੱਲ ਕਰਦੇ ,ਤਕਰੀਬਨ ਆਸਿਫ਼ ਜੀ ਵੀ ਆ ਰਲਦੇ ਸਨ . ਜੇ ਉਨ੍ਹਾਂ ਨੂੰ ਵਿਚੋਂ ਮਜਬੂਰੀ ਵਿੱਚ ਉੱਠਣਾ ਪੈਂਦਾ ਤਾਂ ਉਨ੍ਹਾਂ ਦਾ ਜਾਣ ਨੂੰ ਜੀ ਨਾ ਕਰਨਾ , ਉਹ ਆਪਾਂ ਨੂੰ ਉਡੀਕਣ ਲਈ ਆਖਦੇ ਤੇ ਕਦੀ ਵਿਚੋਂ ਮੇਨੂੰ ਵੀ ਜਾਣਾ ਪੈਂਦਾ ਤੇ ਕਦੀ ਤੇਨੂੰ ਵੀ …ਪਰ ਇਹ ਸਾਰੇ ਦਿਨ ਮੇਰੀ ਇੱਕ ਕੀਮਤੀ ਯਾਦ ਨੇ ਤੇ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਤੇ ਸੋਚਦੀ ਹਾਂ ਕਿ ਮੈਂ ਬਹੁਤ ਖੁਸ਼ ਕਿਸਮਤ ਹਾਂ ਕਿ ਇੰਨੇ ਸੋਹਣੇ ਤੇ ਚੰਗੇ ਇਨਸਾਨਾਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ । ਤੇ ਮੈਂ ਦੁਆ ਕਰਦੀ ਹਾਂ ਕਿ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਤੇਰੀ ਕਹਾਣੀ ਇੱਕ ਚਾਨਣ ਮੁਨਾਰੇ ਵਾਂਗ ਸੇਧ ਦਵੇ ਤੇ ਇਸ ਗਰਮੀਆਂ ਦੀਆਂ ਛੁੱਟੀਆਂ ਵਿਚ ਜੈਲਦਾਰ ਪਰਗਟ ਤੂੰ ਆਪਣੇ ਭਤੀਜੇ ਨੂੰ ਪੰਜਾਬੀ ਜਰੂਰ ਸਿਖਾਵੇਂ । ਆਮਿਰ , ਮੇਰੇ ਵਲੋਂ ਸਜਦਾ ਕਬੂਲ ਕਰੀਂ ਕਿਸੇ ਵੀ ਕੰਮ ਆ ਸਕਾਂ ਤਾਂ ਦੋਸਤਾ ਹਾਕ ਮਾਰ ਲਵੀਂ । ਤੇਰੇ ਤੇ ਮੇਰੇ ਵਿਚਕਾਰ ਇੱਕ ਪੱਕੀ ਸਾਂਝ ਹੈ , ਬੋਲੀ ਦੀ ਸਾਂਝ ਜੋ ਆਪਾਂ ਆਪਣੀ ਮਾਂ ਤੋਂ ਸਿਖੀ ਹੈ ਤੇ ਇਸ ਸਾਂਝ ਨੂੰ ਰੱਬ ਹਮੇਸ਼ਾ ਜਿਓੰਦਾ ਰੱਖੇ । ਤੇ ਅਖੀਰ ਵਿੱਚ ਵਿਕਾਸ ਕੁਮਾਰ ਦੇ ਜਜ਼ਬਾਤਾਂ ਨਾਲ ਮੈਂ ਤੇਨੂੰ ਸਲਾਮ ਕਰਦੀ ਹਾਂ : ਸਾਡੀ ਜਾਤ ਏ ਪੰਜਾਬੀ , ਸਾਡੀ ਪਾਤ ਏ ਪੰਜਾਬੀ ਸਾਨੂੰ ਲਾਡ ਲਡਾਉਣ ਵਾਲੀ ਮਾਤ ਏ ਪੰਜਾਬੀ ਸਾਡਾ ਦੀਨ ਈਮਾਨ ਤੇ ਔਕਾਤ ਏ ਪੰਜਾਬੀ ਕਿਤੇ ਭੁੱਲ ਨਾ ਜਾਇਓ ਪੰਜਾਬੀ ! ਗੁਰੂਆਂ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ।



ਪੰਜਾਬੀ ਕੌਮ ਦੇ ਦੁਸ਼ਮਣ ਅੰਗਰੇਜ਼ ਤੇ ਉਹਦੇ ਹਿੰਦੁਸਤਾਨੀ ਤੇ ਪਾਕਿਸਤਾਨੀ ਗੁਮਾਸ਼ਤਿਆਂ ਦੀ ਸਾਜ਼ਿਸ਼ ਦੇ ਨਤੀਜੇ ਵਿਚ ਪਾਕਿਸਤਾਨੀ ਮੁਸਲਮਾਨ ਪੰਜਾਬੀ ਮਗਰੋਂ ਜਿਹਨੇ ਪੰਜਾਬੀ ਵੱਲ ਪਿੱਠ ਕਰ ਲਈ ਏ ਇਹ ਹਿੰਦੁਸਤਾਨੀ ਪੰਜਾਬੀ ਹਿੰਦੂ ਏ । ਦੋਹਵਾਂ ਦੇ ਵਰਤਾਰੇ ਵਿਚ ਕੋਈ ਬਹੁਤਾ ਫ਼ਰਕ ਨਹੀਂ ਏ । ਦੋਹਵਾਂ ਨੂੰ ਏਸ ਰਾਹ ਤੇ ਪਾਉਣ ਵਾਲੇ ਤੇ ਹਿੱਕਣ ਵਾਲੇ ਇਕੋ ਨੇਂ । ਅੰਗਰੇਜ਼ ਤੇ ਉਹਦੇ ਹਿੰਦੁਸਤਾਨੀ ਤੇ ਪਾਕਿਸਤਾਨੀ ਗੁਮਾਸ਼ਤੇ । ਜਿਹਨਾਂ ਇਕੋ ਬੋਲੀ ਨੂੰ ਵੱਖਰੇ ਵੱਖਰੇ ਕੱਪੜੇ ਪਵਾ ਕੇ ਇਕ ਨੂੰ ਇਸਲਾਮੀ ਬਣਾ ਦਿੱਤਾ ਤੇ ਦੂਜੀ ਨੂੰ ਹਿੰਦੂ । ਇਹ ਕੱਪੜੇ ਸਨ ਲਿਪੀਆਂ। ਫ਼ਾਰਸੀ ਲਿਪੀ ਵਿਚ ਲਿਖੀ ਗਈ ਇਹ ਬੋਲੀ ਉਰਦੂ ਬਣ ਗਈ ਤੇ ਦੇਵ ਨਾਗਰੀ ਵਿਚ ਹੁੰਦੀ। ਇਕੋ ਬੋਲੀ ਦਾ ਸਬੂਤ ਲੱਭਣ ਲਈ ਦੂਰ ਜਾਣ ਦੀ ਲੋੜ ਨਹੀਂ ਏ। ਵੰਡ ਤੋਂ ਪਹਿਲਾਂ ਬਣੀਆਂ ਉਰਦੂ ਤੇ ਹਿੰਦੀ ਫ਼ਿਲਮਾਂ ਦੇਖ ਲਓ ਜੇ ਤੁਹਾਨੂੰ ਰਾਈ ਬਰਾਬਰ ਵੀ ਫ਼ਰਕ ਲੱਗੇ । ਦੋਹਵਾਂ ਦੀ ਮੰਜ਼ਿਲ ਇਕੋ ਏ ਸਿਰਫ਼ ਰਾਹਵਾਂ ਵੱਖਰੀਆਂ ਨੇ ਫ਼ਰਕ ਬੱਸ ਏਨਾ ਏ ਕਿ ਇਕ ਨੇ ਉਰਦੂ ਦੀ ਪੂਛ ਫੜ ਲਈ ਤੇ ਦੂਜੇ ਹਿੰਦੀ ਦੀ । ਪੰਜਾਬੀ ਹਿੰਦੂਆਂ ਵਿਚ ਹਿੰਦੀ ਜ਼ਬਾਨ ਨਾਲ਼ ਉਨ੍ਹਾਂ ਦਾ ਉਚੇਚਾ ਸੰਬੰਧ ਤੇ ਮਾਂ ਬੋਲੀ ਨਾਲ਼ ਵਿਤਕਰਾ ਤੇ ਨਫ਼ਰਤ ਬਿਲਕੁਲ ਇਸੇ ਤਰਾਂ ਏ ਜਿਵੇਂ ਪਾਕਿਸਤਾਨੀ ਪੰਜਾਬੀ ਦਾ ਉਰਦੂ ਜ਼ਬਾਨ ਨਾਲ਼ ਸੰਬੰਧ ਅਤੇ ਪੰਜਾਬੀ ਬੋਲੀ,ਪੰਜਾਬੀ ਰਹਿਤਲ ਤੇ ਪੰਜਾਬੀ ਪਹਿਚਾਣ ਨਾਲ਼ ਨਫ਼ਰਤ। ਦੋਹਵੇਂ ਕਲਚਰਲ ਸ਼ਰਮ ਦੇ ਮਰੀਜ਼ ਨੇ। ਜਿਥੋਂ ਤੀਕ ਪੰਜਾਬੀ ਹਿੰਦੂਆਂ ਦੇ ਬਾਲਾਂ ਦੀ ਬੋਲੀ ਦਾ ਤਾਅਲੁੱਕ ਏ , ਉਨ੍ਹਾਂ ਦੇ ਮਾਂ ਪਿਓ ਉਨ੍ਹਾਂ ਲਈ ਪੰਜਾਬੀ ਬੋਲੀ ਨੂੰ ਇਕ ਮਨਾਹੀ ਜਾਂ ਵਰਜੀ ਬੋਲੀ ਬਣਾ ਦਿੱਤਾ ਹੈ । ਇਹੋ ਹਾਲ ਪੱਛਮੀ ਪੰਜਾਬ ਦੇ ਮੁਸਲਮਾਨ ਬਾਲਾਂ ਦਾ ਏ । ਇਸ ਸਾਰੇ ਡਰਾਮੇ ਵਿਚ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਬਾਲਾਂ ਦੇ ਮਾਂ ਪਿਓ ਆਪਸ ਵਿਚ ਅਤੇ ਆਪਣੇ ਸੱਜਣਾਂ ਤੇ ਰਿਸ਼ਤੇਦਾਰਾਂ ਨਾਲ਼ ਪੰਜਾਬੀ ਬੋਲਦੇ ਹਨ । ਇਨ੍ਹਾਂ ਵਿਚੋਂ ਕੁੱਝ ਹਿੰਦੂ ਸੱਜਣ ਅਜਿਹੇ ਵੀ ਹਨ ਜੋ ਪੰਜਾਬੀ ਰਾਹੀਂ ਰੋਜ਼ੀ ਰੋਟੀ ਵੀ ਕਮਾਉਂਦੇ ਹਨ । ਇਹ ਸਾਰਾ ਦੁਖਾਂਤ ਠੰਢੇ ਦਿਲ ਤੇ ਦਿਮਾਗ਼ ਨਾਲ਼ ਸੋਚਣ ਅਤੇ ਗੁਚਰਨ ਦਾ ਸੱਦਾ ਦਿੰਦਾ ਹੈ । ਪਹਿਲਾ ਸਵਾਲ ਜੋ ਇਸ ਸਿਲਸਿਲੇ ਵਿਚ ਸਾਮ੍ਹਣੇ ਆਉਂਦਾ ਹੈ , ਉਹ ਇਹ ਹੈ ਕਿ ਪੰਜਾਬੀ ਜ਼ਬਾਨ ਵਿਚ ਉਹ ਕਿਹੜੀ ਗੱਲ ਏ ਜੋ ਹਿੰਦੂਆਂ ਨੂੰ ਏਸ ਤੋਂ ਪਰਾਂਹ ਹਟਣ ਤੇ ਮਜਬੂਰ ਕਰਦੀ ਏ । ਏਸ ਗੱਲ ਦਾ ਜਵਾਬ ਲੱਭਣ ਲਈ ਸਾਨੂੰ ਇਤਿਹਾਸ (ਤਾਰੀਖ਼) ਦੀ ਮਦਦ ਲੈਂਣ ਦੀ ਲੋੜ ਪੈਂਦੀ ਏ । ਪੰਜਾਬੀ ਬੋਲੀ ਕਿਤਨੀ ਕੁ ਪੁਰਾਣੀ ਏ ਏਸ ਬਾਰੇ ਵੱਖੋ ਵੱਖ ਵਿਦਵਾਨਾਂ ਦੀ ਵੱਖਰੀ ਵੱਖਰੀ ਖੋਜ ਤੇ ਸੋਚਣੀ ਏ । ਕੁੱਝ ਵਿਦਵਾਨ ਇਸ ਨੂੰ ਹੜਪੇ ਤੇ ਮੋਹਨਜੁਦਾੜੋ ਦਿਆਂ ਤਹਿਜ਼ੀਬਾਂ ਦੀ ਬੋਲੀ ਆਖਦੇ ਨੇ ਇੰਜ ਇਹ ਜ਼ਬਾਨ ਹਜ਼ਾਰਾਂ ਸਾਲ ਪੁਰਾਣੀ ਏ ਜੇ ਕਰ ਉਸ ਨੂੰ ਹੜੱਪਾ ਤਹਿਜ਼ੀਬ ਦੀ ਬੋਲੀ ਨਾ ਵੀ ਮੰਨਿਆ ਜਾਵੇ ਪਰ ਫ਼ਿਰ ਵੀ ਇਹ ਹਿੰਦੁਸਤਾਨ ਦੀਆਂ ਪੁਰਾਣੀਆਂ ਜ਼ਬਾਨਾਂ ਵਿਚੋਂ ਇਕ ਜ਼ਰੂਰ ਏ । ਦੂਜੀ ਗੱਲ ਜੋ ਇਤਿਹਾਸ ਸਾਨੂੰ ਦੱਸਦਾ ਏ ਕਿ ਇਹ ਬੋਲੀ ਹਿੰਦੂਆਂ ਦੀ ਬੋਲੀ ਸੀ । ਇਹਨੂੰ ਬਾਹਰਲੇ ਧਾੜਵੀਆਂ ਤੋਂ ਬਚਾਉਣ ਤੇ ਵਧਾਉਣ ਵਿਚ ਸਭ ਤੋਂ ਵੱਧ ਹਿੱਸਾ ਹਿੰਦੂਆਂ ਦਾ ਏ । ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਦੀ ਧਰਤੀ ਹਜ਼ਾਰਾਂ ਸਾਲ ਬਾਹਰਲੇ ਧਾੜਵੀਆਂ ਦਾ ਨਿਸ਼ਾਨਾ ਰਹੀ ਏ । ਹਰ ਧਾੜਵੀ ਨੇ ਜੇਕਰ ਪੰਜਾਬ ਨੂੰ ਲੁੱਟਿਆ ਤਾਂ ਨਾਲ਼ ਹੀ ਇਥੇ ਆਪਣੀ ਬੋਲੀ ਤੇ ਤਹਿਜ਼ੀਬ ਨੂੰ ਲਾਗੂ ਕਰਨ ਤੇ ਸਾਰਾ ਜ਼ੋਰ ਲਾਇਆ । ਏਸ ਮਕਸਦ ਲਈ ਇਨ੍ਹਾਂ ਧਾੜਵੀਆਂ ਜੇਕਰ ਜ਼ੁਲਮ ਤੇ ਜਬਰ ਦੇ ਹਥਿਆਰ ਵਰਤੇ ਤੇ ਨਾਲ਼ ਹੀ ਇਨ੍ਹਾਂ ਵਿਦਿਆ ਤੇ ਧਰਮ ਦਾ ਤਰੀਕਾ ਵੀ ਆਜ਼ਮਾਇਆ । ਏਸ ਸਾਰੇ ਅਮਲ ਦਾ ਨਤੀਜਾ ਹਮੇਸ਼ਾ ਇਕੋ ਰਿਹਾ ਏ ਪਈ ਇਨ੍ਹਾਂ ਦਾੜਵੀਆਂ ਦੇ ਰਾਜ ਵਿਚ ਹਕੂਮਤ ਦੀ ਬੋਲੀ ਤੇ ਇਨ੍ਹਾਂ ਧਾੜਵੀਆਂ ਦੀ ਮਾਂ ਬੋਲੀ ਰਹੀ ਪਰ ਲੋਕਾਂ ਕਦੇ ਵੀ ਏਸ ਸਰਕਾਰੀ ਬੋਲੀ ਨੂੰ ਆਪਣੀ ਮਾਂ ਬੋਲੀ ਨਾ ਬਣਾਇਆ । ਇਹਦੇ ਮੁਕਾਬਲੇ ਵਿਚ ਜਦ ਵੀ ਕਿਸੇ ਧਾੜਵੀ ਕੌਮ ਦੇ ਰਾਜ ਦਾ ਵੇਲ਼ਾ ਮੁੱਕਿਆ ਤੇ ਏਸ ਧਾੜਵੀ ਕੌਮ ਦਾ ਹਾਕਮ ਤਬਕਾ ਆਪਣੀ ਬੋਲੀ ਨੂੰ ਛੱਡ ਕੇ ਪੰਜਾਬੀ ਨੂੰ ਅਪਨਾਂਉਣ ‘ਤੇ ਮਜਬੂਰ ਹੋ ਗਿਆ । ਇਹ ਭਾਵੇਂ ਚਿੱਟੇ ਹਨ , ਮਿਸਰੀ , ਯੂਨਾਨੀ , ਅਰਬ , ਤੁਰਕ , ਮੁਗ਼ਲ , ਇਰਾਨੀ ਜਾਂ ਅਫ਼ਗ਼ਾਨ ਸਨ । ਹਾਕਮਾਂ ਦਾ ਆਪਣੀ ਬੋਲੀ ਨੂੰ ਛੱਡ ਕੇ ਪੰਜਾਬੀ ਬੋਲਣ ਅਤੇ ਹਿੰਦੂ ਪੰਜਾਬੀਆਂ ਦਾ ਪੰਜਾਬੀ ਬੋਲੀ ਨੂੰ ਬਚਾਉਣ ਲਈ ਕੀਤੀ ਗਈ ਬੇ ਅੰਤ ਜੱਦੋ ਜਹਿਦ ਦੀਆਂ ਵੱਡੀਆਂ ਵਜ੍ਹਾ ਇਹ ਹਨ । ਪਹਿਲੀ। ਪੰਜਾਬੀਆਂ ਦੀ ਅਜਿਤ (ਨਾ ਕਾਬਲ ਸ਼ਿਕਸਤ) ਕੌਮ ਪੂਜਾ ਤੇ ਇਸੇ ਅਜਿਤ (ਨਾ ਕਾਬਲ ਸ਼ਿਕਸਤ) ਕੌਮ ਪੂਜਾ ਨਾਲ਼ ਕਦੇ ਨਾ ਮੁੱਕਣ ਵਾਲਾ ਪਿਆਰ। ਦੂਜੀ । ਪੰਜਾਬੀਆਂ ਦਾ ਆਪਣੀ ਰਹਿਤਲ ਤੇ ਇਤਿਹਾਸ ਤੋਂ ਨਾ ਟੁੱਟਣ ਵਾਲਾ ਰਿਸ਼ਤਾ ਸੀ । ਇਹ ਹਜ਼ਾਰਾਂ ਸਾਲਾਂ ਦਾ ਅਣਥੱਕ ਮੁਕਾਬਲਾ ਕਰਨ ਵਾਲੇ ਕੋਈ ਹੋਰ ਨਹੀਂ ਸਿਰਫ਼ ਤੇ ਸਿਰਫ਼ ਹਿੰਦੂ ਸਨ । ਇਨ੍ਹਾਂ ਆਪਣੀ ਮਾਂ ਬੋਲੀ ਨੂੰ ਬਚਾਉਣ, ਵਧਾਉਣ ਤੇ ਆਪਣੀ ਪਹਿਚਾਣ ਨੂੰ ਸਾਂਭਣ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਪਰ ਅੱਜ ਜਦ ਅਸੀਂ ਪੰਜਾਬੀ ਹਿੰਦੂਆਂ ਦੇ ਰੁਝਾਨਾਂ ਤੇ ਮੁਹਾੜਾਂ ਨੂੰ ਦੇਖਦੇ ਹਾਂ ਤਾਂ ਇੰਝ ਲਗਦਾ ਏ ਜਿਵੇਂ ਪੰਜਾਬੀ ਉਨ੍ਹਾਂ ਦੀ ਬੋਲੀ ਈ ਨਹੀਂ ਏ ਸਗੋਂ ਸਿੱਖਾਂ ਤੇ ਮੁਸਲਮਾਨਾਂ ਦੀ ਬੋਲੀ ਏ । ਜਿਥੋਂ ਤੀਕ ਮੁਸਲਮਾਨਾਂ ਦੀ ਬੋਲੀ ਦਾ ਤਾਅਲੁੱਕ ਏ , ਇਨ੍ਹਾਂ ਦੀ ਪਹਿਲੀ ਜ਼ਬਾਨ ਅਰਬੀ ਸੀ ਤੇ ਇਹਦੇ ਮਗਰੋਂ ਫ਼ਾਰਸੀ ਦੀ ਵਾਰੀ ਆਉਂਦੀ ਏ । ਜਦੋਂ ਸਿੱਖਾਂ ਦੀ ਗੱਲ ਹੁੰਦੀ ਏ ਤੇ ਚਲੋ ਮੰਨ ਲਿਆ ਕਿ ਇਨ੍ਹਾਂ ਪੰਜਾਬੀ ਨੂੰ ਧਰਮ ਨਾਲ਼ ਨੱਥੀ ਕੀਤਾ ਅਤੇ ਪੰਜਾਬੀ ਦੀ ਇਕੱਲੀ ਲਿਪੀ ਗੁਰਮੁਖੀ ਦੀ ਵੀ ਜ਼ਿੱਦ ਕੀਤੀ ਤੇ ਪੰਜਾਬ ਵਿਚ ਏਸ ਲਿਪੀ ਨੂੰ ਹਿੰਦੂਆਂ ਤੇ ਮੁਸਲਮਾਨਾਂ ਤੇ ਧੱਕੇ ਨਾਲ਼ ਲਾਗੂ ਕੀਤਾ ਪਰ ਇਸ ਕੌਮ ਦੀ ਉਮਰ ਤਾਂ ਸਿਰਫ਼ 300 ਸਾਲ ਏ ਤੇ ਇਹ ਬਾਹਰੋਂ ਨਹੀਂ ਆਏ ਸਗੋਂ ਇਹ ਹਿੰਦੂਆਂ ਦੀ ਈ ਔਲਾਦ ਹਨ । ਹੁਣ ਸਵਾਲ ਇਹ ਪੈਦਾ ਹੁੰਦਾ ਏ ਕਿ ਪਹਿਲੇ ਤਾਂ ਹਿੰਦੂਆਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਹਜ਼ਾਰਾਂ ਸਾਲ ਬੇ ਅੰਤ ਕੁਰਬਾਨੀਆਂ ਦਿੱਤੀਆਂ ਪਰ ਅੱਜ ਕੀ ਹਨ੍ਹੇਰ ਆ ਗਿਆ ਏ ਕਿ ਪੰਜਾਬੀ ਹਿੰਦੂ ਪੰਜਾਬੀ ਬੋਲੀ ਨੂੰ ਇਕ ਭਿੱਟੀ ਹੋਈ ਬੋਲੀ ਸਮਝ ਕੇ ਏਸ ਤੋਂ ਇੰਜ ਦੂਰ ਭੱਜ ਰਿਹਾ ਏ ਜਿਵੇਂ ਕਿ ਏਸ ਨਾਲ਼ ਨਾ ਸਿਰਫ਼ ਉਹਦਾ ਧਰਮ ਭ੍ਰਿਸ਼ਟ ਹੋ ਜਾਵੇ ਗਾ ਸਗੋਂ ਉਹਦੀ ਭਾਰਤੀ ਦੇਸ਼ ਭਗਤੀ ਤੇ ਵੀ ਸ਼ੱਕ ਕੀਤਾ ਜਾਵੇਗਾ । ਇੰਝ ਲਗਦਾ ਏ ਜਿਵੇਂ ਪੰਜਾਬੀ ਹਿੰਦੂ ਲਈ ਜੇ ਕਰ ਹੁੰਦੀ ਨਾ ਸਿਰਫ਼ ਸਭਿਕ (ਤਹਿਜ਼ੀਬ ਯਾਫ਼ਤਾ ) ਹੋਣ ਦਾ (ਸਰਟੀਫ਼ਿਕੇਟ) ਏ ਸਗੋਂ ਇਹ ਉਹਦੀ ਹਿੰਦੂ ਤੇ ਭਾਰਤੀ ਪਹਿਚਾਣ ਦੀ ਵੀ ਜ਼ਮਾਂਨੱਤ ਏ । ਜਦ ਅਸੀਂ ਪੰਜਾਬੀ ਹਿੰਦੂ ਦੇ ਏਸ ਵਹਿਮ ਜਾਂ ਕੁੰਪਲਿਕਸ ਨੂੰ ਭਾਰਤ ਵਿਚ ਵਸਦੇ ਦੱਖਣੀ ਸੂਬਿਆਂ ਦੇ ਹਿੰਦੂਆਂ ਸਾਹਮਣੇ ਰੱਖ ਕੇ ਵੇਖਦੇ ਹਾਂ ਤਾਂ ਸਾਨੂੰ ਤਸਵੀਰ ਬਿਲਕੁਲ ਹੋਰ ਤਰ੍ਹਾਂ ਦੀ ਨਜ਼ਰ ਆਉਂਦੀ ਏ । ਇਨ੍ਹਾਂ ਸਾਰੇ ਸੂਬਿਆਂ ਦਾ ਹਿੰਦੂ ਵਾਸੀ ਨਾ ਸਿਰਫ਼ ਆਪਣੀਆਂ ਮਾਂ ਬੋਲੀਆਂ ‘ ਤੇ ਫ਼ਖ਼ਰ ਕਰਦਾ ਏ ਸਗੋਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਹਿੰਦੀ ਬੋਲਦੇ ਪੰਜਾਬੀ ਹਿੰਦੂ ਤੋਂ ਘੱਟ ਸਭਇਕ (ਤਹਿਜ਼ੀਬ ਯਾਫ਼ਤਾ ) , ਹਿੰਦੂ ਤੇ ਭਾਰਤੀ ਨਹੀਂ ਸਮਝਦਾ । ਭਾਰਤ ਵਿਚ ਉਹ ਹਿੰਦੂ ਜੋ ਹੁੰਦੀ ਨਹੀਂ ਬੋਲਦੇ ਉਨ੍ਹਾਂ ਦੀ ਗਿਣਤੀ ਸ਼ੈਤ ਹਿੰਦੀ ਬੋਲਣ ਵਾਲੇ ਹਿੰਦੂਆਂ ਤੋਂ ਵੱਧ ਏ। ਇਨ੍ਹਾਂ ਹਿੰਦੂਆਂ ਵਿਚੋਂ ਈ ਟੈਗੋਰ ਹੋਇਆ ਏ ਏਸ ਤੋਂ ਵੱਖ ਸਾਨੂੰ ਏਸ ਗਰੁੱਪ ਚੋਂ ਲੱਖਾਂ ਹੋਰ ਅਜਿਹੀਆਂ ਸ਼ਖ਼ਸੀਅਤਾਂ ਮਿਲਣ ਗੀਆਂ ਜੋ ਇਲਮ ਤੇ ਵਿਦਿਆ ਦੇ ਕਿਸੇ ਨਾ ਕਿਸੇ ਖੇਤਰ ਵਿਚ ਟੀਸੀ ਤੇ ਪਹੁੰਚੀਆਂ । ਪੰਜਾਬੀ ਹਿੰਦੂ ਜਦ ਹੁੰਦੀ ਰਾਹੀਂ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਤੇ ਸਭਇਕ (ਤਹਿਜ਼ੀਬ ਯਾਫ਼ਤਾ ) ਬਣਾਉਂਦਾ ਏ ਤਾਂ ਅਸਲ ਵਿਚ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਏ ਕਿਉਂ ਜੇ ਦੁਨੀਆ ਦਾ ਕੋਈ ਮਾਪ ਤੋਲ ਏਸ ਗੱਲ ਦੀ ਸਚਾਈ ਦਾ ਸਬੂਤ ਨਹੀਂ ਦਿੰਦਾ । ਪੜ੍ਹਿਆ ਲਿਖਿਆ ਬੰਦਾ ਤੇ ਉਹ ਹੁੰਦਾ ਏ ਜੋ ਪੜ੍ਹਿਆ ਲਿਖਿਆ ਹੋਵੇ ਹਿੰਦੀ ਬੋਲਣ ਨਾਲ਼ ਨਾ ਤੇ ਇਕ ਅਨਪੜ੍ਹ ਬੰਦਾ ਵਿਦਵਾਨ ਬਣ ਜਾਂਦਾ ਤੇ ਨਾ ਈ ਬੰਗਾਲੀ ਬੋਲਣ ਵਾਲਾ ਇਕ ਵਿਦਵਾਨ ਅਨਪੜ੍ਹ ਬਣ ਜਾਂਦਾ ਏ। ਪੰਜਾਬੀ ਹਿੰਦੂ ਦੀ ਇਹ ਗੱਲ ਇੰਜ ਈ ਏ ਜਿਵੇਂ ਕਿਸੇ ਬੰਦੇ ਦੀਆਂ ਸੱਤ ਪੁਸ਼ਤਾਂ ਇਕ ਮਹਿਲ ਬਣਾਉਣ ਵਿਚ ਲੱਗ ਗਈਆਂ ਹੋਣ ਤੇ ਇਹ ਬੰਦਾ ਇਹ ਮਹਿਲ ਛੱਡ ਕੇ ਜੰਗਲ਼ ਬੇਆਬਾਨ ਵਿਚ ਜਾ ਬੈਠੇ । ਏਸ ਤੋਂ ਵੱਖ ਇਹ ਗੱਲ ਵੀ ਆਪਣੀ ਥਾਂ ‘ਤੇ ਹਕੀਕਤ ਏ ਕਿ ਉਹ ਭਾਰਤੀ ਜੋ ਆਪਣੇ ਉੱਚੇ ਤਬਕਿਆਂ ਰਾਹੀਂ ਆਪਣੇ ਆਪ ਨੂੰ ਸਭਇਕ (ਤਹਿਜ਼ੀਬ ਯਾਫ਼ਤਾ ) ਸਮਝਦੇ ਹਨ , ਉਨ੍ਹਾਂ ਦੀ ਬੋਲੀ ਅੱਜ ਹਿੰਦੀ ਨਹੀਂ ਏ ਸਗੋਂ ਅੰਗਰੇਜ਼ੀ ਏ । ਅੱਜ ਭਾਰਤੀ ਪੰਜਾਬ ਵਿਚ ਹੁੰਦੀ ਵਿਚਕਾਰਲੇ ਤਬਕੇ ਦੀ ਬੋਲੀ ਵੀ ਨਹੀਂ ਰਹੀ ਸਗੋਂ ਪੌੜੀਆਂ ਲਹਿੰਦੀ ਲਹਿੰਦੀ ਥਲਵੇਂ ਵਿਚਕਾਰਲੇ ਤੇ ਥਲਵੇਂ ਤਬਕੇ ਦੀ ਬੋਲੀ ਬਣ ਗਈ ਏ ਤੇ ਇੰਜ ਉਤਲੇ ਤਬਕਿਆਂ ਵਾਲੇ ਹਿੰਦੀ ਬੋਲਣ ਵਾਲਿਆਂ ਨੂੰ ਸਭਇਕ(ਤਹਿਜ਼ੀਬ ਯਾਫ਼ਤਾ ) ਹੋਣ ਦਾ ਸਰਟੀਫ਼ੀਕੇਟ ਨਹੀਂ ਦਿੰਦੇ । ਜੇਕਰ ਹਿੰਦੀ ਨੂੰ ਹਿੰਦੂ ਧਰਮ ਤੇ ਭਾਰਤੀ ਦੇਸ਼ ਭਗਤੀ ਦਾ ਸਰਟੀਫ਼ਿਕੇਟ ਆਖੀਏ ਤਾਂ ਫੇਰ ਸਾਨੂੰ ਹਿੰਦੁਸਤਾਨ ਵਿਚ ਵਸਦੇ ਕਰੋੜਾਂ ਹਿੰਦੂਆਂ ਨੂੰ ਹਿੰਦੂ ਧਰਮ ਵਿਚੋਂ ਬਾਹਰ ਕੱਢ ਕੇ ਉਨ੍ਹਾਂ ਉਤੇ ਭਾਰਤ ਦੁਸ਼ਮਣੀ ਦਾ ਲੇਬਲ ਲਾਉਣਾ ਪਵੇ ਗਾ ਕਿਉਂ ਜੇ ਇਹ ਹੁੰਦੀ ਦੀ ਥਾਂ ਬੰਗਾਲੀ , ਤੇਲਗੂ , ਤਾਮਿਲ , ਕੰਨੜ , ਗੁਜਰਾਤੀ , ਰਾਜਸਥਾਨੀ, ਆਸਾਮੀ ਤੇ ਖ਼ੋਰੇ ਹੋਰ ਕਿਤਨੀਆਂ ਬੋਲੀਆਂ ਬੋਲਦੇ ਹਨ । ਜਦ ਅਸੀਂ ਪੰਜਾਬੀ ਨੂੰ ਸਿੱਖਾਂ ਤੇ ਮੁਸਲਮਾਨਾਂ ਦੀ ਬੋਲੀ ਆਖਦੇ ਹਾਂ ਤਾਂ ਪੰਜਾਬੀ ਹਿੰਦੂਆਂ ਨੂੰ ਏਸ ਗੱਲ ਤੇ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ ਏ ਕਿ ਉਨ੍ਹਾਂ ਦੀ ਇਹ ਬੋਲੀ ਸਿੱਖਾਂ ਦੀ ਧਾਰਮਿਕ ਬੋਲੀ ਬਣੀ ਤੇ ਮੁਸਲਮਾਨਾਂ ਆਪਣੀ ਧਾਰਮਿਕ ਬੋਲੀ ਅਰਬੀ ਛੱਡ ਕੇ ਪੰਜਾਬੀ ਨੂੰ ਅੱਪਨਾ ਲਿਆ । ਮਾਂ ਬੋਲੀ ਨੂੰ ਤਿਆਗਣਾ ਨਾ ਸਿਰਫ਼ ਆਪਣੀ ਪਹਿਚਾਣ ਤੋਂ ਇਨਕਾਰ ਏ ਸਗੋਂ ਆਪਣੇ ਸੱਭਿਆਚਾਰ (ਰਹਿਤ ) ਤੇ ਇਤਿਹਾਸ (ਤਾਰੀਖ਼) ਤੋਂ ਵੀ ਇਨਕਾਰ ਏ । ਅੱਜ ਜਦੋਂ ਪੰਜਾਬੀ ਹਿੰਦੂ ਪੰਜਾਬੀ ਜ਼ਬਾਨ ਤੋਂ ਲੁਕਦਾ ਏ ਤੇ ਅਸਲ ਵਿਚ ਉਹ ਆਪਣੇ ਪਿਓ ਦਾਦੇ ਦੇ ਵਿਰਸੇ ਤੋਂ ਇਨਕਾਰ ਕਰਦਾ ਏ । ਏਸ ਵਿਰਸੇ ਵਿਚ ਰਿਗਵੇਦ ਵੀ ਹਨ , ਤੇ ਹਿੰਦੁਸਤਾਨੀ ਇਤਿਹਾਸ ਦੇ ਵੱਡੇ ਵੱਡੇ ਥੰਮ ਵੀ ਹਨ। ਜਿਨ੍ਹਾਂ ਵਿਚ ਅਸ਼ੋਕ ਮਹਾਨ ਤੇ ਪੋਰਸ ਵਰਗੇ ਮਹਾਨ ਹੀਰੋਆਂ ਦੇ ਨਾਂ ਵੀ ਆਉਂਦੇ ਹਨ । ਇਹੋ ਜਿਹਾ ਇਕ ਹੀਰੋ ਸ਼ਿਵ ਕੁਮਾਰ ਬਟਾਲਵੀ ਵੀ ਏ ਜਿਹਨੂੰ ਪੰਜਾਬੀ ਸਾਹਿਤ ਚੋਂ ਕੱਢਣ ਨਾਲ਼ ਅੱਜ ਦਾ ਪੰਜਾਬੀ ਸਾਹਿਤ ਪੂਰਾ ਈ ਨਹੀਂ ਹੁੰਦਾ ਤੇ ਪੰਜਾਬੀ ਹਿੰਦੂਆਂ ਦਾ ਸ਼ਿਵ ਕੁਮਾਰ ਤੋਂ ਇਨਕਾਰ ਇੰਜ ਈ ਜਿਵੇਂ ਕੋਈ ਮੂਰਖ ਮਾਂ ਬਾਪ ਫ਼ਖ਼ਰ ਦੇ ਕਾਬਲ ਆਪਣੇ ਬੱਚੇ ਨੂੰ ਹਰਾਮਦਾ ਕਹੇ। ਸਭਇਕ (ਤਹਿਜ਼ੀਬ ਯਾਫ਼ਤਾ ) ਹੋਣ ਦਾ ਤਾਅਲੁੱਕ ਰੱਜ ਨਾਲ਼ ਵੀ ਹੁੰਦਾ ਏ । ਰੱਜ ਸੱਭਇਤਾ(ਤਹਿਜ਼ੀਬ) ਦੇ ਬੂਟੇ ਲਈ ਪਾਣੀ ਤੇ ਖਾਦ ਦਾ ਕੰਮ ਕਰਦਾ ਏ ਭੁੱਖ ਵਿਚ ਕਦੇ ਸੱਭਇਤਾ (ਤਹਿਜ਼ੀਬ) ਫੱਲਦੀ ਫੁੱਲਦੀ ਨਹੀਂ । ਦੁਨੀਆ ਵਿਚ ਇਹ ਕਦੇ ਨਹੀਂ ਹੋਇਆ ਕਿ ਇਕ ਰੱਜਿਆ ਪੁੱਜਿਆ ਬੰਦਾ ਇਕ ਭੁੱਖੇ ਨੰਗੇ ਬੰਦੇ ਕੋਲੋਂ ਸੱਭਇਤਾ (ਤਹਿਜ਼ੀਬ) ਮੰਗਣ ਤੁੱਰ ਜਾਵੇ। ਉਹ ਇਲਾਕੇ ਜਿਥੋਂ ਹਿੰਦੀ ਤੇ ਉਰਦੂ ਲਿਆਂਦੀਆਂ ਗਈਆਂ ਤੇ ਜਿਹੜੇ ਅੱਜ ਹਿੰਦੀ ਦੇ ਨਾਂ ‘ ਤੇ ਸੱਭਿਤਾ ( ਤਹਿਜ਼ੀਬ ) ਖਿਲਾਰਨ ਦਾ ਦਾਵਾ ਕਰਦੇ ਹਨ ਇਨ੍ਹਾਂ ਰੱਜ ਰਾਹੀਂ ਨਾ ਤੇ ਕੱਲ੍ਹ ਪੰਜਾਬ ਦਾ ਮੁਕਾਬਲਾ ਕੀਤਾ ਤੇ ਨਾ ਅੱਜ ਕਰਦੇ ਨੇ। ਤਾਰੀਖ਼ ਏਸ ਗੱਲ ਦੀ ਗਵਾਹ ਏ ਕਿ ਅਸਲ ਵਿਚ ਇਨ੍ਹਾਂ ਇਲਾਕਿਆਂ ਵਿਚ ਸੱਭਿਅਤਾ ( ਤਹਿਜ਼ੀਬ ) ਹੜੱਪਾ, ਮੋਹਨਜੋਦਾੜੋ ਤੇ ਟੈਕਸਲਾ ਤੋਂ ਗਈ । ਇਹ ਗੱਲ ਕਿਸੇ ਤੋਂ ਭੁਲੀ ਹੋਈ ਨਹੀਂ ਕਿ ਪੰਜਾਬੀਆਂ ਹਮੇਸ਼ਾਂ ਦੁਨੀਆ ਤੇ ਹਿੰਦੁਸਤਾਨ ਨੂੰ ਸੱਭਿਅਤਾ (ਤਹਿਜ਼ੀਬ ) ਦਿੱਤੀ , ਏਸ ਤੋਂ ਲਈ ਨਹੀਂ । ਏਸ ਤੋਂ ਵੱਖ ਪੰਜਾਬ ਤੇ ਲੀਕ ਫੇਰੱਨ ਨਾਲ਼ ਨਾ ਤੇ ਹਿੰਦੂ ਧਰਮ ਪੂਰਾ ਹੁੰਦਾ ਏ ਤੇ ਨਾ ਈ ਹਿੰਦੂ ਇਤਿਹਾਸ। ਅੱਜ ਪੰਜਾਬੀ ਹਿੰਦੂ ਲਈ ਇਹ ਗੱਲ ਇਕ ਚੈਲੰਜ ਵਾਂਗ ਏ ਕਿ ਉਹ ਅੰਗਰੇਜ਼ਾਂ ਤੇ ਉਹਦੇ ਪੈਦਾ ਕੀਤੇ ਪੰਜਾਬੀ ਦੁਸ਼ਮਣ ਚੇਲਿਆਂ ਦੀ ਹੁੰਦੀ ਸੱਭਿਅਤਾ(ਤਹਿਜ਼ੀਬ) ਹਿੰਦੂ ਧਰਮ ਤੇ ਭਾਰਤੀ ਦੇਸ਼ ਭਗਤੀ ਦੇ ਨਾਂ ਤੇ ਕੀਤੀ ਦਿਮਾਗ਼ ਧੁਆਈ ਤੋਂ ਆਜ਼ਾਦੀ ਹਾਸਲ ਕਰੇ ਅਤੇ ਆਪਣੇ ਵਿਰਸੇ ਤੇ ਇਤਿਹਾਸ ਨੂੰ ਨਾ ਸਿਰਫ਼ ਸੀਨੇ ਨਾਲ਼ ਲਾਵੇ ਸਗੋਂ ਇਹਦੇ ਤੇ ਫ਼ਖ਼ਰ ਕਰੇ । ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ।





ਅਣਡਿੱਠਾ (ਅਣਦੇਖਿਆ) ਦੁਸ਼ਮਣ

ਜਸਟਿਸ ਸੱਯਦ ਆਸਿਫ਼ ਸ਼ਾਹਕਾਰ

ਕੁਝ ਸਾਲਾਂ ਦੀ ਗੱਲ ਏ ਮੈਂ ਅੰਮ੍ਰਿਤਸਰ ਵਿਚ ਆਪਣੇ ਇੱਕ ਪਿਆਰੇ ਸਿੱਖ ਦੋਸਤ ਜਤਿੰਦਰ ਜੂਲੀ ਦੇ ਘਰ ਠਹਿਰਿਆ ਹੋਇਆ ਸਾਂ। ਇੱਕ ਦਿਨ ਚਾਰ ਸਾਲਾਂ ਦੇ ਦਾਨਿਸ਼ ਸਿੰਘ ਦੇ ਹੱਥ ਪਲਾਸਟਿਕ ਦੀ ਇੱਕ ਟੁੱਟੀ ਭੱਜੀ ਕਲਾਸ਼ਨਕੋਫ਼ ਲੱਗ ਗਈ। ਉਹਨੇ ਆਪਣੇ ਤਾਏ ਦੇ ਪੁੱਤਰ ਅੰਗਦ ਸਿੰਘ ਤੇ ਧੀ ਸਾਰੰਗ ਸਾਹਮਣੇ ਆਪਣੇ ਹੀਰੋ ਬਣਨ ਦਾ ਰੋਅਬ ਪਾਉਣ ਲਈ ਆਖਿਆ : ” ਜੇ ਪਾਕਿਸਤਾਨ ਨੇ ਮੇਰੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਠਾਹ ਠਾਹ ਕਰ ਦਿਆਂਗਾ”। ਹਾਲੇ ਨਿੱਕੇ ਦਾਨਿਸ਼ ਦੀ ਗੱਲ ਪੂਰੀ ਈ ਨਹੀਂ ਸੀ ਹੋਈ ਜੇ ਧੀ ਰਾਣੀ ਸਾਰੰਗ ਉਹਦੀ ਗੱਲ ਨੂੰ ਟੋਕਦਿਆਂ ਹੋਇਆਂ ਕਿਹਾ : ” ਤੂੰ ਇਹ ਨਹੀਂ ਕਰ ਸਕਦਾ । ਤੂੰ ਦੇਖਦਾ ਨਹੀਂ ਅੰਕਲ ਵੀ ਪਾਕਿਸਤਾਨ ਤੋਂ ਆਏ ਹੋਏ ਨੇ”। ਸਾਰੰਗ ਦੀ ਇਹ ਗੱਲ ਸੁਣ ਕੇ ਦਾਨਿਸ਼ ਨੇ ਕਲਾਸ਼ਨਕੋਫ਼ ਇੱਕ ਪਾਸੇ ਰੱਖ ਦਿੱਤੀ ਤੇ ਆਖਿਆ ; ” ਫ਼ਿਰ ਤੇ ਮੈਂ ਠਾਹ ਠਾਹ ਨਹੀਂ ਕਰਾਂਗਾ”। ਨਿੱਕੇ ਦਾਨਿਸ਼ ਸਿੰਘ ਸਾਹਮਣੇ ਦੁਸ਼ਮਣ ਦਾ ਕੀ ਰੂਪ ਸੀ ਜੋ ਮੇਰੇ ਨਜ਼ਰ ਆਉਣ ਨਾਲ਼ ਈ ਬਦਲ ਗਿਆ ਤੇ ਉਹਦੇ ਹੀਰੋ ਬਣਨ ਦੀ ਖ਼ਵਾਹਿਸ਼ ਸ਼ਰਮਿੰਦਗੀ ਬਣ ਗਈ ? ਇਹ ਉਹ ਸਵਾਲ ਏ ਜਿਹਦਾ ਸਾਹਮਣਾ ਹਰ ਹਿੰਦੁਸਤਾਨੀ ਤੇ ਪਾਕਿਸਤਾਨੀ ਨੂੰ ਕਰਨਾ ਪੈਂਦਾ ਏ । ਇੱਕ ਪਾਕਿਸਤਾਨੀ ਜਦ ਤੱਕ ਬਾਰਡਰ ਦੇ ਦੂਜੇ ਪਾਸੇ ਨਜ਼ਰ ਤੋਂ ਉਹਲੇ ਹੈ ਉਹ ਦੁਸ਼ਮਣ ਏ । ਪਰ ਜਦ ਉਹ ਬਾਰਡਰ ਪਾਰ ਕਰ ਕੇ ਚੜ੍ਹਦੇ ਪੰਜਾਬ ਉੱਪਰ ਜਾਂਦਾ ਏ ਤੇ ਉਹ ਅੰਮ੍ਰਿਤਸਰ ਜਾਂ ਚੜ੍ਹਦੇ ਪੰਜਾਬ ਦੇ ਕਿਸੇ ਹੋਰ ਸ਼ਹਿਰ ਹੁੰਦਾ ਏ ਤੇ ਓਥੋਂ ਦੇ ਉਹਦੀ ਖ਼ਾਤਿਰ ਕਰਨ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਹੋ ਜਾਂਦੇ ਨੇ ਗੱਲ ਸਿਰਫ਼ ਪਾਕਿਸਤਾਨੀ ਤੀਕ ਦੀ ਨਹੀਂ ਏ ਸਗੋਂ ਉਹ ਭਾਰਤੀ ਜੋ ਪਾਕਿਸਤਾਨ ਆਏ, ਉਹ ਪਾਕਿਸਤਾਨੀ ਮਹਿਮਾਨ ਨਿਵਾਜ਼ੀ ਦੀਆਂ ਨਾ ਕਾਬਲ ਯਕੀਨ ਅਣਗਿਣਤ ਕਹਾਣੀਆਂ ਆਪਣੇ ਨਾਲ਼ ਲੈ ਕੇ ਭਾਰਤ ਪਰਤੇ । ਮੈਨੁੰ ਆਪਣੇ ਭਾਰਤੀ ਦੌਰਿਆਂ ਵੇਲੇ ਅੱਜ ਤੀਕ ਇੱਕ ਵੀ ਅਜਿਹਾ ਭਾਰਤੀ ਨਹੀਂ ਮਿਲਿਆ ਜਿਹਨੇ ਆਪਣੇ ਪਾਕਿਸਤਾਨੀ ਫੇਰੇ ਵੇਲੇ ਕਿਸੇ ਤਰਾਂ ਦੇ ਭੈੜੇ ਵਰਤਾਰੇ ਦੀ ਗੱਲ ਕੀਤੀ ਹੋਵੇ; ਚੜ੍ਹਦੇ ਪੰਜਾਬ ਦੇ ਹਰ ਪੰਜਾਬੀ ਮੈਨੂੰ ਇੱਕ ਈ ਗੱਲ ਦੱਸੀ  : ” ਜੋ ਦੋਸਤੀ ਤੇ ਪਿਆਰ ਉਨ੍ਹਾਂ ਨੂੰ ਲਹੌਰ਌ ਮਿਲਿਆ ਇਸ ਦਾ ਉਹ ਕਦੇ ਸੁਫ਼ਨਾ ਵੀ ਨਹੀਂ ਦੇਖ ਸਕਦੇ ਸਨ । ਲਾਹੌਰ ਵਿਚ ਦੁਕਾਨਦਾਰ ਨਾ ਸਿਰਫ਼ ਪੈਸੇ ਨਹੀਂ ਲਏ ਸਗੋਂ ਉਨ੍ਹਾਂ ਜ਼ੋਰ ਲਾ ਕੇ ਚਾਹ ਵੀ ਪਿਆਈ। ਰਿਕਸ਼ੇ ਵਾਲੇ ਨਾ ਸਿਰਫ਼ ਕਿਰਾਇਆ ਲੈਣ ਤੋਂ ਨਾਹ ਕਰ ਦਿੱਤੀ ਸਗੋਂ ਨਿਸ਼ਾਨੀ ਦੇ ਤੌਰ ਤੇ ਆਪਣੇ ਗੱਲ ਦਾ ਮਫ਼ਲਰ ਵੀ ਲਾਹ ਕੇ ਦੇ ਦਿੱਤਾ। ਬਾਰਡਰ ਦੇ ਦੇ ਦੋਵੇਂ ਪਾਸੇ ਖਿੱਲਰੀਆਂ ਇਹੋ ਜਿਹਾਂ ਕਹਾਣੀਆਂ ਦੀ ਲਿਸਟ ਏਨੀ ਲੰਮੀ ਏ ਕਿ ਨਾ ਤੇ ਉਹ ਗਿਣਨ ਵਿਚ ਆਉਂਦੀ ਏ ਤੇ ਨਾ ਈ ਲਫ਼ਜ਼ਾਂ ਵਿਚ ਆਉਂਦੀ ਏ । ਇਨ੍ਹਾਂ ਕਹਾਣੀਆਂ ਨੂੰ ਬਿਆਨ ਕਰਨ ਲਈ ਬੰਦੇ ਕੋਲ਼ ਲਫ਼ਜ਼ ਮੁੱਕ ਜਾਂਦੇ ਨੇ । ਏਸ ਦੋਸਤੀ ਤੇ ਪਿਆਰ ਦਾ ਘੇਰਾ ਸਿਰਫ਼ ਪਾਕਿਸਤਾਨੀ ਤੇ ਹਿੰਦੁਸਤਾਨੀ ਬਾਰਡਰ ਤੀਕ ਨਹੀਂ ਏ ਸਗੌਂ ਪ੍ਰਦੇਸ ਵਿਚ ਰਹਿੰਦਾ ਕੋਈ ਵੀ ਅਜਿਹਾ ਲਹਿੰਦੇ ਪੰਜਾਬ ਦਾ ਪੰਜਾਬੀ ਹੋਵੇਗਾ ਜਿਹੜਾ ਚੜ੍ਹਦੇ ਪੰਜਾਬ ਦੇ ਕਿਸੇ ਪੰਜਾਬੀ ਦੇ ਘਰ ਆਉਣਾ ਜਾਣਾ ਨਾ ਹੋਵੇ। ਏਸ ਮੇਲ ਜੋਲ ਚੋਂ ਅਸੀਂ ਕੱਟੜ ਮਜ਼੍ਹਬੀ (ਧਾਰਮਿਕ ) ਲੌਕਾਂ ਨੂੰ ਵੀ ਨਹੀਂ ਕੱਢ ਸਕਦੇ । ਸਵੀਡਨ ਵਿਚ ਮੇਰੇ ਖ਼ਾਨਦਾਨ (ਪਰਵਾਰ )ਦੇ ਬਹੁਤ ਸਾਰੇ ਮੈਂਬਰ ਮਜ਼ਹਬ ਨਾਲ਼ ਜੁੜੇ ਹੋਏ ਹਨ ਤੇ ਉਹ ਬਾਕਾਇਦਗੀ ਨਾਲ਼ ਸਾਰੀਆਂ ਮਜ਼੍ਹਬੀ ਰਸਮਾਂ ਅਦਾ ਕਰਦੇ ਹਨ ਪਰ ਉਨ੍ਹਾਂ ਦੇ ਨੇੜੇ ਦੇ ਸਜਨਾਨ ਵਿਚ ਮੈਨੂੰ ਅੱਜ ਤੀਕ ਕੋਈ ਇਰਾਨੀ, ਅਰਬੀ ਮੁਸਲਮਾਨ ਨਜ਼ਰ ਨਹੀਂ ਆਇਆ । ਗੱਲ ਸਿਰਫ਼ ਮੁਸਲਮਾਨਾਂ ਦੀ ਨਹੀਂ ਸਗੋਂ ਇਨ੍ਹਾਂ ਦੇ ਮਿਲਣ ਵਾਲਿਆਂ ਵਿਚ ਮੈਨੂੰ ਅੱਜ ਤੀਕ ਕੋਈ ਪਾਕਿਸਤਾਨੀ ਸਿੰਧੀ , ਪਠਾਣ ਬਲੋਚ ਜਾਂ ਉਰਦੂ ਬੋਲਣ ਵਾਲਾ ਮਹਾਜਰ ਵੀ ਨਹੀਂ ਦੱਸਿਆ । ਇਨ੍ਹਾਂ ਤੋਂ ਵੱਖ ਨਾ ਈ ਕਿਸੇ ਮਹਿਫ਼ਲ ਵਿਚ ਕਿਸੇ ਪੰਜਾਬੀ ਹਿੰਦੂ ਨੂੰ ਕਿਸੇ ਬੰਗਾਲੀ ਹਿੰਦੂ ਨਾਲ਼ ਗੂਹੜੀਆਂ ਗੱਲਾਂ ਕਰਦਿਆਂ ਦੇਖਿਆ ਏ ਤੇ ਫ਼ਿਰ ਇਹ ਸਭ ਕੁਝ ਕੀ ਏ ? ਕੀ ਇਹ ਡਰਾਮਾ ਏ? ਕੀ ਇਹ ਸਭ ਕੁਝ ਪੰਜਾਬੀ ਮਹਿਮਾਨ ਨਿਵਾਜ਼ੀ ਏ? ਇੱਕ ਦਿਨ ਦਰਸ਼ਨ ਸਿੰਘ ਮੁਹੰਮਦ ਦੀਨ ਲਈ ਦੁਸ਼ਮਣ ਏ ਦੂਜੇ ਦਿਨ ਜਦ ਮੁਹੰਮਦ ਦੀਨ ਦਰਸ਼ਨ ਸਿੰਘ ਨੂੰ ਦੇਖ ਲੈਂਦਾ ਏ ਤੇ ਉਹ ਆਪਣਾ ਸਭ ਕੁਝ ਦਰਸ਼ਨ ਸਿੰਘ ਉੱਤੇ ਵਾਰਨ ਲਈ ਤਿਆਰ ਹੁੰਦਾ ਏ । ਮੌਲਵੀ ਸਦੀਕ ਨਕਸ਼ਬੰਦੀ ਦਾ ਸਾਹਮਣਾ ਜਦ ਲਾਹੌਰ ਵਿਚ ਜਥੇਦਾਰ ਕ੍ਰਿਪਾਲ ਸਿੰਘ ਨਾਲ਼ ਹੁੰਦਾ ਏ ਤੇ ਉਹ ਉਹਨੂੰ ਦੂਜੇ ਮਜ਼ਹਬ ਦਾ ਬੰਦਾ ਜ਼ਰੂਰ ਸਮਝਦਾ ਏ ਪਰ ਉਹਨੂੰ ਜਥੇਦਾਰ ਕ੍ਰਿਪਾਲ ਸਿੰਘ ਕਿਸੇ ਪੱਖੋਂ ਵੀ ਆਪਣਾ ਦੁਸ਼ਮਣ ਨਹੀਂ ਜਾਪਦਾ ਦੂਜੇ ਪਾਸੇ ਜਥੇਦਾਰ ਕ੍ਰਿਪਾਲ ਸਿੰਘ ਵੀ ਕਿਰਪਾਨ ਕੱਢ ਕੇ ਮੌਕਾ ਜਾਣ ਕੇ ਮੌਲਵੀ ਸਦੀਕ ਨਕਸ਼ਬੰਦੀ ਦਾ ਗਾਟਾ ਲਾਹ ਪਾਸੇ ਨਹੀਂ ਰੱਖ ਦਿੰਦਾ ਸਗੌਂ ਦੋਹਵੇਂ ਬੰਦੇ ਪੂਰੇ ਅਦਬ ਤੇ ਇਹਤਰਾਮ ਨਾਲ਼ ਇੱਕ ਦੂਜੇ ਨਾਲ਼ ਹੱਥ ਮਿਲਾਉਂਦੇ ਨੇਂ । ਦੋਹਾਂ ਬੰਦਿਆਂ ਅੰਦਰ ਇਕ ਦੂਜੇ ਨਾਲ਼ ਗੱਲਬਾਤ ਕਰਨ ਦੀ ਰੀਝ ਪੈਦਾ ਹੁੰਦੀ ਏ ਜਦ ਇਹ ਖ਼ਵਾਹਿਸ਼ ਹਕੀਕਤ ਦਾ ਰੂਪ ਧਾਰਦੀ ਏ ਤੇ ਬਹੁਤਾ ਚਿਰ ਨਹੀਂ ਲਗਦਾ ਜਦ ਦੋਹਵੇਂ ਬੰਦੇ ਇਕ ਦੂਜੇ ਦੇ ਖ਼ਾਨਦਾਨ ਬਾਰੇ ਸਭ ਕੁਝ ਜਾਣ ਲੈਂਦੇ ਨੇਂ । ਏਸ ਗੱਲ ਦਾ ਕੀ ਰਾਜ਼ ਏ ? ਜਦ ਦਲੇਰ ਮੇਹੰਦੀ ਜਾਂ ਕੋਈ ਹੋਰ ਹਿੰਦੁਸਤਾਨੀ ਪੰਜਾਬੀ ਗਾਈਕ ਆਪਣਾ ਪਾਕਿਸਤਾਨ ਦਾ ਦੌਰਾ ਮੁਕੰਮਲ ਕਰਕੇ ਵਾਪਸ ਜਾਣ ਲਗਦਾ ਏ ਤਾਂ ਉਹਦੇ ਰਾਹ ਵਿਚ ਹੰਝੂਆਂ ਹੌਕਿਆਂ ਦਾ ਇੱਕ ਸਮੁੰਦਰ ਆ ਕੇ ਉਹਦਾ ਰਸਤਾ ਡੱਕ ਲੈਂਦਾ ਏ ਨਾ ਉਹਦਾ ਆਪਣਾ ਵਾਪਸ ਜਾਣ ਨੂੰ ਦਿਲ ਕਰਦਾ ਏ ਤੇ ਨਾ ਈ ਲਾਹੌਰੀਆਂ ਉਹਨੂੰ ਵਾਪਸ ਜਾਣ ਦੇਣਾ ਚਾਹੁੰਦੇ ਨੇ । ਪੱਛਮੀ ਪੰਜਾਬ ਦਾ ਹਰ ਟੀ. ਵੀ. ਕਲਾਕਾਰ ਪੂਰਬੀ ਪੰਜਾਬ ਵਿਚ ਹਰ ਪੰਜਾਬੀ ਦਾ ਆਦਰਸ਼ ਏ। ਹੀਰ ਵਾਰਿਸ ਸ਼ਾਹ ਜਦ ਲੇਹਿੰਦੇ ਪੰਜਾਬ ਵਿਚ ਹਰ ਪੰਜਾਬੀ ਘਰ ਦੀ ਸਜਾਵਟ ਏ ਤੇ ਚੜ੍ਹਦੇ ਪੰਜਾਬ ਵਿਚ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਗੀਤਾ ਮਗਰੋਂ ਹਰ ਘਰ ਵਿਚ ਮੌਜੂਦ ਏ ; ਬਾਬਾ ਫ਼ਰੀਦ ਨੂੰ ਜਿੰਨਾ ਚੜ੍ਹਦੇ ਪੰਜਾਬ ਵਿਚ ਪੜ੍ਹਿਆ ਤੇ ਗਾਇਆ ਜਾਂਦਾ ਏ ਇਸ ਦਾ ਮੁਕਾਬਲਾ ਲਹਿੰਦੇ ਪੰਜਾਬ ਨਾਲ਼ ਕਰਨਾ ਅਕਲੋਂ ਬਾਹਰ ਏ ; ਇਹ ਕਿਹੜੀ ਤਾਕਤ ਏ ਜੋ ਦੋ ਬੰਦਿਆਂ ਨੂੰ ਪਰਦੇ ਪਿੱਛੇ ਤੇ ਇਕ ਦੂਜੇ ਦਾ ਸਿਰ ਵੱਢ ਵੈਰੀ ਬਣਾ ਦਿੱਤਾ ਏ ਪਰ ਜਦ ਇਹ ਪਰਦਾ ਹਟਦਾ ਏ ਤਾਂ ਦੋਹਵੇਂ ਬੰਦੇ ਪੰਘਰ ਕੇ ਇੱਕ ਹੋ ਜਾਂਦੇ ਨੇ ਕੁਝ ਈ ਪਲਾਂ ਵਿਚ ਉਨ੍ਹਾਂ ਦੀ ਕਦੀਮੀ ਦੁਸ਼ਮਣੀ ਜਜ਼ਬਾਤ ਦਾ ਰੂਪ ਧਾਰ ਕੇ ਦੋਸਤੀ ਤੇ ਮਹਿਮਾਨ ਨਿਵਾਜ਼ੀ ਵਿਚ ਬਦਲ ਜਾਂਦੀ ਏ । ਇਹ ਉਹ ਸਾਰੇ ਸਵਾਲ ਹਨ ਜਿਨ੍ਹਾਂ ਨੂੰ ਅੱਜ ਉਨ੍ਹਾਂ ਭਟਕੇ ਹੋਏ ਦੇਸ਼ਾਂ ਦੀ ਕਤਾਰ ਵਿਚ ਬਹੁਤਾ ਚਿਰ ਨਹੀਂ ਖਿਲਾਰਿਆ ਜਾ ਸਕਦਾ । ਭਾਵੇਂ 1947 ਦੀ ਬਹੁਤ ਵੱਡੀ ਟਰੈਜਡੀ ਤਾਰੀਖ਼ ਦੀ ਹੱਕ ਉੱਤੇ ਬਹੁਤ ਵੱਡਾ ਖਰੀਂਢ ਹੈ ਅਤੇ ਉਸ ਟਰੈਜਡੀ ਦੀ ਵਜ੍ਹਾ ਜਾਣੇ ਬਿਨਾ ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਨਾ ਮੁਮਕਿਨ ਏ ।ਨਾ ਤੇ ਕੋਈ ਧਰਮ , ਇਖਲਾਕ ਤੇ ਕਾਨੂੰਨ ਉਨ੍ਹਾਂ ਮੁਸਲਮਾਨਾਂ , ਹਿੰਦੂਆਂ ਤੇ ਸਿੱਖਾਂ ਨੂੰ ਇਸ ਗੱਲ ਤੇ ਸੁੱਚਾ ਤੇ ਬੇਗੁਨਾਹ ਆਖਦਾ ਸੀ ਜਿਨ੍ਹਾਂ ਵਹਿਸ਼ੀ ਦਰਿੰਦੇ ਬਣ ਕੇ ਇਨਸਾਨੀਅਤ ਨੂੰ ਲਹੂ ਵਿਚ ਡੋਬ ਦਿੱਤਾ , ਉਹ ਗੱਡੀ ਜੋ ਲਾਹੌਰ ਵੱਲ ਚਲੀ ਜਾਂ ਲਾਹੌਰੋਂ ਚਲੀ ਤੇ ਅੰਮ੍ਰਿਤਸਰ ਪਹੁੰਚੀ ਤੇ ਉਸ ਪੂਰੀ ਗੱਡੀ ਵਿਚ ਡਰਾਈਵਰ ਤੋਂ ਬਿਨਾਂ ਸਾਰੀਆਂ ਲਾਸ਼ਾਂ ਸਨ , ਉਸ ਦੇ ਜ਼ਿੰਮੇਵਾਰ ਆਪਣੀ ਬੇਗੁਨਾਹੀ ਵਾਸਤੇ ਕੋਈ ਮਜ਼੍ਹਬੀ ਇਖ਼ਲਾਕੀ ਜਾਂ ਕਾਨੂੰਨੀ ਸਰਟੀਫ਼ਿਕੇਟ ਪੇਸ਼ ਨਹੀਂ ਕਰ ਸਕਦੇ ਇਸ ਧਰੋਹ ਪਿੱਛੇ ਕਿਹੜੇ ਹੱਥ ਸਨ , ਇਹ ਸਾਰੀ ਬੰਦੇ ਮਾਰੀ ਕਿਸ ਦੇ ਇਸ਼ਾਰੇ ਤੇ ਹੋਈ ? ਜੇ ਕਰ ਪਾਕਿਸਤਾਨ ਵਿਚ ਮੁਹੰਮਦ ਅਲੀ ਜਿਨਾਹ ਚੀਕ ਚੀਕ ਕੇ ਉਸ ਧਰੋਹ ਦੇ ਖ਼ਿਲਾਫ਼ ਰੌਲ਼ਾ ਪਾਇਆ ਤੇ ਦੂਜੇ ਪਾਸੇ ਹਿੰਦੁਸਤਾਨ ਦੇ ਵੀ ਕੁੱਝ ਕੌਮੀ ਪੱਧਰ ਦੇ ਲੀਡਰਾਂ ਉਸ ਇਨਸਾਨ ਮਾਰੀ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਿਚ ਕਸਰ ਨਾ ਛੱਡੀ, ਮੁੜ ਉਹ ਕਿਹੜੀ ਤਾਕਤ ਸੀ ਜਿਸ ਨੇ ਉਸ ਖ਼ੂਨ ਦੀ ਹੋਲੀ ਦਾ ਪ੍ਰਬੰਧ ਕੀਤਾ , ਉਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਤਿੰਨ ਤਾਕਤਾਂ ਸਨ :ਕਾਂਗਰਸ , ਮੁਸਲਿਮ ਲੀਗ ਤੇ ਅੰਗਰੇਜ਼ । ਜੋ ਨਾ ਤੇ ਕਾਂਗਰਸ ਚਾਹੁੰਦੀ ਸੀ ਤੇ ਨਾ ਹੀ ਮੁਸਲਿਮ ਲੀਗ ਤੇ ਫੇਰ ਇਸ ਨਿੱਕੇ ਜਿਹੇ ਨਿਤਾਰੇ ਮਗਰੋਂ ਜੋ ਤਾਕਤ ਨਿੱਤਰ ਕੇ ਸਾਹਮਣੇ ਆਉਂਦੀ ਹੈ ਉਹ ਅੰਗਰੇਜ਼ ਤੋਂ ਵੱਖ ਕੋਈ ਹੋਰ ਨਹੀਂ ਹੋ ਸਕਦੀ ; ਸਾਡੇ ਆਕਾ ਅੰਗਰੇਜ਼ ਸੰਨ 47 ਵਿਚ ਜੋ ਨਫ਼ਰਤ ਦਾ ਬੀਜ ਬੀਜਿਆ ਇਸ ਦੇ ਨਤੀਜੇ ਵਿਚ ਦੋਵਾਂ ਗੁਆਂਢੀ ਮੁਲਕਾਂ ਨੂੰ ਜੋ ਮੁੱਲ ਭਰਨਾ ਪਿਆ ਇਸ ਦੇ ਬਦਲੇ ਦੋਹਾਂ ਮੁਲਕਾਂ ਨੂੰ ਜੋ ਮਿਲਿਆ ਕੋਈ ਮੁਲਕ ਅੱਜ ਜਿੱਤ ਦਾ ਦਾਵਾ ਨਹੀਂ ਕਰ ਸਕਦਾ ; ਇਹ ਸਰਮਾਇਆ ਤੇ ਵਸੀਲੇ ਜੋ ਇਸ ਨਫ਼ਰਤ ਦੀ ਦੇਵੀ ਨੂੰ ਭੇਟ ਕੀਤੇ ਗਏ ਇਸ ਦਾ ਅੰਦਾਜ਼ਾ ਲਾਉਣ ਲਈ ਨਾਪ ਤੋਲ ਤੇ ਸਭ ਮੇਚੇ ਫ਼ੇਲ੍ਹ ਹੋ ਜਾਂਦੇ ਨੇ ; ਜੇ ਕਰ ਇਹ ਸਰਮਾਇਆ ਤੇ ਵਸੀਲੇ ਕੌਮੀ ਵਾਧੇ ਤੇ ਇਲਮ ਲਈ ਵਰਤੇ ਜਾਂਦੇ ਤੇ ਅੱਜ ਪਾਕਿਸਤਾਨ ਤੇ ਹਿੰਦੁਸਤਾਨ ਏਸ਼ੀਆ ਦੇ ਅਗਾਂਹ ਵਧੂ ਦੇਸ਼ ਹੁੰਦੇ ਅੱਜ ਦੀ ਸਭ ਤੋਂ ਵੱਡੀ ਹਕੀਕਤ ਮੰਡੀ ਏ , ਮੰਡੀ ਦੀ ਦੇਵੀ ਏਸ ਰੱਫੜ ਬਾਰੇ ਅਪਣਾ ਅਟੱਲ ਫ਼ੈਸਲਾ ਸੁਣਾ ਚੁੱਕੀ ਹੈ ; ਏਸ ਫ਼ੈਸਲੇ ਰਾਹੀਂ ਦੋਵਾਂ ਮੁਲਕਾਂ ਵਿਚਕਾਰ ਆਜ਼ਾਦ ਵਪਾਰ ਅਟੱਲ ਹੈ ; ਦੋਵਾਂ ਮੁਲਕਾਂ ਦੇ ਫ਼ਾਇਦੇ ਇਕ ਦੂਜੇ ਨਾਲ਼ ਜੁੜੇ ਹੋਏ ਨੇ ; ਇਹ ਮੁਫ਼ਾਦ ਇਸ ਤਰ੍ਹਾਂ ਦੇ ਹਨ ਕਿ ਦੋਵੇਂ ਇਸ ਤੋਂ ਅਪਣਾ ਪੱਲਾ ਨਹੀਂ ਛੜਾ ਸਕਦੇ ; ਇਹ ਮੁਫ਼ਾਦ ਐਸੇ ਹਨ ਜੋ ਨਾ ਸਿਰਫ਼ ਦੋਹਾਂ ਮੁਲਕਾਂ ਨੂੰ ਅਗਾਂਹ ਵਧਣ ਦੇ ਰਾਹ ਤੇ ਪਾਉਣਗੇ ਬਲਕਿ ਲੋਕਾਂ ਦਾ ਰਹਿਣ ਸਹਿਣ ਦਾ ਮਿਆਰ ਅੱਛਾ ਹੋਵੇਗਾ ਸਗੋਂ ਵਿਦੇਸ਼ੀ ਸਰਮਾਇਆਦਾਰ ਇਨ੍ਹਾਂ ਮੁਲਕਾਂ ਵਿਚ ਅਪਣਾ ਪੈਸਾ ਲਾਉਣ ਲਈ ਆਜ਼ਾਦ ਵਪਾਰ ਦੀ ਮੰਗ ਕਰਦੇ ਹਨ । ਇਸ ਖਾਤੇ ਵਿਚ ਇਕ ਹੋਰ ਗਲ ਗੌਹ ਗੋਚਰੀ ਹੈ ; ਏਸ ਸਦੀ ਦੀ ਇਕੱਲੀ ਸੁਪਰ ਤਾਕਤ ਚੀਨ ਦਾ ਵਜੂਦ ਦੁਨੀਆ ਵਿਚ ਤਾਕਤਾਂ ਦਾ ਭਾਰ ਬਰਾਬਰ ਰੱਖਣ ਪਾਰੋਂ ਦੋਹਾਂ ਮੁਲਕਾਂ ਪਾਕਿਸਤਾਨ ਤੇ ਭਾਰਤ ਨੂੰ ਬਰਾਬਰ ਦੀ ਤਾਕਤ ਹੋਣ ਦੀ ਦਾਅਵਤ ਦਿੰਦੀ ਹੈ ; ਉਸ ਤੋਂ ਵੱਖ ਪੱਛਮੀ ਤਾਕਤਾਂ ਦੀ ਇਹ ਖ਼ਵਾਹਿਸ਼ ਹੈ ਕਿ ਕੋਈ ਤਾਕਤ ਏਸ਼ੀਆ ਵਿਚ ਉਨ੍ਹਾਂ ਦੇ ਮੁਫ਼ਾਦਾਂ ਦੀ ਨਿਗਰਾਨੀ ਕਰੇ , ਵਿਚਕਾਰਲਾ ਏਸ਼ੀਆ ਇਕ ਹੋਰ ਹਕੀਕਤ ਹੈ ਜੋ ਦੋਹਾਂ ਮੁਲਕਾਂ ਨੂੰ ਇਕ ਦੂਜੇ ਦੇ ਨੇੜੇ ਆਉਣ ਤੇ ਮਜਬੂਰ ਕਰਦਾ ਹੈ ; ਵਿਚਕਾਰਲੇ ਏਸ਼ੀਆ ਦੀ ਬੇ ਅੰਤ ਵੱਡੀ ਮੰਡੀ ਵਿਚ ਦੋਵੇਂ ਮੁਲਕ ਇਕ ਦੂਜੇ ਦੀ ਮਦਦ ਬਿਨਾਂ ਆਪਣੀ ਅਸਲੀ ਥਾਂ ਨਹੀਂ ਬਣਾ ਸਕਦੇ ; ਦੋਵਾਂ ਮੁਲਕਾਂ ਜੁਗ਼ਰਾਫ਼ੀਆਈ ਹਾਲਤ ਭੀ ਦੋਵਾਂ ਮੁਲਕਾਂ ਵਿਚ ਅਗਾਂਹ ਵਧਣ ਦੇ ਮਨਸੂਬਿਆਂ ਵਿਚ ਮਦਦ ਕਰ ਸਕਦੇ ਹਨ , ਇਸ ਸਿਲਸਿਲੇ ਵਿਚ ਚੜ੍ਹਦੇ ਪੰਜਾਬ ਦੀ ਮਿਸਾਲ ਏ ਜਿਥੇ ਵਾਹੀ ਬੀਜੀ ਦੇ ਮੈਦਾਨ ਵਿਚ ਕੀਤੇ ਗਏ ਮੋਜ਼ਜ਼ੇ, ਚਮਤਕਾਰ ਭੁਲਾਏ ਨਹੀਂ ਜਾ ਸਕਦੇ , ਢਾਈ ਫ਼ੀਸਦੀ ਆਬਾਦੀ ਦਾ ਇਹ ਸੂਬਾ ਭਾਰਤ ਦੀ ਸਤਰ ਫ਼ੀਸਦੀ ਆਬਾਦੀ ਨੂੰ ਖ਼ੁਰਾਕ ਦਿੰਦਾ ਹੈ , ਪੰਜਾਬ ਦੀ ਇਹ ਜਾਣਕਾਰੀ ਪੱਛਮੀ ਪੰਜਾਬ ਵਿਚ ਇਨਕਲਾਬ ਲਿਆ ਸਕਦੀ ਹੈ ; ਖੁੱਲੇ ਵਪਾਰ ਦੀ ਰਾਹ ਵਿਚ ਡੱਕਾ ਨਾ ਸਿਰਫ਼ ਕਾਰਖ਼ਾਨੇਦਾਰ ਲੋਕ ਨੂੰ ਘਾਟਾ ਪੈਂਦਾ ਏ ਸਗੋਂ ਮਹਿੰਗਾ ਮੁੱਲ ਗਾਹਕ ਵੀ ਅਦਾ ਕਰਦਾ ਹੈ ; ਅੰਮ੍ਰਿਤਸਰ ਵਿਚ ਬਣੀ ਉਂਨ ਦੀ ਇਕ ਜਰਸੀ ਸਿੰਘਾਪੂਰ ਰਾਹੀਂ ਲਾਹੌਰ ਪਹੁੰਚਦੀ ਏ ਤੇ ਉਸ ਦੀ ਕੀਮਤ ਕਈ ਗੁਣਾ ਵੱਧ ਜਾਂਦੀ ਏ ਇਸ ਸਾਰੇ ਸੌਦੇ ਵਿਚ ਇਹ ਵਚੋਲਾ ਸਿੰਘਾਪੂਰ ਨਾ ਸਿਰਫ਼ ਕਾਰਖ਼ਾਨੇਦਾਰ ਦੇ ਮੁਨਾਫ਼ੇ ਦਾ ਇਕ ਹਿੱਸਾ ਚੋਰੀ ਕਰ ਲੈਂਦਾ ਏ ਸਗੋਂ ਉਹ ਗਾਹਕ ਦੀ ਜੇਬ ਤੇ ਵੀ ਡਾਕਾ ਮਾਰਦਾ ਏ ਜਿਥੋਂ ਤੀਕ ਇੰਡਸਟਰੀਅਲ ਵਾਧੇ ਵਿਚ ਦੋਹਾਂ ਮੁਲਕਾਂ ਦਾ ਇਕ ਦੂਜੇ ਨਾਲ਼ ਸਾਥ ਦੇਣ ਦਾ ਤਾਅਲੁੱਕ ਹੈ , ਉਥੇ ਨਾ ਸਿਰਫ਼ ਹਿੰਦੁਸਤਾਨ ਹੀ ਪਾਕਿਸਤਾਨ ਦੀ ਮਦਦ ਨਹੀਂ ਕਰੇਗਾ ਸਗੋਂ ਪਾਕਿਸਤਾਨ ਪੱਛਮ ਤੋਂ ਲਈ ਨਵੇਂ ਜਾਣਕਾਰੀ ਰਾਹੀਂ ਹਿੰਦੁਸਤਾਨ ਦੀ ਪੁਰਾਣੀ ਟੈਕਨੌਲੋਜੀ ਨੂੰ ਨਵੇਂ ਬਣਾ ਸਕਦਾ ਹੈ ; ਉਸ ਤੋਂ ਵੱਖ ਪਾਕਿਸਤਾਨ ਵਿਚ ਪੱਛਮੀ ਟੈਕਨੌਲੋਜੀ ਹੋਣ ਪਾਰੋਂ ਚੀਜ਼ਾਂ ਦੀ ਕਵਾਲਿਟੀ ਹਿੰਦੁਸਤਾਨ ਵਿਚ ਹਿੰਦੁਸਤਾਨੀ ਟੈਕਨੌਲੋਜੀ ਰਾਹੀਂ ਬਣਾਈਆਂ ਚੀਜ਼ਾਂ ਤੋਂ ਚੰਗੀ ਹੈ , ਇਕ ਹਿੰਦੁਸਤਾਨੀ ਜੋ ਮੁੱਲ ਇਕ ਯੂਰਪੀ ਚੀਜ਼ ਦਾ ਭਰਦਾ ਹੈ ਉਹ ਮੁੱਲ ਇਸ ਪਾਕਿਸਤਾਨੀ ਚੀਜ਼ ਤੋਂ ਕਿਤੇ ਵੱਧ ਹੈ , ਜਦ ਕੇ ਕਵਾਲਿਟੀ ਵਿਚ ਬਹੁਤਾ ਫ਼ਰਕ ਨਹੀਂ ; ਦੋਵਾਂ ਮੁਲਕਾਂ ਦੇ ਵਪਾਰੀਆਂ ਲਈ ਦੋਹਾਂ ਮੁਲਕਾਂ ਦੀਆਂ ਮੰਡੀਆਂ ਵਿਚ ਇਕੋ ਜਿਹੇ ਮੌਕੇ ਨੇ ; ਏਸ ਤਜਾਰਤੀ ਵਟਾਂਦਰੇ ਵਿਚ ਜਿੱਤ ਗਾਹਕ ਜਾਂ ਵਰਤਣ ਵਾਲੇ ਦੀ ਹੈ ; ਦੋਵਾਂ ਮੁਲਕਾਂ ਵਿਚ ਮਾਰੂ ਘਾਟੇ ਦੇ ਬਜਟ ਦਾ ਰਾਜ਼ ਏਸ ਦੁਸ਼ਮਣੀ ਵਿਚ ਹੈ ; ਹਾਲ ਘੜੀ ਦੇ ਘਾਟੇ ਦੇ ਬਜਟ ਕਿਸੇ ਮੁਲਕ ਲਈ ਲਾਹਨਤ ਏ ; ਪੱਛਮੀ ਮੁਲਕ ਇਨ੍ਹਾਂ ਨੂੰ ਘਾਟੇ ਮਾਰੇ ਮੁਲਕ ਆਖਦੇ ਨੇ ; ਤੇ ਇਨ੍ਹਾਂ ਮੁਲਕਾਂ ਦਾ ਪੈਸਾ ਹਮੇਸ਼ਾ ਖ਼ਤਰੇ ਵਿਚ ਰਹਿੰਦਾ ਹੈ ;

ਏਸ ਅਣਦੇਖੀ ਦੁਸ਼ਮਣੀ ਦੇ ਖਾਤੇ ਵਿਚ ਮੀਡੀਏ ਦੇ ਨਵੇਂ ਜ਼ਰੀਆਂ ਦੇ ਹਿੱਸੇ ਤੋਂ ਵੀ ਆਖਾਂ ਨਹੀਂ ਮੀਟੀਆਂ ਜਾ ਸਕਦੀਆਂ ; ਟੀ. ਵੀ ਦੀ ਸਕਰੀਨ ਤੇ ਇੰਟਰਨੈੱਟ ਅੱਜ ਲੋਹੇ ਦੀ ਕੰਧ ਵਿਚ ਮੋਰੇ ਕਰ ਰਹੇ ਨੇ ; ਇਨ੍ਹਾਂ ਮੋਰੀਆਂ ਦੀ ਗਿਣਤੀ ਵਧਣ ਦੀ ਰਫ਼ਤਾਰ ਇਕ ਮੂੰਹ ਜ਼ੋਰ ਘੋੜੇ ਦੀ ਤਰ੍ਹਾਂ ਹੈ ; ਅੱਜ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਏਸ ਹਕੀਕਤ ਤੋਂ ਆਖਾਂ ਨਹੀਂ ਮੇਟ ਸਕਦੀਆਂ ਤੇ ਏਸ ਤੋਂ ਵੱਖ ਇਹ ਹਕੀਕਤ ਦੋਵਾਂ ਮੁਲਕਾਂ ਦੇ ਵਾਸੀਆਂ ਨੂੰ ਏਸ ਗੱਲ ਦੀ ਦਾਅਵਤ ਦਿੰਦੀ ਹੈ ਜੇ ਉਹ ਆਪਣੇ ਅੰਦਰ ਝਾਕ ਕੇ ਦੇਖਣ ; ਕੀ ਬਾਰਡਰ ਦੇ ਦੂਜੇ ਪਾਸੇ ਬੈਠਾ ਬੰਦਾ ਵਾਕਿਆ ਹੀ ਉਹਦਾ ਦੁਸ਼ਮਣ ਹੈ ? ਕਿਧਰੇ ਇਹ ਦੁਸ਼ਮਣੀ ਉਹਦੇ ਉੱਤੇ ਧੱਕੇ ਨਾਲ਼ ਤਾਂ ਮੜ੍ਹੀ ਨਹੀਂ ਗਈ ?





ਪੰਜਵਾਂ ਵਾਹਗਾ ਜਸਟਿਸ ਸੱਯਦ ਆਸਿਫ਼ ਸ਼ਾਹਕਾਰ ਇਹ ਅਜਿਹਾ ਵਾਹਗਾ ਏ ਜਿਹਦੇ ਬਾਰੇ ਗੱਲ ਕਰਨਾ ਵੀ ਮਨਾਈ ਏ। ਵਾਹਗੇ ਦੀ ਇਹ ਕੰਧ ਦੇਖਣ ਨੂੰ ਤੇ ਮਜ਼ਹਬ ਦੇ ਨਾਂ ਤੇ ਉਸਾਰੀ ਲਗਦੀ ਏ ਪਰ ਅਸਲ ਵਿਚ ਇਹਦਾ ਮਜ਼ਹਬ ਨਾਲ਼ ਦੂਰ ਦੂਰ ਦਾ ਵੀ ਸੰਬੰਧ ਨਹੀਂ ਸਗੋਂ ਇਹ ਪਖੰਡ (ਮੁਨਾਫ਼ਕਤ) ਤੇ ਦੋਹਰੇ ਇਖ਼ਲਾਕੀ ਮਿਆਰਾਂ ਤੇ ਖਲੋਤੀ ਏ।

ਇੰਜ ਤੇ ਤੀਜੀ ਦੁਨੀਆ ਦਾ ਹਰ ਬੰਦਾ ਭਾਰਾਂ ਥੱਲੇ ਦੱਬਿਆ ਹੋਇਆ ਪਰ ਪੰਜਾਬੀ ਭਾਰਾਂ ਦੀਆਂ ਬਹੁਤੀਆਂ ਪੰਡਾਂ ਚੁੱਕੀਆਂ ਹੋਈਆਂ ਨੇ ਤੇ ਭਾਰਾਂ ਦੀਆਂ ਇਹ ਪਿੰਡਾਂ ਨਾ ਸਿਰਫ਼ ਉਹਦੀ ਜ਼ਿੰਦਗੀ ਦਾ ਫ਼ੈਸਲਾ ਕਰਦੀਆਂ ਨੇ ਸਗੋਂ ਉਹਦੀ ਮੌਤ ਦਾ ਫ਼ੈਸਲਾ ਵੀ ਇਹੋ ਪੰਡਾਂ ਕਰਦੀਆਂ ਨੇ ਜਦ ਤੀਕ ਉਹਨੂੰ ਇਹ ਪਿੰਡਾਂ ਇਜ਼ਾਜ਼ਤ ਨਾਮਾ ਨਹੀਂ ਦਿੰਦੀਆਂ ਉਦੋਂ ਤੱਕ ਨਾ ਤੇ ਉਹ ਕਬਰ ਵਿਚ ਵੜਦਾ ਏ ਤੇ ਨਾ ਈ ਸੂਏ ਵਿਚ ਲੰਮਾ ਪੈਂਦਾ ਏ। ਅਸਲ ਵਿਚ ਤੇ ਉਹਦੇ ਮਰਨ ਨਾਲ਼ ਵੀ ਇਹ ਭਾਰ ਲਹਿੰਦਾ ਨਹੀਂ ਛਿੜੀ ਥਾਂ ਬਦਲ ਲੈਂਦਾ । ਮਾਂ ਪਿਓ ਆਪਣਾ ਇਹ ਭਾਰ ਲਾਹ ਕੇ ਆਪਣੇ ਬਾਲਾਂ ਤੇ ਲੱਦ ਕੇ ਅਗਾਂਹ ਹੁੰਦੇ ਨੇਂ। ਇਹ ਭਾਰ ਪੰਜਾਬੀਆਂ ਦੇ ਬਾਲਾਂ ਦੇ ਵਿਆਹ ਨੇ । ਇੰਜ ਤੇ ਪੁੱਤਰਾਂ ਦਾ ਵਿਆਹ ਵੀ ਭਾਰ ਏ ਪਰ ਅਸਲ ਭਾਰ ਧੀਆਂ ਨੇ। ਪੰਜਾਬੀ ਦੇ ਘਰ ਇੱਕ ਧੀ ਜੰਮਦੀ ਈ ਭਾਰ ਬਣ ਕੇ ਏ। ਉਹਦੇ ਜੰਮਣ ਤੇ ਨਾ ਤੇ ਕੋਈ ਸ਼ਰੀਂਹ ਦੇ ਪੱਤਿਆਂ ਦਾ ਸਿਹਰਾ ਬੂਹੇ ਉੱਤੇ ਬੰਨ੍ਹਣ ਆਉਂਦਾ ਤੇ ਨਾ ਈ ਸ਼ਰੀਕ ਬਰਾਦਰੀ ਮੁਬਾਰਕਾਂ ਦੇਣ ਲਈ ਭੱਜੀ ਆਉਂਦੀ ਏ ਸਗੋਂ ਉਹਦਾ ਸਵਗਤ ਕੀਰਨਿਆਂ ਨਾਲ਼ ਕੀਤਾ ਜਾਂਦਾ ਏ । ਪੁਰਾਣੇ ਜ਼ਮਾਨੇ ਵਿਚ ਪੰਜਾਬੀ ਏਸ ਭਾਰ ਤੋਂ ਬਚਣ ਲਈ ਜੰਮਦਿਆਂ ਧੀਆਂ ਦਾ ਈ ਗੱਲ ਘੁੱਟ ਦਿੰਦੇ ਸਨ ਪਰ ਅੱਜ ਉਹਨੂੰ ਇਨ੍ਹਾਂ ਕੀਰਨਿਆਂ ਤੋਂ ਬਚਣ ਲਈ ਧੀ ਦਾ ਗੱਲ ਘੁੱਟਣ ਦੀ ਲੋੜ ਨਹੀਂ ਰਹੀ । ਪੰਜਾਬੀ ਇਹਦਾ ਇਕ ਮਾਡਰਨ ਹੱਲ ਲੱਭ ਲਿਆ ਏ ਪਈ ਧੀ ਨੂੰ ਜੰਮਣ ਈ ਨਾ ਦਿਓ। ਨਾ ਰਵੇ ਬਾਂਸ ਤੇ ਨਾ ਵੱਜੇ ਵੰਝਲੀ । ਚੜ੍ਹਦੇ ਪੰਜਾਬ ਵਿਚ ਡਾਕਟਰ ਚਾਰ ਟਿਕੀਆਂ ਦੀ ਖ਼ਾਤਿਰ ਡਾਕਟਰ ਤੋਂ ਜੱਲਾਦ ਬਣ ਗਿਆ ਏ । ਉਹ ਮਾਂ ਦੇ ਢਿੱਡ ਵਿਚ ਈ ਪਤਾ ਕਰ ਲੈਂਦਾ ਕਿ ਇਹ ਧੀ ਏ ਜਾਂ ਪੁੱਤਰ ਏ ਜੇ ਕੁੜੀ ਹੋਵੇ ਤੇ ਫਿਰ ਉਹਦਾ ਅੱਧ ਬਣਿਆ ਸਰੀਰ ਕੱਚਾ ਕੱਢ ਕੇ ਪਿਓ ਦੇ ਹੱਥ ਫੜਾਉਂਦਾ ਏ । ਪੰਜਾਬ ਵਿਚ ਪਹਿਲੇ ਇਹ ਕੰਮ ਕੰਵਾਰੀਆਂ ਮਾਂਵਾਂ ਆਪਣਾ ਗੁਨਾਹ ਲੁਕਾਉਣ ਲਈ ਸੱਤਾਂ ਪੜਦਿਆਂ ਵਿਚ ਕਰਦੀਆਂ ਸਨ ਪਰ ਅੱਜ ਇਹ ਕੰਮ ਵਿਆਹੀਆਂ ਹੋਈਆਂ ਕਰਦੀਆਂ ਨੇ ਫ਼ਰਕ ਸਿਰਫ਼ ਏਨਾ ਏ ਕਿ ਕੰਵਾਰੀ ਲਈ ਇਹ ਗੁਨਾਹ ਉਹਦੀ ਕੁੱਖ ਵਿਚ ਪਲ ਰਿਹਾ ਬਾਲ ਹੁੰਦਾ ਏ , ਉਹ ਭਾਂਵੇਂ ਧੀ ਏ ਜਾਂ ਪੁੱਤਰ ਏ ਪਰ ਇੱਕ ਵਿਆਹੀ ਪੰਜਾਬਣ ਲਈ ਇਹ ਪਾਪ ਉਹਦੀ ਕੁੱਖ ਵਿਚ ਪਲ ਰਹੀ ਧੀ ਏ ਤੇ ਉਹ ਏਸ” ਗੁਨਾਹ” ਤੋਂ ਲੁਕ ਛਿਪ ਕੇ ਜਾਨ ਨਹੀਂ ਛੁੜਾਉਂਦੀ, ਸਗੋਂ ਸਾਰੇ ਜਹਾਂ ਦੇ ਸਾਮ੍ਹਣੇ ਕਰਦੀ ਏ । ਪੰਜਾਬੀ ਦੇ ਘਰ ਜਦ ਧੀ ਜੰਮ ਈ ਪੈਂਦੀ ਏ ਤੇ ਇਹਦੇ ਭਾਰ ਬਣਨ ਦੀ ਪਹਿਲੀ ਸ਼ਕਲ ਉਹਦੀ ਰਾਖੀ ਹੁੰਦੀ ਏ । ਜੇ ਉਹਦੀ ਇਹ ਧੀ ਵਿਆਹ ਤੋਂ ਪਹਿਲਾਂ ਕਿਸੇ ਬੰਦੇ ਨਾਲ਼ ” ਖ਼ਰਾਬ” ਹੋ ਜਾਂਦੀ ਏ ਤੇ ਉਹ ਸ਼ਰੀਕਾਂ ਤੇ ਬਰਾਦਰੀ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਤੇ ਇਹ ਉਹਦੀ ਮੁੱਛ ਦਾ ਮਸਲਾ ਬਣ ਜਾਂਦਾ ਏ ਤੇ ਉਹ ਆਪਣੀ ਮੁੱਛ ਬਚਾਉਣ ਲਈ ਆਪਣੀ ਧੀ ਨੂੰ ਕਤਲ ਕਰ ਦਿੰਦਾ ਤੇ ਉਹਦੇ ਲਹੂ ਵਿਚ ਆਪਣੀਆਂ ਮੁੱਛਾਂ ਨੂੰ ਲਬੇੜ ਕੇ, ਉਨ੍ਹਾਂ ਨੂੰ ਅਕੜਾ ਕੇ ਤੇ ਤਾਅ ਦੇ ਕੇ ਬਰਾਦਰੀ ਤੇ ਸ਼ਰੀਕਾਂ ਵਿਚ ਟੁਰਨ ਦਾ ਇਜ਼ਾਜ਼ਤ ਨਾਮਾ ਲੈ ਕੇ ਆ ਜਾਂਦਾ ਏ । ਸਦਕਾ ਜਾਈਏ ਏਸ ਪਿਓ ਦੇ ਤੇ ਏਸ ਬਰਾਦਰੀ ਦੇ ਜੋ ਇਕ ਸ਼ਖ਼ਸ ਦੇ ਦੋ ਘੜੀ ਪਿਆਰ ਕਰਨ ਦੇ ਬਦਲੇ ਵਿਚ ਉਹਦੇ ਕੋਲੋਂ ਜ਼ਿੰਦਗੀ ਖੋਹ ਲੈਂਦੇ ਨੇ । ਇਹ ਪਿਓ ਰੱਬ ਤੇ ਕਾਨੂੰਨ ਦੀ ਨਜ਼ਰ ਵਿਚ ਕਾਤਲ ਏ ਪਰ ਇਹਨੂੰ ਕਾਤਲ ਕਹਿਣ ਦੀ ਥਾਂ ਗ਼ੈਰਤਮੰਦ ਤੇ ਹੀਰੋ ਕਿਹਾ ਜਾਂਦਾ ਏ। ਉਹਨੂੰ ਗ਼ੈਰਤ ਦਾ ਇਹ ਤਮਗ਼ਾ ਦੇਣ ਵਾਲਿਆਂ ਵਿਚ ਕਾਨੂੰਨ ਦੇ ਰਾਖੇ ਤੇ ਧਰਮ ਦੇ ਵੱਡੇ ਵੱਡੇ ਪ੍ਰਚਾਰਕ ਹੁੰਦੇ ਨੇ । ਜੇ ਏਸ ਪੰਜਾਬੀ ਪਿਓ ਦੀ ਇਹ ਧੀ ” ਖ਼ਰਾਬ’ ‘ ਨਹੀਂ ਹੁੰਦੀ ਤੇ ਕਤਲ ਹੋਣੋ ਬਚ ਜਾਂਦੀ ਏ ਤੇ ਫਿਰ ਉਹ ਉਹਦੇ ਲਈ ਵਰ ਲੱਭਣ ਤੁਰ ਪੈਂਦਾ ਏ ਤੇ ਏਸ ਕੰਮ ਲਈ ਉਹ ਕਈ ਛਾਨਣੀਆਂ ਵਰਤਦਾ ਜਿਹਨਾਂ ਰਾਹੀਂ ਉਹ ਛਾਣ ਕੇ ਵਰ ਲੱਭਦਾ ਏ। ਪੰਜਾਬ ਵਿਚ ਇਨ੍ਹਾਂ ਛਾਨਣੀਆਂ ਦਾ ਘਾਟਾ ਨਹੀਂ ਏ ਸਗੋਂ ਰੰਗ ਰੰਗ ਦੀਆਂ ਛਾਨਣੀਆਂ ਦੀ ਇੱਕ ਵੱਡੀ ਸਾਰੀ ਮੰਡੀ ਏ । ਜਿਹਨੂੰ ਜਿਹੋ ਜਿਹੀ ਛਾਨਣੀ ਦੀ ਲੋੜ ਏ ਉਹ ਆਪਣੀ ਮਰਜ਼ੀ ਦੀ ਛਾਨਣੀ ਲੈ ਆਉਂਦਾ ਏ। ਪਹਿਲੀ ਛਾਨਣੀ ਮਜ਼ਹਬ ਯਾਂ ਧਰਮ ਦੀ ਏ। ਇਹ ਛਾਨਣੀ ਇਕ ਪੰਜਾਬੀ ਨੂੰ ਛਾਣ ਕੇ ਮੁਸਲਮਾਨ ਹਿੰਦੂ, ਸਿੱਖ ਤੇ ਈਸਾਈ ਵੱਖਰਾ ਕਰ ਦਿੰਦੀ ਏ । ਦੂਜੀ ਛਾਨਣੀ ਫ਼ਿਰਕਿਆਂ ਦੀ ਏ ਇਹ ਇਕ ਸਿੱਖ ਨੂੰ ਛਾਣ ਕੇ ਅਕਾਲੀ, ਨਾਮਧਾਰੀ, ਨਿਰੰਕਾਰੀ, ਰਾਧਾ ਸਵਾਮੀ, ਰਾਮਗੜ੍ਹੀਆ ਤੇ ਖ਼ੋਰੇ ਹੋਰ ਕੀ ਕੀ ਕੱਢ ਕੇ ਵੱਖਰਾ ਕਰ ਲੈਂਦੀ ਏ, ਇਸੇ ਤਰਾਂ ਦੀ ਛਾਨਣੀ ਮੁਸਲਮਾਨ ਪੰਜਾਬੀ ਕੋਲ਼ ਵੀ ਏ ਜੋ ਛਾਣ ਕੇ ਵਿਚੋਂ ਸੁੰਨੀ ,ਸ਼ੀਆ, ਵਹਾਬੀ, ਮਿਰਜ਼ਈ, ਦਿਓ ਬਣਦੀ, ਨਕਸ਼ਬੰਦੀ ਤੇ ਖ਼ੋਰੇ ਹੋਰ ਕੀ ਕੀ ਕੱਢ ਕੇ ਵੱਖਰਾ ਕਰ ਦਿੰਦੀ ਏ । ਇਹੋ ਜਿਹਾਂ ਛਾਨਣੀਆਂ ਪੰਜਾਬੀ, ਹਿੰਦੂਆਂ ਤੇ ਈਸਾਈਆਂ ਕੋਲ਼ ਵੀ ਨੇ । ਇਨ੍ਹਾਂ ਛਾਨਣੀਆਂ ਮਗਰੋਂ ਇੱਕ ਅਜਿਹੀ ਛਾਨਣੀ ਦੀ ਵਾਰੀ ਆਉਂਦੀ ਏ ਜਿਹਦੀ ਹਰ ਮਜ਼ਹਬ ਤੇ ਧਰਮ ਵਿਚ ਮਨਾਹੀ ਏ । ਇਹ ਛਾਨਣੀ ਪੰਜਾਬੀ ਦੇ ਪਖੰਡ ਦੀ ਸਿਖ਼ਰ ਏ । ਪੰਜਾਬੀ ਦਾ ਜਦੋਂ ਦਿਲ ਕਰਦਾ ਏ ਉਹ ਮੁਸਲਮਾਨ ,ਹਿੰਦੂ, ਸਿੱਖ ਤੇ ਈਸਾਈ ਬਣ ਜਾਂਦਾ ਏ । ਜਦ ਉਹਨੂੰ ਇਹ ਗੱਲ ਨਹੀਂ ਪੁੱਜਦੀ ਤੇ ਉਹ ਧਰਮ ਦੀ ਵਰਦੀ ਲਾਹ ਕੇ ਗੋਤ ਦੀ ਵਰਦੀ ਪਾ ਲੈਂਦਾ ਤੇ ਮਜ਼ਹਬ ਤੇ ਧਰਮ ਨੂੰ ਠਿੱਠ ਤੇ ਮਾਰ ਦਿੰਦਾ । ਇਹ ਛਾਨਣੀ ਜ਼ਾਤਾਂ ਤੇ ਗੋਤਾਂ ਦੀ ਏ । ਸਿੱਖ ਧਰਮ ਵਿਚ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਭ ਗੁਰੂਆਂ ਏਸ ਛਾਨਣੀ ਦੀ ਨਿੰਦਿਆ ਕੀਤੀ ਏ। ਇਸਲਾਮ ਵਿਚ ਨਬੀ ਪਾਕ ਤੋਂ ਲੈ ਕੇ ਸਭ ਇਸਲਾਮੀ ਹਸਤੀਆਂ ਏਸ ਛਾਨਣੀ ਨੂੰ ਭੈੜਾ ਕਿਹਾ ਏ ਤੇ ਇਹਦੀ ਵਰਤੋਂ ਦੀ ਮਨਾਹੀ ਦਾ ਹੁਕਮ ਦਿੱਤਾ ਏ । ਈਸਾਈ ਮਜ਼ਹਬ ਵਿਚ ਵੀ ਏਸ ਛਾਨਣੀ ਦੀ ਮਨਾਹੀ ਏ । ਏਸ ਛਾਨਣੀ ਦੀਆਂ ਵੀ ਅੱਗੋਂ ਇੱਕਤਰ ਸੌ ਕਿਸਮਾਂ ਨੇ । ਸਿੱਖ ਜੱਟ ਜਦ ਇਹ ਛਾਨਣੀ ਵਰਤਦਾ ਏ ਤੇ ਆਪਣੀ ਧੀ ਲਈ ਵਰ ਲੱਭਣ ਲਈ ਉਹ ਏਸ ਛਾਨਣੀ ਰਾਹੀਂ ਪਹਿਲੇ ਤੇ ਆਪਣੀ ਗੋਤ ਇਕ ਪਾਸੇ ਕਰ ਲੈਂਦਾ ਏ ਫਿਰ ਆਪਣੀ ਪਤਨੀ ਦੀ ਗੋਤ ਵੱਖਰੀ ਕਰ ਲੈਂਦਾ ਏ ਫਿਰ ਨਾਨਕੇ ਪਿੰਡ ਦੀ ਵਾਰੀ ਆਉਂਦੀ ਏ ਪਈ ਮੁੰਡਾ ਨਾਨਕੇ ਪਿੰਡ ਦਾ ਨਾ ਹੋਵੇ ਫ਼ਰ ਦਾਦਕੇ ਪਿੰਡ ਦਾ ਵੀ ਨਾ ਹੋਵੇ। ਆਮ ਤੌਰ ਤੇ ਸਾਰੇ ਮੁਸਲਮਾਨ ਪੰਜਾਬੀ ਤੇ ਖ਼ਾਸ ਤੌਰ ਤੇ ਜੱਟ ਪੰਜਾਬੀ ਆਪਣੇ ਸਿੱਖ ਜੱਟ ਭਰਾ ਦੇ ਉਲਟ ਕਰਦੇ ਨੇ ਉਹ ਸਭ ਤੋਂ ਪਹਿਲਾਂ ਕੁੜੀ ਲਈ ਵਰ ਆਪਣੇ ਭਰਾ , ਭੈਣ , ਸਾਲੇ ਤੇ ਸਾਲ਼ੀ ਦੇ ਘਰੋਂ ਲੱਭਦਾ ਏ ਫ਼ਿਰ ਉਹਦੇ ਚਾਚੇ ,ਤਾਏ ਫੂਫੀ ਤੇ ਮਾਸੀ ਦੇ ਪੁੱਤਰਾਂ ਜਾਂ ਧੀਆਂ ਦੇ ਮੁੰਡਿਆਂ ਦੀ ਵਾਰੀ ਆਉਂਦੀ ਏ ਜੇ ਉਹਨੂੰ ਇੰਜ ਘਰੋਂ ਰਿਸ਼ਤਾ ਨਾ ਲੱਭੇ ਤੇ ਉਹਨੂੰ ਵਖ਼ਤ ਪੇ ਜਾਂਦਾ ਏ ਕਿਉਂ ਜੇ ਜੱਟਾਂ ਵਿਚ ਆਪਣੀ ਗੋਤ ਦੇ ਉੱਚੇ ਹੋਣ ਦਾ ਇਕ ਮੁਕਾਬਲਾ ਏ ਹਰ ਜੱਟ ਦੂਜੀ ਗੋਤ ਦੇ ਜੱਟ ਨੂੰ ਆਪਣੇ ਤੋਂ ਹੀਣਾ ਸਮਝਦਾ ਏ। ਇਹੋ ਗੱਲ ਰਾਜਪੂਤਾਂ ਗੁੱਜਰਾਂ ਤੇ ਹੋਰ ਗੋਤਾਂ ਵਿਚ ਵੀ ਏ ਮੁਸਲਮਾਨਾਂ ਵਿਚ ਏਸ ਛਾਨਣੀ ਦੀ ਵਰਤੋਂ ਸਭ ਤੋਂ ਕੱਟੜ ਤੇ ਕਰੜੀ ਸਯੱਦਾਂ ਵਿਚ ਏ। ਸੱਯਦ ਆਪਣੀ ਕੁੜੀ ਦਾ ਰਿਸ਼ਤਾ ਸਿਰਫ਼ ਸਯੱਦਾਂ ਵਿਚ ਕਰਦਾ ਏ । ਉਹਦੇ ਲਈ ਮੁਸਲਮਾਨਾਂ ਦੀਆਂ ਬਾਕੀ ਸਾਰੀਆਂ ਗੋਤਾਂ ਉੱਮਤੀ ਯਾਨੀ ਰਈਅਤ ਜਾਂ ਪੈਰੋਕਾਰ ਨੇ । ਮੁਸਲਮਾਨ ਸੱਯਦ ਆਪਣੇ ਵਰਤਾਰੇ ਵਿਚ ਹਿੰਦੂ ਬ੍ਰਹਾਮਣ ਤੋਂ ਵੀ ਚਾਰ ਚੁੱਕੇ ਵੱਧ ਏ । ਉਹ ਸਰਦਾਰ, ਪਾਕ ਤੇ ਨੂਰੀ( ਉਹ ਬਾਕੀ ਇਨਸਾਨਾਂ ਤਰਾਂ ਮਿੱਟੀ ਚੋਂ ਨਹੀਂ ਬਣਿਆ ਸਗੋਂ ਨੂਰ ਚੋਂ ਬਣਿਆ) ਏ। ਏਸ ਪਾਰੋਂ ਉਹ (ਪਵਿੱਤਰ) ਏ ਤੇ ਬਾਕੀ ਸਭ ਗੋਤਾਂ ਘਟੀਆ ਨੇ । ਏਸ ਮਗਰੋਂ ਮਾਲੀ ਹਾਲਤ ਦੀ ਛਾਨਣੀ ਆਉਂਦੀ ਏ , ਕੁੜੀ ਦੇ ਰਿਸ਼ਤੇ ਦਾ ਇਹ ਕੰਮ ਇਕ ਤਰਾਂ ਦਾ ਸੌਦਾ ਹੁੰਦਾ ਏ । ਮੁੰਡਾ ਕੀ ਕੰਮ ਕਰਦਾ ਏ ? ਕੁੜੀ ਨੂੰ ਰੋਟੀ ਦੇ ਸਕਦਾ ਏ ਜਾਂ ਨਹੀਂ? ਜੇ ਉਹ ਬਾਹਰ ਰਹਿੰਦਾ ਏ ਤੇ ਕੀ ਉਹਦੇ ਰਾਹੀਂ ਕੁੜੀ ਦੇ ਘਰ ਵਾਲੇ ਬਾਹਰ ਜਾ ਸਕਦੇ ਨੇ ਜਾਂ ਨਹੀਂ ? ਇਹ ਉਹ ਖ਼ਾਸ ਛਾਨਣੀਆਂ ਨੇ ਜਿਹਦੀ ਕੋਈ ਨਾ ਕੋਈ ਸ਼ਕਲ ਹਰ ਪੰਜਾਬੀ ਵਰਤਦਾ ਏ , ਏਸ ਤੋਂ ਵੱਖ ਹੋਰ ਵੀ ਕਈ ਛਾਨਣੀਆਂ ਨੇ। ਇਹ ਛਾਨਣੀਆਂ ਸਿਰਫ਼ ਪੰਜਾਬ ਤੱਕ ਮਹਿਦੂਦ ਨਹੀਂ ਹਨ ਸਗੋਂ ਜਦ ਇਕ ਪੰਜਾਬੀ ਬਾਹਰ ਤੁਰ ਜਾਂਦਾ ਏ ਤੇ ਇਹ ਛਾਨਣੀਆਂ ਉਹ ਆਪਣੇ ਨਾਲ਼ ਵੀ ਲੈ ਜਾਂਦਾ ਏ। ਬਾਹਰ (ਖ਼ਾਸ ਤੌਰ ਤੇ ਪੱਛਮੀ ਦੁਨੀਆ ਤੇ ਅਸਟਰੇਲੀਆ) ਜਾ ਕੇ ਜਦ ਇਕ ਪੰਜਾਬੀ ਕੁੜੀ ਨੂੰ ਆਜ਼ਾਦੀ ਦਾ ਮੌਕਾ ਮਿਲਦਾ ਏ ਤੇ ਉਹ ਛਾਨਣੀਆਂ ਦੇ ਏਸ ਜਾਲ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਏ ਕਦੇ ਕਦੇ ਤੇ ਉਹ ਕਾਮਯਾਬ ਹੋ ਜਾਂਦੀ ਏ ਪਰ ਬਹੁਤੀ ਵਾਰੀ ਉਹਨੂੰ ਇਹਦਾ ਮਹਿੰਗਾ ਮੁੱਲ ਭਰਨਾ ਪੈਂਦਾ ਜਿਹਦੇ ਵਿਚ ਉਹਦਾ ਕਤਲ ਵੀ ਸ਼ਾਮਿਲ ਹੁੰਦਾ । ਮਾਂ ਪਿਓ ਉਹਨੂੰ ਧੋਖਾ ਦੇ ਕੇ ਪੰਜਾਬ ਲੈ ਆਉਂਦੇ ਨੇ , ਇਥੇ ਆ ਕੇ ਕਤਲ ਕਰ ਦਿੰਦੇ ਨੇ ਜੇ ਉਹ ਕਤਲ ਨਾ ਹੋਵੇ ਤੇ ਉਹਨੂੰ ਪੱਛਮ ਵਿਚ ਮਹਿੰਗੀ ਕੀਮਤ ਦੇਣੀ ਪੈਂਦੀ ਏ । ਇਕ ਪੰਜਾਬੀ ਕੁੜੀ ਮੁੰਡੇ ਦੀ ਏਸ ਬਗ਼ਾਵਤ ਮਗਰੋਂ ਪੰਜਾਬੀ ਦੇ ਪਖੰਡ ਤੇ ਦੋਹਰੇ ਇਖ਼ਲਾਕੀ ਮਿਆਰਾਂ ਦਾ ਭਾਂਡਾ ਫੁੱਟਦਾ ਏ। ਉਹਦਾ ਪਹਿਲਾ ਵਿਤਕਰਾ ਮੁੰਡੇ ਕੁੜੀ ਰਾਹੀਂ ਜ਼ਾਹਰ ਹੁੰਦਾ ਏ । ਜੇ ਮੁੰਡਾ ਬਗ਼ਾਵਤ ਕਰ ਕੇ ਵਿਆਹ ਕਰ ਲਵੇ ਤੇ ਉਹਦੇ ਮਾਂ ਪਿਓ ਕੁਝ ਨਖ਼ਰਿਆਂ ਮਗਰੋਂ ਉਹਨੂੰ ਕਬੂਲ ਕਰ ਲੈਂਦੇ ਨੇ । ਮੈਂ ਸੱਯਦ ਹਾਂ ਤੇ ਸਯੱਦਾਂ ਦੀ ਇਕ ਅੰਤ ਕੱਟੜ ਗੋਤ ਨਾਲ਼ ਮੇਰਾ ਤਾਅਲੁੱਕ ਏ । ਮੇਰੀ ਪਤਨੀ ਸਵੀਡਿਸ਼ ਈਸਾਈ ਗੋਰੀ ਏ ਉਹ ਕਿਤੇ ਜਾਂ ਪੇਸ਼ੇ ਰਾਹੀਂ ਵਕੀਲ ਏ ਤੇ ਸਰਕਾਰ ਦੀ ਇਕ ਵੱਡੀ ਅਫ਼ਸਰ ਏ ਉਹ ਇਕ ਅਮੀਰ ਆਦਮੀ ਦੀ ਧੀ ਏ ਤੇ ਉਹਦੇ ਸਾਰੇ ਭੈਣ ਭਰਾ ਕਰੋੜਪਤੀ ਨੇ। ਅੱਜ ਤੀਕ ਨਾ ਤੇ ਮੇਰੇ ਪਰਿਵਾਰ ਚੋਂ ਤੇ ਨਾ ਈ ਮੁਸਲਮਾਨ ਪੰਜਾਬੀਆਂ ਚੋਂ ਕੋਈ ਬੰਦਾ ਉਹਨੂੰ ਮਿੱਥੇ ਤੇ ਵੱਟ ਪਾ ਕੇ ਨਹੀਂ ਮਿਲਿਆ ਏ । ਜੇ ਮੈਂ ਉਹਦੀ ਥਾਂ ਤੇ ਕਿਸੇ ਗ਼ਰੀਬ ਸਿੱਖਣੀ ਜਾਂ ਗੂੰਹ ਚੱਕਣ ਵਾਲੀ ਈਸਾਈ ਚੂਹੜੀ ਨਾਲ਼ ਵਿਆਹ ਕਰ ਲੈਂਦਾ ਤਾਂ ਸਭ ਨੇ ਮੇਰਾ ਹੁੱਕਾ ਪਾਣੀ ਬੰਦ ਕਰ ਦੇਣਾ ਸੀ। ਕਰਤਾਰ ਸਿੰਘ ਵਿਰਕ ਚੌਧਰੀ ਬੰਦਾ ਸੀ । ਸਰਕਾਰੇ ਦਰਬਾਰੇ ਉਹਨੂੰ ਕੁਰਸੀ ਮਿਲਦੀ ਸੀ ਪੂਰੀ ਪੰਚਾਈਤ ਵਿਚ ਉਹਦੀ ਗੱਲ ਵੱਡੀ ਮੰਨੀ ਜਾਂਦੀ । ਉਹ ਹਮੇਸ਼ਾ ਨੀਲੀ ਪੱਗ ਬੰਨ੍ਹਦਾ । ਗੁਰਦਵਾਰੇ ਤੇ ਧਾਰਮਿਕ ਹਲਕਿਆਂ ਵਿਚ ਉਹਨੂੰ ਆਦਰ ਮਾਣ ਮਿਲਦਾ । ਉਹਨੇ ਸਾਰੀਆਂ ਛਾਨਣੀਆਂ ਵਰਤ ਕੇ ਆਪਣੀ ਕੁੜੀ ਲਈ ਇਕ ਸੰਧੂ ਜੱਟ ਮੁੰਡਾ ਲੱਭਿਆ ਤੇ ਰਾਠ ਸਿੱਖਾਂ ਦੇ ਰਸਮਾਂ ਰਿਵਾਜਾਂ ਮੁਤਾਬਿਕ ਆਪਣੀ ਕੁੜੀ ਦਾ ਵਿਆਹ ਕੀਤਾ। ਏਸ ਜੌੜੇ ਦੇ ਦੋ ਬਾਲ ਵੀ ਹੋ ਗਏ । ਵਿਰਕ ਜੀ ਦਾ ਕਿਸੇ ਤਰਾਂ ਦਾਅ ਲੱਗ ਗਿਆ ਤੇ ਉਹ ਪੱਛਮ ਆ ਗਏ । ਉਨ੍ਹਾਂ ਆਪਣੀ ਧੀ ਤੇ ਆਪਣੇ ਜਵਾਈ ਨੂੰ ਵੀ ਉਥੇ ਸੱਦ ਲਿਆ । ਪੱਛਮ ਆ ਕੇ ਸੰਧੂ ਜੀ ਦੀ ਜੂਨ ਬਦਲ ਗਈ ਤੇ ਉਹ ਇੱਕ ਹਰਾਮ ਦਾ ਬਣ ਗਿਆ ਤੇ ਆਪਣੇ ਆਪ ਨੂੰ ਮੁਹੰਮਦ ਸ਼ਾਹ ਰੰਗੀਲਾ ਸਮਝਣ ਲੱਗ ਪਿਆ ਉਹਨੇ ਸ਼ਰਾਬ ਤੇ ਖ਼ੈਰ ਪੀਣੀ ਈ ਸੀ ਨਾਲ਼ ਉਹ ਗੋਰੀਆਂ ਜ਼ਨਾਨੀਆਂ ਦਾ ਸ਼ੌਕੀਨ ਬਣ ਗਿਆ ਤੇ ਗੋਰੀਆਂ ਇੰਜ ਹੰਢਾਉਣ ਲੱਗ ਪਿਆ ਜਿਵੇਂ ਉਹ ਕੋਈ ਵਰਤਣ ਵਾਲੀਆਂ ਚੀਜ਼ਾਂ ਹੋਣ । ਸੰਧੂ ਦੀ ਪਤਨੀ ਹਰ ਜ਼ੁਲਮ ਤੇ ਜ਼ਿਆਦਤੀ ਬਰਦਾਸ਼ਤ ਕੀਤੀ ਪਰ ਸਬਰ ਕਰ ਕੇ ਘਰ ਬੈਠੀ ਰਹੀ । ਹੁਣ ਸੰਧੂ ਸਾਹਿਬ ਉਹਦੇ ਸਾਮ੍ਹਣੇ ਗੋਰੀਆਂ ਘਰ ਵੀ ਲਿਆਉਣ ਲੱਗ ਪਏ ਉਹ ਫਿਰ ਵੀ ਸਬਰ ਕਰ ਕੇ ਬੈਠੀ ਰਹੀ । ਇਕ ਦਿਨ ਸੰਧੂ ਸਾਹਿਬ ਇਕ ਗੋਰੀ ਪੱਕੀ ਘਰ ਲੈ ਆਏ ਉਹ ਫਿਰ ਵੀ ਬੈਠੀ ਰਹੀ ; ਆਖ਼ਿਰ ਸੰਧੂ ਜੀ ਆਪਣੀ ਏਸ ਸਿੱਖ ਪਤਨੀ ਨੂੰ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ । ਉਹ ਰੋਂਦੀ ਪਿੱਟਦੀ ਮਾਪਿਆਂ ਵੱਲ ਆ ਗਈ ਤੇ ਪਿੱਛੋਂ ਸੰਧੂ ਸਾਹਿਬ ਨੂੰ ਖੁੱਲੀ ਛੁੱਟੀ ਮਿਲ ਗਈ ਤੇ ਉਹ ਆਪਣਾ ਮੌਜ ਮੇਲਾ ਕਰਦੇ ਰਹੇ ਤੇ ਉਨ੍ਹਾਂ ਆਪਣੀ ਸਿੱਖ ਪਤਨੀ ਨੂੰ ਕੁੱਟਿਆ ਤੇ ਮਾਰਿਆ। ਉਹ ਕਈ ਸਾਲ ਮਾਪਿਆਂ ਦੇ ਘਰ ਬੈਠੀ ਰਹੀ । ਖ਼ੈਰ ਇਕ ਦਿਨ ਤਲਾਕ ਹੋ ਗਿਆ ਤੇ ਵਿਰਕ ਸਾਹਿਬ ਉਹਦੇ ਲਈ ਨਵਾਂ ਵਰ ਲੱਭਣ ਲਈ ਫਿਰ ਛਾਨਣੀਆਂ ਫੜ ਲਈਆਂ । ਏਸ ਕੰਮ ਵਿਚ ਕਈ ਸਾਲ ਹੋਰ ਲੰਘ ਗਏ ਤੇ ਕੋਈ ਕੰਮ ਦਾ ਜੱਟ ਮੁੰਡਾ ਨਾ ਲੱਭਾ । ਆਖ਼ਿਰ ਤੰਗ ਆ ਕੇ ਏਸ ਕੁੜੀ ਆਪੇ ਮੁੰਡਾ ਲੱਭ ਲਿਆ ਤੇ ਚੁੱਪ ਕਰ ਕੇ ਵਿਆਹ ਕਰ ਲਿਆ । ਸਾਰੇ ਘਰ ਵਿਚ ਭੂਚਾਲ ਆ ਗਿਆ । ਏਸ ਮੁੰਡੇ ਵਿਚ ਕੋਈ ਖ਼ਰਾਬੀ ਨਹੀਂ ਸੀ । ਉਹ ਸੋਹਣਾ ਸੀ, ਜਵਾਨ ਸੀ, ਨਾਲ਼ ਡਾਕਟਰ ਸੀ ਪਰ ਉਹ ਮੁਸਲਮਾਨ ਪੰਜਾਬੀ ਸੀ। ਸਰਦਾਰ ਕਰਤਾਰ ਸਿੰਘ ਵਿਰਕ ਨੂੰ ਲੋਕਾਂ ਬੋਲੀਆਂ ਮਾਰ ਮਾਰ ਕੇ ਉਹਦਾ ਨੱਕ ਵਿਚ ਦਮ ਕਰ ਦਿੱਤਾ ਉਹਨਾਂ ਆਪਣੀ ਕੁੜੀ ਨਾਲ਼ ਬਾਈਕਾਟ ਕੀਤਾ ਤੇ ਸ਼ਹਿਰ ਛੱਡ ਕੇ ਤੁਰ ਗਏ। ਚੌਧਰੀ ਸਰਦਾਰ ਮੁਹੰਮਦ ਵਿਰਕ ਲਹਿੰਦੇ ਪੰਜਾਬ ਦੇ ਜ਼ਿਲੇ ਗੁਜਰਾਤ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ ਨਾਰਵੇ ਲਈ ਵੀਜ਼ੇ ਖੁੱਲੇ ਤੇ ਉਹ ਆਪਣੀ ਬਰਾਦਰੀ ਨਾਲ਼ ਸਾਮਾਨ ਬਣਾ ਕੇ ਨਾਰਵੇ ਆ ਗਏ ਇਥੇ ਆ ਕੇ ਉਨ੍ਹਾਂ ਧੁੱਸ ਕੇ ਕੰਮ ਕੀਤਾ ਪਿੰਡ ਵਿਚ ਸੰਗਮਰਮਰ ਦੀ ਵੱਡੀ ਸਾਰੀ ਕੋਠੀ ਪਾ ਲਈ। ਬਾਲ ਵੱਡੇ ਹੋ ਗਏ ਤੇ ਉਨ੍ਹਾਂ ਨੂੰ ਨਾਲ਼ ਲੈ ਕੇ ਪਾਕਿਸਤਾਨ ਤੁਰ ਗਏ । ਇਕ ਮਹੀਨੇ ਮਗਰੋਂ ਈ ਬਾਲਾਂ ਰੌਲ਼ਾ ਪਾ ਦਿੱਤਾ ਤੇ ਪਾਕਿਸਤਾਨ ਵਿਚ ਰਹਿਣ ਤੋਂ ਇਨਕਾਰ ਕਰ ਦਿੱਤਾ ਉਹ ਵਾਪਸ ਨਾਰਵੇ ਆ ਗਏ । ਬਾਲ ਵੱਡੇ ਹੋ ਗਏ ਸਨ ਤੇ ਉਨ੍ਹਾਂ ਦੇ ਵਿਆਹੁਣ ਦੀ ਵਾਰੀ ਆ ਗਈ । ਉਨ੍ਹਾਂ ਦੀ ਧੀ ਨਾਰਵੇ ਵਿਚ ਜੰਮੀ ਪਲ਼ੀ ਸੀ ਉਹਨੇ ਬਰਾਦਰੀ ਦੇ ਕਿਸੇ ਪੇਂਡੂ ਮੁੰਡੇ ਨਾਲ਼ ਵਿਆਹ ਕਰਨ ਤੋਂ ਇਨਕਾਰ ਦਿੱਤਾ। ਚੌਧਰੀ ਸਰਦਾਰ ਮੁਹੰਮਦ ਵਿਰਕ ਪੱਗ ਲਾਹ ਕੇ ਉਹਦੇ ਪੈਰਾਂ ਤੇ ਰੱਖੀ ਤੇ ਮਿੰਨਤ ਕਰਦਿਆਂ ਕਿਹਾ : ” ਪੱਤਰਾ ਤੂੰ ਜਿੱਤੀ ਤੇ ਮੈਂ ਹਾਰਿਆ, ਜਾ ਤੋਂ ਆਪਣੀ ਮਰਜ਼ੀ ਦਾ ਮੁੰਡਾ ਲੱਭ ਲੈ ਪਰ ਮੇਰੀ ਇਕ ਮਿੰਨਤ ਏ। ਇੱਕ ਤੇ ਇਹ ਮੁੰਡਾ ਗੋਰਾ ਨਾ ਹੋਵੇ ਦੂਜਾ ਇਹ ਜੱਟ ਹੋਵੇ ।” ਕੁੜੀ ਵਾਅਦਾ ਕਰ ਲਿਆ । ਕੁਝ ਮਹੀਨਿਆਂ ਮਗਰੋਂ ਉਹਨੇ ਆਪਣੇ ਮਾਂ ਪਿਓ ਨੂੰ ਖ਼ਬਰ ਦਿੱਤੀ ਕਿ ਉਹਨੇ ਮੁੰਡਾ ਲੱਭ ਲਿਆ ਏ ਤੇ ਇਹ ਮੁੰਡਾ ਨਾ ਤੇ ਗੋਰਾ ਏ ਸਗੋਂ ਚੀਮਾ ਜੱਟ ਏ । ਉਹ ਬਹੁਤ ਖ਼ੁਸ਼ ਹੋਏ ਤੇ ਜ਼ਿੱਦ ਕਰਨ ਲੱਗ ਪਏ ਕਿ ਉਹ ਮੁੰਡਾ ਛੇਤੀ ਤੋਂ ਛੇਤੀ ਉਨ੍ਹਾਂ ਨੂੰ ਮਿਲਾਏ। ਖ਼ੈਰ ਇਕ ਦਿਨ ਕੁੜੀ ਮੁੰਡੇ ਨੂੰ ਘਰ ਲਿਆਉਣ ਦਾ ਵਾਅਦਾ ਕੀਤਾ । ਮਾਂ ਪਿਓ ਨੂੰ ਚਾਅ ਚੜ੍ਹ ਗਏ । ਸਵੇਰੇ ਤੋਂ ਘਰ ਵਿਚ ਖਾਣੇ ਪੱਕਣ ਲੱਗ ਪਏ। ਮੁੰਡੇ ਲਈ ਤੁਹਫ਼ੇ ਖ਼ਰੀਦੇ ਗਏ। ਮਿੱਥੇ ਵੇਲੇ ਤੇ ਕੁੜੀ ਮੁੰਡਾ ਲੈ ਆਈ। ਉਹਨੇ ਘਰ ਦੀ ਟੱਲੀ ਵਜਾਈ ਤੇ ਉਹਦੇ ਪਿਓ ਬੂਹਾ ਖੋਲਿਆ ਉਹਨੇ ਦੇਖਿਆ ਕਿ ਉਹਦੀ ਧੀ ਨਾਲ਼ ਇਕ ਸਿੱਖ ਖਲੋਤਾ ਸੀ। ਏਸ ਮਗਰੋਂ ਚੌਧਰੀ ਸਰਦਾਰ ਮੁਹੰਮਦ ਵਿਰਕ ਨਾਲ਼ ਜੋ ਹੋਈ ਉਹ ਸਰਦਾਰ ਕਰਤਾਰ ਸਿੰਘ ਤੋਂ ਕੋਈ ਵੱਖ ਨਹੀਂ ਸੀ । ਚੌਧਰੀ ਸਰਦਾਰ ਮੁਹੰਮਦ ਦੀ ਨਾਰਵੇ ਵਿਚ ਰਹਿੰਦੀ ਬਰਾਦਰੀ ਉਹਦਾ ਹੁੱਕਾ ਪਾਣੀ ਬੰਦ ਕਰ ਦਿੱਤਾ। ਇਹੋ ਜਿਹੀਆਂ ਹੋਰ ਵੀ ਮਿਸਾਲਾਂ ਮਿਲਣ ਗੀਆਂ । ਅੱਜ ਜੇ ਪੰਜਾਬੀ ਦੇ ਸਾਰੇ ਕੱਪੜੇ ਲਹਾ ਕੇ ਤੇ ਉਹਨੂੰ ਘਾਹ ਦੀ ਨਿੱਕੀ ਜਿਹੀ ਤੜਾਗੀ ਬੰਨ੍ਹਵਾ ਕੇ ਤੇ ਉਹਦੇ ਹੱਥ ਵਿਚ ਪੱਥਰ ਦਾ ਹਥੌੜਾ ਫੜਾ ਕੇ ਜੰਗਲ਼ ਵੱਲ ਘੱਲ ਦਿੱਤਾ ਜਾਵੇ ਤੇ ਕਿਹਾ ਜਾਵੇ : ” ਜਾ , ਸ਼ਿਕਾਰ ਕਰ ਤੇ ਗ਼ਾਰਾਂ ਵਿਚ ਰਹਿ”। ਉਹ ਕਦੇ ਨਹੀਂ ਜਾਵੇਗਾ ਸਗੋਂ ਤੁਹਾਡੇ ਦਿਮਾਗ਼ ਦੀ ਸਿਹਤ ਤੇ ਸ਼ੱਕ ਕਰੇਗਾ ਪਰ ਹਕੀਕਤ ਵਿਚ ਜਦ ਉਹ ਆਪਣੀ ਧੀ ਦਾ ਰਿਸ਼ਤਾ ਕਰਦਾ ਏ ਤੇ ਇਹੋ ਕਰਦਾ ਏ । ਇਤਿਹਾਸ ਸਾਨੂੰ ਦੱਸਦਾ ਏ ਕਿ ਪਹਿਲੇ ਇਨਸਾਨ ਦੀ ਪੂਛ ਹੁੰਦੀ ਸੀ ਫਿਰ ਉਹਦੇ ਅਗਾਂਹ ਵਧਣ ਨਾਲ਼ ਹੌਲੀ ਹੌਲੀ ਇਹ ਗ਼ਾਇਬ ਹੋ ਗਈ । ਪੰਜਾਬੀ ਭਾਂਵੇਂ ਬਹੁਤ ਗੱਲਾਂ ਵਿਚ ਮਾਡਰਨ ਹੋ ਗਿਆ, ਪਰ ਉਹਦੇ ਨਾਲ਼ ਇਹ ਪੂਛ ਹਾਲੇ ਤੀਕ ਲੱਗੀ ਹੋਈ ਏ । ਇਹ ਪੂਛ ਉਹਦਾ ਕਬੀਲੀ ਰਿਵਾਜਾਂ ਰਾਹੀਂ ਆਪਣੀ ਧੀ ਦਾ ਰਿਸ਼ਤਾ ਕਰਨਾ ਏ । ਇਹ ਸਿਰਫ਼ ਇਕ ਕਬੀਲੀ ਰਸਮ ਈ ਨਹੀਂ ਸਗੋਂ ਇੱਕ ਵਾਹਗਾ ਬਾਡਰ ਵੀ ਏ। ਪੰਜਾਬੀ ਗੋਰੀ ਨੂੰਹ ਤੇ ਗੋਰੇ ਜਵਾਈ ਨੂੰ ਕਬੂਲ ਕਰਕੇ ਫੁੰਡਦਾ ਏ, ਪਰ ਵਾਹਗੇ ਦੇ ਆਰਪਾਰ ਰਹਿੰਦੇ ਪੰਜਾਬੀ ਨੂੰ ਇਨਸਾਨ ਈ ਮੰਨਣ ਨੂੰ ਤਿਆਰ ਨਹੀਂ, ਏ ਜਦ ਕੇ ਕੁੱਝ ਪੀਹੜ੍ਹੀਆਂ ਪਹਿਲਾਂ ਇਹ ਇਕੋ ਖ਼ੂਨ ਸਨ , ਇਨ੍ਹਾਂ ਦੇ ਦਾਦੇ ਪੜਦਾਦੇ ਇਕੋ ਸਨ। ਪੰਜਾਬੀ ਵਿਚ ਕਿਹਾ ਜਾਂਦਾ ਏ ਆਪਣਾ ਮਾਰੇਗਾ ਵੀ ਤੇ ਛਾਂਵੇਂ ਲਿਆ ਕੇ ਪਰ ਪੰਜਾਬੀ ਏਸ ਮਸਲੇ ਤੇ ਆਪਣੇ ਕੋਲੋਂ ਛਾਂਵੇਂ ਮਰਨ ਦੀ ਥਾਂ ਪਰਾਏ ਕੋਲੋਂ ਧੁੱਪੇ ਮਰਨ ਨੂੰ ਤਿਆਰ ਏ । ਚਲੋ ਇਹ ਕੰਧ ਕਿਸੇ ਹੱਦ ਤੱਕ ਹਿੰਦੂਆਂ ਤੇ ਸਿੱਖਾਂ ਵਿਚ ਢਹਿ ਗਈ ਏ ਪਰ ਔਰੰਗਜ਼ੇਬ, ਬੰਦਾ ਬਹਾਦਰ ਤੇ ਅੰਗਰੇਜ਼ ਦੀ ਖੜੀ ਕੀਤੀ ਇਹ ਕੰਧ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਵਿਚ ਇਸੇ ਦੀ ਇਸੇ ਤਰਾਂ ਕਾਇਮ ਏ, ਤੇ ਇਹ ਕੰਧ ਇਨ੍ਹਾਂ ਉੱਤੇ ਹੱਸਦੀ ਏ ਤੇ ਇਹ ਉਹਦੀ ਪੂਜਾ ਤੇ ਲੱਗੇ ਹੋਏ ਨੇ। ਇਹ ਉਹ ਵਾਹਗੇ ਵਾਲੀ ਕੰਡ ਏ ਜੋ ਮੁਸਲਮਾਨ , ਹਿੰਦੂ , ਸਿੱਖ ਤੇ ਈਸਾਈ ਪੰਜਾਬੀ ਆਪਣੇ ਵਿਚਕਾਰ ਖਲ੍ਹਾਰ ਕੇ ਖਲੋਤਾ ਏ । ਹੁਣ ਸਵਾਲ ਇਹ ਹੈ ਕਿ ਕੀ ਇਹ ਕੰਧ ਸਾਰੀਆਂ ਪੰਜਾਬੀਆਂ ਲਈ ਏ? ਨਹੀਂ। ਇਥੇ ਪੰਜਾਬੀ ਦੇ ਪਖੰਡHypocracy) ਏ ਇਹ ਦੂਹਰੇ ਇਖ਼ਲਾਕੀ ਮਿਆਰਾਂ Double morals ਦਾ ਪੋਲ ਏ। ਪਹਿਲਾ ਪਖੰਡ (Hypocracy) ਤੇ ਮੁੰਡੇ ਤੇ ਕੁੜੀ ਦਾ ਫ਼ਰਕ ਏ । ਮੁੰਡੇ ਨੂੰ ਬਹੁਤ ਹੱਦ ਤੱਕ ਆਜ਼ਾਦੀ ਏ ਪਰ ਕੁੜੀ ਲਈ ਮਨਾਹੀ ਏ । ਦੂਜਾ ਪਖੰਡ ਤਬਕਿਆਂ Classes ਤੇ ਮੁਆਸ਼ੀ (ਆਰਥਿਕ ) ਊਂਚ ਨੀਚ ਦਾ ਏ। ਸਰਦਾਰਨੀ ਸਤਨਾਮ ਕੌਰ ਇਕ ਵੱਡੇ ਜਾਗੀਰਦਾਰ ਦੀ ਧੀ ਸੀ । ਵੰਡ ਤੋਂ ਪਹਿਲਾਂ ਉਹਦੇ ਮਾਂ ਪਿਓ ਉਹਨੂੰ ਇੰਗਲੈਂਡ ਪੜ੍ਹਨ ਘੱਲਿਆ । ਓਥੇ ਈ ਪੰਜਾਬ ਦੇ ਸਭ ਤੋਂ ਵੱਡੇ ਜਾਗੀਰਦਾਰ ਤੇ ਪੰਜਾਬ ਦੇ ਚੀਫ਼ ਮਨਿਸਟਰ ਸਿਰ ਸਿਕੰਦਰ ਹਯਾਤ ਟਿਵਾਣਾ ਦਾ ਪੁੱਤਰ ਮਹਿਮੂਦ ਵੀ ਪੜ੍ਹਨ ਆਇਆ ਹੋਇਆ ਸੀ । ਦੋਨਾਂ ਨੂੰ ਇਕ ਦੂਜੇ ਨਾਲ਼ ਇਸ਼ਕ ਹੋ ਗਿਆ । ਉਨ੍ਹਾਂ ਵਿਆਹ ਕਰ ਲਿਆ। ਨਾ ਮਹਿਮੂਦ ਨੂੰ ਕਿਸੇ ਕੁਝ ਕਿਹਾ ਤੇ ਨਾ ਈ ਸਤਨਾਮ ਕੌਰ ਨੂੰ । ਉਹਦੇ ਮਾਂ ਪਿਓ ਵਡ਼ਨ ਤੁਰੇ । ਉਹ ਸਤਨਾਮ ਕੌਰ ਤੋਂ ਸਤਨਾਮ ਮਹਿਮੂਦ ਬਣ ਗਈ ਤੇ ਸਿੱਖ ਦੀ ਸਿੱਖ ਈ ਰਹੀ । ਆਪ ਇਕ ਜਾਗੀਰਦਾਰ ਦੀ ਧੀ ਤੇ ਇਕ ਵੱਡੇ ਮੁਸਲਮਾਨ ਜਾਗੀਰਦਾਰ ਦੀ ਪਤਨੀ ਹੋਣ ਪਾਰੋਂ ਉਸ ਪਾਕਿਸਤਾਨ ਵਿਚ ਸਿਖ਼ਰ ਦੀ ਜ਼ਿੰਦਗੀ ਗੁਜ਼ਾਰੀ, ਉਹ ਉਤਲੇ ਤਬਕੇ ਕਲਾਸ ਦੀਆਂ ਪਾਰਟੀਆਂ ਦੀ ਜਾਨ ਹੁੰਦੀ ਸੀ ਤੇ ਹਰ ਥਾਂ ਉਹਨੂੰ ਸਲਾਮ ਹੁੰਦੇ ਸਨ। ਕਰਤਾਰ ਸਿੰਘ ਦੁੱਗਲ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦਾ ਮਹਾਨ ਲਿਖਾਰੀ ਏ ।ਏਸ ਤੋਂ ਵੱਖ ਉਹਦਾ ਰੇਡੀਓ ਨਾਲ਼ ਵੀ ਤਾਅਲੁੱਕ ਸੀ , ਉਹਦਾ ਤੇ ਆਇਸ਼ਾ ਦਾ ਇਸ਼ਕ ਹੋਇਆ ਉਨ੍ਹਾਂ ਵਿਆਹ ਕਰ ਲਿਆ ਕਰਤਾਰ ਸਿੰਘ ਦੁੱਗਲ ਸਿੱਖ ਤੇ ਆਯਸ਼ਾ ਮੁਸਲਮਾਨ ਈ ਰਹੀ ਤੇ ਇਹ ਜੋੜਾ ਕਬੂਲ ਹੋ ਗਿਆ , ਏਸ ਤੋਂ ਵੱਖ ਸਾਨੂੰ ਫ਼ਿਲਮੀ ਦੁਨੀਆ ਵਿਚ ਵੀ ਕਈ ਮਿਸਾਲਾਂ ਮਿਲਦੀਆਂ ਨੇਂ । ਨਰਗਿਸ ਇਕ ਹਿੰਦੂ ਸੁਨੀਲ ਦੱਤ ਨਾਲ਼ ਵਿਆਹ ਕੀਤਾ । ਸ਼ਾਹਰੁਖ਼ ਦੀ ਪਤਨੀ ਹਿੰਦੂ ਏ ਆਮਿਰ ਖ਼ਾਨ ਦੀ ਵੀ ਪਤਨੀ ਹਿੰਦੂ ਏ। ਗੱਲ ਸਿਰਫ਼ ਫ਼ਿਲਮੀ ਦੁਨੀਆ , ਜਾਗੀਰਦਾਰਾਂ ਤੇ ਅਦਬੀ (ਸਾਹਿਤਿਕ) ਸਟਾਰਜ਼ ਦੀ ਨਹੀਂ ਏ ਤਾਰੀਖ਼ ਵੀ ਇਹੋ ਜਿਹੀਆਂ ਮਿਸਾਲਾਂ ਨਾਲ਼ ਭਰੀ ਪਈ ਏ ਜਿਥੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਰਿਸ਼ਤੇ ਹੋਏ । ਰਾਣੀ ਜੋਧਾਂ ਸਾਹਨ ਹਿੰਦੂ ਰਾਜਪੂਤਾਂ ਦੀ ਧੀ ਸੀ ਉਨ੍ਹਾਂ ਆਪਣੇ ਹੱਥੀਂ ਅਕਬਰ ਨੂੰ ਵਿਆਹ ਕੇ ਦਿੱਤੀ ਇਹ ਕੋਈ ਇਕੱਲੀ ਹਿੰਦੂ ਰਾਣੀ ਨਹੀਂ ਸੀ ਜੋ ਮੁਗ਼ਲਾਂ ਦੇ ਹਰਮ ਦਾ ਹਿੱਸਾ ਬਣੀ ਸਗੋਂ ਹੋਰ ਵੀ ਹਿੰਦੂ ਔਰਤਾਂ ਮੁਗ਼ਲ ਬਾਦਸ਼ਾਹਾਂ ਤੇ ਮੁਸਲਮਾਨ ਨਵਾਬਾਂ ਦੇ ਨਿਕਾਹ ਵਿਚ ਆਈਆਂ । ਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਿਆਰੀ ਪਤਨੀ ਮੋਰਾਂ ਸਰਕਾਰ ਮੁਸਲਮਾਨ ਸੀ। ਰਾਜਾ ਰਣਜੀਤ ਸਿੰਘ ਨੂੰ ਇਹ ਏਨੀ ਪਿਆਰੀ ਸੀ ਕਿ ਜਦ ਉਹ ਮੁਹਿੰਮਾਂ ਤੇ ਜਾਂਦਾ ਸੀ ਤੇ ਆਪਣੀਆਂ ਰਾਣੀਆਂ ਦੀ ਫ਼ੌਜ ਚੋਂ ਇਕੱਲੀ ਮੋਰਾਂ ਨੂੰ ਨਾਲ਼ ਲੈ ਕੇ ਜਾਂਦਾ ਸੀ, ਜੇ ਕਿਸੇ ਵਜ੍ਹਾ ਤੋਂ ਉਹਨੂੰ ਨਾਲ਼ ਨਹੀਂ ਸੀ ਲੈ ਜਾ ਸਕਦਾ ਤੇ ਸ਼ਰਾਬ ਪੀ ਕੇ ਉਹਨੂੰ ਮੋਰਾਂ ਦੀ ਯਾਦ ਦਾ ਦੌਰਾ ਪੇ ਜਾਂਦਾ ਸੀ ਤੇ ਉਹ ਉਹਦੇ ਵਿਛੋੜੇ ਵਿਚ ਰੋਂਦਾ ਤੇ ਰੌਲ਼ਾ ਪਾਉਂਦਾ ਸੀ। ਏਸ ਇਸ਼ਕ ਤੇ ਨਾ ਕਿਸੇ ਸਿੱਖ ਨੂੰ ਇਤਰਾਜ਼ ਸੀ ਤੇ ਨਾ ਕਿਸੇ ਮੁਸਲਮਾਨ ਨੂੰ । ਵੱਡੇ ਵੱਡੇ ਮੁਸਲਮਾਨ ਤੇ ਸਿੱਖ ਜਰਨੈਲ , ਵਜ਼ੀਰ, ਮਸ਼ੀਰ ਤੇ ਨਵਾਬ ਮੋਰਾਂ ਸਰਕਾਰ ਨੂੰ ਜਾ ਕੇ ਸਲਾਮ ਕਰਦੇ ਸਨ ।ਮੁਸਲਮਾਨਾਂ ਤੇ ਸਿੱਖਾਂ ਦੇ ਏਸ ਤਰਾਂ ਦੇ ਰਿਸ਼ਤਿਆਂ ਦੀਆਂ ਹੋਰ ਮਿਸਾਲਾਂ ਵੀ ਇਤਿਹਾਸ (ਤਾਰੀਖ਼ )ਵਿਚ ਮਿਲਦੀਆਂ ਨੇ। ਰਾਜ ਤੇ ਤਾਕਤ ਵਿਚੋਂ ਹਿੱਸਾ ਲੈਣ ਲਈ ਹਾਕਮਾਂ ਜਾਂ ਹਾਕਮ ਕੌਮ ਨੂੰ ਆਪਣੀਆਂ ਕੁੜੀਆਂ ਦੇ ਰਿਸ਼ਤੇ ਦੇਣ ਦੀ ਰੀਤ ਬਹੁਤ ਪੁਰਾਣੀ ਏ ਤੇ ਇਹ ਅੱਜ ਤੀਕ ਵੀ ਚਾਲੂ ਏ । ਅੱਜ ਦੀ ਦੁਨੀਆ ਦਾ ਹਾਕਮ ਗੋਰਾ ਏ । ਪੱਛਮ ਵਿਚ ਅੱਜ ਜੇ ਇਕ ਪਾਸੇ ਇਕ ਪੰਜਾਬੀ ਮਰਦ ਕਿਸੇ ਗੋਰੀ ਨਾਲ਼ ਵਿਆਹ ਕਰ ਕੇ ਆਕੜ ਕੇ ਫਿਰਦਾ ਏ ਤਾਂ ਦੂਜੇ ਪਾਸੇ ਜੇ ਇੱਕ ਪੰਜਾਬਣ ਵੀ ਕਿਸੇ ਤਕੜੇ ਗੋਰੇ ਨਾਲ਼ ਵਿਆਹ ਕਰ ਲੈਂਦੀ ਏ ਤੇ ਕੋਈ ਤੂਫ਼ਾਨ ਖੜ੍ਹਾ ਨਹੀਂ ਹੁੰਦਾ । ਮਜਾਲ ਜੇ ਕੋਈ ਉਹਦੇ ਵੱਲ ਉਂਗਲ ਕਰਨ ਦੀ ਜ਼ੁਰੱਤ ਕਰੇ ਤੇ ਕਿਸੇ ਪੰਜਾਬੀ ਜਾਂ ਏਸ ਕੁੜੀ ਦੇ ਰਿਸ਼ਤੇਦਾਰ ਨੂੰ ਕੋਈ ਇਤਰਾਜ਼ ਹੋਵੇ । ਏਸ ਗੋਰੇ ਨੂੰ ਨਾ ਸਿਰਫ਼ ਕਬੂਲ ਕਰ ਲਿਆ ਜਾਂਦਾ ਏ ਸਗੋਂ ਉਹਨੂੰ ਮਿਲਣਾ ਫ਼ਖ਼ਰ ਵੀ ਸਮਝਿਆ ਜਾਂਦਾ ਏ । ਮੈਂ ਸਟਾਕ ਹਾਲਮ ਵਿਚ ਕਈ ਅਜਿਹੀਆਂ ਮੁਸਲਮਾਨ ਤੇ ਸਿੱਖ ਪੰਜਾਬਣਾਂ ਨੂੰ ਜਾਣਦਾ ਹਾਂ ਜੋ ਸਵੀਡਿਸ਼ ਗੋਰਿਆਂ ਨਾਲ਼ ਵਿਆਹੀਆਂ ਹੋਈਆਂ ਨੇ । ਕੋਈ ਮੁਸਲਮਾਨ ਤੇ ਸਿੱਖ ਇਨ੍ਹਾਂ ਗੋਰਿਆਂ ਨੂੰ ਨੱਕ ਚਾੜ੍ਹ ਕੇ ਨਹੀਂ ਮਿਲਦਾ ਤੇ ਇਨ੍ਹਾਂ ਕੁੜੀਆਂ ਦੇ ਮਾਂ ਪਿਓ ਚਾਅ ਨਾਲ ਆਪਣੇ ਗੋਰੇ ਜਵਾਈ ਦੀ ਗੱਲ ਕਰਦੇ ਨੇ । ਕਈ ਵਾਰ ਗੋਰਾ ਰੰਗ ਵੀ ਮਾਅਨੇ ਨਹੀਂ ਰੱਖਦਾ ਸਿਰਫ਼ ਪੱਛਮ ਦਾ ਬੰਦਾ ਹੋਣਾ ਜ਼ਰੂਰੀ ਏ । ਸਰਦਾਰ ਹਰਜੀਤ ਸਿੰਘ ਪੱਛਮ ਵਿਚ ਰਹਿੰਦਾ ਏ ਤੇ ਉਹਦੇ ਕੋਲ਼ ਰੱਬ ਦਾ ਦਿੱਤਾ ਸਭ ਕੁਝ ਏ । ਉਹਦੀ ਇਕੋ ਧੀ ਏ ਜੋ ਮੂੰਹ ਵਿਚ ਸੋਨੇ ਦਾ ਚਮਚਾ ਲੈ ਕੇ ਜੰਮੀ । ਪੜ੍ਹ ਲਿਖ ਕੇ ਵਿਹਲੀ ਹੋਈ ਤੇ ਚੰਗੀ ਨੌਕਰੀ ਲੱਭ ਗਈ । ਮਾਂ ਪਿਓ ਉਹਦੇ ਨਾਲ਼ ਉਹਦੇ ਲਈ ਕੋਈ ਜੱਟ ਸਿੱਖ ਵਰ ਲੱਭਣ ਦੀ ਗੱਲ ਕੀਤੀ ਤੇ ਉਹਨੇ ਮੋੜ ਦਿੱਤਾ ਤੇ ਕਿਹਾ : ” ਮੈਂ ਆਪਣਾ ਵਰ ਆਪੇ ਲੱਭਾਂਗੀ ”। ਮਾਂ ਪਿਓ ਉਡੀਕਣ ਲੱਗ ਪਏ ਪਈ ਧੀ ਰਾਣੀ ਕਦੋਂ ਹੋਣ ਵਾਲੇ ਜਵਾਈ ਦੀ ਖ਼ਬਰ ਦੇਵੇਗੀ । ਬਹੁਤਾ ਚਿਰ ਨਾ ਲੱਗਾ ਜੇ ਖ਼ਬਰ ਆ ਗਈ। ਮਾਂ ਪਿਓ ਚਾਈਂ ਚਾਈਂ ਏਸ ਹੋਣ ਵਾਲੇ ਜਵਾਈ ਨੂੰ ਘਰ ਸੱਦਿਆ । ਜਵਾਈ ਨੂੰ ਦੇਖ ਕੇ ਉਨ੍ਹਾਂ ਤੇ ਹਜ਼ਾਰਾਂ ਘੜੇ ਪਾਣੀ ਪੇ ਗਿਆ । ਇਹ ਕਾਲ਼ਾ ਸੀ। ਬਰਾਦਰੀ ਵਿਚ ਗਲਾਂ ਹੋਈਆਂ। ਮਾਂ ਪਿਓ ਆਪਣੀ ਧੀ ਨੂੰ ਸਮਝਾਇਆ ਉਹਦੀਆਂ ਮਿੰਨਤਾਂ ਕੀਤੀਆਂ ਪਰ ਉਹ ਨਾ ਮੰਨੀ ਆਖ਼ਿਰ ਮਾਂ ਪਿਓ ਹਾਰ ਕੇ ਹਥਿਆਰ ਸੁੱਟ ਦਿੱਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ । ਹਰਜੀਤ ਸਿੰਘ ਦੇ ਨੱਕ ਦਾ ਮਸਲਾ ਸੀ, ਉਹਨੇ ਵਿਆਹ ਲਈ ਸਾਰਾ ਜ਼ੋਰ ਲਾ ਦਿੱਤਾ ਤੇ ਵਿਆਹ ਦੀਆਂ ਧੁੰਮਾਂ ਪੇ ਗਈਆਂ । ਏਸ ਕੁੜੀ ਦੇ ਇਕ ਰਿਸ਼ਤੇਦਾਰ ਮੈਨੂੰ ਏਸ ਵਿਆਹ ਦੀ ਧੂਮਧਾਮ ਦੀ ਕਹਾਣੀ ਸੁਣਾਈ । ਕਹਾਣੀ ਸੁਣ ਕੇ ਮੈਂ ਉਹਨੂੰ ਇਕ ਸਵਾਲ ਪੁੱਛਿਆ : ” ਜੇ ਏਸ ਕਾਲੇ ਈਸਾਈ ਦੀ ਥਾਂ ਇਕ ਮੁਸਲਮਾਨ ਪੰਜਾਬੀ ਹੁੰਦਾ ਤਾਂ ਕੀ ਇਹ ਵਿਆਹ ਇਸੇ ਤਰਾਂ ਧੂਮਧਾਮ ਨਾਲ਼ ਹੁੰਦਾ?” । ਮੇਰਾ ਸਵਾਲ ਸੁਣ ਕੇ ਟੈਲੀਫ਼ੋਨ ਦੇ ਦੂਜੇ ਪਾਸੇ ਇੱਕ ਨਾ ਮੁੱਕਣ ਵਾਲੀ ਚੁੱਪ ਦਾ ਰਾਜ ਹੋ ਗਿਆ। ਹਾਕਮ ਕੌਮ ਵਿਚ ਵਿਆਹ ਕਰਨ ਦੀ ਇਕ ਮਿਸਾਲ ਹੋਰ ਵੀ ਏ। ਅੱਜ ਪੱਛਮ ਤੇ ਪੂਰਬੀ ਪੰਜਾਬ ਵਿਚ ਇਹ ਆਮ ਰਿਵਾਜ ਏ ਕਿ ਸਿੱਖ ਤੇ ਹਿੰਦੂ ਆਪਸ ਵਿਚ ਵਿਆਹ ਕਰਦੇ ਨੇ, ਇਹ ਨਹੀਂ ਕਿ ਸਿਰਫ਼ ਸਿੱਖ ਮਰਦ ਈ ਹਿੰਦੂ ਕੁੜੀਆਂ ਨਾਲ਼ ਵਿਆਹ ਕਰਦੇ ਨੇ ਸਗੋਂ ਸਿੱਖ ਕੁੜੀਆਂ ਵੀ ਹਿੰਦੂਆਂ ਨਾਲ਼ ਵਿਆਹ ਕਰਦੀਆਂ ਨੇ । ਇਨ੍ਹਾਂ ਵਿਚ ਸਭ ਗੋਤਾਂ ਦੀਆਂ ਕੁੜੀਆਂ ਹੁੰਦੀਆਂ ਨੇ ਜੱਟ , ਰਾਜਪੂਤ, ਲੁਬਾਣੇ, ਖੱਤਰੀ ਤਰਖਾਣ ਵਗ਼ੈਰਾ ਵਗ਼ੈਰਾ ਪਰ ਇਨ੍ਹਾਂ ਕੁੜੀਆਂ ਚੋਂ ਨਾ ਤੇ ਕਦੇ ਕਿਸੇ ਕੁੜੀ ਨੂੰ ਵੱਢਿਆ ਗਿਆ ਤੇ ਨਾ ਈ ਏਸ ਕੁੜੀ ਦੇ ਮਾਪੇ ਸ਼ਰੀਕਾਂ ਤੇ ਬਰਾਦਰੀ ਦੇ ਮਿਹਣਿਆਂ ਤੋਂ ਤੰਗ ਹੋ ਕੇ ਸ਼ਹਿਰ ਛੱਡ ਗਏ। ਹੁਣ ਜੇ ਕੋਈ ਸਿੱਖਣੀ ਕਿਸੇ ਮੁਸਲਮਾਨ ਨਾਲ਼ ਵਿਆਹ ਕਰ ਲਏ ਤੇ ਇਹ ਕਬੂਲ ਨਹੀਂ ਏ। ਇਹਦੀ ਇਹ ਵਜ੍ਹਾ ਨਹੀਂ ਏ ਕਿ ਹਿੰਦੂ ਤੇ ਸਿੱਖ, ਧਰਮ ਇਕ ਦੂਜੇ ਦੇ ਬਹੁਤੇ ਨੇੜੇ ਨੇ , ਹਕੀਕਤ ਵਿਚ ਇਸਲਾਮ ਤੇ ਸਿੱਖ ਧਰਮ ਚਾਚੇ ਤਾਏ ਦੇ ਪੁੱਤਰਾਂ ਵਾਂਗੂੰ ਨੇ ਫਿਰ ਇਹ ਵਿਤਕਰਾ ਕਿਉਂ ? ਅਸਲ ਗੱਲ ਇਹ ਹੈ ਕਿ ਸਿੱਖ ਹਿੰਦੂ ਨੂੰ ਆਪਣਾ ਹਾਕਮ ਮੰਨ ਚੁੱਕਿਆ ਏ। ਏਸ ਪਖੰਡHypocracy) ਦੀ ਇਕ ਕਲਾਸੀਕਲ ਮਿਸਾਲ ਸੰਨ ਸੰਤਾਲ਼ੀ ਦੀ ਵੰਡ ਏ। ਵੰਡ ਵੇਲੇ ਲੱਖਾਂ ਪੰਜਾਬੀ ਔਰਤਾਂ ਲੁੱਟਦੇ ਮਾਲ ਵਾਂਗੂੰ ਲੁੱਟ ਕੇ ਲੈ ਜਾਈਆਂ ਗਈਆਂ । ਮੁਸਲਮਾਨ ਪੰਜਾਬੀਆਂ ਹਿੰਦੂ ਸਿੱਖ ਔਰਤਾਂ ਲੁੱਟੀਆਂ ਤੇ ਹਿੰਦੂਆਂ ਸਿੱਖਾਂ ਮੁਸਲਮਾਨ ਔਰਤਾਂ । ਇਨ੍ਹਾਂ ਵਿਚੋਂ ਕੁਝ ਤੇ ਫ਼ੌਜ ਬਰਾਮਦ ਕਰ ਕੇ ਮਾਪਿਆਂ ਨੂੰ ਪਹੁੰਚਾ ਦਿੱਤੀਆਂ ਪਰ ਫਿਰ ਵੀ ਕਈ ਲੱਖ ਔਰਤਾਂ ਲੁੱਟਣ ਵਾਲਿਆਂ ਦੀ ਮਲਕੀਅਤ ਰਹੀਆਂ ਤੇ ਦੋਨਾਂ ਦੇਸਾਂ ਦੇ ਸਮਾਜਾਂ ਇਨ੍ਹਾਂ ਨੂੰ ਕਬੂਲ ਕਰ ਲਿਆ ਤੇ ਅੱਜ ਉਹ ਨਾਨੀਆਂ ਦਾਦੀਆਂ ਬਣ ਚੁੱਕੀਆਂ ਨੇ। ਇਨ੍ਹਾਂ ਔਰਤਾਂ ਚੋਂ ਕਿਸੇ ਦੀ ਗੋਤ ਲੁੱਟਣ ਵਾਲੀ ਦੀ ਗੋਤ ਦੇ ਮੁਤਾਬਿਕ ਸੀ ਜਾਂ ਨਹੀਂ ਏਸ ਗੱਲ ਨੂੰ ਪਾਸੇ ਰੱਖ ਦਿੱਤਾ ਗਿਆ ਤੇ ਇਹ ਔਰਤਾਂ ਬਾਲ ਜੰਮਣ ਲੱਗ ਪਈਆਂ। ਹੁਣ ਏਸ ਪਖੰਡ ਦਾ ਦਿਲਚਸਪ ਪੱਖ ਇਹ ਹੈ ਕਿ ਵੰਡ ਵੇਲੇ ਜੇ ਕੋਈ ਸਿੱਖ ਔਰਤ ਕਿਸੇ ਮੁਸਲਮਾਨ ਮਰਦ ਨੂੰ ਜਾਂ ਕੋਈ ਮੁਸਲਮਾਨ ਔਰਤ ਕਿਸੇ ਹਿੰਦੂ ਸਿੱਖ ਮਰਦ ਨੂੰ ਲੁੱਟਦੇ ਮਾਲ ਵਾਂਗੂੰ ਲੁੱਟ ਕੇ ਲੈ ਜਾਂਦੀ ਤੇ ਇਹਨੂੰ ਆਪਣਾ ਘਰ ਵਾਲਾ ਬਣਾ ਕੇ ਇਹਦੇ ਬਾਲ ਜੰਮਣ ਲੱਗ ਪੈਂਦੀ ਤੇ ਏਸ ਗੱਲ ਨੂੰ ਕਿਸੇ ਵੀ ਕਬੂਲ ਨਹੀਂ ਸੀ ਕਰਨਾ ਜਦ ਕੇ ਗੱਲ ਇਕੋ ਏ । ਇਕ ਔਰਤ ਲੁੱਟ ਦਾ ਮਾਲ ਬਣ ਕੇ ਗ਼ੈਰ ਮਜ਼ਹਬ ਤੇ ਓਪਰੀ ਗੋਤ ਦੇ ਮਰਦ ਦੇ ਬਾਲ ਜਮ ਸਕਦੀ ਏ ਪਰ ਇੱਕ ਔਰਤ ਲੁੱਟ ਦਾ ਮਾਲ ਬਣਾਏ ਮਰਦ ਦੇ ਬਾਲ ਨਹੀਂ ਜਮ ਸਕਦੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਪਖੰਡ(Hypocracy) ਤੇ ਦੂਹਰੇ ਇਖ਼ਲਾਕੀ ਮਿਆਰ Double morals ਕਿਉਂ ਨੇ। ਏਸ ਸਵਾਲ ਦਾ ਜਵਾਬ ਸਾਨੂੰ ਤਾਰੀਖ਼ ਜਾਂ ਇਤਿਹਾਸ ਦਿੰਦਾ । ਪੰਜਾਬੀ ਸਮਾਜ ਚੋਂ ਚੋਂ ਦਾ ਮੁਰੱਬਾ ਏ। ਡਾਰਵਿਨ ਤੇ ਕਾਰਲ ਮਾਰਕਸ ਦੇ ਇਨਸਾਨੀ ਸਮਾਜ ਦੇ ਇਤਿਹਾਸ ਦੇ ਨਜ਼ਰੀਏ ਦੇ ਉਲਟ ਇਹ ਸਮਾਜ ਫ਼ਿਤਰੀ ਇਰਤਕਾਈ ਅਮਲ Evolutionary process ਰਾਹੀਂ ਨਹੀਂ ਬਣਿਆ ਸਗੋਂ ਏਸ ਸਮਾਜ ਨੂੰ ਰੰਗ ਰੰਗ ਦੀ ਬਣਾਉਟੀ ਟਾਕੀ ਲੱਗੀ ਹੋਈ ਏ। ਏਸ ਦੀ ਵੱਡੀ ਵਜ੍ਹਾ ਧਾੜਵੀ ਨੇ ਜਿਹਨਾਂ ਏਸ ਸਮਾਜ ਨੂੰ ਫ਼ਿਤਰੀ ਅਮਲ ਰਾਹੀਂ ਅਗਾਂਹ ਵਧਣ ਦਾ ਮੌਕਾ ਈ ਨਹੀਂ ਦਿੱਤਾ ਸਗੋਂ ਆਪਣੇ ਆਪਣੇ ਸਮਾਜ ਦੀ ਟਾਕੀ ਇਹਨੂੰ ਲਾਉਂਦੇ ਰਹੇ ਇਹ ਧਾੜਵੀ ਸਮਾਜ ਉਹ ਕਦਰਾਂ Valuesਤੇ ਨਾਰਮਜ਼ Normsਇਹਦੇ ਤੇ ਮੜ੍ਹਦੇ ਰਹੇ ਜੋ ਅਸਲ ਵਿਚ ਤੇ ਧਾੜਵੀ ਸਮਾਜ ਦੇ ਆਪਣੇ ਇਰਤਕਾਈ ਅਮਲ Evolutionary process ਦੇ ਨਤੀਜੇ ਵਿਚ ਬਣੇ ਸਨ ਤੇ ਇਨ੍ਹਾਂ ਇਸ ਸਮਾਜ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਨ । ਏਸ ਦੀ ਸਭ ਤੋਂ ਉਘੜਵੇਂ ਮਿਸਾਲ ਅੰਗਰੇਜ਼ ਦੀ ਏ। ਅੰਗਰੇਜ਼ ਜਿਹੜੇ ਸਮਾਜੀ ਮਾਡਲ ਇਥੇ ਲਿਆ ਕੇ ਲਾਗੂ ਕੀਤੇ ਉਹ ਅਸਲ ਵਿਚ ਪੱਛਮੀ ਸਮਾਜ ਦੇ ਇਰਤਕਾਈ ਅਮਲ Evolutionary process ਚੋਂ ਲੰਘਣ ਮਗਰੋਂ ਬਣੇ ਸਨ। ਏਸ ਗੱਲ ਨੂੰ ਡਾਰਵਿਨ ਤੇ ਕਾਰਲ ਮਾਰਕਸ ਦੇ ਨਜ਼ਰੀਏ ਰਾਹੀਂ ਇੰਜ ਨਿਤਾਰਿਆ ਜਾ ਸਕਦਾ ਏ ਕਿ ਇਨਸਾਨ ਦਾ ਪਹਿਲਾ ਸਮਾਜ ਸਾਂਝਾ ਸਮਾਜ ਸੀ ਏਸ ਵਿਚੋਂ ਗ਼ੁਲਾਮੀ ਦਾ ਸਮਾਜ ਨਿਕਲਿਆ ਫਿਰ ਇਹ ਸਮਾਜ ਸ਼ਕਲ ਬਦਲ ਕੇ ਕਬੀਲਿਆਂ ਦਾ ਸਮਾਜ ਬਣ ਗਿਆ । ਏਸ ਸਮਾਜ ਦੇ ਮਰਨ ਮਗਰੋਂ ਇਹਦੇ ਚੋਂ ਜਾਗੀਰਦਾਰੀ ਦਾ ਸਮਾਜ ਨਿਕਲਿਆ। ਜਾਗੀਰਦਾਰੀ ਸਮਾਜ ਦੇ ਮਰਨ ਮਗਰੋਂ ਇੰਡਸਟ੍ਰੀਅਲ ਸਮਾਜ ਨਿਕਲਿਆ। ਯਾਦ ਰਹੇ ਕਿ ਜਾਗੀਰਦਾਰੀ ਸਮਾਜ ਦੇ ਮਰਨ ਮਗਰੋਂ ਤੇ ਇੰਡਸਟ੍ਰੀਅਲ ਸਮਾਜ ਦੇ ਜੰਮਣ ਵਿਚਕਾਰ ਵੇਲੇ ਦੀ ਜੋ ਵਿੱਥ ਏ ਉਹ ਥੋੜੀ ਏ ਏਸ ਤੋਂ ਪਹਿਲਾਂ ਦੇ ਸਮਾਜਾਂ ਦੇ ਮਰਨ ਤੇ ਨਵੇਂ ਸਮਾਜਾਂ ਦੇ ਜੰਮਣ ਵਿਚਕਾਰ ਵੇਲੇ ਦੀ ਵਿੱਥ ਸੈਂਕੜੇ ਤੇ ਹਜ਼ਾਰਾਂ ਸਾਲਾਂ ਦੀ ਏ। ਅੰਗਰੇਜ਼ ਦੇ ਹਿੰਦੁਸਤਾਨ ਤੇ ਕਬਜ਼ਾ ਕਰਨ ਵੇਲੇ ਉੱਥੇ ਕਬੀਲਿਆਂ Tribal ਦਾ ਸਮਾਜ ਸੀ ਕਿਧਰੇ ਇਹਦੀ ਸ਼ਕਲ ਖ਼ਾਲਸ ਕਬੀਲਿਆਂ Tribe ਦੀ ਸੀ ਤੇ ਕਿਧਰੇ ਰਜਵਾੜਿਆਂ ਤੇ ਨਿੱਕੀਆਂ ਨਿੱਕੀਆਂ ਬਾਦਸ਼ਾਹੀਆਂ ਦੀ। ਅੰਗਰੇਜ਼ ਆ ਕੇ ਕਬੀਲਿਆਂ ਦੇ Tribalਏਸ ਸਮਾਜ ਨੂੰ ਭੰਨ ਕੇ ਉਥੇ ਯੂਰਪੀ ਜਾਗੀਰਦਾਰੀ ਨਿਜ਼ਾਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜੋ ਇੱਕ ਫ਼ਿਤਰੀ ਅਮਲ ਨਹੀਂ ਸੀ ਸਗੋਂ ਬਣਾਉਟੀ ਸੀ । ਪੱਛਮ ਵਿਚ ਕਬੀਲਿਆਂ ਦੇ Tribalਸਮਾਜ ਤੋਂ ਜਾਗੀਰਦਾਰੀ ਸਮਾਜ ਵਿਚ ਤਬਦੀਲ ਹੋਣ ਵਿਚ ਜੋ ਸੈਂਕੜੇ ਹਜ਼ਾਰਾਂ ਸਾਲ ਲੱਗੇ ਅੰਗਰੇਜ਼ ਇਨ੍ਹਾਂ ਨੂੰ ਕੁਝ ਸਾਲਾਂ ਵਿਚ ਇਸ ਦੀ ਕੋਸ਼ਿਸ਼ ਕੀਤੀ। ਹਾਲੇ ਇਹ ਜਾਗੀਰਦਾਰੀ ਸਮਾਜ ਬਣਿਆ ਈ ਨਹੀਂ ਸੀ ਜੇ ਉਹਨੇ ਇਥੇ ਇੰਡਸਟ੍ਰੀਅਲ ਸਮਾਜ ਦੀ ਵੀ ਨੀਹਂ ਰੱਖ ਦਿੱਤੀ। ਇਹਦਾ ਨਤੀਜਾ ਇਹ ਹੋਇਆ ਕਿ ਇਹ ਸਮਾਜ ਚੋਂ ਚੋਂ ਦਾ ਮੁਰੱਬਾ ਬਣ ਗਿਆ । ਅਸਲ ਵਿਚ ਪੰਜਾਬ ਵਿਚ ਜੋ ਸਮਾਜ ਹਾਲੇ ਤੀਕ ਸਭ ਤੋਂ ਭਾਰਾ ਏ। ਇਹ ਕਬੀਲਿਆਂ ਦਾTribal ਸਮਾਜ ਏ । ਸਰਹੱਦ,ਸਿੰਧ ਤੇ ਬਲੋਚਿਸਤਾਨ ਦੀਆਂ ਸਰਹੱਦਾਂ ਨਾਲ਼ ਲਗਦੇ ਪੰਜਾਬੀ ਇਲਾਕਿਆਂ ਵਿਚ ਹਾਲੇ ਵੀ ਇਹ ਸਮਾਜ ਆਪਣੀ ਅਸਲੀ ਸੂਰਤ ਵਿਚ ਮੌਜੂਦ ਏ । ਏਸ ਤੋਂ ਵੱਖ ਬਾਰਾਂ ਵਿਚ ਵਸਦੇ ਪੁਰਾਣੇ ਲੋਕ ਵੀ ਇਸੇ ਸਮਾਜ ਵਿਚ ਰਹਿ ਰਹੇ ਨੇ। ਉਹ ਇਲਾਕੇ ਜਿਥੇ ਉਹਨੇ ਜਾਗੀਰਦਾਰੀ ਨਿਜ਼ਾਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਓਥੇ ਦਾ ਜਾਗੀਰਦਾਰ ਘੱਟ ਤੇ ਕਬੀਲੇ ਦਾ ਸਰਦਾਰ ਬਣ ਗਿਆ ਇਹ ਜਾਗੀਰਦਾਰ ਭਾਂਵੇਂ ਵੱਡੇ ਸ਼ਹਿਰਾਂ ਦੇ ਮਾਡਰਨ ਇਲਾਕਿਆਂ ਵਿਚ ਰਹਿੰਦਾ ਏ ਪਰ ਇਹਦਾ ਰਹਿਣ ਸਹਿਣ ਤੇ ਵਰਤਾਰਾ ਕਬੀਲੇ ਦੇ ਸਰਦਾਰਾਂ ਵਾਲਾ ਏ । ਅੰਗਰੇਜ਼ ਮੁਖ਼ਤਲਿਫ਼ ਇਲਾਕਿਆਂ ਚੋਂ ਕਬੀਲੇ Tribesਤੋੜ ਕੇ ਏਸ ਕਬੀਲੇ ਦੇ ਬੰਦੇ ਨਵੇਂ ਬਣਾਏ ਪਿੰਡਾਂ ਤੇ ਚੱਕਾਂ ਵਿਚ ਲਿਆਕੇ ਆਬਾਦ ਕੀਤੇ । ਏਸ ਨਾਲ਼ ਇਹ ਪਿੰਡ ਤੇ ਚੱਕ ਨਿੱਕੇ ਨਿੱਕੇ ਮਨੀ ਕਬੀਲੇ Tribes ਬਣ ਗਏ। ਮਜ਼ੇ ਦੀ ਗੱਲ ਇਹ ਹੈ ਕਿ ਭਾਂਵੇਂ ਅੱਜ ਪੰਜਾਬ ਦੇ ਸ਼ਹਿਰਾਂ ਤੇ ਨਵੇਂ ਵਸਾਏ ਪਿੰਡਾਂ ਤੇ ਚੁੱਕਾਂ ਵਿਚ ਕਬੀਲਿਆਂ Tribesਦੀ ਪੁਰਾਣੀ ਸ਼ਕਲ ਨਹੀਂ ਏ ਪਰ ਪੂਰੇ ਪੰਜਾਬ ਵਿਚ ਰਹਿਤ ਦੇ ਢੰਗ , ਕਦਰਾਂ Values ਤੇ ਨੋਰਮਜ਼ Norms ਹਾਲੇ ਤੀਕ ਕਬੀਲੀ Tribalਸਮਾਜ ਦੇ ਨੇ। ਪੂਰਬੀ ਪੰਜਾਬ ਵਿਚ ਅੱਜ ਭਾਂਵੇਂ ਨਾ ਤੇ ਪੁਰਾਣੇ ਕਬੀਲੇ Tribesਮੌਜੂਦ ਨੇ ਤੇ ਨਾ ਈ ਜਾਗੀਰਦਾਰੀ ਪਰ ਪੰਜਾਬੀ ਦੀ ਸੋਚਣੀ , ਉਹਦੀਆਂ ਕਦਰਾਂ Valuesਤੇ ਨਾਰਮਜ਼ Normsਹਾਲੇ ਤੀਕ ਕਬੀਲੀ Tribalਸਮਾਜ ਦੇ ਨੇ । ਏਸ ਗੱਲ ਦੇ ਦੋ ਸਬੂਤ ਨੇ ਪਹਿਲਾ ਗੋਤਾਂ ਤੇ ਕੌਮਾਂ ਦੀ ਪਕੜ, ਦੂਜਾ ਸਬੂਤ ਪੰਜਾਬੀ ਦਾ ਬਰਾਦਰੀ ਸ਼ਰੀਕਾਂ ਦੇ ਜਾਲ਼ ਵਿਚ ਫਸਿਆ ਹੋਣਾ ਏ ਤੀਜਾ ਉਹਦੀ ਵੰਡਾਂ ਦੀ ਆਦਤ ਏ । ਉਹ ਹਮੇਸ਼ਾ ਕਿਸੇ ਨਾ ਕਿਸੇ ਵੰਡਦਾ ਕੈਦੀ ਏ ਇਹ ਕਬੀਲੀ Tribalਵੰਡ ਕਦੇ ਮਜ਼ਹਬ ਕਦੇ ਫ਼ਿਰਕੇ ਕਦੇ ਗੋਤ ਦੀ ਸ਼ਕਲ ਵਿਚ ਹੁੰਦੀ ਏ ਕਬੀਲੀ Tribalਸਮਾਜ ਵਿਚ ਇਕ ਫ਼ਰਦ ਨੂੰ ਆਪਣੀ ਰਾਖੀ ਲਈ ਕਿਸੇ ਨਾ ਕਿਸੇ ਕਬੀਲੇ Tribe ਨਾਲ਼ ਜੜਨਾ ਪੈਂਦਾ ਸੀ। ਦੁਸ਼ਮਣ ਕਬੀਲਾ Tribe ਜਾਂ ਦੁਸ਼ਮਣ ਕਬੀਲੇ Tribe ਦੇ ਫ਼ਰਦ ਦੀ ਇਕ ਸ਼ਕਲ ਈ ਸ਼ਰੀਕ ਏ । ਇਕ ਔਰਤ ਨੂੰ ਮਲਕੀਅਤ ਸਮਝਣਾ ਇਹ ਵੀ ਕਬੀਲੀ Tribal ਸਮਾਜ ਦੀ ਲਾਹਨਤ ਏ । ਇਕ ਪੰਜਾਬੀ ਜਦ ਆਪਣੀ ਧੀ ਲਈ ਛਾਨਣੀਆਂ ਫੜ ਕੇ ਵਰ ਲੱਭਦਾ ਏ ਤੇ ਉਹਦਾ ਇਹ ਅਮਲ ਅਸਲ ਵਿਚ ਕਬੀਲੀ Tribal ਸਮਾਜ ਦਾ ਵਰਤਾਰਾ ਏ। ਆਪਣੀਆਂ ਕੁੜੀਆਂ ਨੂੰ ਮਾਰਨਾ, ਉਨ੍ਹਾਂ ਦੇ ਮੱਝ ਗਾਂ ਵਾਂਗੂੰ ਰਿਸ਼ਤੇ ਕਰਨੇ ਇਹ ਕਬੀਲੀ Tribalਸਮਾਜ ਦੀ ਪੱਕੀ ਨਿਸ਼ਾਨੀ ਏ ਜਿੱਥੇ ਵੀ ਕੋਈ ਕੌਮ ਜਿਨੀ ਬਹੁਤੀ ਪਿਛਾਂ ਖਿਚੂ ਕਬੀਲੀTribal ਸਮਾਜ ਵਿਚ ਰਹਿ ਰਹੀ ਹੋਵੇਗੀ ਓਥੇ ਈ ਓਨੀਆਂ ਬਹੁਤੀਆਂ ਔਰਤਾਂ ਗ਼ੈਰਤ ਦੇ ਨਾਂ ਤੇ ਕਤਲ ਕੀਤੀਆਂ ਜਾਣ ਗੀਆਂ । ਪੰਜਾਬੀ ਨੂੰ ਇਹ ਕਬੀਲੀTribal ਕਦਰਾਂ Valuesਤੇ ਨੋਰਮਜ਼ Normsਏਨੇ ਪਿਆਰੇ ਨੇ ਜਦ ਉਹ ਬਾਹਰ ਵੀ ਆ ਜਾਂਦਾ ਏ ਤੇ ਨਵੇਂ ਸਮਾਜ ਵਿਚ ਇਨ੍ਹਾਂ ਨੂੰ ਸੀਨੇ ਨਾਲ਼ ਲਾਈ ਰੱਖਦਾ ਏ ਉਹ ਨਵੇਂ ਸਮਾਜ ਵਿਚ ਘੋਲ਼ ਕਰਕੇ ਕਾਮਯਾਬੀ ਦੀ ਸਿਖ਼ਰ ਤੇ ਪਹੁੰਚ ਜਾਵੇਗਾ ਉਹ ਇਥੋਂ ਦੀਆਂ ਯੂਨੀਵਰਸਿਟੀਆਂ ਦਾ ਪ੍ਰੋਫ਼ੈਸਰ ਬਣ ਜਾਵੇਗਾ , ਹਰ ਗੱਲ ਵਿਚ ਮਾਡਰਨ ਹੋ ਜਏਗਾ, ਉਹ ਮਾਡਰਨ ਤੇ ਮਹਿੰਗੇ ਘਰ ਵਿਚ ਰਵੇਗਾ ਮਾਡਰਨ ਕੱਪੜੇ ਪਾਵੇਗਾ, ਮਾਡਰਨ ਗੱਲਾਂ ਕਰੇਗਾ ਪਰ ਜਦ ਆਪਣੀ ਕੁੜੀ ਦੇ ਰਿਸ਼ਤੇ ਦੀ ਗੱਲ ਹੋਵੇਗੀ ਤੇ ਉਹ ਕਬੀਲੀ Tribalਇਨਸਾਨ ਬਣ ਜਾਵੇਗਾ ।ਮੈਂ ਜਦ ਕਿਸੇ ਅਜਿਹੇ ਪੰਜਾਬੀ ਬਾਰੇ ਸੋਚਦਾ ਹਾਂ ਤੇ ਮੇਰੇ ਜ਼ਿਹਨ ਵਿਚ ਇਕ ਫ਼ਿਲਮ ਚੱਲਦੀ ਏ ਪਈ ਇਕ ਬੰਦੇ ਟਸਕੀਡੋ ਪਾਇਆ ਹੋਇਆ ਏ ਉਹਦੇ ਹੱਥ ਵਿਚ ਸ਼ੈਮਪੇਨ ਦਾ ਗਲਾਸ ਤੇ ਉਹਨੇ ਬੋਲਦਾਂ ਵਾਲਾ ਗੱਡਾ ਜੋਇਆ ਹੋਇਆ ਤੇ ਅਮਰੀਕਾ ਦੀ ਕਿਸੇ ਹਾਈਵੇ ਤੇ ਲੱਗਾ ਜਾ ਰਿਹਾ ਏ। ਇਹ ਕਬੀਲੀ Tribalਕਦਰਾਂ Valuesਤੇ ਨਾਰਮਜ਼ Norms ਉਹ ਜੋਕਾਂ ਨੇ ਜੋ ਇਕ ਪੰਜਾਬੀ ਦੇ ਜ਼ੋਰ, ਅਕਲ, ਇਲਮ, ਮਾਲ ਤੇ ਕੌਮਪ੍ਰਸਤੀ ਨੂੰ ਚਿੰਬੜੀਆਂ ਹੋਈਆਂ ਨੇ, ਉਹ ਇਨ੍ਹਾਂ ਨੂੰ ਲਾਹ ਕੇ ਸੁੱਟਣ ਦੀ ਥਾਂ ਜਦ ਇਨ੍ਹਾਂ ਚੋਂ ਕੋਈ ਜੋਕ ਉਹਦੇ ਸਰੀਰ ਨਾਲੋਂ ਲਹਿ ਕੇ ਜ਼ਮੀਨ ਤੇ ਡਿੱਗ ਪੈਂਦੀ ਏ ਤੇ ਇਹ ਉਹਨੂੰ ਚੁੱਕ ਕੇ ਫਿਰ ਆਪਣੇ ਸਰੀਰ ਨਾਲ਼ ਚਮੋੜ ਲੈਂਦਾ ਏ। ਅਸਲ ਵਿਚ ਇਨ੍ਹਾਂ ਜੋਕਾਂ ਤੋਂ ਜਾਨ ਛੁੜਾਉਣਾ ਕੋਈ ਔਖਾ ਕੰਮ ਨਹੀਂ ਏ, ਤੇ ਏਸ ਦਾ ਹੱਲ ਦੋ ਸਿੱਧੇ ਸਿੱਧੇ ਪੇਂਡੂ ਪੰਜਾਬੀਆਂ ਪਿਆਰ ਤੇ ਪੱਗ ਵਟਾਈ ਦੇ ਰਿਸ਼ਤੇ ਰਾਹੀਂ ਕੱਢਿਆ । ਇਨ੍ਹਾਂ ਇਹ ਰਿਸ਼ਤਿਆਂ ਤੇ ਧਰਮਾਂ ਵਾਲਾ ਵਾਹਗਾ ਢਾ ਕੇ ਪਰਾਂਹ ਮਾਰਿਆ । ਮੇਰੇ ਨਜ਼ਦੀਕ ਇਹ ਸਾਰੀ ਪੰਜਾਬੀ ਕੌਮ ਲਈ ਮਾਡਲ ਨੇ। ਇਨ੍ਹਾਂ ਨਾਲ਼ ਮੇਰੀ ਮੁਲਾਕਾਤ ਵਾਹਗੇ ਬਾਡਰ ਤੇ ਲਾਏ ਗਏ ਰਾਜਾ ਪੋਰਸ ਮੇਲੇ ਤੇ ਹੋਈ । ਇਨ੍ਹਾਂ ਵਿਚੋਂ ਇਕ ਸਿੱਖ ਤੇ ਦੂਜਾ ਮੁਸਲਮਾਨ ਸੀ । ਦੋਨੋਂ ਜੱਟ ਤੇ ਇਕੋ ਪਿੰਡ ਵਿਚ ਜੰਮੇ, ਨਿੱਕੇ ਹੁੰਦਿਆਂ ਇਕੱਠੇ ਖੇਡੇ ਤੇ ਵੱਡੇ ਹੋਏ ਤੇ ਪੱਗ ਵੱਟ ਭਰਾ ਬਣ ਗਏ। ਵੰਡ ਦਾ ਹਨੇਰ ਝੁੱਲਿਆ ਤੇ ਏਸ ਮੁਸਲਮਾਨ ਜੱਟ ਪਾਕਿਸਤਾਨ ਜਾਣ ਦੀ ਕਰ ਲਈ, ਉਹਦੀ ਤਿਆਰੀ ਦੇਖ ਕੇ ਉਹਦੇ ਪੱਗ ਵੱਟ ਭਰਾ ਸਿੱਖ ਨੂੰ ਗ਼ਸ਼ ਪੈਣ ਲੱਗ ਪਏ, ਉਹਦੇ ਗ਼ਸ਼ ਦੇਖ ਕੇ ਏਸ ਮੁਸਲਮਾਨ ਪਾਕਿਸਤਾਨ ਜਾਣ ਦਾ ਇਰਾਦਾ ਛੱਡ ਦਿੱਤਾ ਪਰ ਉਹਦੀ ਪਤਨੀ ਪਾਕਿਸਤਾਨ ਜਾਣ ਵਿਚ ਈ ਜਾਣ ਦੀ ਈਮਾਨ ਸਮਝੀ । ਦੋਵੇਂ ਆਪਣੀ ਆਪਣੀ ਗੱਲ ਤੇ ਅੜ ਗਏ । ਇਕ ਨੇ ਪਾਕਿਸਤਾਨ ਚੁਣ ਲਿਆ ਤੇ ਦੂਜੇ ਨੇ ਯਾਰੀ ਤੇ ਆਪਣਾ ਪਿੰਡ । ਆਪਣੀ ਪਤਨੀ ਤੇ ਬਾਲਾਂ ਦੇ ਜਾਣ ਮਗਰੋਂ ਉਹ ਇਕੱਲਾ ਹੋ ਗਿਆ ਉਹਨੂੰ ਇਕੱਲਿਆਂ ਦੇਖ ਕੇ ਉਹਦੇ ਸਿੱਖ ਭਰਾ ਦੇ ਦਿਲ ਨੂੰ ਰੁੱਗ ਭਰਿਆ ਜਾਵੇ ਉਹਨੇ ਆਪਣੀ ਸਾਲ਼ੀ ਦਾ ਵਿਆਹ ਉਹਦੇ ਨਾਲ਼ ਕਰਦਿੱਤਾ । ਨਾ ਕਿਸੇ ਮੁਸਲਮਾਨ ਆ ਕੇ ਰੌਲ਼ਾ ਪਾਇਆ ਤੇ ਨਾ ਈ ਸਿੱਖਾਂ ਦਾ ਕੋਈ ਜਥਾ ਗੰਡਾਸੇ ਚੁੱਕ ਕੇ ਆਇਆ। ਵਿਆਹ ਵਾਰੀ ਫੇਰੇ ਵੀ ਹੋਏ ਤੇ ਨਿਕਾਹ ਵੀ ਪੜ੍ਹਿਆ ਗਿਆ। ਉਹ ਮੁਸਲਮਾਨ ਦਾ ਮੁਸਲਮਾਨ ਰਿਹਾ ਤੇ ਉਹਦੀ ਪਤਨੀ ਸਿੱਖ । ਏਸ ਜੌੜੇ ਚੋਂ ਜੋ ਬਾਲ ਜੰਮੇ ਉਹ ਇਨਸਾਨ ਈ ਜੰਮੇ । ਕੋਈ ਰਿੱਛ ਤੇ ਬਾਂਦਰ ਨਹੀਂ ਸਨ, ਉਹ ਬਿਲਕੁਲ ਉਨ੍ਹਾਂ ਬਾਲਾਂ ਵਰਗੇ ਸਨ ਜੋ ਜੱਟ ਸਿੱਖ ਸਿੱਖਣੀ ਤੇ ਜੱਟ ਸਿੱਖਣੀ ਤੇ ਹਿੰਦੂ ਧਰਮਾਂ ਚੋਂ ਜੰਮੇ। ਉਹ ਵਿਹੜੇ ਵਿਚ ਬਹਿ ਕੇ ਹੁੱਕਾ ਪੀਂਦੇ ਏ ਤੇ ਉਹਦੀ ਸਿੱਖ ਪਤਨੀ ਪਾਠ ਕਰਦੀ ਏ। ਦੋਹਵੇਂ ਪੱਗ ਵੱਟਾ ਭਰਾ ਨਾਨੇ ਦਾਦੇ ਬਣ ਗਏ ਨੇਂ ਪਰ ਅੱਜ ਵੀ ਉਸੇ ਤਰਾਂ ਪੱਗ ਵੱਟ ਭਰਾ ਨੇ। ਇਨ੍ਹਾਂ ਸਿੱਧੇ ਸਾਧੇ ਪੇਂਡੂਆਂ ਜੱਟਾਂ ਉਹ ਦੀਵਾ ਬਾਲਿਆ ਏ ਜੋ ਵੱਡੇ ਵੱਡੇ ਵਿਦਵਾਨ ਤੇ ਧਾਰਮਿਕ ਨਹੀਂ ਬਾਲ ਸਕੇ। ਇਹ ਦੀਵਾ ਬਾਲ਼ਨਾ ਕੋਈ ਔਖਾ ਨਹੀਂ ਏ ਸਿਰਫ਼ ਇਹਦੀ ਲਾਟ ਨੂੰ ਜਗਾਉਣ ਦੀ ਲੋੜ ਏ । ਗੱਲ ਸਿਰਫ਼ ਇਤਨੀ ਏ ਕਿ ਏਸ ਨੂੰ ਜਗਾਉਣ ਲਈ ਧਰਮਾਂ ਫ਼ਿਰਕਿਆਂ ਗੋਤਾਂ ਤੇ ਦੁਕਾਨਦਾਰੀਆਂ ਦੇ ਪਖੰਡਾਂ (Hypocracy) ਤੇ ਦੋਹਰੇ ਇਖ਼ਲਾਕੀ ਮਿਆਰਾਂ Double morals ਦੀ ਵਰਦੀ ਲਾਹ ਕੇ ਪੰਜਾਬੀ ਤੇ ਅੱਜ ਦਾ ਇਨਸਾਨ ਬਣਨ ਦੀ ਲੋੜ ਏ।