Ithe dakke paan dupahir nu

Wikibooks ਤੋਂ
Jump to navigation Jump to search
Deletion icon.svg
ਇਹ ਪੰਨਾ ਛੇਤੀ ਹਟਾਏ ਜਾਣ ਲਈ ਨਾਮਜਦ ਕੀਤਾ ਗਿਆ ਹੈ ਕਿਉਂਕਿ “ਸਰਲੇਖ ਅੰਗ੍ਰੇਜ਼ੀ ਵਿਚ ਹੈ”।


ਜੇ ਤੁਹਾਨੂੰ ਲੱਗਦਾ ਹੈ ਕਿ ਇਹ ਪੰਨਾ ਹਟਾਉਣ ਦੀ ਕਸੌਟੀ ਨਾਲ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬੇਹਤਰ ਬਣਾ ਸਕਦੇ ਹੋ ਤਾਂ ਤੁਸੀਂ ਇਹ ਨੋਟ ਹਟਾ ਸਕਦੇ ਹੋ, ਪਰ ਕਿਰਪਾ ਕਰਕੇ ਆਪਣੇ ਬਣਾਏ ਪੰਨਿਆਂ ਤੋਂ ਇਸਨੂੰ ਨਾ ਮਿਟਾਓ।


ਜੇ ਤੁਸੀਂ ਇਸਨੂੰ ਹਟਾਉਣ ਦੇ ਵਿਰੋਧ ਹੋ ਤਾਂ ਇਸਦੇ ਗੱਲ-ਬਾਤ ਪੰਨੇ ’ਤੇ ਆਪਣੇ ਵਿਚਾਰ ਪ੍ਰਸਤੂਤ ਕਰੋ।

ਜਿਂਮੇਵਾਰ ਮੈਂਬਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਇਤਿਹਾਸ (ਅੰਤਮ ਬਦਲਾਅ), ਕਿਹੜੇ ਪੰਨੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਪੰਨਾ ਜਰੂਰ ਚੈੱਕ ਕਰਨ।ਇਸ ਪੰਨੇ ਵਿੱਚ ਅੰਤਮ ਬਦਲਾਅ Baljeet Bilaspur (ਯੋਗਦਾਨ|ਚਿੱਠੇ) ਨੇ 13 ਦਸੰਬਰ 2015 ਨੂੰ 07:36 (UTC) ’ਤੇ ਕੀਤਾ। (ਤਾਜਾ ਕਰੋ)

ਨਵੇਂ ਨਵੇਂ ਮਦਰੱਸੇ ਗਏ ਦੁੱਲੇ ਨੇ ਕਾਜ਼ੀ ਨੂੰ ਪੁੱਛਿਆ ਮੌਲਵੀ ਜੀ, “ਭਲਾ ਦੱਸਿਉ ਖਾਂ ਮਸ਼ਹੂਰ ਕਿਵੇਂ ਹੋਈਦਾ?” ਕਾਜ਼ੀ ਕਹਿੰਦਾ, “ਭਾਈ ਕਈ ਚੰਗੇ ਕੰਮ ਕਰਕੇ ਮਸ਼ਹੂਰ ਹੁੰਦੇ ਨੇ ਤੇ ਕਈ ਮਾੜੇ ਕਰਕੇ।” “ਪਰ ਛੇਤੀ ਕੌਣ ਹੁੰਦਾ?”, ਦੁੱਲੇ ਕੋਲ ਉਡੀਕਣ ਦਾ ਵਕਤ ਨਹੀਂ ਸੀ। ਹੋ ਰਹੀ ਮਰ ਧਾੜ ਨੂੰ ਯਾਦ ਕਰਦਿਆਂ ਕਾਜ਼ੀ ਨੇ ਦੱਸਿਆ, “ਮਾੜੇ ਕੰਮਾਂ ਵਾਲੇ ਛੇਤੀ ਚਮਕਦੇ ਆ”। ਦੁੱਲੇ ਨੇ ਪੈਂਦੀ ਸੱਟੇ ਕਾਜ਼ੀ ਨੂੰ ਚੁੱਕ ਕੇ ਫਰਸ਼ ਤੇ ਚਿੱਤੜਾਂ ਭਾਰ ਸੁੱਟਿਆ , ਪਰ ਅਗਲੇ ਦਿਨ ਤੱਕ ਸਾਰੀ ਪਿੰਡੀ ਵਿੱਚ ਦੁੱਲਾ ਦੁੱਲਾ ਹੋ ਗਈ ਸੀ। ਕਿਤਾਬ ਲਿਖਣ ਵਾਲੇ ਲੇਖਕ ਨੂੰ ਕਈ ਸਾਲ ਸੌ ਸੌ ਪਾਪੜ ਵੇਲਣ ਪਿੱਛੋਂ ਚਾਰ ਆਦਮੀ ਜਾਨਣ ਲੱਗਦੇ ਨੇ ਪਰ ਕੋਈ ਵੱਡਾ ਘਪਲਾ ਕਰਨ ਵਾਲਾ ਰਾਤੋ ਰਾਤ ਦੇਸ਼ ਭਰ ‘ਚ ਚਰਚਤ ਹੋ ਜਾਂਦਾ। ਕਈ ਮਹਾਂਪੁਰਸ਼ ਤਾਂ ਚੂੰਢੀ ਵੱਢਕੇ ਹੀ ਦਹਾਕੇ ਭਰ ਲਈ ਅਖਬਾਰਾਂ ਦੀ ਪਹਿਲੀ ਸੁਰਖ਼ੀ ਬਣੇ ਰਹਿੰਦੇ ਹਨ।

ਪਿਛਲੇ ਦਿਨੀਂ ਕਿਸੇ ਕੰਮ ਦੇ ਸਿਲਸਲੇ ‘ਚ ਪਿੰਡੋਂ ਆਏ ਫੋਨ ਤੇ ਪੁਰਾਣੇ ਸਕੂਲੀਏ ਨੇ ਕਿਹਾ ਕਿ ਉਹ ਅਖਬਾਰਾਂ ਵਿੱਚ ਛਪਦੇ ਮੇਰੇ ਲੇਖ ਪੜ੍ਹਕੇ ਇਸ ਕਰਕੇ ਖੁਸ਼ ਹੁੰਦਾ ਹੈ ਕਿ ਉਹਦੇ ਪਿੰਡ ਦਾ ਨਾਮ ਮਸ਼ਹੂਰ ਹੁੰਦਾ ਹੈ। ਮੈਨੂੰ ਇਹ ਪੱਖ ਤਾਂ ਯਾਦ ਹੀ ਨਹੀਂ ਸੀ। ਆਪਣਾ ਪਿੰਡ ਦਾ ਨਾਮ ਹਰ ਕਿਸੇ ਲਈ ਮਾਣ ਵਾਲੀ ਗੱਲ ਹੈ। ਅੱਧੀ ਸਦੀ ਪਿਛੋਂ ਵੀ ਸਰਹੱਦ ਲੰਘਕੇ ਦੋਵਾਂ ਪੰਜਾਬਾਂ ਦੇ ਲੋਕੀਂ ਆਪਣੇ ਘਰਾਂ ਦੀ ਇੱਟ ਜਾਂ ਮਿੱਟੀ ਲੈ ਕਿ ਆਉਂਦੇ ਹਨ। ਪੰਦਰਾਂ ਘਰ ਬਦਲ ਚੁੱਕੇ ਤੇ ਪ੍ਰਵਾਸੀ ਹੋ ਗਏ ਨੱਬੇ ਸਾਲ ਦੇ ਬੁੱਢੇ ਦੇ ਵੀ ਸੁਪਨਿਆਂ ਵਿੱਚ ਨਕਸ਼ਾ ਬਚਪਣ ਦੇ ਘਰ ਦਾ ਹੀ ਬਣਦਾ ਹੈ। ਧਰਮਿੰਦਰ ਪਿਛਲੇ ਸਾਲ ਹੀ ਆਪਣਾ ਪਿੰਡ ਦੇਖਣ ਆਇਆ ਸੀ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਆਪਣਾ ਆਖਰੀ ਸਸਕਾਰ ਆਪਣੇ ਜੱਦੀ ਪਿੰਡ ‘ਚ ਕਰਨ ਦੀ ਖਾਹਿਸ਼ ਕਰਿਆ ਕਰਦੇ ਹਨ।

ਪਿਛਲੇ ਮਹੀਨੇ ਮੇਰਾ ਪਿੰਡ ਵੀ ਸਾਰੇ ਪੰਜਾਬ ਵਿੱਚ ਚਰਚਾ ਵਿੱਚ ਹੋਇਆ ਸੀ। ਸਿਖਰ ਦੁਪਹਿਰੇ ਮੇਰੇ ਪਿੰਡ ਕੋਟਫੱਤੇ ਦੇ ਬੈਂਕ ‘ਚ ਡਾਕਾ ਪਿਆ ਹੈ। ਸਵੇਰ ਦਾ ਅਖਬਾਰ ਚੁੱਕਕੇ ਚੰਡੀਗੜ੍ਹ ਜੰਮੀ ਪਲ਼ੀ ਤੇ ਪੜ੍ਹਦੀ ਮੇਰੀ ਬੇਟੀ ਖੁਸ਼ ਹੁੰਦੀ ਬੋਲੀ, “ ਦੇਖੋ ਆਪਣੇ ਪਿੰਡ ਕੋਟ ਫੱਤੇ ਦੀ ਪਹਿਲੇ ਸਫੇ ਤੇ ਕਿੱਡੀ ਵੱਡੀ ਖਬਰ, ਆਹ ਤਾਂ ਕਮਾਲਾਂ ਹੀ ਹੋ ਗਈਆਂ।” ਉਹ ਤਸਵੀਰ ਤੇ ਉਂਗਲ ਰੱਖਕੇ ਉਸ ਵੱਲੋਂ ਹੂ ਬ ਹੂ ਪਹਿਚਾਣਿਆ ਬੈਂਕ ਦਾ ਬੋਰਡ ਪੜ੍ਹ ਕਿ ਸੁਣਾ ਰਹੀ ਸੀ। ਬੱਚੇ ਨੂੰ ਹਸਦਿਆਂ ਵੇਖ ਮਾਂ ਦੇ ਵੀ ਹੱਸਣ ਤੋਂ ਉਲਟ ਮੈ ਰੋਣਹਾਕਾ ਹੋ ਗਿਆ। ਖ਼ਬਰ ਪੜ੍ਹ ਕਿ ਮੈ ਬੇਟੀ ਨੂੰ ਦੱਸਿਆ ਕਿ ਇਹ ਮਾੜੀ ਘਟਨਾ ਕਰਕੇ ਹੋਈ ਚਰਚਾ ਹੈ । ਇਸ ਲਈ ਮਸ਼ਹੂਰੀ ਛੇਤੀ ਹੋ ਗਈ ਜੋ ਨਹੀਂ ਸੀ ਹੋਣੀ ਚਾਹੀਦੀ। ਪਰ ਮੈਨੂੰ ਦੋ ਗੱਲਾਂ ਦੀ ਤਸੱਲੀ ਹੈ ਕਿ ਮੇਰੇ ਪਿੰਡ ਦੀ ਬਦਨਾਮੀ ਨਹੀਂ ਹੋਈ। ਬੈਂਕ ਦੇ ਗਾਰਡ ਨੇ ਲੁਟੇਰਿਆਂ ਨੂੰ ਮੰਗਣ ਤੇ ਬੰਦੂਕ ਨਹੀਂ ਦਿੱਤੀ ਬਲਕਿ ਨਾ ਦੇਣ ਦੀ ਕੋਸ਼ਿਸ ਵੀ ਕੀਤੀ। ਰਿਵਾਲਵਰ ਸਿਰ ਤੇ ਰੱਖਣ ਪਿੱਛੋਂ ਹੀ ਉਸਨੇ ਬੰਦੂਕ ਦਿੱਤੀ। ਹਥਿਆਰਾਂ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ। ਇਹ ਮਰਨ ਪਿੱਛੋਂ ਜਾਂ ਆਤਮ ਸਮਰਪਣ ਪਿੱਛੋਂ ਹੀ ਦੁਸ਼ਮਣ ਦੇ ਹੱਥ ਲੱਗਦੇ ਹਨ। ਮੋਰਚੇ ਵਿੱਚ ਜੋ ਫੌਜੀ ਦੁਸ਼ਮਣ ਨੂੰ ਹਥਿਆਰ ਦੇਕੇ ਵਾਪਸ ਮੁੜ ਆਵੇ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਪਰ ਅੱਤਵਾਦ ਦੇ ਦੌਰ ਵਿੱਚ ਲੋਕੀ ਧਮਕੀ ਪੱਤਰ ਮਿਲਣ ਤੇ ਹੀ ਲਾਇਸੰਸੀ ਅਸਲਾ “ ਭੇਟ” ਕਰਨ ਲੱਗ ਪਏ ਸਨ। ਦੂਜੀ ਤਸੱਲੀ ਵਾਲੀ ਗੱਲ ਇਹ ਹੋਈ ਕਿ ਲੁਟੇਰੇ ਮੇਰੇ ਪਿੰਡ ਦੇ ਨਹੀਂ ਸਨ। ਵਰਨਾ “ਮਸ਼ਹੂਰੀ” ਨਾਲੋਂ ਬਦਨਾਮੀ ਵੱਧ ਹੋਣੀ ਸੀ। ਹੋਰ ਵੀ ਚੰਗਾ ਹੋਵੇਗਾ ਜੇ ਇਹ ਗਵਾਂਢੀ ਪਿੰਡਾਂ ਦੇ ਵੀ ਨਾਂ ਹੋਣ। ਅਜੇ ਪੰਜਾਬੀਆਂ ਨੂੰ ਲੁੱਟਾਂ ਖੋਹਾਂ ਵਾਲਾ ਅੱਤਵਾਦ ਦਾ ਦੌਰ ਹੀ ਨਹੀਂ ਭੁੱਲਿਆ।

ਅੱਜ ਦੇ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਦੁਹਰਾਉਣ ਦੀ ਇੱਥੇ ਲੋੜ ਨਹੀਂ। ਹਰ ਰੋਜ਼ ਹੀ ਪਾਣੀ ਰਿੜਕਿਆ ਜਾ ਰਿਹਾ ਹੈ। ਜੋ ਕੁੱਝ ਕੀਤਾ ਜਾ ਰਿਹਾ ਹੈ ਜਾਂ ਸੋਚਿਆ ਜਾ ਰਿਹਾ ਉਸ ਨਾਲ ਮਸਲਾ ਹੱਲ ਨਹੀਂ ਹੋ ਸਕਦਾ। ਇਹ ਡਾਕੇ ਵਾਲੇ ‘ਭਾਈਆਂ’ ਦੀ ਉਮਰ ਚਾਲੀ ਪੰਤਾਲ਼ੀ ਸਾਲ ਸੀ। ਇਨ੍ਹਾਂ ਲੁਟੇਰਿਆਂ ਨਾਲ ਨਜਿੱਠਣਾ ਕਾਨੂੰਨ ਦਾ ਕੰਮ ਹੈ। ਪਰ ਇਸ ਲਈ ਇਸ ਘਟਨਾ ਨੂੰ ਮਹਿਜ਼ ਬੇਰੁਜ਼ਗਾਰੀ, ਵਿਦੇਸ਼ੀ ਸਾਜਿਸ਼ ਜਾਂ ਚੋਣੀ ਗੜਬੜ ਦੇ ਕਾਰਨਾਂ ਨਾਲ ਜੋੜਕੇ ਨਹੀਂ ਦੇਖਿਆ ਜਾ ਸਕਦਾ। ਅਖੌਤੀ ਹਰੇ ਇਨਕਲਾਬ ਤੋਂ ਬਾਅਦ ਵਗੈਰ ਕੋਈ ਮਿਹਨਤ ਕੀਤਿਆਂ ਅਮੀਰ ਹੋਣ ਤੇ ਮਸ਼ਹੂਰ ਹੋਣ ਦੀ ਪੰਜਾਬੀਆਂ ਦੀ ਰੁਚੀ ਵਧੀ ਹੈ। ਇਕ ਵੱਖਰੀ ਜੀਵਨ ਜਾਚ ਤੇ ਹਜ਼ਾਰਾਂ ਸਾਲਾਂ ਦੇ ਧਾੜਵੀਆਂ ਤੋਂ ਲਈ ਵੱਢਣ ਟੁੱਕਣ ਵਾਲੀ ਮਾਨਸਿਕਤਾ ਹੈ। ਇਹੀ ਕਰਨ ਸੀ ਕਿ ਜਦੋਂ ਵੀ ਮੌਕਾ ਬਣੇ ਅਜਿਹਾ ਅਨਸਰ ਸਿਰ ਚੁੱਕ ਲੈਂਦਾ ਹੈ। ਇਹ ਹਰਾ ਇਨਕਲਾਬ ਨਰੋਏ ਪੰਜਾਬੀ ਵਿਰਸੇ ਦਾ ਹੀ ਘਾਣ ਕਰ ਗਿਆ। ਕਦੀ ਨਿਮਾਣੀ ਦਿਸਣ ਲਈ ਆਪਣੇ ਵਿਆਹ ਵੇਲੇ ਪੁਰਾਣੇ ਕੱਪੜੇ ਪਹਿਨਣ ਵਾਲੀ ਵਿਆਂਧੜ ਕੁੜੀ ਹੁਣ ਅਨੰਦਾਂ ਪਿੱਛੋਂ ਜੀਜੇ ਤੇ ਦਿਓਰ ਦੀਆਂ ਬਾਹਾਂ ਵਿੱਚ ਬਾਂਹ ਪਾ ਕੇ ਨਚਦੀ ਹੈ। ਤਿੰਨ ਮੁੱਖ ਸਮੱਸਿਆਵਾਂ ਬੇਰੁਜ਼ਗਾਰੀ, ਨਸ਼ੇ ਤੇ ਵਿਹਲੜਪੁਣਾ ਦੇ ਕਾਰਨ ਤੇ ਇਲਾਜ ਯਥਾਰਥਕ ਪਹੁੰਚ ਦੀ ਮੰਗ ਕਰਦੇ ਹਨ। ਜੋ ਕਿ ਜ਼ਿੰਮੇਵਾਰ ਧਿਰਾਂ ਲਿਖਣ ਤੋਂ ਡਰਦੀਆਂ ਹਨ ਕਿਉਂਕਿ ਇਹ ਉਨ੍ਹਾਂ ਦੇ ਨਿੱਜੀ ਹਿੱਤਾਂ ਦੇ ਵਿਰੁੱਧ ਜਾਂਦੀਆਂ ਹਨ।

ਬੇਰੋਜਗਾਰ ਕੌਣ ਹੈ? ਜੋ ਸਵੈ ਰੋਜ਼ਗਾਰ ਵਿੱਚ ਲੱਗਣਾ ਨਹੀਂ ਚਾਹੁੰਦਾ। ਕਿਉਂਕਿ ਅੱਸੀ ਫੀ ਸਦੀ ਸਰਕਾਰੀ ਨੌਕਰੀਆਂ ਦਾ ਮਤਲਬ ਹੈ ਪੈਨਸ਼ਨ। ਪੜ੍ਹਿਆ ਲਿਖਿਆ ਤਬਕਾ ਸਿਰਫ ਸਰਕਾਰੀ ਨੌਕਰੀ ਹੀ ਨਹੀਂ ਚਾਹੁੰਦਾ ਬਲਕਿ ਪੱਕੀ ਨੌਕਰੀ ਯਾਨੀ ਉਮਰ ਭਰ ਦੀ ਗਰੰਟੀ ਚਾਹੁੰਦਾ ਹੈ ਜਿਥੇ ਕੋਈ ਪੁੱਛਣ ਵਾਲਾ ਨਾਂ ਹੋਵੇ। ਇਸ ਹਾਲਤ ਨੂੰ ਵੋਟ ਬੈਂਕ ਦੀ ਰਾਜਨੀਤੀ ਨੇ ਵਿਗਾੜਿਆ ਹੈ। ਦੂਜਾ ਕਾਰਨ ਹੈ ਸਰਕਾਰੀ ਨੌਕਰੀਆਂ ਤੇ ਸਵੈ ਰੋਜ਼ਗਾਰ( ਕੁੱਝ ਕੁ ਪੇਸ਼ੇਵਰ ਲੋਕਾਂ ਨੂੰ ਛੱਡ ਕੇ) ਦੀ ਆਮਦਨ ਤੇ ਸਹੂਲਤਾਂ ਵਿੱਚ ਜਮੀਨ ਅਸਮਾਨ ਦਾ ਪਾੜਾ ਹੋਣਾ। ਇਸ ਪਾੜੇ ਨੂੰ ਮਿਟਾਉਣ ਦੀ ਲੋੜ ਹੈ, ਬੇਰੁਜ਼ਗਾਰੀ ਦੀ ਅੱਧੋਂ ਬਹੁਤੀ ਸਮੱਸਿਆ ਹੱਲ ਹੋ ਜਾਵੇਗੀ। ਸਵੈ ਰੋਜ਼ਗਾਰ ਵਿੱਚ ਲੱਗੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇ ਬਰਾਬਰ ਕਰਨ ਦੀ ਲੋੜ ਹੈ। ਜਿਨ੍ਹਾਂ ਕੋਲ ਉੱਕਾ ਹੀ ਕੋਈ ਕੰਮ ਨਹੀਂ ਉਨ੍ਹਾਂ ਨੂੰ ਚੰਗੀ ਰੋਟੀ ਕੱਪੜਾ ਜੋਗਰਾ ਗੁਜਾਰਾ ਭੱਤਾ ਦੇਣ ਦੀ ਲੋੜ ਹੈ। ਵਿਕਸਤ ਮੁਲਕਾਂ ਨੇ ਅਜਿਹੀ ਵਿਵਸਥਾ ਕਰ ਰੱਖੀ ਹੈ। ਇਸੇ ਕਾਰਨ ਉਨ੍ਹਾਂ ਨੂੰ ਕਿਸੇ ਸਮਾਜਵਾਦ ਦੀ ਲੋੜ ਨਹੀਂ।ਇਹ ਗੱਲ ਵੱਖਰੀ ਹੈ ਕਿ ਉੱਥੇ ਸੌ ਦੀ ਦਿਹਾੜੀ ਲੈਣ ਵਾਲਾ ਵੀ ਚਾਲੀ ਰੁਪਏ ਟੈਕਸ ਦਿੰਦਾ ਹੈ ਜੋ ਬੇਰੁਜ਼ਗਾਰ ਸਾਥੀਆਂ ਦਾ ਭੱਤਾ ਬਣਦਾ ਹੈ। ਇਸ ਟੈਕਸ ਦੇ ਬਦਲੇ ਸਰਕਾਰਾਂ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਦਿੰਦੀਆਂ ਹਨ।ਪਰ ਸਾਡੇ ਲੱਖ ਰੁਪੈ ਸ਼ਹਿਰੀ ਜਾਇਦਾਦ ਦਾ ਕਿਰਾਇਆ ਲੈਣ ਵਾਲਾ ਤੇ ਤੀਹ ਹਜ਼ਾਰ ਤਨਖਾਹ ਲੈਣ ਵਾਲਾ ਜਾਂ ਲੱਖ ਰੁਪੈ ਮਹੀਨੇ ਦੀ ਠੱਗੀ ਠੋਰੀ ਕਰਨ ਵਾਲਾ ਸਿਆਸਤਦਾਨ, ਪੇਸ਼ੇਵਰ ਤੇ ਠੇਕੇਦਾਰ ਵੀ ਚੁਆਨੀ ਟੈਕਸ ਦੇਣ ਲਈ ਤਿਆਰ ਨਹੀਂ। ਵੋਟ ਬੈਂਕ ਦੀ ਰਾਜਨੀਤੀ ਨੇ ਲੋਕਾਂ ਨੂੰ ਮੁਫਤਖੋਰੇ ਬਣਾ ਦਿੱਤਾ ਹੈ। ਨਾ ਹੀ ਸਰਕਾਰ ਦੀ ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਵਿੱਚ ਦਿਲਚਸਪੀ ਹੈ।

ਨਸ਼ੇ ਛੁਡਾਉਣ ਲਈ ਕੀਤੇ ਜਾ ਰਹੇ ਯਤਨ ਵੀ ਆਰਜੀ ਹਨ। ਪੰਜਾਬ ਦੇ ਪਿੰਡਾਂ ਵਿੱਚ ਵੀ ਹੀਰੋੲਨ ਤੇ ਸਮੈਕ ਦੇ ਨਛੇੜੀ ਹਨ। ਇਹ ਦੋਨੋਂ ਨਸ਼ੇ ਕਿਸੇ ਗਵਾਂਢੀ ਸੂਬੇ ਵਿੱਚ ਨਹੀਂ ਉੱਗਦੇ। ਇਹ ਦੋ ਤਿੰਨ ਬਾਰਡਰ ਟੱਪ ਕਿ ਆਉਂਦੇ ਹਨ। ਬਾਰਡਰ ਤੋਂ ਤਾਂ ਆਪਣੀ ਮਰਜੀ ਨਾਲ ਚਿੜੀ ਉੱਡਕੇ ਨਹੀਂ ਲੰਘ ਸਕਦੀ। ਦੂਜਾ ਨਸ਼ਾ ਭੁੱਕੀ ਤਾਂ ਆਉਂਦੀਆਂ ਚੋਣਾਂ ‘ਚ ਬੋਰੀਆਂ ‘ਚ ਵਿਕਦੀ ਦੇਖੋਗੇ। ਰਹੀ ਗੱਲ ਸ਼ਰਾਬ ਦੀ। ਇਹ ਤਾਂ ਪੰਜਾਬ ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਹੈ। ਕਿਸੇ ਕਿਸਮ ਦਾ ਟੈਕਸ ਕੋਈ ਦੇਣ ਨੂੰ ਤਿਆਰ ਨਹੀਂ,ਹਰ ਸਹੂਲਤ ਲੋਕ ਮੁਫਤ ਚਾਹੁੰਦੇ ਹਨ।ਸਰਕਾਰਾਂ ਨੇ ਲੋਕਾਂ ਨੂੰ ਨਰਾਜ ਕਰਕੇ ਆਪਣੀਆਂ ਵੋਟਾਂ ਖਰਾਬ ਨਹੀਂ ਕਰਨੀਆਂ ਹੁੰਦੀਆਂ।ਸਰਕਾਰਾਂ ਦੀ ਹਾਲਤ ਆਸ਼ਕ (ਵੋਟਰ) ਤੇ ਪਤੀ(ਪ੍ਰਸ਼ਾਸਨ) ਵਿਚਾਲੇ ਫਸੀ ਬੇਵੱਸ ਤੀਵੀਂ ਵਰਗੀ ਹੋ ਕਿ ਰਹਿ ਗਈ ਹੈ। ਫਿਰ ਸ਼ਰਾਬ ਬੰਦੀ ਹੋਵੇਗੀ ਕਿਵੇਂ? ਸਰਕਾਰ ਨੂੰ ਆਮਦਨ ਚਾਹੀਦੀ ਹੀ ਹੈ। ਨਸ਼ੇ ਰੋਕਣ ਦੇ ਯਤਨ ਆਰਜੀ ਹਨ। ਨਸ਼ੇ ਰੋਕਣ ਦੇ ਸਰਕਾਰੀ ਯਤਨ ਵੀ ਇੰਜ ਹੀ ਹਨ ਜਿਵੇਂ ਅੱਧੀ ਬੋਤਲ ਪੀਣ ਵਾਲੇ ਨੂੰ ਕੋਈ ਹੋਮੋਪੈਥੀ ਦੀ ਗੋਲੀ ਦੇ ਦੇਵੇ।

ਡਾਕੇ ਵਾਲੇ ਭਾਈ ਪਤਾ ਨਹੀਂ ਕੌਣ ਹਨ। ਪਰ ਯਕੀਨਨ ਇਹ ਵਿਹਲੜ ਤੇ ਸੌਖਾ ਪੈਸਾ ਕਮਾਉਣ ਵਾਲੇ ਲੋਕ ਹੋਣਗੇ। ਹੌਲੀ ਹੌਲੀ ਇਹੀ ਅਨਸਰ ਵਕਤ ਨਾਲ ਪੇਸ਼ੇਵਰ ਅਪਰਾਧੀ ਦੀ ਪਦਵੀ ਤੱਕ ਪਹੁੰਚ ਜਾਂਦੇ ਹਨ। ਮਿਹਨਤੀ ਅਖਵਾਉਂਦੇ ਪੰਜਾਬੀ ਆਖਰ ਵਿਹਲੜ ਕਿਉਂ ਹੋ ਗਏ? ਸਰਕਾਰ ਤੇ ਮੇਰੇ ਵਰਗੇ ਲੇਖਕ ‘ ਲੋਕਾਂ ਨੂੰ ਹੱਥੀਂ ਕੰਮ ਕਰਨ ਦੀ ਆਦਰਸ਼ਵਾਦੀ ਸਲਾਹ ਦਿੰਦੇ ਰਹਿੰਦੇ ਹਨ’। ਇਹ ਸੱਚ ਨਹੀਂ ਹੈ। ਸਾਡੀ ਇਸ ਆਦਰਸ਼ਵਾਦੀ ਪਹੁੰਚ ਦਾ ਅਣਚਾਹਿਆ ਗਰਭਪਾਤ ਹੁੰਦਾ ਅਸੀਂ ਨਿੱਤ ਵੇਖਦੇ ਹਾਂ। ਸਾਰੇ ਸਮਾਜ ਵਿੱਚ ਵੱਡੀ ਗੜਬੜ ਹੈ। ਇਸ ਲੇਖ ਵਿੱਚ ਸੱਭ ਕੁੱਝ ਨਹੀਂ ਸਮਾ ਸਕਦਾ। ਪਰ ਮੇਰੇ ਪਾਏ ਹੋਏ ਖਿਲਾਰੇ ਨੂੰ ਸਮੇਟਣ ਲਈ ਕੁੱਝ ਕੁ ਉਦਾਹਰਣਾਂ ਤਾਂ ਦੇਣੀਆਂ ਹੀ ਪੈਣਗੀਆਂ। ਪਹਿਲੀ ਗੱਲ ਮਨੁੱਖ ਲੱਖਾਂ ਸਾਲਾਂ ਦੀ ਕੁਦਰਤ ਨਾਲ ਜੱਦੋ ਜਹਿਦ ਵਿੱਚੋਂ ਆਇਆ ਹੋਇਆ ਸਮਾਜਿਕ ਜਾਨਵਰ ਹੈ। ਇਹਦੀ ਆਪਣੀ ਹੋਂਦ ਪਹਿਲਾਂ ਯਾਨੀ ਆਪ ਮੋਏ ਜੱਗ ਪਰਲੋ। ਸੋ ਇਹ ਕੰਮ ਓਦੋਂ ਹੀ ਕਰੇਗਾ ਜਦੋਂ ਇਹਨੂੰ ਲੋੜ ਹੋਵੇਗੀ। ਜਾਂ ਫਿਰ ਸਰਕਾਰ, ਸਮਾਜ ਤੇ ਰੱਬ (ਜਮੀਰ) ਦਾ ਡਰ ਹੋਵੇਗਾ। ਇਨ੍ਹਾਂ ਤਿੰਨਾਂ ਦੀ ਗੈਰਹਾਜ਼ਰੀ ਵਿੱਚ ਮਨੁੱਖ ਦਾ ਦਿਮਾਗ ਖਰਾਬ ਹੈ ਐਵੇਂ ਹੱਫਦਾ ਫਿਰੇ। ਸ਼ੇਰ ਇੱਕ ਵਾਰ ਸ਼ਿਕਾਰ ਕਰਕੇ ਵੀਹ ਕਿੱਲੋ ਮਾਸ ਖਾਂਦਾ ਹੈ। ਫਿਰ ਵੀਹ ਘੰਟੇ ਸੌਂਦਾ ਹੈ। ਰੱਜੇ ਸ਼ੇਰ ਦੇ ਸਾਹਮਣੇ ਹਿਰਨ ਘਾਹ ਚਰ ਰਹੇ ਹੁੰਦੇ ਹਨ ਪਰ ਸ਼ੇਰ ਅੱਖ ਪੁੱਟਕੇ ਵੇਖਣ ਦੀ ਖੇਚਲ਼ ਵੀ ਨਹੀਂ ਕਰਦਾ। ਵੋਟ ਤੰਤਰ ਵਿੱਚ ਸਰਕਾਰ ਸਖਤੀ ਕਰ ਨਹੀਂ ਸਕਦੀ । ਲੋਕ ਸਮਾਜ ਦੀ ਪ੍ਰਵਾਹ ਕਰਨੋ ਹਟਦੇ ਜਾ ਰਹੇ ਹਨ। ਤੇ ਰੱਬ ਦੇ ਵਿਤਕਰੇ ਨੂੰ ਲੋਕਾਂ ਸਮਝ ਲਿਆ ਹੈ। ਫਿਰ ਨਰੋਆ ਸਮਾਜ ਕਿਵੇਂ ਉੱਸਰੇਗਾ? ਦੂਜਾ ਵੀਹ ਕਿੱਲਿਆਂ ਵਾਲਾ ਕਿਸਾਨ ਸ਼ਾਮੀਂ ਦਾਰੂ ਪੀਂਦਾ ਹੈ ਤੇ ਕੁੜੀ ਦੇ ਵਿਆਹ ਲਈ ਕਰਜ਼ੇ ਤੇ ਟਰੈਕਟਰ ਲੈ ਕਿ ਵੇਚਦਾ ਹੈ ਪਰ ਉਹ ਹੱਥੀਂ ਕੰਮ ਨਹੀਂ ਕਰਦਾ।, ਕਿਉਂਕਿ ਉਹਦਾ ਗਵਾਂਢੀ ਤੀਜਾ ਦਰਜਾ ਸਰਕਾਰੀ ਮੁਲਾਜਮ ਜਾਂ ਸਰਪੰਚ ਜਿਸ ਕੋਲ ਕੋਈ ਜਾਇਦਾਦ ਵੀ ਨਹੀਂ ਦਿਨ ਭਰ ਵਿਹਲਾ ਰਹਿਕੇ ਵੀ ਸ਼ਾਮ ਨੂੰ ਵਿਸਕੀ ਪੀਂਦਾ ਤੇ ਮੈਰਿਜ ਪੈਲਿਸ ਵਿੱਚ ਵਿਆਹ ਕਰਦਾ ਹੈ। ਫਿਰ ਕਿਸਾਨ ਕੰਮ ਕਿਉਂ ਕਰੇਗਾ? ਅੱਖਾਂ ਸਾਹਮਣੇ ਕੈਬਰੇ ਡਾਂਸ ਹੁੰਦਾ ਵੇਖਕੇ ਰਹਿਰਾਸ ਵਿੱਚ ਮਨ ਕਿਵੇਂ ਲੱਗੇਗਾ?

ਪਰ ਇਹ ਸਮੱਸਿਆਵਾਂ ਇਕੱਲੇ ਕਾਨੂੰਨ ਬਨਾਉਣ ਨਾਲ ਜਾਂ ਸੈਮੀਨਾਰ ਕਰਨ ਨਾਲ ਜਾਂ ਕੈਂਪ ਲਾਉਣ ਨਾਲ ਛੇਤੀ ਕੀਤਿਆਂ ਹੱਲ ਹੋਣ ਵਾਲੀਆਂ ਨਹੀਂ ਹਨ। ਨਾ ਹੀ ਇਕੱਲੀ ਸਿਰਦਰਦੀ ਸਰਕਾਰ ਦੀ ਹੈ। ਫਿਰ ਵੀ ਇੱਕ ਫੌਰੀ ਸੁਝਾਅ ਕੇਂਦਰ ਸਰਕਾਰ ਦੇ ਧਿਆਨ ਦੇਣ ਯੋਗ ਹੈ ਕਿ ਉਹ ਭਾਰਤੀ ਸੰਵਿਧਾਨ ਨੂੰ ਮੂਲ ਰੂਪ ਵਿੱਚ ਲਾਗੂ ਕਰ ਦੇਵੇ। ਕੁਦਰਤੀ ਦੋ ਅਜ਼ੀਮ ਸਖਸ਼ੀਅਤਾਂ, ਦੇਸ਼ ਦੇ ਵੱਡੇ ਅਹੁਦਿਆਂ ਤੇ ਡਾ. ਕਲਾਮ ਰਾਸ਼ਟਰਪਤੀ ਤੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਇਹ ਸੁਨਹਿਰੀ ਮੌਕਾ ਹੈ। ਇਹ ਦੋਨੋਂ ਹੀ ਗੈਰ ਸਿਆਸੀ ਤੇ ਕੁੱਝ ਚੰਗੇਰਾ ਕਰਨ ਵਾਲੇ ਵਿਅਕਤੀ ਹਨ।

ਸੰਵਿਧਾਨ ਦੇ ਮੂਲ ਰੂਪ ਅਨੁਸਾਰ ਦੇਸ਼ ਵਿੱਚ ਤਿੰਨ ਪੜਾਵੀ ਲੋਕਤੰਤਰ ਦੀ ਵਿਵਸਥਾ ਹੈ। ਪਹਿਲਾ ਪੰਚਾਇਤੀ ਤੇ ਲੋਕਲਬਾਡੀ ਲੋਕਤੰਤਰ, ਦੂਜਾ ਸੂਬੇ ਦੀ ਸਰਕਾਰ ਤੀਜਾ ਕੇਂਦਰ ਦੀ ਸਰਕਾਰ ਯਾਨੀ ਸੰਸਦ ਦੀਆਂ ਚੋਣਾਂ। ਬਾਕੀ ਹੋਰ ਹਰ ਤਰਾਂ ਦੀਆਂ ਚੋਣਾਂ ਤੁਰੰਤ ਬੰਦ ਕਰਨ ਦੀ ਲੋੜ ਹੈ। ਹੋਰ ਜਰ ਤਰਾਂ ਦੀਆਂ ਨਿਯੁਕਤੀਆਂ ਤਿੰਨਾਂ ਪੜਾਵਾਂ ਤੇ ਇਹ ਸਰਕਾਰਾਂ ਕਰਨ। ਜੇ ਕੇਂਦਰੀ ਪਬਲਿਕ ਸਰਵਿਸ ਕਮਿਸ਼ਨ, ਸਟੇਟ ਪਬਲਿਕ ਸਰਵਿਸ ਕਮਿਸ਼ਨ, ਗਵਰਨਰ, ਬਿਜਲੀ ਬੋਰਡ ਤੇ ਮੰਡੀ ਬੋਰਡ ਵਰਗੇ ਅਦਾਰਿਆਂ ਦੇ ਚੇਅਰਮੈਨ ਨਾਮਜ਼ਦ ਹੁੰਦੇ ਹਨ। ਫਿਰ ਇਹ ਛੋਟੀਆਂ ਮੋਟੀਆਂ ਡਾਇਰੈਕਟਰੀਆਂ, ਸੋਸਾਇਟੀਆਂ, ਸੰਮਤੀਆਂ ਦੀਆਂ ਚੋਣਾਂ ਨਾਲ ਲੋਕ ਰਾਜ ਨਹੀਂ ਬਣਦਾ। ਕਿਉਂਕਿ ਚੋਣਾਂ ਦੇ ਨਾ ਤੇ ਉੱਸਰਿਆ ਵੋਟ ਤੰਤਰ ਹੀ ਬੇਰੁਜ਼ਗਾਰੀ, ਨਸ਼ੇ ਤੇ ਵਿਹਲੜ ਸੱਭਿਆਚਾਰ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਸਿਆਸਤਦਾਨਾਂ ਨੇ ਖੁਦ ਵੋਟਾਂ ਲੈਣ ਲਈ ਲੋਕਾਂ ਨੂੰ ਛੱਤੀ ਕਿਸਮ ਦੀਆਂ ਚੋਣਾਂ ਵਿੱਚ ਉਲਝਾ ਦਿੱਤਾ ਹੈ। ਇੱਥੇ ਹਰ ਵਕਤ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ । ਜਿਸ ਨੂੰ ਬੇਰੁਜ਼ਗਾਰਾਂ, ਨਸ਼ਈਆਂ ਤੇ ਵਿਹਲੜਾਂ ਦੀ ਲੋੜ ਹੈ। ਰੈਲੀਆਂ, ਧਰਨਿਆਂ, ਚੋਣਾਂ, ਪੁਰਬਾਂ ਲਈ ਘੁੰਮ ਰਹੀ ਇਹ ਦੋ ਢਾਈ ਲੱਖ ਦੀ ਵਿਹਲੜ ਫੌਜ ਛੇਤੀ ਮਸ਼ਹੂਰ ਤੇ ਅਮੀਰ ਹੋਣ ਲਈ ਇੰਜ ਸਿਖਰ ਦੁਪਹਿਰੇ ਡਾਕੇ ਮਾਰਨ ਦੇ ਰਾਹ ਵੀ ਪੈ ਸਕਦੀ ਹੈ।