ਪ੍ਰਾਇਮਰੀ ਸਕੂਲ ਲਈ ਰੇਖਾ-ਗਣਿਤ/ਰੇਖਾਵਾਂ
ਦਿੱਖ
(ਪ੍ਰਾਇਮਰੀ ਸਕੂਲ ਲਈ ਰੇਖਾ-ਗਣਿਤ/ਲਾਈਨਾਂ ਤੋਂ ਮੋੜਿਆ ਗਿਆ)
ਰੇਖਾਵਾਂ
[ਸੋਧੋ]ਇੱਕ ਰੇਖਾ ਜਾਂ ਲਾਈਨ (Line) ਅਨੰਤ ਬਿੰਦੂਆਂ (ਇੱਕ ਕਤਾਰ ਵਿੱਚ) ਦਾ ਸਮੂਹ ਹੁੰਦੀ ਹੈ, ਜਿਸਦੀ ਅਨਿਸ਼ਚਿਤ ਲੰਬਾਈ ਹੁੰਦੀ ਹੈ ਪਰ ਕੋਈ ਮੋਟਾਈ ਨਹੀਂ ਹੁੰਦੀ। ਇਸਨੂੰ ਦੋਨਾਂ ਦਿਸ਼ਾਵਾਂ ਵਿੱਚ ਅਨੰਤ ਰੂਪ ਵਿੱਚ ਵਧਾਇਆ ਜਾ ਸਕਦਾ ਹੈ, ਇਸ ਲਈ ਆਮ ਤੌਰ 'ਤੇ ਅਸੀਂ ਰੇਖਾ ਖਿੱਚਦੇ ਹਾਂ ਤਾਂ ਦੋਵਾਂ ਸਿਰਿਆਂ 'ਤੇ ਇੱਕ ਤੀਰ ਲਗਾ ਦਿੰਦੇ ਹਾਂ। ਕੋਈ ਵੀ ਦੋ ਰੇਖਾਵਾਂ ਸਿਰਫ਼ ਇੱਕ ਬਿੰਦੂ 'ਤੇ ਹੀ ਕੱਟ ਸਕਦੀਆਂ ਹਨ। ਰੇਖਾਵਾਂ ਜੋ ਇੱਕੋ ਸਮਤਲ 'ਤੇ ਹੁੰਦੀਆਂ ਹਨ, 'ਕੋਪਲਾਨਰ' ਹੁੰਦੀਆਂ ਹਨ।