ਸਮੱਗਰੀ 'ਤੇ ਜਾਓ

ਈਡੋ/ਕਿਰਿਆ

Wikibooks ਤੋਂ

ਈਡੋ ਭਾਸ਼ਾ ਵਿੱਚ ਸਾਰੀਆਂ ਕਿਰਿਆਵਾਂ ਦੀ ਇੱਕ ਹੀ ਨਿਯਮ ਹੈ ਅਤੇ ਇਸ ਵਿੱਚ ਕੋਈ ਅਪਵਾਦ ਨਹੀਂ ਹੈ।

ਇਸ ਵਿੱਚ ਮੂਲ ਕਿਰਿਆ ਦੇ ਅੰਤ ਵਿੱਚ ਉੱਤੇ -ar, ਵਰਤਮਾਨ ਕਾਲ ਵਿੱਚ ਅੰਤ ਉੱਤੇ -as, ਭੂਤ ਕਾਲ ਵਿੱਚ ਅੰਤ ਉੱਤੇ -is, ਭਵਿੱਖ ਕਾਲ ਵਿੱਚ ਅੰਤ ਉੱਤੇ -os, ਹੁਕਮੀਆ ਵਾਕਾਂ ਦੇ ਅੰਤ ਵਿੱਚ -ez ਅਤੇ ਸ਼ਰਤੀਆ ਕਾਲ ਵਿੱਚ ਅੰਤ ਉੱਤੇ -us ਆਉਂਦਾ ਹੈ।

ਉਦਾਹਰਨ ਵਜੋਂ facar (ਕਰਨਾ) ਸ਼ਬਦ ਲਿਆ ਜਾ ਸਕਦਾ ਹੈ:

  • Facar - ਕਰਨਾ
  • Me facas - ਮੈਂ ਕਰ ਰਿਹਾ ਹਾਂ
  • Me facis - ਮੈਂ ਕੀਤਾ
  • Me facos - ਮੈਂ ਕਰਾਂਗਾ
  • Me facez - ਕਰਾਂ
  • Me facus - ਮੈਂਨੂੰ ਕਰਨਾ ਚਾਹੀਦਾ ਸੀ

ਈਡੋ ਕਿਰਿਆਵਾਂ

[ਸੋਧੋ]
  • vidar (ਵੇਖਣਾ)
  • flugar (ਉੱਡਣਾ)
  • krear (ਬਣਾਉਣਾ)
  • debatar (ਬਹਿਸਣਾ)
  • parolar (ਬੋਲਣਾ)
  • movar (ਹਿਲਾਉਣਾ)
  • editar (ਸੰਪਾਦਨ ਕਰਨਾ)
  • bakar (ਬੇਕ ਕਰਨਾ)
  • konocar (ਜਾਣਨਾ)