ਕੰਪਿਊਟਰ ਨੂੰ ਅਸੈਮਬਲ ਕਿਵੇਂ ਕੀਤਾ ਜਾਵੇ
Jump to navigation
Jump to search

ਕੰਪਿਊਟਰ ਨੂੰ ਅਸੈਂਬਲ ਕਰਨਾ ਇਹ ਬਹੁਤ ਹੀ ਇਨਾਮ ਦੇਣ ਯੋਗ ਤਜੁਰਬਾ ਹੋ ਸਕਦਾ ਹੈ। ਤੁਸੀਂ ਇਸ ਕਿਤਾਬ ਨੂੰ ਇਸ ਲਈ ਪੜ੍ਹ ਰਹੇ ਕਿਓਕਿ ਤੁਸੀਂ ਕਿਸੇ ਕੰਪਨੀ ਵਲੋਂ ਤਿਆਰ ਕੀਤੇ ਕੰਪਿਊਟਰ ਖਰੀਦਣ ਨਾਲੋਂ ਆਪ ਕੰਪਿਊਟਰ ਬਣਾਉਣ ਬਾਰੇ ਸੋਚ ਰਹੇ ਹੋ। ਇਹ ਅੱਜ ਦੀ ਇਕ ਮੁਮਕਿਨ ਚੋਣ ਹੈ ਤੇ ਤੁਸੀਂ ਇਸਨੂੰ ਅਜਮਾ ਕੇ ਫਾਇਦਾ ਵੀ ਪਾ ਸਕਦੇ ਹੋ; ਆਪ ਕੰਪਿਊਟਰ ਬਣਾਉਣ ਨਾਲ ਤੁਸੀਂ ਕੰਪਿਊਟਰ ਹਾਰਡਵੇਅਰ ਬਾਰੇ ਬਹੁਤ ਸਾਰਾ ਗਿਆਨ ਇਕੱਠਾ ਕਰ ਸਕਦੇ ਹੋ, ਤੁਸੀਂ ਆਪਨੇ ਤਰੀਕੇ ਨਾਲ ਆਪਣਾ ਮਨਪਸੰਦ ਕੰਪਿਊਟਰ ਬਣਾ ਸਕਦੇ ਹੋ, ਤੁਸੀਂ ਆਪਣੀ ਪਸੰਦ ਦੇ ਵਧੀਆ ਕੰਪਿਊਟਰ ਦੇ ਭਾਗ ਚੁਣ ਸਕਦੇ ਹੋ ਅਤੇ ਕਿਸੇ ਕੰਪਨੀ ਦੇ ਬਨਾਏ ਹੋਏ ਕੰਪਿਊਟਰ ਨੂੰ ਚੁਣਨ ਦੀ ਬਜਾਏ ਆਪਣਾ ਕੰਪਿਊਟਰ ਬਣਾ ਕੇ ਪੈਸੇ ਬਚਾ ਸਕਦੇ ਹੋ।
ਇਸ ਤੋ ਇਲਾਵਾ, ਜੇ ਤੁਸੀਂ ਅਜਿਹੇ ਵਿਅਕਤੀ ਹੋ ਜੋ ਇਹ ਸਿੱਖਣ ਦਾ ਚਾਹਵਾਨ ਹੈ ਕੀ ਚੀਜਾਂ ਕਿਵੇਂ ਕੰਮ ਕਰਦੀਆਂ ਹਨ, ਤਾਂ ਤੁਸੀਂ ਬਿਲਕੁਲ ਸਹੀ ਥਾਂ ਤੇ ਹੋ।