ਪਿੰਜਰ (ਨਾਵਲ)
Jump to navigation
Jump to search
ਪਿੰਜਰ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ।[1][2]
ਇਹ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ, ਰਸ਼ੀਦ, ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ[3] ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਇੱਕ ਨਾਪਾਕ ਕੁੜੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ।
ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ[4] ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ।
ਮੁੱਖ ਪਾਤਰ[ਸੋਧੋ]
- ਪੂਰੋ (ਬਾਅਦ ਵਿੱਚ, ਹਮੀਦਾ)
- ਰਸ਼ੀਦ
- ਰਾਮ ਚੰਦ
- ਲਾਜੋ
- ਤ੍ਰਿਲੋਕ
- ਰੱਜੋ
- ਤਾਰਾ (ਪੂਰੋ ਦੀ ਮਾਤਾ)
- ਮੋਹਨ ਲਾਲ ( ਪੂਰੋ ਦਾ ਪਿਤਾ)
- ਸ਼ਿਆਮ ਲਾਲ (ਰਾਮ ਚੰਦ ਦਾ ਪਿਤਾ)
- ਪਗਲੀ
- ਜਾਵੇਦ
ਕਹਾਣੀ ਅਪਣਾਈ[ਸੋਧੋ]
ਇਸ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[5] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[5]