ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਹੱਦਾਂ
ਦਿੱਖ
ਉੱਤਰ-ਪੂਰਬ ਵਿਚ ਪੰਜਾਬੀ ਦੀ ਹੱਦ ਹਿਮਾਲਿਆ ਪਰਬਤ ਹਨ, ਜਿਥੇ ਪਹਾੜੀ ਬੋਲੀ ਜਾਂਦੀ। ਦੱਖਣ-ਪੂਰਬ ਵਿਚ ਘੱਗਰ ਦੇ ਪਾਰ ਹਰਿਆਣਵੀ ਬੋਲੀ ਜਾਂਦੀ ਹੈ। ਹੋਰ ਦੱਖਣ ਵੱਲ ਪੰਜਾਬੀ ਦੀ ਹੱਦ ਥਾਰ ਮਾਰੂਥਲ ਹੈ, ਜਿਥੇ ਰਾਜਸਥਾਨੀ ਬੋਲੀ ਜਾਂਦੀ ਹੈ। ਧੁਰ ਦੱਖਣ ਵਿਚ ਪੰਜਾਬੀ ਦੀ ਹੱਦ ਸਾਦਿਕਾਬਾਦ ਤਹਿਸੀਲ ਹੈ, ਜਿਸ ਤੋਂ ਦੱਖਣ ਵੱਲ ਸਿੰਧੀ ਬੋਲੀ ਜਾਂਦੀ ਹੈ। ਪੰਜਾਬੀ ਦੀ ਪੱਛਮੀ ਹੱਦ ਸੁਲੇਮਾਨ ਪਰਬਤ ਹਨ, ਜਿਥੇ ਬਲੋਚੀ ਅਤੇ ਪਸ਼ਤੋ ਬੋਲੀ ਜਾਂਦੀ ਹੈ। ਉੱਤਰ-ਪੱਛਮ ਵਿਚ ਸਿੰਧ ਪਾਰ ਵੀ ਪਸ਼ਤੋ ਬੋਲੀ ਜਾਂਦੀ ਹੈ। ਧੁਰ ਉੱਤਰ, ਹਜ਼ਾਰਾ ਖੇਤਰ ਦੇ ਪਾਰ ਕੋਹਿਸਤਾਨੀ ਅਤੇ ਸ਼ੀਨਾ ਬੋਲੀ ਜਾਂਦੀ ਹੈ ਅਤੇ ਪੂਰਬ ਵੱਲ ਪੀਰ ਪੰਜਾਲ ਪਰਬਤਾਂ ਦੇ ਪਾਰ ਕਸ਼ਮੀਰੀ ਬੋਲੀ ਜਾਂਦੀ ਹੈ।