ਸਿੱਖ ਰਹਿਤ ਮਰਯਾਦਾ

Wikibooks ਤੋਂ
Jump to navigation Jump to search

ਸਿੱਖ ਰਹਿਤ ਮਰਯਾਦਾ[ਸੋਧੋ]

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 'ਰਹੁ-ਰੀਤ ਸਬ-ਕਮੇਟੀ' ਵਲੋਂ 'ਰਹੁ-ਰੀਤ' ਦੇ ਖਰੜੇ ਦੀ ਪ੍ਰਵਾਨਗੀ 'ਸਰਬ-ਹਿੰਦ ਸਿੱਖ ਮਿਸ਼ਨ ਬੋਰਦ' ਨੇ ਆਪਣੇ ਮਤਾ ਨੰਬਰ ੧, ਮਿਤੀ ੧-੮-੧੯੩੬ ਦੁਆਰਾ ਦਿੱਤੀ ਅਤੇ ਮੁੜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 'ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕਤ਼੍ਰਤਾ ਮਿਤੀ ੭-੧-੧੯੪੫ ਵਿਖੇ ਇਸਨੂੰ ਵਿਚਾਰ ਕੇ ਇਸ ਵਿਚ ਕੁਝ ਵਾਧੇ ਘਾਟੇ ਕਰਨ ਦੀ ਸਿਫਾਰਸ਼ ਕੀਤੀ । ਧਾਰਮਿਕ ਸਲਾਹਕਾਰ ਕਮੇਟੀ ਦੀ ਇਸ ਇਕਤ੍ਰਤਾ 'ਚ ਹੇਦ ਲਿਖੇ ਸਜਣ ਸਨ :-

੧. ਸਿੰਘ ਸਾਹਿਬ ਜਥੇਦਾਰ ਮੋਹਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
੨. ਭਾਈ ਸਾਹਿਬ ਭਾਈ ਅੱਛਰ ਸਿਂਘ ਜੀ, ਹੈੱਡ ਗਰੰਥੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
੩. ਪ੍ਰੋਫੈਸਰ ਤੇਜਾ ਸਿੰਘ ਐਮ.ਏ., ਖਾਲਸਾ ਕਾਲਜ, ਅੰਮ੍ਰਿਤਸਰ
੪. ਪ੍ਰੋਫੈਸਰ ਗੰਗਾ ਸਿੰਘ ਜੀ, ਪ੍ਰਿੰਸੀਪਲ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ
੫. ਗਿਆਨੀ ਲਾਲ ਸਿੰਘ ਜੀ ਐਮ.ਏ,. ਪ੍ਰੋਫੈਸਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ
੬. ਪ੍ਰੋਫੈਸਰ ਸ਼ੇਰ ਸਿੰਘ ਜੀ ਐਮ.ਐਸ-ਸੀ., ਗੌਰਮਿੰਟ ਕਾਲਜ ਲੁਧਿਆਣਾ
੭. ਬਾਵਾ ਪ੍ਰੇਮ ਸਿੰਘ ਜੀ ਹੋਤੀ (ਪ੍ਰਸਿਧ ਇਤਹਾਸਕਾਰ)
੮. ਗਿਆਨੀ ਬਾਦਲ ਸਿੰਘ ਜੀ, ਇਨਚਾਰਜ ਸਿੱਖ ਮਿਸ਼ਨ, ਹਾਪੜ

ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਸ਼ ਅਨੁਸਾਰ ਇਸ ਵਿਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਾਰਤਾ ਮਿਤੀ ੩-੨-੪੫ ਦੇ ਮਤਾ ਨੰਬਰ ੯੭ ਰਾਹੀਂ ਦਿੱਤੀ ।