ਹਾਸ਼ੀਏ ਦੇ ਹਾਸਲ
ਦਿੱਖ
ਹਾਸ਼ੀਏ ਦੇ ਹਾਸਲ ਇਕ ਅਜਿਹਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਉਹਨਾਂ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਸ਼ੁਰੂ ਤੋ ਹੀ ਹਾਸ਼ੀਏ ਤੇ ਧੱਕੇ ਗਏ ਹਨ। ਇਹ ਕਾਵਿ ਸੰਗ੍ਰਹਿ ਡਾ. ਰਾਜਿੰਦਰ ਪਾਲ ਸਿੰਘ ਅਤੇ ਡਾ.ਜੀਤ ਸਿੰਘ ਜੋਸ਼ੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ 2013 ਵਿੱਚ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਛਾਪੀ ਗਈ। ਇਸ ਵਿੱਚ 30 ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਹਾਸ਼ੀਏ ਦੇ ਹਾਸਲ ਪੁਸਤਕ ਵਿੱਚ ਗਦਰ ਲਹਿਰ ਬੱਬਰ ਅਕਾਲੀ ਲਹਿਰ,ਅਕਾਲੀ ਲਹਿਰ ਆਦਿ ਨਾਲ ਸੰਬੰਧਿਤ ਰਚਨਾਵਾਂ ਸ਼ਾਮਿਲ ਹਨ। ਇਸ ਵਿੱਚ ਔਰਤਾਂ ਦੇ ਸਾਹਿਤ ਨੂੰ ਵੀ ਵਿਸ਼ੇਸ਼ ਸਥਾਨ ਮਿਲਿਆ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕਿਰਸਾਨੀ, ਦਲਿਤ ਵਰਗ, ਸਮਰਾਜਵਾਦ, ਜੀਵਨ ਸੇਧ, ਅਤੇ ਔਰਤ ਦੀ ਸਥਿਤੀ ਨਾਲ ਸਬੰਧਿਤ ਵਿਸ਼ਿਆ ਨੂੰ ਸ਼ਾਮਿਲ ਕੀਤਾ ਗਿਆ ਹੈੋ।
ਕਵੀ ਅਤੇ ਕਵਿਤਾਵਾਂ
[ਸੋਧੋ]- ਪੀਰੋ - ਕਾਫ਼ੀਆਂ
- ਲਾਲਾ ਬਾਂਕੇ ਦਿਆਲ - ਪਗੜੀ ਸੰਭਾਲ ਜੱਟਾ
- ਸੰਤ ਵਿਸਾਖਾ ਸਿੰਘ - ਸਟੋਕਟੋਨ ਗੁਰਦੁਆਰਾ ਬਨਾਉਣ ਦਾ ਹਾਲ
- ਗਿਆਨੀ ਭਗਵਾਨ ਸਿੰਘ ਪ੍ਰੀਤਮ -ਗੁਲਾਮ ਬਨਾਮ ਗਦਰੀ
- ਇਕ ਪੰਜਾਬੀ ਸਿੰਘ (ਹਰਨਾਮ ਸਿੰਘ ਟੁੰਡੀਲਾਟ) - ਗਦਰ ਦਾ ਹੋਕਾ
- ਫ਼ਿਰੋਜ਼ਦੀਨ ਸ਼ਰਫ ਜੱਲ੍ਹਿਆਂ ਵਾਲਾ ਬਾਗ
- ਗੁਰਮੁਖ ਸਿੰਘ ਮੁਸਾਫਰ -ਸਾਡਾ ਗੁਰੂ ਤੇ ਗੁਰੂ ਦਾ ਬਾਗ ਸਾਡਾ
- ਕਿਸ਼ਨ ਸਿੰਘ ਗੜਗੱਜ - ਸੂਰਬੀਰ ਅਕਾਲੀ ਬਹਾਦਰੋ ਜੀ
- ਬਾਬੂ ਰਜਬ ਅਲੀ - ਭੇਜੇ ਤਾਰ ਵੈਸਰਾ ਜੀ
- ਤਾਹਿਰ - ਸ਼ਹੀਦ ਭਗਤ ਸਿੰਘ ਦੀ ਘੋੜੀ
- ਭਾਈਆ ਈਸ਼ਰ ਸਿੰਘ - ਮਜ਼ਬ ਤੇ ਮੋਹੱਬਤ
- ਸਾਧੂ ਦਯਾ ਸਿੰਘ ਆਰਫ਼ - ਜ਼ਿੰਦਗੀ ਦਾ ਹਾਲ
- ਬੂਟਾ ਸਿੰਘ - ਝਗੜਾ ਚਾਹ ਤੇ ਲੱਸੀ ਦਾ
- ਵਿਧਾਤਾ ਸਿੰਘ ਤੀਰ - ਅਛੂਤ
- ਪੰਡਤ ਬ੍ਰਹਮਾ ਨੰਦ - ਪਤੀ ਜੀ ਘੜੋਲਾ ਮੈ ਚਕਾ ਨਾ ਸਕਦੀ
- ਸੋਹਣ ਸਿੰਘ ਸੀਤਲ - ਢਾਡੀ ਪ੍ਰਸੰਗ -ਭਾਈ ਡੱਲੇ ਦਾ ਸਿਦਕ
- ਚਰਾਗਦੀਨ ਦਾਮਨ - ਤੂੰ ਆਪਣੀ ਮਾਂ ਛੱਡ ਦੇ, ਰੋਏ ਅਸੀਂ ਵੀ ਆਂ
- ਗੁਰਦਾਸ ਰਾਮ ਆਲਮ - ਆਜ਼ਾਦੀ
- ਕਰਨੈਲ ਸਿੰਘ ਪਾਰਸ - ਗੱਡੀ
- ਇੰਦਰਜੀਤ ਹਸਨਪੁਰੀ - ਕਿਥੇ ਗਏ ਓਹ ਦਿਨ
- ਸੁਖਵੰਤ ਕੌਰ ਮਾਨ - ਕਰਮੋ ਕਮਲੀ
- ਸੰਤ ਰਾਮ ਉਦਾਸੀ - ਕੰਮੀਆ ਦਾ ਵਿਹੜਾ
- ਬਾਬੂ ਸਿੰਘ ਮਾਨ - ਬੁਝ ਮੇਰੀ ਮੁਠੀ ਵਿੱਚ ਕੀ
- ਭੂਸ਼ਣ ਧਿਆਨਪੁਰੀ - ਹੱਸ ਨਈ ਸਕਦਾ
- ਅਮਿਤੋਜ - ਲਾਹੋਰ ਦੇ ਨਾਂ ਇਕ ਖਤ
- ਬਾਬਾ ਨਜਮੀ - ਗਜ਼ਲ
- ਅੱਬਾਸ ਮਿਰਜਾ - ਬੈਂਤ
- ਮਿੰਦਰਪਾਲ ਭੱਠਲ - ਫਰਜ਼
- ਜਨਕ ਸ਼ਰਮੀਲਾ - ਮੈ ਕਲਾਬਾਜੀਆਂ ਖਾ ਬੈਠੀ
- ਧਰਮ ਕੰਮੇਆਣਾ - ਮਿੱਟੀ ਦਾ ਮੋਰ