ਧੂਣੀ ਦੀ ਅੱਗ
Jump to navigation
Jump to search
ਧੂਣੀ ਦੀ ਅੱਗ (1977) ਬਲਵੰਤ ਗਾਰਗੀ ਦਾ ਲਿਖਿਆ ਪੰਜਾਬੀ ਦੇ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ। ਇਹ ਦੋ ਔਰਤਾਂ ਨਾਲ ਪ੍ਰੇਮ ਕਰਨ ਵਾਲੇ ਇੱਕ ਨੌਜਵਾਨ ਨਿਰਦੇਸ਼ਕ ਦੀ ਕਹਾਣੀ ਹੈ ਜਿਸ ਨੂੰ ਦੋਨਾਂ ਵਿੱਚੋਂ ਇੱਕ ਈਰਖਾ ਨਾਲ ਧੁਖਦੀ ਉਸ ਨੂੰ ਕਤਲ ਕਰ ਦਿੰਦੀ ਹੈ।[1] ਇਸ ਤੋਂ ਪਹਿਲਾਂ ਗਾਰਗੀ 'ਲੋਹਾ ਕੁੱਟ', ‘ਬੇਬੇ’, ‘ਕੇਸਰੋ’ ਅਤੇ 'ਕਣਕ ਦੀ ਬੱਲੀ' ਚਾਰ ਨਾਟਕ ਲਿਖ ਚੁੱਕੇ ਸਨ ਅਤੇ ਕਣਕ ਦੀ ਬੱਲੀ ਤੋਂ ਬਾਰਾਂ ਸਾਲ ਦੇ ਵਕਫੇ ਦੇ ਬਾਅਦ 'ਧੂਣੀ ਦੀ ਅੱਗ' ਸਾਹਮਣੇ ਆਇਆ। ਉਸ ਦੇ ਆਪਣੇ ਸ਼ਬਦਾਂ ਵਿੱਚ,“ਕਣਕ ਦੀ ਬੱਲੀ ਪਿਛੋਂ ਬਾਰਾਂ ਸਾਲ ਮੈਂ ਕੋਈ ਨਾਟਕ ਨਾ ਲਿਖਆ। ਮੇਰੇ ਅੰਦਰ ਕਈ ਨਾਟਕ ਜਨਮੇ ਤੇ ਮਰ ਗਏ ਕਿਉਂ ਜੁ ਉਹ ਇੱਕ ਨਵਾਂ ਰੂਪ ਅਤੇ ਨਵੀਂ ਮੰਚ- ਵਿਧੀ ਭਾਲਦੇ ਸਨ। ਮੈਂ ਕਈ ਤੀਬਰ ਸਮੱਸਿਆਵਾਂ ਤੇ ਕਈ ਮਾਨਿਸਕ
ਪ੍ਰਵਿਰਤੀਆਂ ਇਸ ਸਾਦਾ ਯਥਾਰਥਵਾਦ ਦੇ ਢਾਂਚੇ ਪੇਸ਼ ਨਹੀਂ ਸੀ ਕਰ ਸਕਦਾ।”[2]