ਨਈ ਰੋਸ਼ਨੀ

Wikibooks ਤੋਂ

ਨਈ ਰੋਸ਼ਨੀਘੱਟ ਗਿਣਤੀਆਂ ਸਰੋਕਾਰ ਵਜ਼ਾਰਤ ਦੀ ਤੀਵੀਆਂ ਵਿੱਚ ਅਗਵਾਈ ਵਾਲੇ ਗੁਣ ਵਿਕਸਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਚਲਾਉਣ ਵਾਲੇ ਅਦਾਰਿਆਂ ਨੂੰ ਮਾਲੀ ਸਹਾਇਤਾ ਦੇਣ ਦੀ , ਪੂੰਜੀ ਗਰਾਂਟ ਦੇਣ ਦੀ ਸਕੀਮ ਹੈ।

ਸਿਖਲਾਈ ਅਦਾਰੇ[ਸੋਧੋ]

  • ਕੇਵਲ ਉਹੀ ਸਿਖਲਾਈ ਅਦਾਰੇ ਦਰਖ਼ਾਸਤ ਕਰ ਸਕਦੇ ਹਨ ਜੋ ਸਿਖਲਾਈ ਪ੍ਰੋਗਰਾਮ ਸ਼ਾਮ ਤੌਰ ਤੇ ਚਲਾਂਉਦੇ ਰਹਿੰਦੇ ਹਨ।
  • ਰਜਿਸਟਰਡ ਸੁਸਾਇਟੀਆਂ ਜਾਂ ਤੀਵੀਆਂ ਦੇ ਸਵੈ-ਸਹਾਇਤਾ ਗਰੁੱਪ ਲਾਭ ਲੈ ਸਕਦੇ ਹਨ।

ਮੁੱਖ ਵਿਸ਼ੇਸ਼ਤਾਈਆਂ[ਸੋਧੋ]

ਸਿਖਲਾਈ ਪ੍ਰੋਗਰਾਮਾਂ[1] ਦੇ ਗੁਣ ਹਨ:

  • ਸਿਖਲਾਈ ਪ੍ਰੋਗਰਾਮ ੬ ਦਿਨ ਦੇ ੬ ਘੰਟੇ ਸਮਾਂਕਾਲ ਦੇ ਲਗਭਗ ਹੋਣ।
  • ਔਨ ਸਾਈਟ ਜਾਂ ਰੈਜ਼ੀਡੈਂਸ਼ਲ ਦੋਵੇਂ ਤਰਾਂ ਦੇ ਪ੍ਰੋਗਰਾਮ ਚਲਾਣੇ ਜਾ ਸਕਦੇ ਹਨ।
  • ਨਿਸ਼ਾਨਾ ਖੇਤਰ ਅਜਿਹਾ ਚੁਣਿਆ ਜਾਵੇ ਜਿੱਥੇ ਪਿੰਡ ਜਾ ਕਸਬੇ ਵਿੱਚ ਜ਼ਿਆਦਾਤਰ ਘੱਟ ਗਿਣਤੀ ਲੋਕ ਰਹਿੰਦੇ ਹੋਣ।
  • ਪਿੰਡ/ਕਸਬੇ ਦੇ ਸਰਪੰਚ/ਮੁਖੀਆ ਦੀ ਸਿਖਆਰਥੀ ਚੁਨਣ ਵਿੱਚ ਯੋਗਦਾਨ ਹੋਵੇ।
  • ਪ੍ਰਾਜੈਕਟ ਮਨਜ਼ੂਰੀ ਪ੍ਰਾਪਤ ਹੋਣ ਤੋਂ ਬਾਦ ਸਿਖਿਆਰਥੀਆਂ ਦੀਆਂ ਦਰਖ਼ਾਸਤਾਂ ਔਨਲਾਈਨ ਲੜੀਵਾਰ ਜਾਣ।

ਸਿਖਲਾਈ ਮਾਡਿਊਲ[ਸੋਧੋ]

ਵਜ਼ਾਰਤ ਵੱਲੋਂ ਕਈ ਮਾਡਿਊਲ ਤਜਵੀਜ਼ ਕੀਤੇ ਗਏ ਹਨ।http://www.minorityaffairs.gov.in/sanction-2014-15[2]

  • ਬੱਚਿਆਂ ਦੀਆਂ ਸ਼ਾਮ ਬਿਮਾਰੀਆਂ ਤੇ ਟੀਕਾਕਰਣ
  • ਪਰਵਾਰ ਨਿਯੋਜਨ
  • ਸਰਕਾਰ ਦਾ ਤਾਣਾ-ਬਾਣਾ
  • ਤੀਵੀਆਂ ਦੇ ਮੁੱਦੇ
  • ਘਰੇਲੂ ਸਵੱਛਤਾ ਤੇ ਸਿਹਤ
  • ਔਰਤਾਂ ਵਿੱਚ ਅਗਵਾਈ ਗੁਣ
  • ਸਫਲ ਜੀਵਨ ਦੀਆਂ ਮੁਹਾਰਤਾਂ
  • ਘੱਟ ਗਿਣਤੀ ਸਰਕਾਰੀ ਸਕੀਮਾਂ

ਤੇ ਹੋਰ ਕਈ

ਪ੍ਰਾਪਤੀਆਂ[ਸੋਧੋ]

ਲਗਭਗ ੧੦੦ ਸੰਸਥਾਵਾਂ ਦੇ 4 ਤੋਂ 10 ਲੱਖ ਹਰੇਕ ਦੇ ਪ੍ਰਾਜੈਕਟਾਂ ਨੂੰ ਸਾਲ ੨੦੧੪-੧੫ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿਚੋਂ ੭੦ ਤਾਂ ਸ਼ੁਤਰ ਪ੍ਰਦੇਸ਼ ਵਿੱਚ ਹਨ।ਕਈ ਰਾਜ ਜਿਵੇਂ ਪੰਜਾਬ , ਹਰਿਆਣਾ ਵਿੱਚ ਇੱਕ ਵੀ ਸੰਸਥਾ ਨੇ ਦਿਸ ਸਕੀਮ ਦਾ ਲਾਭ ਪ੍ਰਾਪਤ ਨਹੀਂ ਕੀਤਾ।[3]

ਹਵਾਲੇ[ਸੋਧੋ]